Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਪੰਜਾਬ

ਪਾਦਰੀ ਐਨਥਨੀ ਕੇਸ: ਤਿੰਨ ਥਾਣੇਦਾਰਾਂ ਸਮੇਤ 11 ਪੁਲਸ ਮੁਲਜ਼ਮਾਂ ਵਿਰੁੱਧ ਚਾਰਜ ਸ਼ੀਟ ਦਾਖਲ

June 22, 2019 02:28 AM

ਐੱਸ ਏ ਐੱਸ ਨਗਰ, 21 ਜੂਨ (ਪੋਸਟ ਬਿਊਰੋ)- ਖੰਨਾ ਜਿ਼ਲੇ ਦੀ ਪੁਲਸ ਵੱਲੋਂ ਜਲੰਧਰ ਦੇ ਪਾਦਰੀ ਐਂਥਨੀ ਦੇ ਘਰ ਤੋਂ ਫੜੇ ਛੇ ਕਰੋੜ 65 ਲੱਖ ਰੁਪਏ ਗਾਇਬ ਕਰਨ ਦੇ ਕੇਸ ਵਿੱਚ ਥਾਣਾ ਸਟੇਟ ਕਰਾਈਮ ਸੈਲ ਨੇ ਗ੍ਰਿਫਤਾਰ ਕੀਤੇ ਹੋਏ ਤਿੰਨ ਏ ਐਸ ਆਈਜ਼ ਜੋਗਿੰਦਰ ਸਿੰਘ, ਰਾਜਪ੍ਰੀਤ ਸਿੰਘ, ਦਿਲਬਾਗ ਸਿੰਘ, ਹਵਾਲਦਾਰ ਅਮਰੀਕ ਸਿੰਘ ਅਤੇ ਟਾਊਟ ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਮੁਹੰਮਦ ਸ਼ਕੀਲ, ਸੰਜੀਵ ਕੁਮਾਰ, ਦਵਿੰਦਰ ਕੁਮਾਰ, ਨਿਰਮਲ ਸਿੰਘ, ਸੁਰਿੰਦਰਪਾਲ ਸ਼ਰਮਾ ਉਰਫ ਚਿੜੀ ਦੇ ਖਿਲਾਫ ਐਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵਿੱਚ ਦੋਸ਼ ਪੱਤਰ ਪੇਸ਼ ਕੀਤਾ ਹੈ। ਪੁਲਸ ਨੇ ਚਾਰ ਕਰੋੜ 49 ਲੱਖ 50 ਹਜ਼ਾਰ ਰੁਪਏ ਬਰਾਮਦ ਕਰ ਲਏ ਸਨ ਜਿਨ੍ਹਾਂ ਵਿੱਚ ਨਿਰਮਲ ਸਿੰਘ ਨਾਂਅ ਦੇ ਵਿਅਕਤੀ ਦੇ ਘਰੋਂ ਇੱਕ ਲੱਖ ਰੁਪਏ, ਸੁਰਿੰਦਰਪਾਲ ਸ਼ਰਮਾ ਚਿੜੀ ਤੋਂ ਚਾਲੀ ਲੱਖ, ਮੁਹੰਮਦ ਸ਼ਕੀਲ ਵਾਸੀ ਬਲਬੀਰ ਖਾਨ ਕਲੋਨੀ ਪਟਿਆਲਾ ਤੋਂ 20 ਲੱਖ, ਹੌਲਦਾਰ ਅਮਰੀਕ ਸਿੰਘ ਵਾਸੀ ਮਾਨਸਾ ਤੋਂ 30 ਲੱਖ, ਦਵਿੰਦਰ ਕੁਮਾਰ ਉਰਫ ਕਾਕਾ ਵਾਸੀ ਗਰਿੱਡ ਕਲੋਨੀ ਮੂਣਕ, ਜ਼ਿਲ੍ਹਾ ਸੰਗਰੂਰ ਤੋਂ ਤੀਹ ਲੱਖ ਅਤੇ ਸੰਜੀਵ ਕੁਮਾਰ ਵਾਸੀ ਰਾਮਪੁਰ ਗੁੱਜਰਾਂ, ਜ਼ਿਲ੍ਹਾ ਸੰਗਰੂਰ ਤੋਂ 18 ਲੱਖ ਰੁਪਏ ਬਰਾਮਦ ਕੀਤੇ ਗਏ ਸਨ।
ਵਰਨਣ ਯੋਗ ਹੈ ਕਿ ਪੁਲਸ ਨੇ ਜਦੋਂ ਮੁਲਜ਼ਮ ਸੁਰਿੰਦਰਪਾਲ ਸ਼ਰਮਾ ਨੂੰ ਪੈਸਿਆਂ ਨਾਲ ਗ੍ਰਿਫਤਾਰ ਕੀਤਾ ਸੀ ਤਾਂ ਦਿਲ ਦੀ ਬਿਮਾਰੀ ਕਾਰਨ ਧਾਰਾ 437 ਹੇਠ ਉਸ ਨੂੰ ਮੌਕੇ 'ਤੇ ਜ਼ਮਾਨਤ ਮਿਲ ਗਈ ਅਤੇ ਮੁਲਜ਼ਮ ਗੁਰਪ੍ਰੀਤ ਸਿੰਘ ਨੂੰ ਐਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਨੇ ਜ਼ਮਾਨਤ 'ਤੇ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ ਸਨ। ਇਸ ਕੇਸ ਵਿੱਚ ਨਾਮਜ਼ਦ ਏ ਐੱਸ ਆਈ ਦਿਲਬਾਗ ਸਿੰਘ ਉਤੇ ਦੋਸ਼ ਹੈ ਕਿ ਉਸ ਦੀ ਸਵਿਫਟ ਕਾਰ ਰਾਹੀਂ ਕਰੋੜਾਂ ਰੁਪਏ ਖੰਨਾ ਤੋਂ ਅੱਗੇ ਲਿਜਾਏ ਗਏ ਸਨ। ਜਾਂਚ ਟੀਮ ਨੇ ਜਦੋਂ ਜੋਗਿੰਦਰ ਸਿੰਘ ਤੇ ਰਾਜਪ੍ਰੀਤ ਸਿੰਘ ਦੇ ਮੋਬਾਈਲ ਫੋਨ ਦੀ ਕਾਲ ਡਿਟੇਲ ਫੋਲੀ ਤਾਂ ਉਸ ਵਿੱਚੋਂ ਏ ਐੱਸ ਆਈ ਦਿਲਬਾਗ ਸਿੰਘ ਦਾ ਨੰਬਰ ਮਿਲਿਆ ਤੇ ਪਤਾ ਲੱਗਾ ਕਿ ਏ ਐੱਸ ਆਈ ਜੋਗਿੰਦਰ ਸਿੰਘ ਨੇ 29 ਮਾਰਚ ਨੂੰ ਦਿਲਬਾਗ ਸਿੰਘ ਨੂੰ ਕਾਲ ਕੀਤੀ ਸੀ ਅਤੇ ਦੋਵਾਂ ਦੀ ਟਾਵਰ ਲੋਕੇਸ਼ਨ ਖੰਨਾ ਦੀ ਆ ਰਹੀ ਸੀ।
ਜਾਣਕਾਰ ਸੂਤਰਾਂ ਮੁਤਾਬਕ ਜੋਗਿੰਦਰ ਸਿੰਘ ਦੇ ਕਹਿਣ ਉੱਤੇ ਦਿਲਬਾਗ ਸਿੰਘ ਖੰਨਾ ਵਿਖੇ ਕਾਰ ਲੈ ਗਿਆ ਅਤੇ ਵਰਨਾ ਕਾਰ ਵਿੱਚੋਂ ਕਰੋੜਾਂ ਦੀ ਨਕਦੀ ਨੂੰ ਉਸ ਦੀ ਸਵਿਫਟ ਕਾਰ 'ਚ ਰੱਖਿਆ ਸੀ। ਏ ਐੱਸ ਆਈ ਦਿਲਬਾਗ ਸਿੰਘ ਦੀ ਗ੍ਰਿਫਤਾਰੀ ਪਿੱਛੋਂ ਸਟੇਟ ਕਰਾਈਮ ਬ੍ਰਾਂਚ ਨੇ ਗੁਪਤ ਸੂਹ ਮਿਲਣ 'ਤੇ ਕੋਚੀ (ਕੇਰਲਾ) ਦੀ ਪੁਲਸ ਨੂੰ ਸੂਚਨਾ ਦਿੱਤੀ ਕਿ ਥਾਣੇਦਾਰ ਜੋਗਿੰਦਰ ਸਿੰਘ ਤੇ ਰਾਜਪ੍ਰੀਤ ਸਿੰਘ ਉਥੇ ਇੱਕ ਹੋਟਲ 'ਚ ਹਨ ਤਾਂ ਕੋਚੀ ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਵਿੱਚ ਲਿਆ, ਜਿੱਥੋਂ ਪੰਜਾਬ ਪੁਲਸ ਦੀ ਟੀਮ ਨੇ ਇਨ੍ਹਾਂ ਥਾਣੇਦਾਰਾਂ ਚੀਫ ਜੁਡੀਸ਼ਲ ਮੈਜਿਸਟਰੇਟ ਕੋਚੀ ਕੋਲ ਪੇਸ਼ ਕੀਤਾ ਅਤੇ ਦੋਵਾਂ ਨੂੰ ਟਰਾਂਜ਼ਿਟ ਰਿਮਾਂਡ 'ਤੇ ਵਾਪਸ ਮੁਹਾਲੀ ਲਿਆਂਦਾ ਸੀ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ ਬੀਐਸਆਈ ਲਰਨਿੰਗ, ਆਸਟਰੇਲੀਆ ਨੇ ਚੰਡੀਗੜ੍ਹ ਵਿੱਚ ਆਸਟ੍ਰੇਲੀਅਨ ਯੋਗਤਾਵਾਂ ਪ੍ਰਦਾਨ ਕਰਨ ਲਈ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਭਾਰਤ ਨਾਲ ਐਮਓਯੂ ਉੱਤੇ ਹਸਤਾਖਰ ਕੀਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚ ਫ਼ਰੀਦਕੋਟ ਜ਼ਿਲ੍ਹਾ ਚੋਣ ਅਫਸਰ ਨੇ ਚੋਣਾਂ ਸਬੰਧੀ ਕੀਤੀ ਰਿਵਿਊ ਮੀਟਿੰਗ ਐਡਵੋਕੇਟ ਧਾਮੀ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਜ਼ਿਲ੍ਹਾ ਮੋਗੇ ਵਿਚ 40 ਮਾਡਲ ਤੇ 8 ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਪ੍ਰਵਾਸੀ ਭਾਈਚਾਰੇ ਦੇ ਮਸਲੇ ਹਰ ਹਾਲ ’ਚ ਹੱਲ ਕੀਤੇ ਜਾਣਗੇ : ਤਰਨਜੀਤ ਸੰਧੂ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ