ਨੈੱਟਫਲਿਕਸ ਉੱਤੇ ਆਪਣੀ ਪਿੱਛੇ ਜਿਹੇ ਰਿਲੀਜ਼ ਹੋਈ ਵੈੱਬ ਸੀਰੀਜ਼ ‘ਲੈਲਾ’ ਲਈ ਲੋਕਪ੍ਰਿਅਤਾ ਖੱਟ ਰਹੀ ਹੁਮਾ ਕੁਰੈਸ਼ੀ ਦਾ ਕਹਿਣਾ ਹੈ ਕਿ ਮਹਿਲਾ ਕਿਰਦਾਰ ਅੱਜ ਕੱਲ੍ਹ ਮਰਦਾਂ ਦੇ ਮੋਹਤਾਜ ਨਹੀਂ ਰਹਿ ਗਏ। ਸੀਰੀਜ਼ ‘ਲੈਲਾ’ ਵਿੱਚ ਉਹ ਕੁਰੈਸ਼ੀ ਸ਼ਾਲਿਨੀ ਦੇ ਕਿਰਦਾਰ ਵਿੱਚ ਹੈ, ਜੋ ਆਪਣੀ ਬੇਟੀ ਲੈਲਾ ਦੀ ਭਾਲ ਕਰਦੀ ਹੈ। ਹੁਮਾ ਨੇ ਕਿਹਾ, ਮੈਨੂੰ ਨਹੀਂ ਪਤਾ ਕਿ ਕਦੋਂ ਤੱਕ ਇਹ ਸਵਾਲ ਪੁੱਛਿਆ ਜਾਵੇਗਾ, ਪਰ ਮੇਰੇ ਲਈ ਇਹ ਬਿਲਕੁਲ ਬੰਦ ਸੀ। ਮੈਨੂੰ ਲੱਗਦਾ ਹੈ ਕਿ ਬਹੁਤ ਹੋ ਗਿਆ, ਕਦੋਂ ਤੱਕ ਚਮਕਦਾ ਹੋਇਆ ਕਵਚ ਪਹਿਨੇ ਇੱਕ ਯੋਧਾ ਸਾਨੂੰ ਬਚਾਉਣ ਲਈ ਆਉਂਦਾ ਰਹੇਗਾ? ਕਦੋਂ ਤੁਸੀਂ ਆਪਣੀ ਜ਼ਿੰਦਗੀ ਦੇ ਖੁਦ ਵੀ ਹੀਰੋ ਬਣੋਗੇ?