Welcome to Canadian Punjabi Post
Follow us on

20

October 2018
ਬ੍ਰੈਕਿੰਗ ਖ਼ਬਰਾਂ :
ਪੰਜਾਬ

ਮਾਰਕਫੈੱਡ ਵੱਲੋਂ ਸੋਹਣਾ ਖਾਓ ਅਤੇ ਸੋਹਣਾ ਜੀਓ ਮੁਹਿੰਮ ਦੀ ਸ਼ੁਰੂਆਤ

October 09, 2018 07:47 PM

ਚੰਡੀਗੜ੍ਹ, 9 ਅਕਤੂਬਰ (ਪੋਸਟ ਬਿਊਰੋ): ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਰਾਜ ਦੇ ਲੋਕਾਂ ਸਾਫ ਪੌਣ ਪਾਣੀ ਅਤੇ ਮਿਲਾਵਟ ਰਹਿਤ ਖਾਦ ਸਮੱਗਰੀ ਮੁਹੱਈਆ ਕਰਾਵਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਨੂੰ ਵਧੇਰੇ ਮਜਬੂਤੀ ਪ੍ਰਦਾਨ ਕਰਨ ਲਈ ਸਹਿਕਾਰਤਾ ਵਿਭਾਗ ਦੇ ਅਦਾਰੇ ਮਾਰਕਫੈੱਡ ਵੱਲੋਂ ਸੋਹਣਾ ਖਾਓ ਅਤੇ ਸੋਹਣਾ ਜੀਓ ਮੁਹਿੰਮ ਦੀ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ ਗਿਆ ਸੀ ਜਿਸ ਨੁੰ ਅੱਜ ਇਸ ਮੁਹਿੰਮ ਦੀ ਸ਼ੁਰੂਆਤ ਕਰਕੇ ਅਮਲੀ ਜਾਮਾ ਪਹਿਨਾ ਦਿੱਤਾ ਗਿਆ। ਇਸ ਮੁਹਿੰਮ ਤਹਿਤ ਪੋਸ਼ਟਿਕ, ਦੁੱਧ ਅਤੇ ਮਿਲਾਵਟ ਰਹਿਤ ਉਤਪਾਦਾਂ ਨੂੰ ਘਰ ਘਰ ਪਹੁੰਚਾਇਆ ਜਾਵੇਗਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਿਸਆ ਕਿ ਪਿਛਲੇ ਦਿਨੀਂ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਦੇਸ਼ ਦਿੱਤੇ ਸਨ ਕਿ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਰਾਹੀਂ ਮਾਰਕਫੈੱਡ ਦੇ ਉੱਚ ਮਿਆਰੀ ਉਤਪਾਦਾਂ ਦੀ ਆਮ ਕਿਸਾਨਾਂ ਅਤੇ ਖਪਤਕਾਰਾਂ ਤੱਕ ਸਪਲਾਈ ਨੂੰ ਗਤੀਸ਼ੀਲ ਕਰਨ ਲਈ ਮਾਰਕਫੈੱਡ ਵੱਲੋਂ ਆਪਣੇ ਯਤਨਾਂ ਵਿੱਚ ਤੇਜੀ ਲਿਆਂਦੀ ਜਾਵੇ। ਜਿਸ ਤੇ ਕਾਰਵਾਈ ਕਰਦਿਆਂ ਮਾਰਕਫੈੱਡ ਵੱਲੋਂ ਆਪਣੇ ਮਿਆਰੀ ਉਤਪਾਦ ਜਿਵੇਂ ਕੱਚੀ ਘਾਣੀ ਸਰੋਂ ਦਾ ਤੇਲ, ਸੋਇਆਬੀਨ ਅਤੇ ਹੋਰ ਰਿਫਾਇੰਡ ਤੇਲ, ਵਨਸਪਤੀ ਘੀ, ਨਮਕ, ਚਾਹ ਪੱਤੀ, ਹਲਦੀ, ਲਾਲ ਮਿਰਚ ਅਤੇ ਗਰਮ ਮਸਾਲਾ ਵਰਗੇ ਉਤਪਾਦਾਂ ਨੂੰ ਥੋਕ ਦੇ ਰੇਟ ਤੇ ਸੋਹਣਾ ਖਾਓ ਅਤੇ ਸੋਹਣਾ ਜੀਓ ਮੁਹਿੰਮ ਅਧੀਨ ਸਹਿਕਾਰੀ ਸਭਾਵਾਂ ਨੂੰ ਪਹੁੰਚਾਇਆ ਜਾਵੇਗਾ।
ਬੁਲਾਰੇ ਨੇ ਦੱਸਿਆ ਕਿ ਉਪਰੋਕਤ ਵਸਤਾਂ ਨੂੰ ਇੱਕ ਮਜਬੂਤ ਤੇ ਸੋਹਣੀ ਦਿੱਖ ਵਾਲੇ ਕੈਰੀ ਬੈਗ (ਥੈਲਾ) ਵਿੱਚ ਪਾ ਕੇ ਕਿਸਾਨਾਂ ਅਤੇ ਖਪਤਕਾਰਾਂ ਨੂੰ ਸਹਿਕਾਰੀ ਸਭਾਵਾਂ ਵੱਲੋਂ ਸਪਲਾਈ ਕੀਤਾ ਜਾਵੇਗਾ। ਸੋਹਣਾ ਖਾਓ ਅਤੇ ਸੋਹਣਾ ਜੀਓ ਦੀ ਮੁਹਿੰਮ ਦੀ ਸ਼ੁਰੂਆਤ ਅੱਜ ਮਾਰਕਫੈੱਡ ਦੇ ਮੁੱਖ ਦਫਤਰ ਵਿਖੇ ਪ੍ਰਬੰਧਕ ਨਿਰਦੇਸ਼ਕ ਮਾਰਕਫੈੱਡ ਵਰੁਨ ਰੂਜਮ, ਵੱਲੋਂ ਕੀਤੀ ਗਈ।ਇਸ ਮੌਕੇ ਹੋਰਨਾ ਤੋਂ ਇਲਾਵਾ ਰਾਹੁਲ ਗੁਪਤਾ, ਪੀ.ਸੀ.ਐਸ., ਵਧੀਕ ਪ੍ਰਬੰਧਕ ਨਿਰਦੇਸ਼ਕ (ਜੀ) ਅਤੇ ਬਾਲ ਮੁਕੰਦ ਸ਼ਰਮਾ, ਵਧੀਕ ਪ੍ਰਬੰਧਕ ਨਿਰਦੇਸ਼ਕ (ਡੀ) ਮਾਰਕਫੈੱਡ ਹਾਜਿ਼ਰ ਸਨ।

Have something to say? Post your comment
ਹੋਰ ਪੰਜਾਬ ਖ਼ਬਰਾਂ
ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ
ਪੰਜਾਬ ਸਰਕਾਰ ਵੱਲੋਂ ਨਵੀਂ ਮਾਈਨਿੰਗ ਨੀਤੀ ਨੂੰ ਪ੍ਰਵਾਨਗੀ
ਪੰਜਾਬ ਨੇ ਚੰਡੀਗੜ੍ਹ ਉੱਤੇ ਅਪਣੇ ਹੱਕ ਬਚਾਉਣ ਦੀ ਇੱਕ ਲੜਾਈ ਜਿੱਤੀ
ਏਅਰ ਇੰਡੀਆ ਨੂੰ ਦੁਨੀਆ ਭਰ ਦੀਆਂ ਸੇਵਾਵਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ: ਹਾਈ ਕੋਰਟ
‘ਆਪ’ ਪਾਰਟੀ ਨੇ ਰੁੱਸੇ ਲੋਕਾਂ ਨੂੰ ਮਨਾਉਣ ਲਈ ਤਾਲਮੇਲ ਕਮੇਟੀ ਬਣਾਈ
ਪੁਲਸ ਆਪਣੇ ਉੱਤੇ ਹਮਲੇ ਦੇ ਸਬੂਤ ਪੇਸ਼ ਨਹੀਂ ਕਰ ਸਕੀ, ਤਿੰਨ ਗੈਂਗਸਟਰ ਬਰੀ
ਬੇਅਦਬੀ ਤੇ ਗੋਲੀ-ਕਾਂਡ ਦੇ ਕੇਸ ਸੀ ਬੀ ਆਈ ਤੋਂ ਵਾਪਸ ਲੈਣ ਦੇ ਐਲਾਨ ਨਾਲ ਪੰਜਾਬ ਸਰਕਾਰ ਫਸੀ
ਲੁਧਿਆਣਾ ਤੋਂ ਸੰਨੀ ਦਿਓਲ ਨੇ ਅਕਾਲੀ ਟਿਕਟ ਠੁਕਰਾਈ, ਭਾਜਪਾ ਨੇ ਅੰਮ੍ਰਿਤਸਰ ਸੀਟ ਨਹੀਂ ਛੱਡੀ
ਕੈਪਟਨ ਅਮਰਿੰਦਰ ਸਿੰਘ 21 ਅਕਤੂਬਰ ਨੂੰ ਪੰਜ ਦਿਨਾਂ ਦੌਰੇ ਉੱਤੇ ਇਸਰਾਈਲ ਜਾਣਗੇ
ਆਰ ਟੀ ਆਈ ਤੋਂ ਖੁਲਾਸਾ : ਅੰਗਰੇਜ਼ਾਂ ਨੇ ਗਲਤ ਢੰਗ ਨਾਲ ਹਥਿਆਇਆ ਸੀ ਕੋਹਿਨੂਰ ਹੀਰਾ