Welcome to Canadian Punjabi Post
Follow us on

29

March 2024
 
ਮਨੋਰੰਜਨ

ਪੂਰੇ ਦੇਸ਼ ਵਿੱਚ ਮੈਨੂੰ ਕਲਾਕਾਰ ਵਜੋਂ ਪਸੰਦ ਕੀਤਾ ਜਾਵੇ : ਕਿਆਰਾ

June 21, 2019 10:02 AM

ਅਦਾਕਾਰਾ ਕਿਆਰਾ ਅਡਵਾਨੀ ਖੁਦ ਨੂੰ ਕਿਸੇ ਮਾਧਿਅਮ ਜਾਂ ਭਾਸ਼ਾ ਤੱਕ ਸੀਮਿਤ ਨਹੀਂ ਰੱਖਣਾ ਚਾਹੁੰਦੀ ਅਤੇ ਆਸ ਕਰਦੀ ਹੈ ਕਿ ਉਹ ਖੁਦ ਨੂੰ ਪੂਰੇ ਭਾਰਤ ਦੀ ਕਲਾਕਾਰ ਵਜੋਂ ਸਥਾਪਤ ਕਰਨ ਵਿੱਚ ਸਫਲ ਹੋਵੇਗੀ। ‘ਐਮ ਐੱਸ ਧੋਨੀ : ਦ ਅਨਟੋਲਡ ਸਟੋਰੀ’ ਨਾਲ ਬਾਲੀਵੁੱਡ ਵਿੱਚ ਸਫਲਤਾ ਹਾਸਲ ਕਰਨ ਵਾਲੀ 26 ਸਾਲਾ ਅਦਾਕਰਾ ਨੇ ਮਹੇਸ਼ ਬਾਬੂ (ਭਾਰਤ ਅਨੇ ਨੇਨੂ) ਅਤੇ ਰਾਮ ਚੰਦਰ (ਵਿਨੇ ਵਿਧੇਯਾ ਰਾਮਾ) ਵਰਗੇ ਤੇਲਗੂ ਸਿਤਾਰਿਆਂ ਨਾਲ ਫਿਲਮਾਂ 'ਚ ਕੰਮ ਕੀਤਾ ਹੈ।
ਕਿਆਰਾ ਨੇ ਕਿਹਾ, ‘‘ਅੱਜਕੱਲ੍ਹ ਆਪਣਾ ਹੁਨਰ ਦਿਖਾਉਣ ਲਈ ਕਈ ਬਦਲ ਮਿਲ ਜਾਂਦੇ ਹਨ, ਭਾਵੇਂ ਉਹ ਆਪਣੀ ਭਾਸ਼ਾ ਦੀਆਂ ਫਿਲਮਾਂ ਹੋਣ ਜਾਂ ਖੇਤਰੀ ਸਿਨੇਮਾ ਵਿੱਚ ਕੰਮ ਕਰਨਾ ਜਾਂ ਵੈਬ ਦੁਨੀਆ ਦਾ ਹਿੱਸਾ ਬਣਨਾ ਹੋਵੇ। ਭਾਸ਼ਾ ਕੋਈ ਸੀਮਾ ਨਹੀਂ। ਮੈਂ ਚਾਹੁੰਦੀ ਹਾਂ ਕਿ ਮੈਨੂੰ ਪੂਰੇ ਭਾਰਤ ਦੀ ਕਲਾਕਾਰ ਵਜੋਂ ਜਾਣਿਆ ਜਾਵੇ।” ਉਸ ਨੇ ਕਿਹਾ ਕਿ ਸਫਲਤਾ ਤੋਂ ਬਾਅਦ ਉਹ ਬਹੁਤ ਸਾਵਧਾਨੀ ਨਾਲ ਆਪਣਾ ਕੰਮ ਚੁਣਦੀ ਹੈ। ਉਹ ਛੇਤੀ ਹੀ ਬਾਲੀਵੁੱਡ ਫਿਲਮ ‘ਕਬੀਰ ਸਿੰਘ’ ਵਿੱਚ ਨਜ਼ਰ ਆਉਣ ਵਾਲੀ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ