Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਅੰਤਰਰਾਸ਼ਟਰੀ

20 ਸਾਲਾਂ ਪਿੱਛੋਂ ਅਮਰੀਕੀ ਲੇਖਿਕਾ ਨੇ ਟਰੰਪ ਉੱਤੇ ਸੈਕਸ ਸੋਸ਼ਣ ਦੇ ਦੋਸ਼ ਲਾਏ

June 24, 2019 08:25 AM

ਵਾਸ਼ਿੰਗਟਨ, 23 ਜੂਨ, (ਪੋਸਟ ਬਿਊਰੋ)- ਨਿਊਯਾਰਕ ਦੀ ਲੇਖਿਕਾ ਤੇ ਲੰਬੇ ਸਮੇਂ ਤੱਕ ਔਰਤਾਂ ਲਈ ਸਲਾਹਾਂ ਦਾ ਕਾਲਮ ਲਿੱਖਣ ਵਾਲੀ ਈ. ਜੀਨ ਕੈਰੋਲ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਸੈਕਸ ਸ਼ੋਸ਼ਣ ਦਾ ਦੋਸ਼ ਲਾਇਆ ਹੈ। ਕੈਰੋਲ ਨੇ ਇਕ ਕਿਤਾਬ ਵਿੱਚ ਇਸ ਘਟਨਾ ਨਾਲ ਸੰਬੰਧਤ ਹਵਾਲਾ ਦਿੱਤਾ ਹੈ, ਜਿਸ ਦੇ ਹਿੱਸੇ ਨਿਊਯਾਰਕ ਮੈਗਜ਼ੀਨ ਵਿੱਚ ਇਸ ਸ਼ੁੱਕਰਵਾਰ ਨੂੰ ਛਪੇ ਹਨ। ਇਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਮੈਨਹੱਟਨ ਦੇ ਇਕ ਡਿਪਾਰਟਮੈਂਟਲ ਸਟੋਰ ਦੇ ਡ੍ਰੈਸਿੰਗ ਰੂਮ ਵਿੱਚ 2 ਦਹਾਕੇ ਪਹਿਲਾਂ ਟਰੰਪ ਨੇ ਕੈਰੋਲ ਦਾ ਸੈਕਸ ਸ਼ੋਸ਼ਣ ਕੀਤਾ ਸੀ।
ਇਸ ਸ਼ੁੱਕਰਵਾਰ ਵਾਸ਼ਿੰਗਟਨ ਪੋਸਟ ਨਾਲ ਇਕ ਇੰਟਰਵਿਊ ਵਿੱਚ ਕੈਰੋਨ ਨੇ ਕਿਹਾ ਕਿ ਸਾਲ 1995 ਦੇ ਅੰਤ ਜਾਂ 1996 ਦੇ ਸ਼ੁਰੂ ਵਿੱਚ ਬਰਗਡਾਰਫ ਗੁਡਮੈਨ ਵਿੱਚ ਓਦੋਂ ਦੇ ਰੀਅਲ ਅਸਟੇਟ ਡਿਵੈਲਪਰ ਨਾਲ ਬੈਠਕ ਦੌਰਾਨ ਟਰੰਪ ਨੇ ਡ੍ਰੈਸਿੰਗ ਰੂਮ ਵਿੱਚ ਉਨ੍ਹਾਂ ਉੱਤੇ ਹਮਲਾ ਕੀਤਾ ਸੀ। ਲੇਖਿਕਾ ਨੇ ਕਿਹਾ ਕਿ ਟਰੰਪ ਨੇ ਉਸ ਦਾ ਸਿਰ ਕੰਧ ਨਾਲ ਲਾ ਦਿੱਤਾ ਤੇ ਸੈਕਸ ਸ਼ੋਸ਼ਣ ਕੀਤਾ ਸੀ, ਪਰ ਉਹ ਟਰੰਪ ਨੂੰ ਧੱਕਾ ਦੇ ਕੇ ਉਥੋਂ ਕਿਸੇ ਤਰ੍ਹਾਂ ਭੱਜ ਨਿਕਲੀ ਸੀ।
ਇਸ ਵਕਤ 75 ਸਾਲ ਦੀ ਹੋ ਚੁੱਕੀ ਕੈਰੋਲ ਨੇ ਕਿਹਾ ਕਿ ਉਸ ਨੇ ਓਦੋਂ ਇਸ ਘਟਨਾ ਬਾਰੇ 2 ਕਰੀਬੀ ਦੋਸਤਾਂ ਨੂੰ ਦੱਸਿਆ ਸੀ। ਉਨ੍ਹਾਂ ਵਿੱਚੋਂ ਇਕ ਨੇ ਇਸ ਸ਼ੁੱਕਰਵਾਰ ਮੰਨਿਆ ਕਿ ਕੈਰੋਲ ਨੇ ਘਟਨਾ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਸੀ। ਉਸ ਨੇ ਕੈਰੋਲ ਨੂੰ ਪੁਲਸ ਕੋਲ ਜਾਣ ਨੂੰ ਕਿਹਾ ਸੀ, ਪਰ ਉਹ ਨਹੀਂ ਗਈ। ਲੇਖਿਕਾ ਨੇ ਕਿਹਾ ਕਿ ਉਸ ਨੂੰ ਆਸ ਹੈ ਕਿ ਉਸ ਦੀ ਕਹਾਣੀ ਤੋਂ ਔਰਤਾਂ ਮਜ਼ਬੂਤ ਹੋਣਗੀਆਂ ਤੇ ਇਨ੍ਹਾਂ ਘਟਨਾਵਾਂ ਬਾਰੇ ਅੱਗੇ ਆਉਣਗੀਆਂ। ਉਸ ਦਾ ਕਹਿਣਾ ਹੈ ਕਿ ਇਸ ਘਟਨਾ ਪਿੱਛੋਂ ਮੈਂ ਖੁਦ ਨੂੰ ਦੋਸ਼ੀ ਮੰਨਿਆ ਅਤੇ ਚੁੱਪ ਰਹੀ ਅਤੇ ਮੈਨੂੰ ਦੋਸ਼ੀ ਮਹਿਸੂਸ ਹੋਇਆ।
ਇਹ ਦੋਸ਼ ਲੱਗਣ ਤੋਂ ਬਾਅਦ ਡੋਨਾਲਡ ਟਰੰਪ ਨੇ ਇਨਾਂ ਨੂੰ ਰੱਦ ਕੀਤਾ ਅਤੇ ਇੱਕ ਬਿਆਨ ਵਿੱਚ ਇਸ ਨੂੰ ‘ਫੇਕ ਨਿਊਜ਼` ਕਹਿ ਕੇ ਸਵਾਲ ਕੀਤਾ ਕਿ ਇਸ ਘਟਨਾ ਦਾ ਕੋਈ ਸਬੂਤ ਜਾਂ ਗਵਾਹ ਕਿਉਂ ਨਹੀਂ ਹੈ। ਉਸ ਨੇ ਕਿਹਾ ਕਿ ਕੋਈ ਸਰਵੀਲਾਂਸ ਨਹੀਂ, ਕੋਈ ਵੀਡੀਓ ਨਹੀਂ, ਕੋਈ ਰਿਪੋਰਟ ਨਹੀਂ? ਟਰੰਪ ਨੇ ਇਸ ਬਿਆਨ ਵਿੱਚ ਕਿਹਾ ਕਿ ਮੈਂ ਕਦੇ ਇਸ ਮਹਿਲਾ ਨੂੰ ਨਹੀਂ ਮਿਲਿਆ। ਉਸ ਨੇ ਕਿਹਾ ਕਿ ਕੈਰੋਲ ਆਪਣੀ ਨਵੀਂ ਕਿਤਾਬ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ, ਇਸ ਨੂੰ ਫਿਕਸ਼ਨ ਸੈਕਸ਼ਨ ਵਿੱਚ ਵੇਚਿਆ ਜਾਣਾ ਚਾਹੀਦਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇ ਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰ ਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ' ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀ ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ ਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾ