Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਅੰਤਰਰਾਸ਼ਟਰੀ

ਸ਼੍ਰੀਲੰਕਾ ਵਿੱਚ ਬੋਧੀ ਧਰਮ ਗੁਰੂ ਵੱਲੋਂ ‘ਮੁਸਲਿਮਾਂ ਨੂੰ ਪੱਥਰ ਮਾਰੋ` ਦਾ ਹੋਕਾ

June 25, 2019 09:39 AM

ਕੋਲੰਬੋ, 24 ਜੂਨ (ਪੋਸਟ ਬਿਊਰੋ)- ਸ਼੍ਰੀਲੰਕਾ ਵਿਚ ਈਸਟਰ ਐਤਵਾਰ ਵਾਲੇ ਹਮਲੇ ਪਿੱਛੋਂ ਮੁਸਲਿਮ ਭਾਈਚਾਰਾ ਨਿਸ਼ਾਨੇ ਉੱਤੇ ਹੈ। ਇਕ ਮੁਸਲਿਮ ਡਾਕਟਰ ਦੇ ਬੋਧੀ ਔਰਤਾਂ ਦੀ ਗੁਪਤ ਤਰੀਕੇ ਨਾਲ ਨਸਬੰਦੀ ਕਰਾਉਣ ਦੀ ਅਸਪੱਸ਼ਟ ਰਿਪੋਰਟ ਆਉਣ ਪਿੱਛੋਂ ਬੋਧੀ ਭਿਕਸ਼ੂ ਗਿਆਨਰਤਨ ਥੇਰੋ ਨੇ ਘੱਟ ਗਿਣਤੀ ਭਾਈਚਾਰੇ ਵਿਰੁੱਧ ਹਿੰਸਾ ਦਾ ਹੋਕਾ ਦੇ ਦਿੱਤਾ ਹੈ। ਇਸ ਤੋਂ ਮੁਸਲਿਮ ਭਾਈਚਾਰਾ ਦਹਿਸ਼ਤ ਵਿਚ ਹੈ। ਮੁਸਲਿਮ ਭਾਈਚਾਰੇ ਦੇ ਕਾਰਕੁੰਨਾਂ, ਸਿਆਸਤਦਾਨਾਂ ਤੇ ਮੈਂਬਰਾਂ ਦਾ ਕਹਿਣਾ ਹੈ ਕਿ ਵਰਾਕਗੌੜਾ ਗਿਆਨਰਤਨ ਥੇਰੋ ਦੇ ਭਾਸ਼ਣ ਦੇ ਬਾਅਦ ਫਿਰਕੂ ਤਣਾਅ ਵਧਣਾ ਤੈਅ ਹੈ।
ਵਰਨਣ ਯੋਗ ਹੈ ਕਿ ਸ਼੍ਰੀਲੰਕਾ ਵਿੱਚ ਈਸਟਰ ਹਮਲੇ ਦੇ ਬਾਅਦ ਤੋਂ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਉੱਤੇ ਹਮਲੇ ਕੀਤੇ ਜਾ ਰਹੇ ਹਨ। ਇਸ ਮਾਹੌਲ ਵਿੱਚ ਪ੍ਰਭਾਵਸ਼ਾਲੀ ਬੋਧੀ ਭਿਕਸ਼ੂ ਗਿਆਨਰਤਨ ਥੇਰੋ ਨੇ ਕਿਹਾ ਕਿ ਕੁਰੇਨੇਗਲਾ ਦੇ ਇਕ ਮੁਸਲਿਮ ਡਾਕਟਰ ਨੇ ਗੁਪਤ ਤਰੀਕੇ ਨਾਲ 4000 ਬੋਧੀ ਔਰਤਾਂ ਦੀ ਨਸਬੰਦੀ ਕੀਤੀ ਹੈ। ਨੈਸ਼ਨਲ ਟੀ ਵੀ ਚੈਨਲ ਉੱਤੇ ਆਪਣੇ ਭਾਸ਼ਣ ਵਿਚ ਉਸ ਨੇ ਕਿਹਾ, ‘ਕੁਝ ਮਹਿਲਾ ਭਿਕਸ਼ਣੀਆਂ ਦਾ ਕਹਿਣਾ ਹੈ ਕਿ ਉਸ ਡਾਕਟਰ ਵਰਗੇ ਲੋਕਾਂ ਨੂੰ ਪੱਥਰ ਮਾਰ-ਮਾਰ ਕੇ ਮਾਰ ਦੇਣਾ ਚਾਹੀਦਾ ਹੈ।` ਥੇਰੋ ਨੇ ਕੈਂਡੀ ਸ਼ਹਿਰ ਦੇ ਮੰਦਰ ਵਿਚ ਆਪਣੇ ਭਗਤਾਂ ਨੂੰ ਮੁਸਲਿਮਾਂ ਦੀਆਂ ਦੁਕਾਨਾਂ, ਰੈਸਟੋਰੈਂਟਾਂ ਤੇ ਕਾਰੋਬਾਰਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਉਸ ਨੇ ਲੰਬੇ ਸਮੇਂ ਤੋਂ ਚੱਲ ਰਹੀ ਉਸ ਅਫਵਾਹ ਨੂੰ ਦੁਹਰਾਇਆ, ਜਿਸ ਵਿਚ ਕਿਹਾ ਗਿਆ ਸੀ ਕਿ ਮੁਸਲਿਮ ਰੈਸਟੋਰੈਂਟਾਂ ਦੇ ਵਿਚ ਬੋਧੀ ਗਾਹਕਾਂ ਨੂੰ ਨਸਬੰਦੀ ਵਾਲੀ ਦਵਾਈ ਮਿਲਾ ਕੇ ਦਿੱਤੀ ਜਾਂਦੀ ਹੈ। ਸ਼ਨੀਵਾਰ ਨੂੰ ਥੇਰੋ ਨੇ ਆਪਣੇ ਬਿਆਨ ਦਾ ਬਚਾਅ ਕਰਦੇ ਹੋਏ ਕਿਹਾ, ‘ਮੈਂ ਸਿਰਫ ਉਹੀ ਗੱਲਾਂ ਕਹੀਆਂ ਹਨ, ਜੋ ਬਹੁ ਗਿਣਤੀ ਦੇ ਮਨ ਵਿਚ ਚੱਲ ਰਹੀਆਂ ਹਨ।
ਵਰਨਣ ਯੋਗ ਹੈ ਕਿ ਸ਼੍ਰੀਲੰਕਾ ਵਿਚ ਬੋਧੀ ਲੋਕਾਂ ਦੀ ਆਬਾਦੀ 70 ਫੀਸਦੀ ਹੈ ਅਤੇ ਉਨ੍ਹਾਂ ਦੀ ਕੁੱਲ ਆਬਾਦੀ 2.1 ਕਰੋੜ ਹੈ ਤੇ ਮੁਸਲਿਮ ਭਾਈਚਾਰਾ ਸਿਰਫ 10 ਫੀਸਦੀ ਹੈ। ਮੁਸਲਿਮ ਕਾਰਕੁੰਨਾਂ ਨੇ ਇਸ ਨੂੰ ‘ਹੇਟ ਸਪੀਚ` ਮੰਨਿਆ ਅਤੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਬੋਧੀ ਭਿਕਸ਼ੂ ਦੇ ਇਸ ਬਿਆਨ ਨਾਲ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਵਿਰੁੱਧ ਹਿੰਸਾ ਭੜਕ ਸਕਦੀ ਹੈ।
ਮਨੁੱਖੀ ਅਧਿਕਾਰ ਕਾਰਕੁੰਨ ਸ਼ਿਰੀਨ ਅਬਦੁੱਲ ਸਰੂਰ ਨੇ ਕਿਹਾ, ‘ਇੰਨੇ ਵੱਡੇ ਅਹੁਦੇ ਦਾ ਕੋਈ ਸ਼ਖਸ ਫਰਜ਼ੀ ਦੋਸ਼ ਦੁਹਰਾ ਰਿਹਾ ਤੇ ਮੁਸਲਿਮ ਭਾਈਚਾਰੇ ਵਿਰੁੱਧ ਨਫਰਤ ਫੈਲਾ ਰਿਹਾ ਹੈ। ਜੇ ਨੌਜਵਾਨ ਪੀੜ੍ਹੀ ਇਸ ਨੂੰ ਗੰਭੀਰਤਾ ਨਾਲ ਲੈਂਦੀ ਹੈ ਤਾਂ ਹਿੰਸਾ ਭੜਕ ਸਕਦੀ ਹੈ।` ਕੈਮਬ੍ਰਿਜ ਯੂਨੀਵਰਸਿਟੀ ਦੀ ਖੋਜ ਕਰਤਾ ਫਰਜ਼ਾਨਾ ਹਨੀਫਾ ਮੁਤਾਬਕ ‘ਗਿਆਨਰਤਨ ਦਾ ਭਾਸ਼ਣ ਉਨ੍ਹਾਂ ਘਟਨਾਕ੍ਰਮਾਂ ਵਿਚੋਂ ਇਕ ਹੈ, ਜਿਨ੍ਹਾਂ ਵਿਚ 21 ਅਪ੍ਰੈਲ ਨੂੰ ਈਸਟਰ ਸੰਡੇ ਨੂੰ ਹੋਏ ਹਮਲੇ ਪਿੱਛੋਂ ਮੁਸਲਿਮਾਂ ਦੇ ਵਿਰੁੱਧ ਭਾਵਨਾਵਾਂ ਭੜਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਭ ਤੋਂ ਵੱਧ ਪਰੇਸ਼ਾਨੀ ਵਾਲੀ ਗੱਲ ਇਹ ਹੈ ਕਿ ਸਾਡੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅਜਿਹੇ ਬਿਆਨਾਂ ਉੱਤੇ ਚੁੱਪ ਹਨ।`

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ