Welcome to Canadian Punjabi Post
Follow us on

17

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਅੰਤਰਰਾਸ਼ਟਰੀ

ਟਰੰਪ ਦਾ ਲਿਖਿਆ ਪੱਤਰ ਕਿਮ ਜੋਂਗ ਉਨ ਨੂੰ ਬਿਹਤਰੀਨ ਜਾਪਿਆ

June 24, 2019 08:26 AM

ਸਿਓਲ, 23 ਜੂਨ (ਪੋਸਟ ਬਿਊਰੋ)- ਦੋ ਵਾਰ ਦੀ ਅਸਫਲ ਗੱਲਬਾਤ ਪਿੱਛੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਉੱਤਰੀ ਕੋਰੀਆ ਨਾਲ ਗੱਲਬਾਤ ਲਈ ਕਦਮ ਅੱਗੇ ਵਧਾਇਆ ਹੈ।
ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਮੁਤਾਬਕ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ਦੇ ਹੁਕਮਰਾਨ ਕਿਮ ਜੋਂਗ ਉਨ ਨੂੰ ਪੱਤਰ ਲਿਖਿਆ ਹੈ। ਕਿਮ ਜੋਂਗ ਉਨ ਨੇ ਇਸ ਪੱਤਰ ਵਿਚ ਲਿਖੀਆਂ ਗੱਲਾਂ ਦੇ ਲਈ ਟਰੰਪ ਦੀ ਦਲੇਰੀ ਦੀ ਤਾਰੀਫ਼ ਕੀਤੀ ਤੇ ਕਿਹਾ ਕਿ ਉਹ ਇਨ੍ਹਾਂ ਗੱਲਾਂ ਦੀ ਵਿਚਾਰ ਕਰਨਗੇ। ਸਮਾਚਾਰ ਏਜੰਸੀ ਨੇ ਕਿਮ ਦੀ ਇਕ ਤਸਵੀਰ ਵੀ ਜਾਰੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੂੰ ਆਪਣੇ ਦਫ਼ਤਰ ਵਿਚ ਬੈਠੇ ਪੱਤਰ ਪੜ੍ਹਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਰਿਪੋਰਟ ਵਿਚ ਡੋਨਾਲਡ ਟਰੰਪ ਦੇ ਪੱਤਰ ਦੇ ਮਜਮੂਨ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਨਾ ਇਸ ਬਾਰੇ ਦੱਸਿਆ ਗਿਆ ਕਿ ਇਹ ਪੱਤਰ ਕਿਮ ਜੋਂਗ ਉਨ ਨੂੰ ਕਦੋਂ ਮਿਲਿਆ। ਉੱਤਰੀ ਕੋਰੀਆ ਅਤੇ ਅਮਰੀਕਾ ਵਿਚਾਲੇ ਖਿੱਚੋਤਾਣ ਦੇ ਹਾਲਾਤ ਬਣੇ ਹੋਏ ਹਨ। ਪਿਛਲੇ ਸੰਬੰਧਾਂ ਉੱਤੇ ਜੰਮੀ ਬਰਫ਼ ਨੂੰ ਪਿਘਲਾਉਣ ਦੀ ਪਹਿਲ ਵਜੋਂ ਕਿਮ ਜੋਂਗ ਉਨ ਨੇ ਪੱਤਰ ਭੇਜ ਕੇ ਡੋਨਾਲਡ ਟਰੰਪ ਨੂੰ ਆਪਣੇ ਦੇਸ਼ ਆਉਣ ਲਈ ਸੱਦਾ ਦਿੱਤਾ ਸੀ ਅਤੇ ਟਰੰਪ ਨੇ 11 ਜੂਨ ਨੂੰ ਉੱਤਰੀ ਕੋਰੀਆ ਤੋਂ ਪੱਤਰ ਮਿਲਣ ਦੀ ਗੱਲ ਕਹੀ ਸੀ। ਟਾਈਮ ਮੈਗਜ਼ੀਨ ਨਾਲ ਇੰਟਰਵਿਊ ਵਿਚ ਟਰੰਪ ਨੇ ਕਿਮ ਜੋਂਗ ਉਨ ਵੱਲੋਂ ਆਪਣੇ ਜਨਮ ਦਿਨ ਉੱਤੇ ਸ਼ੁਭ ਕਾਮਨਾ ਪੱਤਰ ਮਿਲਣ ਦੀ ਜਾਣਕਾਰੀ ਦਿੱਤੀ ਸੀ। ਵਰਨਣ ਯੋਗ ਹੈ ਕਿ 14 ਜੂਨ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ 73 ਸਾਲ ਦੇ ਹੋ ਗਏ ਹਨ।
ਉੱਤਰੀ ਕੋਰੀਆ ਅਤੇ ਅਮਰੀਕਾ ਵਿਚਾਲੇ ਪਿੱਛੇ ਜਿਹੇ ਗੱਲਬਾਤ ਦੀ ਕੋਸ਼ਿਸ਼ ਅਸਫਲ ਹੋ ਚੁੱਕੀ ਹੈ। ਟਰੰਪ ਤੇ ਕਿਮ ਦੀ ਪਹਿਲੀ ਮੁਲਾਕਾਤ ਪਿਛਲੇ ਸਾਲ ਜੂਨ ਵਿਚ ਸਿੰਗਾਪੁਰ ਵਿਚ ਹੋਈ ਸੀ। ਉਹ ਗੱਲਬਾਤ ਅਸਫਲ ਹੋਣ ਮਗਰੋਂ ਇਸ ਸਾਲ ਫਰਵਰੀ ਵਿਚ ਦੋਵਾਂ ਨੇਤਾਵਾਂ ਨੇ ਵੀਅਤਨਾਮ ਦੀ ਰਾਜਧਾਨੀ ਹਨੋਈ ਵਿੱਚ ਬੈਠਕ ਕੀਤੀ ਸੀ। ਓਥੇ ਹੋਈ ਗੱਲਬਾਤ ਲਈ ਕਿਮ ਟ੍ਰੇਨ ਰਾਹੀਂ 70 ਘੰਟੇ ਸਫ਼ਰ ਕਰ ਕੇ ਪੁੱਜੇ ਸਨ। ਇਸ ਗੱਲਬਾਤ ਤੋਂ ਦੋਵਾਂ ਧਿਰਾਂ ਨੂੰ ਬੜੀ ਆਸ ਸੀ, ਪਰ ਇਹ ਵੀ ਬੇਨਤੀਜਾ ਰਹੀ ਸੀ। ਅਮਰੀਕਾ ਚਾਹੁੰਦਾ ਹੈ ਕਿ ਉੱਤਰੀ ਕੋਰੀਆ ਆਪਣੇ ਐਟਮੀ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਵੇ ਤੇ ਐਟਮੀ ਹਥਿਆਰ ਅਤੇ ਮਿਜ਼ਾਈਲ ਨਸ਼ਟ ਕਰ ਦੇਵੇ। ਇਸ ਤੋਂ ਬਾਅਦ ਅਮਰੀਕਾ ਉਸ ਉੱਤੇ ਲੱਗੀਆਂ ਪਾਬੰਦੀਆਂ ਹਟਾਏਗਾ। ਉੱਤਰੀ ਕੋਰੀਆ ਲੜੀਵਾਰ ਐਟਮੀ ਪ੍ਰੋਗਰਾਮਾਂ ਉੱਤੇ ਥੋੜ੍ਹਾ ਜਿਹਾ ਕੰਟਰੋਲ ਅਤੇ ਪਾਬੰਦੀਆਂ ਵਿੱਚ ਥੋੜ੍ਹੀ ਛੋਟ ਚਾਹੁੰਦਾ ਹੈ। ਵੀਅਤਨਾਮ ਵਿਚ ਕਿਮ ਨੇ ਤਜਵੀਜ਼ ਦਿੱਤੀ ਸੀ ਕਿ ਜੇ ਅਮਰੀਕਾ ਆਪਣੀਆਂ ਸਖ਼ਤ ਪਾਬੰਦੀਆਂ ਹਟਾਵੇ ਤਾਂ ਉੱਤਰੀ ਕੋਰੀਆ ਆਪਣੇ ਐਟਮੀ ਪਲਾਂਟ ਬੰਦ ਕਰ ਦੇਵੇਗਾ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਵਿੱਚ ਨਸਲਵਾਦ ਦੇ ਮੁੱਦੇ ਤੋਂ ਰਾਸ਼ਟਰਪਤੀ ਟਰੰਪ ਅਤੇ ਡੈਮੋਕ੍ਰੇਟਸ ਭਿੜਨ ਲੱਗੇ
ਮੈਲਬਰਨ ਨੇੜੇ ਭਾਰਤੀ ਵਿਦਿਆਰਥੀ ਦੀ ਲਾਸ਼ ਬਰਾਮਦ
ਐਟਮੀ ਪ੍ਰੋਗਰਾਮ ਦੋਬਾਰਾ ਸ਼ੁਰੂ ਕਰਾਂਗੇ : ਈਰਾਨ
ਗਿਲਗਿਤ-ਬਾਲਿਟਸਤਾਨ ਦੇ ਲੋਕਾਂ ਕਿਹਾ: ਅਸੀਂ ਜੰਮੂ ਕਸ਼ਮੀਰ ਦਾ ਹਿੱਸਾ ਹਾਂ
ਫਿਰ ਵਿਵਾਦਾਂ ਵਿੱਚ ਟਰੰਪ : ਕਾਂਗਰਸ ਦੀਆਂ ਚਾਰ ਡੈਮੋਕ੍ਰੇਟਿਕ ਮਹਿਲਾ ਮੈਂਬਰਾਂ ਨੂੰ ਕਿਹਾ, ਜਿੱਥੋਂ ਆਈਆਂ, ਉਥੇ ਚਲੇ ਜਾਣ
ਟਰੰਪ ਦੀਆਂ ਨਸਲੀ ਟਿੱਪਣੀਆਂ ਉੱਤੇ ਪਾਰਟੀ ਆਗੂਆਂ ਨੇ ਮੁੜ ਵੱਟੀ ਚੁੱਪ
ਟਰੰਪ ਨੇ ਈਰਾਨ ਸਮਝੌਤਾ ਓਬਾਮਾ ਨੂੰ ਚਿੜ੍ਹਾਉਣ ਲਈ ਤੋੜਿਆ!
ਭਾਰਤੀ ਮੁੱਕੇਬਾਜ਼ ਵਿਜੇਂਦਰ ਦੀ ਲਗਾਤਾਰ 11ਵੀਂ ਪੇਸ਼ੇਵਰ ਜਿੱਤ
ਹਾਂਗਕਾਂਗ ਦੇ ਪ੍ਰਦਰਸ਼ਨਕਾਰੀਆਂ ਨੇ ਟਰੰਪ ਤੋਂ ਮਦਦ ਮੰਗੀ
ਨਿਊ ਯਾਰਕ ਵਿੱਚ 50 ਹਜ਼ਾਰ ਤੋਂ ਵੱਧ ਲੋਕਾਂ ਨੂੰ ਹਨੇਰੇ ਵਿੱਚ ਰਾਤ ਕੱਟਣੀ ਪਈ