Welcome to Canadian Punjabi Post
Follow us on

20

October 2018
ਬ੍ਰੈਕਿੰਗ ਖ਼ਬਰਾਂ :
ਪੰਜਾਬ

ਵਿੱਤ ਮੰਤਰੀ ਮਨਪ੍ਰੀਤ ਬਾਦਲ ਸਣੇ ਚੋਣ ਮਨੋਰਥ ਪੱਤਰ ਕਮੇਟੀ ਦੇ ਮੈਂਬਰਾਂ ਵੱਲੋਂ ਚੇਨੱਈ ਵਿੱਚ ਖੇਤੀਬਾੜੀ ਨਾਲ ਸਬੰਧਿਤ ਮਸਲਿਆਂ ’ਤੇ ਵਿਚਾਰਾਂ

October 09, 2018 07:17 PM

ਚੇਨੱਈ/ਚੰਡੀਗੜ੍ਹ, 9 ਅਕਤੂਬਰ (ਪੋਸਟ ਬਿਊਰੋ): 2019 ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਲੋਕ-ਪੱਖੀ ਚੋਣ ਮਨੋਰਥ ਪੱਤਰ ਤਿਆਰ ਕਰਨ ਵਾਸਤੇ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਵੱਲੋਂ ਕਾਇਮ ਕੀਤੀ ਗਈ ਚੋਣ ਮੈਨੀਫੈਸਟੋ ਡਰਾਫਟਿੰਗ ਕਮੇਟੀ ਵੱਲੋਂ ਅੱਜ ਚੇਨੱਈ ਵਿੱਚ ਬੈਠਕ ਕੀਤੀ ਗਈ। ਕਾਂਗਰਸ ਦੀ ਚੋਣ ਮਨੋਰਥ ਪੱਤਰ ਤਿਆਰ ਕਰਨ ਵਾਲੀ ਕਮੇਟੀ ਦੇ ਮੈਂਬਰ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਇਲਾਵਾ ਮਹਾਰਾਸਟਰ ਤੋਂ ਸੰਸਦ ਮੈਂਬਰ ਰਜਨੀ ਪਾਟਿਲ ਅਤੇ ਤਾਮਿਲ ਨਾਡੂ ਕਾਂਗਰਸ ਕਮੇਟੀ (ਟੀਐਨਸੀਸੀ) ਦੇ ਪ੍ਰਧਾਨ ਸ੍ਰੀ ਐਸ. ਥਿਰੂਨਾਵੂਕਰਾਸਰ ਨੇ ਇਸ ਬੈਠਕ ਦੌਰਾਨ ਕਈ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਮੀਡੀਆ ਨੂੰ ਸੰਬੋਧਨ ਕੀਤਾ।
ਵਿੱਤ ਮੰਤਰੀ ਦੇ ਮੀਡੀਆ ਬੁਲਾਰੇ ਨੇ ਦੱਸਿਆ ਕਿ ਇਸ ਕਮੇਟੀ ਵੱਲੋਂ ਰੱਖਿਆ, ਸਾਬਕਾ ਫੌਜੀਆਂ, ਖੇਤੀਬਾੜੀ ਅਤੇ ਸੀਨੀਅਰ ਸਿਟੀਜਨ ਸਬੰਧੀ ਮਸਲਿਆਂ ’ਤੇ ਸੰਜੀਦਗੀ ਨਾਲ ਚਰਚਾ ਕੀਤੀ ਜਾਵੇਗੀ। ਮਨਪ੍ਰੀਤ ਸਿੰਘ ਬਾਦਲ ਅਤੇ ਇਸ ਕਮੇਟੀ ਦੇ ਹੋਰ ਮੈਂਬਰਾਂ ਵੱਲੋਂ ਅੱਜ ਚੇਨੱਈ ਵਿੱਚ ਹੋਈ ਮੀਟਿੰਗ ਵਿੱਚ ਖੇਤੀਬਾੜੀ ਤੇ ਫਸਲਾਂ ਦੇ ਢੁਕਵੇਂ ਮੰਡੀਕਰਨ ਨਾਲ ਸਬੰਧਤ ਮਸਲਿਆਂ ਉਤੇ ਚਰਚਾ ਕੀਤੀ ਗਈ। ਬੁਲਾਰੇ ਨੇ ਦੱਸਿਆ ਕਿ 10 ਅਕਤੂਬਰ, 2018 ਨੂੰ ਇਨ੍ਹਾਂ ਕਮੇਟੀ ਮੈਂਬਰਾਂ ਵੱਲੋਂ ਹੈਦਰਾਬਾਦ (ਤਿਲੰਗਾਨਾ) ਵਿਖੇ ਖੇਤੀਬਾੜੀ ਸਬੰਧੀ ਮਸਲੇ ਵਿਚਾਰੇ ਜਾਣਗੇ। ਇਸ ਤੋਂ ਬਾਅਦ ਕਮੇਟੀ ਵੱਲੋਂ 11 ਅਕਤੂਬਰ ਨੂੰ ਪੁਣੇ (ਮਹਾਰਾਸਟਰ) ਅਤੇ 12 ਅਕਤੂਬਰ ਨੂੰ ਬੰਗਲੌਰ (ਕਰਨਾਟਕ) ਵਿੱਚ ਰੱਖਿਆ, ਸਾਬਕਾ ਫੌਜੀਆਂ ਅਤੇ ਸੀਨੀਅਰ ਸਿਟੀਜਨਜ ਦੀਆਂ ਮੰਗਾਂ ਅਤੇ ਸਮੱਸਿਆਵਾਂ ’ਤੇ ਚਰਚਾ ਕੀਤੀ ਜਾਵੇਗੀ।
ਗੌਰਤਲਬ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਿਛਲੇ ਦਿਨੀਂ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਖੇਤੀਬਾੜੀ, ਸਾਬਕਾ ਫੌਜੀਆਂ, ਰੱਖਿਆ ਅਤੇ ਸੀਨੀਅਰ ਸਿਟੀਜਨਜ ਦੇ ਮਸਲਿਆਂ ਬਾਰੇ ਵੱਖ ਵੱਖ ਵਰਗਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਸੀ।

 

Have something to say? Post your comment
ਹੋਰ ਪੰਜਾਬ ਖ਼ਬਰਾਂ
ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ
ਪੰਜਾਬ ਸਰਕਾਰ ਵੱਲੋਂ ਨਵੀਂ ਮਾਈਨਿੰਗ ਨੀਤੀ ਨੂੰ ਪ੍ਰਵਾਨਗੀ
ਪੰਜਾਬ ਨੇ ਚੰਡੀਗੜ੍ਹ ਉੱਤੇ ਅਪਣੇ ਹੱਕ ਬਚਾਉਣ ਦੀ ਇੱਕ ਲੜਾਈ ਜਿੱਤੀ
ਏਅਰ ਇੰਡੀਆ ਨੂੰ ਦੁਨੀਆ ਭਰ ਦੀਆਂ ਸੇਵਾਵਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ: ਹਾਈ ਕੋਰਟ
‘ਆਪ’ ਪਾਰਟੀ ਨੇ ਰੁੱਸੇ ਲੋਕਾਂ ਨੂੰ ਮਨਾਉਣ ਲਈ ਤਾਲਮੇਲ ਕਮੇਟੀ ਬਣਾਈ
ਪੁਲਸ ਆਪਣੇ ਉੱਤੇ ਹਮਲੇ ਦੇ ਸਬੂਤ ਪੇਸ਼ ਨਹੀਂ ਕਰ ਸਕੀ, ਤਿੰਨ ਗੈਂਗਸਟਰ ਬਰੀ
ਬੇਅਦਬੀ ਤੇ ਗੋਲੀ-ਕਾਂਡ ਦੇ ਕੇਸ ਸੀ ਬੀ ਆਈ ਤੋਂ ਵਾਪਸ ਲੈਣ ਦੇ ਐਲਾਨ ਨਾਲ ਪੰਜਾਬ ਸਰਕਾਰ ਫਸੀ
ਲੁਧਿਆਣਾ ਤੋਂ ਸੰਨੀ ਦਿਓਲ ਨੇ ਅਕਾਲੀ ਟਿਕਟ ਠੁਕਰਾਈ, ਭਾਜਪਾ ਨੇ ਅੰਮ੍ਰਿਤਸਰ ਸੀਟ ਨਹੀਂ ਛੱਡੀ
ਕੈਪਟਨ ਅਮਰਿੰਦਰ ਸਿੰਘ 21 ਅਕਤੂਬਰ ਨੂੰ ਪੰਜ ਦਿਨਾਂ ਦੌਰੇ ਉੱਤੇ ਇਸਰਾਈਲ ਜਾਣਗੇ
ਆਰ ਟੀ ਆਈ ਤੋਂ ਖੁਲਾਸਾ : ਅੰਗਰੇਜ਼ਾਂ ਨੇ ਗਲਤ ਢੰਗ ਨਾਲ ਹਥਿਆਇਆ ਸੀ ਕੋਹਿਨੂਰ ਹੀਰਾ