Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਭਾਰਤ

ਇੱਕ ਦਿਨ ਕਰਤਾਰਪੁਰ ਦਰਬਾਰ ਸਾਹਿਬ ਦੇ ਦਰਸ਼ਨ ਕੇਵਲ 700 ਸ਼ਰਧਾਲੂ ਹੀ ਕਰ ਸਕਣਗੇ

June 24, 2019 08:41 AM

ਨਵੀਂ ਦਿੱਲੀ, 23 ਜੂਨ (ਪੋਸਟ ਬਿਊਰੋ)- ਪਾਕਿਸਤਾਨ ਵਿਚਲੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਸ਼ੁਰੂ ਕਰਨ ਬਾਰੇ ਓਥੋਂ ਦੀ ਸਰਕਾਰ ਨੇ ਨਿਯਮ ਤੇ ਸ਼ਰਤਾਂ ਤੈਅ ਕਰ ਦਿੱਤੀਆਂ ਤੇ ਭਾਰਤ ਦੀਆਂ ਤਜਵੀਜ਼ਾਂ ਦਾ ਵਿਰੋਧ ਕੀਤਾ ਹੈ।
ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਨੇ ਲਾਂਘੇ ਦੇ ਸੰਬੰਧ ਵਿੱਚ ਭਾਰਤ ਦੀਆਂ ਤਜਵੀਜ਼ਾਂ ਦਾ ਜਾਂ ਵਿਰੋਧ ਕੀਤਾ ਜਾਂ ਉਨ੍ਹਾਂ 'ਤੇ ਸ਼ਰਤਾਂ ਲਾ ਦਿੱਤੀਆਂ ਤੇ ਕਿਹਾ ਹੈ ਕਿ ਇੱਕ ਦਿਨ ਕੇਵਲ 700 ਸ਼ਰਧਾਲੂ ਹੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ। ਭਾਰਤ ਨੇ ਵੀਜ਼ਾ ਮੁਕਤ ਅਤੇ ਬਿਨਾਂ ਫੀਸ ਤੋਂ ਯਾਤਰਾ ਕਰਨ ਦੀ ਤਜਵੀਜ਼ ਦਿੱਤੀ ਸੀ, ਪਰ ਪਾਕਿਸਤਾਨ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਕੇਵਲ ਵਿਸ਼ੇਸ਼ ਪਰਮਿਟ ਹੇਠ ਫੀਸ ਦੇਣ ਪਿੱਛੋਂ ਕਰਤਾਰਪੁਰ ਸਾਹਿਬ ਜਾਣ ਦੀ ਆਗਿਆ ਦਿੱਤੀ ਜਾਵੇਗੀ। ਭਾਰਤ ਨੇ ਇਹ ਵੀ ਕਿਹਾ ਸੀ ਕਿ ਭਾਰਤੀ ਨਾਗਰਿਕਾਂ ਦੇ ਨਾਲ ਓ ਆਈ ਸੀ ਕਾਰਡ ਵਾਲੇ ਪ੍ਰਵਾਸੀ ਭਾਰਤੀ ਸ਼ਰਧਾਲੂਆਂ ਨੂੰ ਵੀ ਗੁਰਦੁਆਰਾ ਸਾਹਿਬ ਜਾਣ ਦੀ ਆਗਿਆ ਦਿੱਤੀ ਜਾਵੇ, ਪਰ ਪਾਕਿਸਤਾਨ ਨੇ ਕਿਹਾ ਕਿ ਕੇਵਲ ਭਾਰਤੀ ਨਾਗਰਿਕਾਂ ਨੂੰ ਜਾਣ ਦੀ ਆਗਿਆ ਹੋਵੇਗੀ। ਭਾਰਤ ਦਾ ਸੁਝਾਅ ਸੀ ਕਿ ਹਫਤੇ ਦੇ ਸੱਤ ਦਿਨ ਤੇ ਸਾਰਾ ਸਾਲ ਲਾਂਘਾ ਖੋਲ੍ਹਿਆ ਜਾਵੇ, ਪਰ ਪਾਕਿਸਤਾਨ ਨੇ ਕਿਹਾ ਕਿ ਕੇਵਲ ਯਾਤਰਾ ਦੇ ਦਿਨਾਂ ਦੌਰਾਨ ਸ਼ਰਧਾਲੂਆਂ ਨੂੰ ਜਾਣ ਦੀ ਆਗਿਆ ਮਿਲੇਗੀ। ਇਹੀ ਨਹੀਂ, ਭਾਰਤ ਨੇ ਇੱਕ ਦਿਨ ਵਿੱਚ 5000 ਸ਼ਰਧਾਲੂਆਂ ਦੇ ਜਾਣ ਦੀ ਤਜਵੀਜ਼ ਰੱਖੀ ਸੀ, ਪਰ ਪਾਕਿਸਤਾਨ ਨੇ ਕਿਹਾ ਕਿ ਇੱਕ ਦਿਨ ਵਿੱਚ 700 ਤੋਂ ਵੱਧ ਸ਼ਰਧਾਲੂਆਂ ਨੂੰ ਪ੍ਰਵਾਨਗੀ ਨਹੀਂ ਮਿਲੇਗੀ, ਵਿਸ਼ੇਸ਼ ਦਿਨਾਂ ਦੌਰਾਨ 10,000 ਸ਼ਰਧਾਲੂਆਂ ਨੂੰ ਜਾਣ ਦੀ ਆਗਿਆ ਦੇਣ ਦਾ ਪਾਕਿਸਤਾਨ ਨੇ ਜਵਾਬ ਨਹੀਂ ਦਿੱਤਾ। ਭਾਰਤ ਨੇ ਕਿਹਾ ਸੀ ਕਿ ਸ਼ਰਧਾਲੂਆਂ ਨੂੰ ਇਕੱਲੇ ਜਾਂ ਜਥੇ ਵਿੱਚ ਜਾਣ ਦੀ ਆਗਿਆ ਦਿੱਤੀ ਜਾਵੇ, ਪਰ ਪਾਕਿਸਤਾਨ ਨੇ ਕਿਹਾ ਕਿ ਕੇਵਲ 15 ਜਣਿਆਂ ਦੇ ਗਰੁੱਪ ਜਾਣ ਦੀ ਆਗਿਆ ਦਿੱਤੀ ਜਾਵੇਗੀ। ਪਾਕਿਸਤਾਨ ਰਾਵੀ ਦਰਿਆ ਉਤੇ ਪੁਲ ਬਣਾਉਣ ਬਾਰੇ ਵੀ ਭਾਰਤ ਦੀ ਰਾਏ ਨਾਲ ਸਹਿਮਤ ਨਹੀਂ ਹੋਇਆ ਅਤੇ ਨਾ ਸ਼ਰਧਾਲੂਆਂ ਨੂੰ ਪੈਦਲ ਜਾਣ ਦੀ ਗੱਲ ਮੰਨੀ ਹੈ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਸਹਿਯੋਗ ਨਾ ਕਰਨ ਦੇ ਬਾਵਜੂਦ ਕਰਤਾਰਪੂਰ ਲਾਂਘੇ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ ਤੇ 12 ਨਵੰਬਰ ਨੂੰ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਹ ਪ੍ਰੋਜੈਕਟ ਮੁਕੰਮਲ ਕਰ ਲਿਆ ਜਾਵੇਗਾ।

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ