Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਪੰਜਾਬ

ਡੀ ਆਈ ਜੀ ਜੇਲ੍ਹ ਸਮੇਤ ਦੋ ਅਫ਼ਸਰਾਂ ਉੱਤੇ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਕਾਰਵਾਈ ਸ਼ੁਰੂ

June 24, 2019 08:32 AM

ਫਿਰੋਜ਼ਪੁਰ, 23 ਜੂਨ, (ਪੋਸਟ ਬਿਊਰੋ)- ਪੰਜਾਬ ਦੀਆਂ ਜੇਲ੍ਹਾਂ ਵਿਚੋਂ ਫਿਰੌਤੀਆਂ ਲੈਣ ਲਈ ਫੋਨ ਕੀਤੇ ਜਾਣ, ਗੈਂਗਸਟਰ ਗਤੀਵਿਧੀਆਂ ਚਲਾਉਣ ਅਤੇ ਨਸ਼ਿਆਂ ਦੀ ਸਪਲਾਈ ਦੇ ਦੋਸ਼ਾਂ ਦਾ ਸਾਹਮਣਾ ਕਰਦੀ ਆਈ ਫਿਰੋਜ਼ਪੁਰ ਜੇਲ੍ਹ ਇਕ ਵਾਰ ਫਿਰ ਚਰਚਾ ਆ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਸ ਦੇ ਦੋ ਸਾਬਕਾ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਅਤੇ ਬਾਕਾਇਦਾ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ।
ਪਤਾ ਲੱਗਾ ਹੈ ਕਿ ਮਾਮਲਾ ਸਾਲ 2009 ਵਿਚ ਜੇਲ੍ਹ ਤੋਂ ਮਿਲੇ 120 ਹੈਰੋਇਨ ਦੇ ਕੈਪਸੂਲਾਂ ਨੂੰ ਅਧਿਕਾਰੀਆਂ ਵੱਲੋਂ ਗੈਰ ਕਨੂੰਨੀ ਢੰਗ ਨਾਲ ਨਸ਼ਟ ਕਰਨ ਨਾਲ ਸੰਬੰਧਤ ਹੈ। ਇਸ ਬਾਰੇ ਬਾਰੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਈ ਜੀ ਰੂਪ ਕੁਮਾਰ, ਡੀ ਆਈ ਜੀ (ਜੇਲ੍ਹਾਂ) ਲਖਵਿੰਦਰ ਸਿੰਘ ਜਾਖੜ ਤੇ ਸੇਵਾ ਮੁਕਤ ਜੇਲ੍ਹ ਸੁਪਰਡੈਂਟ ਸੁਖਦੇਵ ਸਿੰਘ ਸੱਗੂ ਉੱਤੇ ਕੇਸ ਦਰਜ ਕਰਨ ਲਈ ਫਿਰੋਜ਼ਪੁਰ ਪੁਲਿਸ ਨੂੰ ਕਿਹਾ ਹੈ। ਕੋਰਟ ਨੇ ਇਹ ਆਦੇਸ਼ ਫਿਰੋਜ਼ਪੁਰ ਜੇਲ੍ਹ ਤੋਂ ਮਿਲੇ ਹੈਰੋਇਨ ਦੇ 120 ਕੈਪਸੂਲ ਨਸ਼ਟ ਕਰਨ ਦੇ ਦੋਸ਼ ਵਿਚ ਪੀੜਤ ਸਹਾਇਕ ਜੇਲ੍ਹ ਸੁਪਰਡੈਂਟ ਫਿਰੋਜ਼ਪੁਰ ਕਰਮਜੀਤ ਸਿੰਘ ਭੁੱਲਰ ਵੱਲੋਂ ਪਾਈ ਅਰਜ਼ੀ ਦੀ ਸੁਣਵਾਈ ਪਿੱਛੋਂ ਦਿੱਤਾ ਹੈ। ਜਿਨ੍ਹਾਂ ਦੋ ਅਫਸਰਾਂ ਉੱਤੇ ਹਾਈ ਕੋਰਟ ਨੇ ਮਾਮਲਾ ਦਰਜ ਕਰਨ ਦੇ ਆਦੇਸ਼ ਦਿੱਤੇ ਹਨ, ਉਨ੍ਹਾਂ ਵਿਚੋਂ ਸੇਵਾ ਮੁਕਤ ਜੇਲ੍ਹ ਸੁਪਰਡੈਂਟ ਸੁਖਦੇਵ ਸਿੰਘ ਸੱਗੂ ਓਦੋਂ ਫਿਰੋਜ਼ਪੁਰ ਜੇਲ੍ਹ ਵਿਚ ਤਾਇਨਾਤ ਸੀ ਤੇ ਲਖਵਿੰਦਰ ਸਿੰਘ ਜਾਖੜ ਡੀ ਆਈ ਜੀ ਜੇਲ੍ਹ ਹੁੰਦਾ ਸੀ। ਕਰਮਜੀਤ ਸਿੰਘ ਭੁੱਲਰ ਦੇ ਮੁਤਾਬਕ ਸਾਲ 2009 ਵਿਚ ਜਦੋਂ ਉਹ ਫਿਰੋਜ਼ਪੁਰ ਜੇਲ੍ਹ ਵਿਚ ਤਾਇਨਾਤ ਸੀ ਤਾਂ ਓਥੇ ਜੇਲ੍ਹ ਸੁਪਰਡੈਂਟ ਸੁਖਦੇਵ ਸਿੰਘ ਸੱਗੂ ਹੁੰਦਾ ਸੀ। ਓਥੇ ਜੇਲ੍ਹ ਵਿਚ ਬੰਦ ਕੈਦੀਆਂ ਤੋਂ ਕਰਮਜੀਤ ਸਿੰਘ ਨੇ 120 ਹੈਰੋਇਨ ਦੇ ਭਰੇ ਕੈਪਸੂਲ ਫੜੇ ਤਾਂ ਜਿਹੜੇ ਕੈਦੀਆਂ ਤੋਂ ਕੈਪਸੂਲ ਮਿਲੇ, ਉਨ੍ਹਾਂ ਉੱਤੇ ਕਾਰਵਾਈ ਦੀ ਥਾਂ ਅਧਿਕਾਰੀਆਂ ਨੇ ਕੈਪਸੂਲ ਨਸ਼ਟ ਕਰ ਦਿੱਤੇ ਤੇ ਕਾਰਵਾਈ ਨਹੀਂ ਸੀ ਕੀਤੀ। ਇਸ ਬਾਰੇ ਉਸ ਨੇ ਸਾਲ 2011 ਹਾਈ ਕੋਰਟ ਵਿਚ ਅਰਜ਼ੀ ਪਾਈ ਤਾਂ ਕੋਰਟ ਨੇ ਜਾਂਚ ਦੇ ਆਦੇਸ਼ ਦਿੱਤੇ ਸਨ। ਜਾਂਚ ਤੋਂ ਸਾਬਤ ਹੋਇਆ ਕਿ ਜੇਲ੍ਹ ਵਿਚ 120 ਕੈਪਸੂਲ ਫੜੇ ਗਏ ਤੇ ਓਦੋਂ ਦੇ ਜੇਲ੍ਹ ਅਧਿਕਾਰੀ ਸੁਖਦੇਵ ਸਿੰਘ ਸੱਗੂ ਨੇ ਕਾਰਵਾਈ ਨਹੀਂ ਸੀ ਕੀਤੀ।
ਕਰਮਜੀਤ ਸਿੰਘ ਭੁੱਲਰ ਦੇ ਮੁਤਾਬਕ ਹਾਈ ਕੋਰਟ ਨੇ ਜਦੋਂ ਜਾਂਚ ਦੇ ਆਦੇਸ਼ ਦਿੱਤੇ, ਓਦੋਂ 2011 ਵਿਚ ਸੈਂਟਰਲ ਜੇਲ੍ਹ ਫਿਰੋਜ਼ਪੁਰ ਵਿਚ ਲਖਵਿੰਦਰ ਸਿੰਘ ਜਾਖੜ ਜੇਲ੍ਹ ਸਪੁਰਡੈਂਟ ਸੀ ਅਤੇ ਉਸੇ ਨੇ ਕੈਪਸੂਲਾਂ ਦੇ ਦਸਤਾਵੇਜ ਨਸ਼ਟ ਕਰ ਕੇ ਰਿਪੋਰਟ ਭੇਜੀ ਸੀ ਕਿ 2009 ਵਿਚ ਇਥੋਂ ਹੈਰੋਇਨ ਨਾਲ ਭਰੇ ਕੈਪਸੂਲ ਨਹੀਂ ਫੜੇ ਗਏ। ਉਹ ਰਿਪੋਰਟ ਆਈ ਜੀ ਜੇਲ੍ਹ ਨੇ ਹਾਈ ਕੋਰਟ ਨੂੰ ਪੇਸ਼ ਕੀਤੀ ਤਾਂ ਝੂਠੀ ਨਿਕਲੀ। ਇਸ ਲਈ ਹਾਈ ਕੋਰਟ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਸੁਖਦੇਵ ਸਿੰਘ ਸੱਗੂ ਤੇ ਮੌਜੂਦਾ ਡੀ ਆਈ ਜੀ (ਜੇਲ੍ਹਾਂ) ਲਖਵਿੰਦਰ ਸਿੰਘ ਜਾਖੜ ਅਤੇ ਆਈ ਜੀ ਰੂਪ ਕੁਮਾਰ ਉੱਤੇ ਕੇਸ ਦਰਜ ਕਰਨ ਨੂੰ ਕਿਹਾ ਹੈ। ਭੁੱਲਰ ਨੇ ਦੱਸਿਆ ਕਿ ਉਕਤ ਦੋਵਾਂ ਅਫਸਰਾਂ ਨੇ ਫਿਰੋਜ਼ਪੁਰ ਜੇਲ੍ਹ ਵਿਚ ਰਹਿੰਦੇ ਹੋਏ ਨਸ਼ੇ ਦਾ ਧੰਦਾ ਉਤਸ਼ਾਹਤ ਕੀਤਾ, ਜਿਸ ਕਾਰਨ ਜੇਲ੍ਹ ਵਿਚ 23 ਮੌਤਾਂ ਹੋਈਆਂ, ਜਿਨ੍ਹਾਂ ਵਿਚੋਂ 2 ਮੌਤਾਂ ਜੇਲ੍ਹ ਵਿਚ ਹੋਈਆਂ ਤੇ 21 ਮੌਤਾਂ ਹਸਪਤਾਲ ਵਿਚ ਐਲਾਨ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੋਵਾਂ ਅਧਿਕਾਰੀਆਂ ਦੇ ਸਮੇਂ ਵਿੱਚ ਜੇਲ ਵਿਚ ਨਸ਼ੇ ਦੇ ਧੰਦੇ ਨੂੰ ਉਤਸ਼ਾਹਤ ਕਰਨ ਦੇ 13 ਕੇਸਾਂ ਦੀ ਸੂਚੀ ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੁੰ ਦਿੱਤੀ ਹੈ। ਜੇਲ੍ਹ ਵਿਭਾਗ ਦੇ ਅਨੁਸਾਰ ਸਾਲ 2005 ਤੋ 2016 ਤੱਕ ਇਸ ਜੇਲ੍ਹ ਵਿਚ 64 ਕੈਦੀਆਂ ਤੇ ਹਵਾਲਾਤੀਆਂ ਦੀਆਂ ਮੌਤਾਂ ਹੋਈਆਂ ਸਨ।
ਕਰੀਬ ਦਸ ਸਾਲ ਪਹਿਲਾਂ ਜਦੋਂ ਸਹਾਇਕ ਸੁਪਰਡੈਂਟ ਕਰਮਜੀਤ ਸਿੰਘ ਭੁੱਲਰ ਨੇ ਜੇਲ੍ਹ ਦੇ ਕੈਦੀਆਂ ਤੋਂ 120 ਨਸ਼ੇ ਦੇ ਕੈਪਸੂਲ ਫੜੇ ਤਾਂ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਥਾਂ ਰੂਪ ਕੁਮਾਰ ਆਈ ਜੀ ਜੇਲ੍ਹ ਅਤੇ ਲਖਵਿੰਦਰ ਸਿੰਘ ਜਾਖੜ ਡੀ ਆਈ ਜੀ ਦੀ ਮਿਲੀਭੁਗਤ ਨਾਲ ਕਰਮਜੀਤ ਸਿੰਘ ਭੁੱਲਰ ਉੱਤੇ ਝੂਠਾ ਕੇਸ ਪਾ ਦਿੱਤਾ ਗਿਆ। ਇਸ ਦੇ ਖਿਲਾਫ ਭੁੱਲਰ ਜਦੋਂ ਹਾਈ ਕੋਰਟ ਪਹੁੰਚੇ ਤਾਂ ਲੰਮੀ ਲੜਾਈ ਪਿੱਛੋਂ ਦੋਸ਼ੀ ਅਫਸਰਾਂ ਦੇ ਵਿਰੁੱਧ ਕੇਸ ਦਰਜ ਕਰਨ ਦਾ ਹੁਕਮ ਹੋਇਆ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ ਬੀਐਸਆਈ ਲਰਨਿੰਗ, ਆਸਟਰੇਲੀਆ ਨੇ ਚੰਡੀਗੜ੍ਹ ਵਿੱਚ ਆਸਟ੍ਰੇਲੀਅਨ ਯੋਗਤਾਵਾਂ ਪ੍ਰਦਾਨ ਕਰਨ ਲਈ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਭਾਰਤ ਨਾਲ ਐਮਓਯੂ ਉੱਤੇ ਹਸਤਾਖਰ ਕੀਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚ ਫ਼ਰੀਦਕੋਟ ਜ਼ਿਲ੍ਹਾ ਚੋਣ ਅਫਸਰ ਨੇ ਚੋਣਾਂ ਸਬੰਧੀ ਕੀਤੀ ਰਿਵਿਊ ਮੀਟਿੰਗ ਐਡਵੋਕੇਟ ਧਾਮੀ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਜ਼ਿਲ੍ਹਾ ਮੋਗੇ ਵਿਚ 40 ਮਾਡਲ ਤੇ 8 ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਪ੍ਰਵਾਸੀ ਭਾਈਚਾਰੇ ਦੇ ਮਸਲੇ ਹਰ ਹਾਲ ’ਚ ਹੱਲ ਕੀਤੇ ਜਾਣਗੇ : ਤਰਨਜੀਤ ਸੰਧੂ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ