Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਅੰਤਰਰਾਸ਼ਟਰੀ

ਹਾਦਸਾਗ੍ਰਸਤ ਹੋਈ ਲੀਮੋ ਸੜਕ ਉੱਤੇ ਆਉਣ ਦੇ ਕਾਬਲ ਹੀ ਨਹੀਂ ਸੀ : ਗਵਰਨਰ

October 09, 2018 08:06 PM

ਨਿਊ ਯੌਰਕ, 9 ਅਕਤੂਬਰ (ਪੋਸਟ ਬਿਊਰੋ) : ਇੱਕ ਸਟੋਰ ਦੇ ਬਾਹਰ ਹਾਦਸਾਗ੍ਰਸਤ ਹੋਈ ਲੋੜ ਨਾਲੋਂ ਵੱਡੀ ਲਿਮੋਜਿ਼ਨ, ਜਿਸ ਕਾਰਨ 20 ਲੋਕ ਮਾਰੇ ਗਏ, ਅਜੇ ਪਿਛਲੇ ਮਹੀਨੇ ਸੇਫਟੀ ਜਾਂਚ ਵਿੱਚ ਅਸਫਲ ਰਹੀ ਸੀ। ਸੋਮਵਾਰ ਨੂੰ ਨਿਊ ਯੌਰਕ ਦੇ ਗਵਰਨਰ ਨੇ ਆਖਿਆ ਕਿ ਇਸ ਗੱਡੀ ਨੂੰ ਤਾਂ ਸੜਕ ਉੱਤੇ ਹੋਣਾ ਹੀ ਨਹੀਂ ਸੀ ਚਾਹੀਦਾ। ਇਸ ਦੇ ਡਰਾਈਵਰ ਕੋਲ ਵੀ ਸਹੀ ਲਾਇਸੰਸ ਨਹੀਂ ਸੀ।
ਇਸ ਗੱਡੀ ਦੀ ਮਾਲਕ ਪ੍ਰੈਸਟੀਜ਼ ਲਿਮੋਜਿ਼ਨ ਨੂੰ ਬੰਦ ਕਰਨ ਦੀ ਸਟੇਟ ਤੇ ਫੈਡਰਲ ਅਧਿਕਾਰੀਆਂ ਵੱਲੋਂ ਤਿਆਰੀ ਵੀ ਕੀਤੀ ਜਾ ਰਹੀ ਸੀ। ਸ਼ਨਿੱਚਰਵਾਰ ਨੂੰ ਸ਼ਕੌਹੇਰੀ ਵਿਖੇ ਹੋਏ ਹਾਦਸੇ ਦੀ ਵੀ ਸਟੇਟ ਤੇ ਫੈਡਰਲ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਗਈ। ਕੰਪਨੀ ਨੇ ਆਖਿਆ ਕਿ ਉਹ ਆਪਣੀਆਂ ਕਾਰਾਂ ਫਿਲਹਾਲ ਬੰਦ ਕਰ ਰਹੀ ਹੈ ਤੇ ਆਪ ਵੀ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ। ਜਦੋਂ ਤੱਕ ਜਾਂਚ ਮੁੰਕਮਲ ਨਹੀਂ ਹੋ ਜਾਂਦੀ ਉਦੋਂ ਤੱਕ ਕੰਪਨੀਆਂ ਆਪਣੀਆਂ ਕਾਰਾਂ ਸੜਕ ਉੱਤੇ ਨਹੀਂ ਉਤਾਰੇਗੀ।
ਨਿਊ ਯੌਰਕ ਸਿਟੀ ਤੋਂ 170 ਮੀਲ ਉੱਤਰ ਵੱਲ ਹੋਏ ਇਸ ਹਾਦਸੇ ਤੋਂ ਤਿੰਨ ਸਾਲ ਪਹਿਲਾਂ ਵੀ ਇੱਕ ਹਾਦਸਾ ਨਿਊ ਯੌਰਕ ਵਿੱਚ ਹੋ ਚੁੱਕਿਆ ਹੈ। ਲੋਕਾਂ ਵੱਲੋਂ ਗਵਰਨਰ ਐਂਡਰੀਊ ਕੁਓਮੋ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਹ ਇਸ ਤਰ੍ਹਾਂ ਦੇ ਹਾਦਸੇ ਰੋਕਣ ਲਈ ਗੱਡੀਆਂ ਦੀ ਸੇਫਟੀ ਸਬੰਧੀ ਜਾਂਚ ਲਈ ਕੋਈ ਠੋਸ ਕਦਮ ਚੁੱਕਣ। ਅਜੇ ਤੱਕ ਇਸ ਗੱਲ ਦੇ ਕੋਈ ਸਬੂਤ ਨਹੀਂ ਮਿਲੇ ਹਨ ਕਿ ਸਟੇਟ ਨੇ ਇਸ ਤਰ੍ਹਾਂ ਦੇ ਹਾਦਸਿਆਂ ਨੂੰ ਰੋਕਣ ਲਈ ਕੋਈ ਕਾਰਵਾਈ ਕੀਤੀ ਹੈ ਜਾਂ ਨਹੀਂ।
ਜਿਸ ਗੱਡੀ ਨੂੰ ਹਾਦਸਾ ਪੇਸ਼ ਆਇਆ ਉਸ ਵਿੱਚ ਕੁੱਝ ਪਰਿਵਾਰਕ ਮੈਂਬਰ, ਦੋਸਤ ਤੇ ਰਿਸ਼ਤੇਦਾਰ ਇੱਕਠੇ ਹੋ ਕੇ ਜਨਮਦਿਨ ਦੀ ਪਾਰਟੀ ਮਨਾਉਣ ਜਾ ਰਹੇ ਸਨ। ਅਜੇ ਤੱਕ ਅਧਿਕਾਰੀਆਂ ਨੂੰ ਇਹ ਪਤਾ ਨਹੀਂ ਲੱਗ ਸਕਿਆ ਕਿ ਲਿਮੋਜਿ਼ਨ ਕਿੰਨੀ ਤੇਜ਼ ਜਾ ਰਹੀ ਸੀ ਤੇ ਹਾਦਸਾ ਕਿਵੇਂ ਵਾਪਰਿਆ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਚੇਅਰਮੈਨ ਰੌਬਰਟ ਸਮਵਾਲਟ ਨੇ ਦੱਸਿਆ ਕਿ 19 ਸੀਟਾਂ ਵਾਲੀ ਇਸ ਗੱਡੀ ਦੀਆਂ ਕਈ ਸੀਟ ਬੈਲਟਜ਼ ਵੀ ਸਨ ਪਰ ਇਹ ਵੀ ਸਪਸ਼ਟ ਨਹੀਂ ਹੋ ਸਕਿਆ ਕਿ ਸਾਰਿਆਂ ਨੇ ਇਹ ਸੀਟ ਬੈਲਟਸ ਪਾਈਆਂ ਹੋਈਆਂ ਸਨ।

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ