Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਵੀਰੇ, ਬਸ ਸਟਾਰ ਦੇ ਦੇਵੀਂ

June 24, 2019 08:45 AM

-ਅਮਨਿੰਦਰ ਪਾਲ
ਬਚਪਨ ਮਾਲਵੇ ਦੇ ਪਿੰਡਾਂ ਵਰਗੇ ਸ਼ਹਿਰ 'ਚ ਬੀਤਿਆ ਸੀ। ਛੁੱਟੀਆਂ ਵਿੱਚ ਦੋ ਕੁ ਦਿਨਾਂ ਲਈ ਉਥੇ ਗਿਆ ਤਾਂ ਨਿਆਣੇ ਦੀ ਮੰਗ ਸੀ ਕਿ ਕੁਝ ਬਜ਼ਾਰੋਂ ਮੰਗਵਾ ਕੇ ਖਾਣਾ ਹੈ। ਜਿਸ ਘਰ ਵਿੱਚ ਰਹਿ ਰਿਹਾ ਸਾਂ, ਉਹ ਬਾਜ਼ਾਰ ਤੋਂ ਦੂਰ ਸੀ। ਉਤੋਂ ਤਪਦਾ ਦੁਪਹਿਰਾ। ਮੈਂ ਧੁੱਪ ਦਾ ਬਹਾਨਾ ਕਰਿਆ। ਨਿਆਣੇ ਨੇ ਹੱਸ ਕੇ ਕਿਹਾ ਕਿ ਮੋਬਾਈਲ ਤੋਂ ਮੰਗਵਾ ਲਵੋ। ਉਹਦਾ ਇਸ਼ਾਰਾ ਮੋਬਾਈਲ ਫੋਨ 'ਤੇ ਮਿਲਦੀ ਉਸ ਸਹੂਲਤ ਵੱਲ ਸੀ (ਜਿਸ ਨੂੰ ਮੋਬਾਈਲ ਐਪਲੀਕੇਸ਼ਨ ਜਾਂ ਆਮ ਭਾਸ਼ਾ 'ਚ ਐਪ ਕਿਹਾ ਜਾਂਦਾ ਹੈ) ਜਿਸ ਰਾਹੀਂ ਲੋਕ ਘਰ ਬੈਠੇ ਹੀ ਖਾਣ ਵਾਲੀਆਂ ਵਸਤਾਂ ਮੰਗਵਾ ਲੈਂਦੇ ਹਨ।
ਅੱਜ ਤੱਕ ਸਬੱਬ ਹੀ ਅਜਿਹੇ ਬਣਦੇ ਰਹੇ ਸਨ ਕਿ ਜਦੋਂ ਵੀ ਪੰਜਾਬ ਆਉਂਦੇ, ਉਦੋਂ ਕਦੇ ਕੋਈ ਚੀਜ਼ ਮੋਬਾਈਲ ਰਾਹੀਂ ਨਹੀਂ ਸਾਂ ਮੰਗਵਾਉਂਦੇ। ਉਸ ਦਾ ਕਾਰਨ ਸ਼ਾਇਦ ਆਪਣੀ ਭੋਇੰ ਬਾਬਤ ਆਪੂੰ ਸਿਰਜਿਆ ਭਰਮ ਸੀ ਜਿਸ ਨੇ ਮੇਰੇ ਅਚੇਤ ਮਨ ਦੀ ਕਿਸੇ ਨੁੱਕਰੇ ਇਹ ਖਿਆਲ ਧਰ ਦਿੱਤਾ ਸੀ ਕਿ ਖਪਤਵਾਦ ਦੀ ਹਨੇਰੀ ਅਤੇ ਉਸ ਦੀ ਪੈਦਾਇਸ਼ ਇਨ੍ਹਾਂ ਮੋਬਾਈਲ ਐਪ ਨੂੰ ਸਾਡੇ ਪਿੰਡਾਂ ਵਰਗੇ ਸ਼ਹਿਰਾਂ 'ਚ ਅੱਪੜਨ ਲਈ ਹਾਲੇ ਲੰਮਾ ਸਮਾਂ ਲੱਗੇਗਾ। ਹਾਲਾਂ ਤੀਕ ਮੇਰੀ ਕਲਪਨਾ ਸੋਹਣੇ ਪੰਜਾਬੀ ਗੱਭਰੂ ਦਾ ਉਹ ਬਿੰਬ ਨਹੀਂ ਸੀ ਸਿਰਜ ਸਕੀ, ਜਿਸ ਵਿੱਚ ਉਹ ਖਪਤੀ ਬਾਸ਼ਿੰਦਿਆਂ ਦੀਆਂ ਮੋਬਾਈਲਾਂ 'ਤੇ ਫਿਰ ਰਹੀਆਂ ਉਂਗਲਾਂ ਦੇ ਇਸ਼ਾਰਿਆਂ 'ਤੇ ਨੱਚਦੇ ਹੋਏ, ਵੱਡੇ ਵੱਡੇ ਬਸਤੇ ਮੋਢਿਆਂ 'ਤੇ ਲਟਕਾਈ, ਡਲਿਵਰੀਆਂ ਦੇਣ ਦੀ ਕਾਹਲ ਵਿੱਚ ਹਫਿਆ ਫਿਰਦਾ ਸਕੂਟਰ-ਮੋਟਰ ਸਾਈਕਲਾਂ 'ਤੇ ਭੱਜਿਆ ਫਿਰਦਾ ਦਿਖਾਈ ਦਿੰਦਾ, ਪਰ ਮੈਂ ਗਲਤ ਸਾਂ।
ਨਿਆਣੇ ਦਾ ਕਿਹਾ ਮੰਨ ਕੇ ਮੋਬਾਈਲ ਤੋਂ ਆਰਡਰ ਕਰ ਦਿੱਤਾ। ਅੱਧੇ ਘੰਟੇ ਬਾਅਦ ਲਾਲ ਵਰਦੀ ਤੇ ਵੱਡਾ ਸਾਰਾ ਲਾਲ ਬਸਤਾ ਮੋਢਿਆਂ 'ਤੇ ਲਟਕਾਈ 22 ਕੁ ਸਾਲਾਂ ਦਾ ਪੇਂਡੂ ਗੱਭਰੂ ਸਾਮਾਨ ਲੈ ਆਇਆ। ਮੈਂ ਉਹਨੂੰ ਬਿਲ ਦੇ ਪੈਸੇ ਦਿੱਤੇ। ਉਸ ਪੈਸੇ ਫੜੇ 'ਤੇ ਜਾਣ ਲੱਗੇ ਅਰਜੋਈ ਕਰ ਕੇ ਕਿਹਾ, ‘‘ਭਾਅ ਜੀ! ਬਸ ਸਟਾਰ ਜ਼ਰੂਰ ਦੇ ਦੇਣਾ।”
ਅਗਲੇ ਦਿਨ ਆਪਣੇ ਸ਼ਹਿਰ ਪਰਤੇ। ਇਹ ਇਲਮ ਹੋਣ ਤੋਂ ਬਾਅਦ ਕਿ ਮੋਬਾਈਲ ਦੀਆਂ ਐਪਾਂ ਦਾ ਜਾਲ ਸਾਡੇ ਪਿੰਡਾਂ ਵਰਗੇ ਸ਼ਹਿਰਾਂ ਦੇ ਆਸਮਾਨ 'ਤੇ ਖੂਬ ਫੈਲ ਚੁੱਕਾ ਹੈ, ਮੈਂ ਫਿਰ ਮੋਬਾਈਲ 'ਤੇ ਇੱਕ ਆਰਡਰ ਕੀਤਾ। ਅਸਲੀ ਇੱਛਾ ਸਟਾਰ ਦੀ ਕੀਮਤ ਜਾਨਣ ਦੀ ਸੀ। ਦਸ ਪੰਦਰਾਂ ਮਿੰਟਾਂ ਵਿੱਚ ਮੁੰਡਾ ਆਰਡਰ ਲੈ ਆਇਆ। ਉਹ ਸ਼ਹਿਰ ਲਾਗਲੇ ਪਿੰਡ ਦਾ ਰਹਿਣ ਵਾਲਾ ਸੀ। ਮੈਂ ਬਿਲ ਦੇ ਪੈਸੇ ਦਿੱਤੇ ਅਤੇ ਉਸ ਨੇ ਪੋਲਾ ਜਿਹਾ ਮੂੰਹ ਕਰ ਕੇ ਕਿਹਾ, ‘‘ਵੀਰੇ, ਬਸ ਸਟਾਰ ਜ਼ਰੂਰ ਦੇ ਦੇਵੀਂ।” ਉਹਨੇ ਦੱਸਿਆ ਕਿ ਡਲਿਵਰੀ ਤੋਂ ਬਾਅਦ ਮੋਬਾਈਲ ਦੀ ਸਕਰੀਨ 'ਤੇ ਪੰਜ ਤਾਰੇ ਦਿਸਦੇ ਹਨ। ਜੇ ਕੋਈ ਸਾਮਾਨ ਮੰਗਵਾਉਣ ਵਾਲਾ ਪੰਜੇ ਤਾਰਿਆਂ 'ਤੇ ਸਹੀ ਲਾ ਦੇਵੇ ਤਾਂ ਇਸ ਦਾ ਮਤਲਬ ਹੈ ਕਿ ਮੁੰਡੇ ਦੀ ਸਰਵਿਸ ਬੜੀ ਚੰਗੀ ਸੀ।
ਮੈਂ ਸਟਾਰ ਦਾ ਮੁੱਲ ਪੁੱਛਿਆ ਤਾਂ ਉਸ ਨੇ ਕਿਹਾ, ‘‘ਗੇੜੇ ਦੇ ਬਹੁਤੇ ਪੈਸੇ ਨਹੀਂ ਮਿਲਦੇ। ਜੇ ਗਾਹਕ ਪੰਜੇ ਸਟਾਰਾਂ 'ਤੇ ਸਹੀ ਲਾ ਦੇਵੇ ਤਾਂ ਡਲਿਵਰੀ ਦੇਣ ਵਾਲੇ ਨੂੰ ਇੱਕ ਆਰਡਰ ਮਗਰ 10-15 ਰੁਪਏ ਵਾਧੂ ਮਿਲ ਜਾਂਦੇ ਹਨ, ਜੇ ਦਿਹਾੜੀ ਦੇ ਦਸ ਗੇੜੇ ਲੱਗ ਜਾਣ ਤਾਂ 100 ਰੁਪਏ ਵਾਧੂ ਬਣ ਜਾਂਦੇ ਹਨ, ਬਸ਼ਰਤੇ ਹਰ ਗਾਹਕ ਪੰਜ ਸਟਾਰ ਦੇਵੇ। ਮੇਰੇ ਵਰਗੇ ਜਿੰਨੇ ਵੀ ਤੁਰੇ ਫਿਰਦੇ ਹਨ, ਸਭ ਦਾ ਇਹੀ ਜ਼ੋਰ ਹੁੰਦਾ ਹੈ ਕਿ ਬਸ ਸਟਾਰ ਮਿਲ ਜਾਣ।”
ਮੁੰਡੇ ਨੇ ਸਾਮਾਨ ਫੜਾਇਆ, ਮੋਟਰ ਸਾਈਕਲ ਦੀ ਕਿੱਕ ਮਾਰੀ ਤੇ ਵਾਪਸ ਮੁੜ ਗਿਆ। ਉਹ ਦੂਰ ਹੁੰਦਾ ਗਿਆ। ਉਸ ਦੇ ਪੈਰ-ਦਰ-ਪੈਰ ਧੁੰਦੇ ਹੁੰਦੇ ਜਾ ਰਹੇ ਅਕਸ ਵੱਲ ਆਪਣੀਆਂ ਨਜ਼ਰਾਂ ਗੱਡੀ ਬੈਠਾ ਮੈਂ ਸੋਚ ਰਿਹਾ ਸਾਂ ਕਿ ਪੰਜਾਬ ਦੇ ਪੁੱਤ, ਜਿਨ੍ਹਾਂ ਦੀ ਤੁਰੇ ਜਾਂਦਿਆਂ ਦੀ ਮਸਤੀ ਨੂੰ ਕਾਇਨਾਤ ਖਲੋ ਕੇ ਪ੍ਰਣਾਮ ਕਰਦੀ ਸੀ, ਘਰ ਘਰ ਰੁਜ਼ਗਾਰ ਵੰਡਣ ਵਾਲੇ ਅਦਾਰਿਆਂ ਨੇ ਉਹ ਪੁੱਤ ਸ਼ਹਿਰਾਂ ਦੀਆਂ ਸੁੰਨੀਆਂ ਤੇ ਖੁਸ਼ਕ ਗਲੀਆਂ 'ਚ ਸਟਾਰ ਮੰਗਣ ਲਾ ਦਿੱਤੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”