Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਕੜਿਆਲਵੀ ਦੀ ਪੁਸਤਕ 'ਸਾਰੰਗੀ ਦੀ ਮੌਤ ਤੇ ਹੋਰ ਕਹਾਣੀਆਂ' ਲੋਕ ਅਰਪਣ

June 21, 2019 10:54 AM

ਬਰੈਂਪਟਨ (ਟੋਰਾਂਟੋ) ਦੀਆਂ ਵੱਖ ਵੱਖ ਸਾਹਿਤਕ ਤੇ ਸਭਿਆਚਾਰਕ ਸੰਸਥਾਵਾਂ ਵਲੋਂ ਮਿੱਤਰ ਮੰਡਲਟੋਰਾਂਟੋ ਦੇ ਬੈਨਰ ਹੇਠ ਐਫ ਬੀ ਆਈ ਸਕੂਲ ਬਰੈਂਪਟਨ ਵਿੱਚ ਸ਼ਾਨਦਾਰ ਸਾਹਿਤਕ ਸਮਾਗਮ ਕੀਤਾਗਿਆ। ਇਸ ਸਮਾਗਮ ਵਿੱਚ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ ਦੀਆਂਕਹਾਣੀਆਂ ਦੀ ਪੁਸਤਕ "ਸਾਰੰਗੀ ਦੀ ਮੌਤ ਅਤੇ ਹੋਰ ਕਹਾਣੀਆਂ" ਲੋਕ ਅਰਪਣ ਕੀਤੀ ਗਈ। ਪੁਸਤਕਰਲੀਜ਼ ਕਰਨ ਦੀ ਰਸਮ ਕਹਾਣੀਕਾਰ ਜਰਨੈਲ ਸਿੰਘ, ਕਹਾਣੀਕਾਰ ਕੁਲਜੀਤ ਮਾਨ, ਰੰਗਕਰਮੀਕੁਲਵਿੰਦਰ ਖਹਿਰਾ , ਨਾਟਕਕਾਰ ਨਾਹਰ ਸਿੰਘ ਔਜਲਾ, ਪਾਕਿਸਤਾਨ ਤੋਂ ਆਏ ਸਾਹਿਤਕਾਰ ਪ੍ਰੋਅਸ਼ਿਕ ਰਹੀਲ, ਜਤਿੰਦਰ ਢਿਲੋਂ ਰੰਧਾਵਾ, ਸੁਖਪਾਲ ਕੌਰ ਸਿੱਧੂ, ਪਰਮਜੀਤ ਦਿਉਲ, ਨੌਰਥਅਮਰੀਕਨ ਤਰਕਸ਼ੀਲ ਸੁਸਾਇਟੀ ਦੇ ਕਨਵੀਨਰ ਸੁਖਜਿੰਦਰ ਸਿੰਘ ਸੇਖੋਂ, ਜੰਮੂ ਕਸ਼ਮੀਰ ਤੋਂ ਆਏਕਹਾਣੀਕਾਰ ਬਲਜੀਤ ਰੈਨਾ, ਬਲਜਿੰਦਰ ਲੇਲਣਾ ਅਤੇ ਕਹਾਣੀਕਾਰਾ ਗੁਰਮੀਤ ਪਨਾਗ ਨੇ ਨਿਭਾਈ।
ਗੁਰਮੀਤ ਦੀਆਂ ਕਹਾਣੀਆਂ ਬਾਰੇ ਬੋਲਦਿਆਂ ਨਾਟਕਕਾਰ ਕੁਲਵਿੰਦਰ ਖਹਿਰਾ ਨੇਆਖਿਆ ਕਿ ਗੁਰਮੀਤ ਨੇ ਆਪਣੀਆਂ ਕਹਾਣੀਆਂ ਵਿੱਚ ਸਮਾਜ ਦੇ ਦੱਬੇ ਕੁਚਲੇ ਪੀੜਤ ਵਰਗ ਦੀਪੀੜਾ ਨੂੰ ਆਵਾਜ਼ ਦਿੱਤੀ ਹੈ। ਕਹਾਣੀਕਾਰ ਜਰਨੈਲ ਸਿੰਘ ਨੇ ਕਿਹਾ ਕਿ ਗੁਰਮੀਤ ਕੜਿਆਲਵੀ ਇਕਸਮਰੱਥ ਕਹਾਣੀਕਾਰ ਹੈ ਜਿਸਨੇ ਸਾਰੰਗੀ ਦੀ ਮੌਤ, ਆਤੂ ਖੋਜੀ, ਚੀਕ ਵਰਗੀਆਂ ਕਹਾਣੀਆਂ ਨਾਲਪੰਜਾਬੀ ਕਹਾਣੀ ਨੂੰ ਅਮੀਰ ਕੀਤਾ ਹੈ। ਕੁਲਜੀਤ ਮਾਨ ਨੇ ਗੁਰਮੀਤ ਕੜਿਆਲਵੀ ਨੂੰ ਇਕਸਮਰਪਿਤ ਕਹਾਣੀਕਾਰ ਆਖਦਿਆਂ ਉਸਦੀਆਂ ਕਹਾਣੀਆਂ ਵਿੱਚ ਪੇਸ਼ ਹੋਏ ਅਣਗੌਲੇ ਨਾਇਕਾਂ ਦੀ ਗੱਲਕੀਤੀ। ਨਾਹਰ ਸਿੰਘ ਔਜਲਾ ਨੇ ਗੁਰਮੀਤ ਕੜਿਆਲਵੀ ਦੇ ਨਾਟਕਾਂ 'ਤੂੰ ਜਾਹ ਡੈਡੀ, ਅਤੇਛਿਲਤਰਾਂ ਬਾਰੇ ਜਾਣਕਾਰੀ ਦਿੱਤੀ। ਬੁਲਾਰਿਆਂ ਨੇ ਪੀਪਲਜ਼ ਫੋਰਮ ਬਰਗਾੜੀ ਵਲੋਂ ਪੁਸਤਕਪ੍ਰਕਾਸ਼ਿਤ ਕਰਨ ਦੇ ਉੱਦਮ ਦੀ ਸ਼ਾਲਾਘਾ ਕੀਤੀ। ਡਾ ਕੰਵਲਜੀਤ ਢਿਲੋਂ ਨੇ ਗੁਰਮੀਤ ਕੜਿਆਲਵੀਦੇ ਜੀਵਨ ਬਾਰੇ ਜਾਣਕਾਰੀ ਦਿੱਤੀ।
ਪ੍ਰੋਜਗੀਰ ਕਾਹਲੋਂ, ਰਵਿੰਦਰਪਾਲ ਸਿੰਘ ਸੰਧੂ, ਸ਼ਿਵਰਾਜ , ਡਾ ਕੰਵਲਜੀਤ ਢਿਲੋਂ , ਪੰਜਾਬੀਕਹਾਣੀਕਾਰ ਤੇ ਕਵਿਤਰੀ ਸੁਰਜੀਤ ਕੌਰ, ਪਿਆਰਾ ਸਿੰਘ ਕੁੱਦੋਵਾਲ, ਡਾ ਸੰਤੋਸ਼ ਖੰਨਾ, ਤਰਕਸ਼ੀਲ ਆਗੂ ਬਲਦੇਵ ਰਹਿਪਾ, ਨਿਰਮਲ ਸੰਧੂ, ਬਲਰਾਜ ਸ਼ੋਕਰ, ਮਹਿਕ , ਮਾਨਸਾ ਦੇ ਸ਼ਾਇਰਬਲਜੀਤ ਪਾਲ ਸਿੰਘ, ਹਰਵਿੰਦਰ ਸਿਰਸਾ ,ਰੰਗਮੰਚ ਨਾਲ ਜੁੜੇ ਹੀਰਾ ਰੰਧਾਵਾ, ਰਿੰਟੂਭਾਟੀਆ, ਡਾ ਸੰਤੋਸ਼ ਖੰਨਾ, ਬਲਜੀਤ ਕੌਰ ਰੰਧਾਵਾ, ਨਸੀਬ ਕੌਰ ਕੜਿਆਲ, ਤੇ ਪੰਜਾਬੀ ਸਾਹਿਤਨੂੰ ਪਿਆਰ ਕਰਨ ਵਾਲੀਆਂ ਬਹੁਤ ਸਾਰੀਆਂ ਸਖਸ਼ੀਅਤਾਂ ਇਸ ਮੌਕੇ ਹਾਜ਼ਰ ਸਨ।
ਸਮਾਗਮ ਦੀ ਮੰਚ ਸੰਚਾਲਨਾ ਬਲਤੇਜ ਸਿੱਧੂ ਅਤੇ ਅਜਾਇਬ ਟੱਲੇਵਾਲੀਆ ਨੇਨਿਭਾਈ। ਨੌਰਥ ਅਮਰੀਕਨ ਤਰਕਸ਼ੀਲ ਸੁਸਾਇਟੀ ਅਤੇ ਟੋਰਾਂਟੋ ਸਾਹਿਤ ਪ੍ਰੇਮੀਆਂ ਵਲੋਂ ਗੁਰਮੀਤਕੜਿਆਲਵੀ ਨੂੰ ਸ਼ਾਨਦਾਰ ਮੋਮੈਂਟੋ ਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ