Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਕੈਨੇਡਾ

ਗ਼ਲਤ ਸੋਚ ਰੱਖਦੇ ਹਨ ਸਾਡਾ ਭਵਿੱਖ ਗੰਧਲਾ ਦੱਸਣ ਵਾਲੇ : ਫੋਰਡ

June 24, 2019 08:22 AM

ਓਨਟਾਰੀਓ, 23 ਜੂਨ (ਪੋਸਟ ਬਿਊਰੋ) : ਪ੍ਰੀਮੀਅਰ ਡੱਗ ਫੋਰਡ ਨੇ ਸ਼ਨਿੱਚਰਵਾਰ ਨੂੰ ਆਪਣੇ ਸਾਲਾਨਾ ਫੋਰਡ ਫੈਸਟ ਵਿੱਚ ਹਿੱਸਾ ਲੈਣ ਆਏ ਇੱਕਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪਹਿਲੇ ਸਾਲ ਉਨ੍ਹਾਂ ਦੀ ਸਰਕਾਰ ਨੇ ਤੇਜ਼ੀ ਨਾਲ ਕੰਮ ਕੀਤੇ। ਇਸ ਦੇ ਨਾਲ ਹੀ ਆਪਣੇ ਆਲੋਚਕਾਂ ਦਾ ਮੂੰਹ ਬੰਦ ਕਰਵਾਉਂਦਿਆਂ ਫੋਰਡ ਨੇ ਆਖਿਆ ਕਿ ਜਿਹੜੇ ਉਨ੍ਹਾਂ ਦਾ ਭਵਿੱਖ ਗੰਧਲਾ ਦੱਸਦੇ ਹਨ ਉਹ ਗ਼ਲਤ ਹਨ।
ਨਥਾਨ ਫਿਲਿਪ ਸਕੁਏਅਰ ਉੱਤੇ ਰੈਪਟਰਜ਼ ਦੇ ਚੈਂਪੀਅਨਸਿ਼ਪ ਜਸ਼ਨਾਂ ਦੌਰਾਨ ਫੋਰਡ ਖਿਲਾਫ ਰੌਲਾ ਪਾਉਣ ਵਾਲਿਆਂ, ਵੱਡੇ ਕੈਬਨਿਟ ਫੇਰਬਦਲ-ਜਿੱਥੇ ਪ੍ਰੀਮੀਅਰ ਨੇ ਆਪਣੇ ਵਿੱਤ ਮੰਤਰੀ ਨੂੰ ਡੀਮੋਟ ਕੀਤਾ ਤੇ ਫਿਰ ਉਨ੍ਹਾਂ ਦਾ ਚੀਫ ਆਫ ਸਟਾਫ ਹੀ ਉਨ੍ਹਾਂ ਨੂੰ ਛੱਡ ਗਿਆ, ਆਦਿ ਵਰਗੇ ਮੁੱਦਿਆਂ ਉੱਤੇ ਆਲੋਚਨਾ ਸਹਿ ਰਹੇ ਫੋਰਡ ਨੂੰ ਲੋਅ ਇਨਕਮ ਟੈਕਸ ਕਟੌਤੀਆਂ, ਡੇਅ ਕੇਅਰ ਟੈਕਸ ਕ੍ਰੈਡਿਟ ਆਦਿ ਵਰਗੇ ਮੁੱਦਿਆਂ ਉੱਤੇ ਸ਼ਲਾਘਾ ਵੀ ਸੁਣਨ ਨੂੰ ਮਿਲੀ। ਇਸ ਮੌਕੇ ਫੋਰਡ ਨੇ ਆਖਿਆ ਕਿ ਅਸੀਂ ਜਾਣਦੇ ਹਾਂ ਕਿ ਜਦੋਂ ਇਹ ਆਲੋਚਕ ਸਾਡੇ ਉੱਤੇ ਵਰ੍ਹਨਗੇ ਤਾਂ ਸਾਡੀ ਪਿੱਠ ਉੱਤੇ ਤੁਸੀਂ ਸਾਰੇ ਹੋਵੋਂਗੇ। ਸਾਡੇ ਲਈ ਸਿਰਫ ਇਹੀ ਗੱਲ ਮਾਇਨੇ ਰੱਖਦੀ ਹੈ। ਉਨ੍ਹਾਂ ਆਖਿਆ ਕਿ ਅਸੀਂ ਸਿਰਫ ਓਨਟਾਰੀਓ ਦੇ ਲੋਕਾਂ ਲਈ ਜਵਾਬਦੇਹ ਹਾਂ ਤੇ ਸਿਰਫ ਇਹੀ ਸਾਡੇ ਲਈ ਮਾਇਨੇ ਰੱਖਦੇ ਹਨ। ਉਨ੍ਹਾਂ ਆਪਣੇ ਆਲੋਚਕਾਂ ਨੂੰ ਮੀਡੀਆ ਪਾਰਟੀ ਦੱਸਿਆ।
ਨਵੇਂ ਟੈਕਸ ਕ੍ਰੈਡਿਟਸ ਤੋਂ ਇਲਾਵਾ ਫੋਰਡ ਨੇ ਹਾਈਡਰੋ ਵੰਨ ਦੇ ਸੀਈਓ, ਜਿਸ ਨੂੰ ਉਹ ਛੇ ਮਿਲੀਅਨ ਡਾਲਰ ਮੈਨ ਆਖਦੇ ਸਨ, ਮੇਓ ਸ਼ਮਿਡਟ ਨੂੰ ਚੱਲਦਾ ਕਰਨ, ਕੈਪ ਐਂਡ ਟਰੇਡ ਕਾਰਬਨ ਸਕੀਮ ਨੂੰ ਖ਼ਤਮ ਕਰਨ ਨੂੰ ਫੋਰਡ ਆਪਣੀ ਸਰਕਾਰ ਦੀ ਵੱਡੀ ਪ੍ਰਾਪਤੀ ਦੱਸਦੇ ਹਨ। ਇਸ ਤੋਂ ਇਲਾਵਾ ਫੋਰਡ ਨੇ ਹੁੱਭ ਕੇ ਦੱਸਿਆ ਕਿ ਇੱਕ ਸਾਲ ਪਹਿਲਾਂ ਨਾਲੋਂ ਸਾਡੇ ਕੋਲ ਹੁਣ 190,000 ਵਧੇਰੇ ਰੋਜ਼ਗਾਰ ਦੇ ਮੌਕੇ ਹਨ।
ਸ਼ਨਿੱਚਰਵਾਰ ਨੂੰ ਕਰਵਾਇਆ ਗਿਆ ਇਹ ਈਵੈਂਟ ਫਰੀ ਤੇ ਸਾਰਿਆਂ ਲਈ ਖੁੱਲ੍ਹਾ ਸੀ ਪਰ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਇਸ ਈਵੈਂਟ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਟਿਕਟਾਂ ਰਜਿਸਟਰ ਕਰਵਾਉਣੀਆਂ ਪਈਆਂ ਤੇ ਇਸ ਵਾਰੀ ਕਿਸੇ ਦੇ ਵੀ ਇਸ ਈਵੈਂਟ ਵਿੱਚ ਹਿੱਸਾ ਲੈਣ ਲਈ ਐਂਟਰੀ ਉੱਤੇ ਰੋਕ ਲਾਈ ਜਾ ਸਕਦੀ ਸੀ। ਇਸ ਵਾਰੀ 6 ਜੂਨ ਨੂੰ ਵਿਧਾਨਸਭਾ ਉਠਾਅ ਦਿੱਤੀ ਗਈ ਤੇ ਹੁਣ ਇਸ ਦੀ ਅਗਲੀ ਕਾਰਵਾਈ 29 ਅਕਤੂਬਰ ਨੂੰ ਹੋਣ ਵਾਲੀਆਂ ਫੈਡਰਲ ਚੋਣਾਂ ਤੋਂ ਬਾਅਦ ਹੀ ਸੁ਼ਰੂ ਹੋਵੇਗੀ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ