Welcome to Canadian Punjabi Post
Follow us on

16

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਮਨੋਰੰਜਨ

‘ਭੂਲ ਭੁਲੱਈਆ’ ਵਿੱਚ ਕੰਮ ਕਰੇਗਾ ਕਾਰਤਿਕ

June 25, 2019 10:13 AM

ਕਾਰਤਿਕ ਆਰੀਅਨ ਨੇ ਫਿਲਮ ਇੰਡਸਟਰੀ ਨੂੰ ਲਗਾਤਾਰ ਹਿੱਟ ਫਿਲਮਾਂ ਦੇਣ ਨਾਲ ਆਪਣੀ ਖਾਸ ਥਾਂ ਬਣਾਈ ਹੈ। ਇਨ੍ਹੀਂ ਦਿਨੀਂ ਉਹ ਫਿਲਮ ‘ਲਵ ਆਜ ਕੱਲ੍ਹ 2’ ਦੀ ਸ਼ੂਟਿੰਗ ਕਰ ਰਿਹਾ ਹੈ। ਇਮਤਿਆਜ਼ ਅਲੀ ਦੀ ਇਸ ਫਿਲਮ ਵਿੱਚ ਉਹ ਸਾਰਾ ਅਲੀ ਖਾਨ ਨਾਲ ਕੰਮ ਕਰ ਰਿਹਾ ਹੈ। ਕਾਰਤਿਕ ਇਸ ਫਿਲਮ ਦੀ ਸ਼ੂਟਿੰਗ ਖਤਮ ਹੋਣ ਪਿੱਛੋਂ ‘ਪਤੀ ਪਤਨੀ ਔਰ ਵੋਹ’ ਦੀ ਸ਼ੂੁਟਿੰਗ ਕਰੇਗਾ, ਜਿਸ ਵਿੱਚ ਉਹ ਭੂਮੀ ਪੇਡਨੇਕਰ ਤੇ ਅਨੰਨਿਆ ਪਾਂਡੇ ਨਾਲ ਕੰਮ ਕਰਦਾ ਨਜ਼ਰ ਆਵੇਗਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕਾਰਤਿਕ ਆਰੀਅਨ ਅਕਸ਼ੈ ਕੁਮਾਰ ਦੀ ਸੁਪਰਹਿੱਟ ਫਿਲਮ ‘ਭੂਲ ਭੁਲੱਈਆ’ ਦੇ ਸੀਕਵਲ ਵਿੱਚ ਨਜ਼ਰ ਆ ਸਕਦਾ ਹੈ।
ਜਾਣਕਾਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ‘ਭੂਲ ਭੁਲੱਈਆ 2’ ਦੇ ਨਿਰਮਾਤਾਵਾਂ ਨੇ ਇਸ ਫਿਲਮ ਲਈ ਉਸ ਦਾ ਨਾਂਅ ਫਾਈਨਲ ਕਰ ਲਿਆ ਹੈ। ਇਸ ਵਿੱਚ ਉਸ ਨਾਲ ਅਕਸ਼ੈ ਕੁਮਾਰ ਵੀ ਨਜ਼ਰ ਆਉਣਗੇ। ਕਾਰਤਿਕ ਨੇ ਹਾਲ ਹੀ ਵਿੱਚ ਫਿਲਮ ਨਿਰਮਾਤਾਵਾਂ ਨਾਲ ਮੁਲਾਕਾਤ ਕੀਤੀ ਹੈ ਅਤੇ ਉਸ ਨੂੰ ਇਸ ਫਿਲਮ ਦਾ ਆਈਡੀਆ ਬੇਹੱਦ ਪਸੰਦ ਆਇਆ ਹੈ। ਇਸ ਫਿਲਮ ਦੀ ਸਕ੍ਰਿਪਟ ਫਰਹਾਦ ਅਲੀ ਲਿਖ ਰਿਹਾ ਹੈ। ਸਾਲ 2007 ਦੌਰਾਨ ਰਿਲੀਜ਼ ਹੋਈ ਫਿਲਮ ‘ਭੂਲ ਭੁਲੱਈਆ’ ਇੱਕ ਹਾਰਰ ਕਾਮੇਡੀ ਫਿਲਮ ਸੀ, ਜਿਸ ਵਿੱਚ ਵਿਦਿਆ ਬਾਲਨ ਨੇ ਇੱਕ ਬੇਹੱਦ ਰਹੱਸਮਈ ਕਿਰਦਾਰ ਨਿਭਾਇਆ ਸੀ।

Have something to say? Post your comment