Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਅਜੋਕੀ ਪੰਜਾਬੀ ਨੌਜਵਾਨੀ ਦੀ ਹਾਲਤ ਨਾਜ਼ੁਕ

June 21, 2019 09:59 AM

-ਸੰਦੀਪ ਕੌਰ ਢੋਟ
ਪੰਜਾਬ ਗੁਰੂਆਂ, ਪੀਰਾਂ, ਫਕੀਰਾਂ, ਸੂਰਬੀਰਾਂ, ਯੋਧਿਆਂ ਤੇ ਪੰਜ ਦਰਿਆਵਾਂ ਦੀ ਧਰਤੀ ਹੈ। ਇਥੇ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਨੌਜਵਾਨਾਂ ਨੇ ਜਨਮ ਲਿਆ ਤੇ ਦੇਸ਼ ਲਈ ਆਪਣੀਆਂ ਜਾਨਾਂ ਵਾਰੀਆਂ, ਪਰ ਅਜੋਕੇ ਪੰਜਾਬ ਤੇ ਇਥੋਂ ਦੀ ਨੌਜਵਾਨ ਪੀੜ੍ਹੀ ਦੀ ਹਾਲਤ ਪਹਿਲਾਂ ਵਰਗੀ ਨਹੀਂ ਰਹੀ। ਪੰਜਾਬ ਵਿੱਚ ਦਿਨੋ-ਦਿਨ ਬੁਰਾਈਆਂ ਵਧ ਰਹੀਆਂ ਹਨ ਅਤੇ ਨੌਜਵਾਨੀ ਕੁਰਾਹੇ ਪਈ ਹੋਈ ਹੈ। ਇਹ ਬੁਰਾਈਆਂ ਪੰਜਾਬੀ ਨੌਜਵਾਨਾਂ ਨੂੰ ਘੁਣ ਵਾਂਗ ਖਾ ਰਹੀਆਂ ਹਨ। ਇਨ੍ਹਾਂ 'ਚੋਂ ਪਹਿਲੀ ਬੁਰਾਈ ਪੰਜਾਬ ਵਿੱਚ ਨਸ਼ੇ ਦਾ ਵਗਦਾ ਦਰਿਆ ਹੈ, ਜਿਸ ਨੇ ਘਰਾਂ ਦੇ ਘਰ ਖਾਲੀ ਕਰ ਦਿੱਤੇ ਹਨ। ਕਰੀਬ ਹਰ ਕੋਈ ਇਸ ਕੋਹੜ ਦਾ ਸ਼ਿਕਾਰ ਹੈ। ਪੰਜਾਬ ਵਿੱਚ ਮਾਵਾਂ ਪੁੱਤਾਂ ਨੂੰ ਤਰਸ ਰਹੀਆਂ ਹਨ, ਸੁਹਾਗਣਾਂ ਦੇ ਸੁਹਾਗ ਉਜੜ ਗਏ ਅਤੇ ਭੈਣਾਂ ਦੇ ਵੀਰ ਗੁਆਚ ਗਏ ਹਨ। ਸਰਕਾਰਾਂ ਵੋਟਾਂ ਤੋਂ ਪਹਿਲਾਂ ਜਨਤਾ ਨਾਲ ਨਸ਼ਾ ਜੜ੍ਹ ਤੋਂ ਖਤਮ ਕਰਨ ਦੇ ਵਾਅਦੇ ਕਰਦੀਆਂ ਹਨ, ਪਰ ਹਾਲਤ ਜਿਉਂ ਦੀ ਤਿਉਂ ਹੈ।
ਏਮਜ਼ ਦੀ ਫਰਵਰੀ 2019 ਦੀ ਰਿਪੋਰਟ ਅਨੁਸਾਰ ਪੂਰੇ ਦੇਸ਼ ਵਿੱਚ 72 ਲੱਖ ਲੋਕ ਨਸ਼ੇ ਦੇ ਆਦੀ ਹਨ ਅਤੇ ਛੇ ਕਰੋੜ ਇਕੱਲੀ ਸ਼ਰਾਬ ਦੇ ਆਦੀ ਹਨ। ਸਾਡਾ ਪੰਜਾਬ ਨਸ਼ੇ ਅਤੇ ਸ਼ਰਾਬ ਦੋਵੇਂ ਅੰਕੜਿਆਂ ਵਿੱਚ ਸਾਰੇ ਦੇਸ਼ ਨਾਲੋਂ ਅੱਗੇ ਹੈ। ਪੰਜਾਬ ਦੇ 16-17 ਸਾਲ ਦੀ ਉਮਰ ਦੇ ਬੱਚੇ ਸਾਰੇ ਪ੍ਰਾਂਤਾਂ ਤੋਂ ਵੱਧ ਸ਼ਰਾਬ ਪੀਂਦੇ ਹਨ। ਇਸ ਸਮੇਂ ਪੰਜਾਬ ਵਿੱਚ ਲਗਭਗ ਸਵਾ ਲੱਖ ਨੌਜਵਾਨ ਸ਼ਰਾਬ ਪੀਂਦੇ ਹਨ, ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਦੀ ਬਦਤਰ ਹਾਲਤ ਦਾ ਸਬੂਤ ਹੈ। ਨਸ਼ੇ ਵਰਗੀ ਭੈੜੀ ਬਿਮਾਰੀ ਦਾ ਕਾਰਨ ਸਾਡੀ ਸਿੱਖਿਆ ਪ੍ਰਣਾਲੀ ਤੇ ਬੇਰੁਜ਼ਗਾਰੀ ਵੀ ਹੈ। ਵਰਤਮਾਨ ਸਮੇਂ ਪੰਜਾਬ ਦੀ ਨੌਜਵਾਨ ਪੀੜ੍ਹੀ ਬੇਰੁਜ਼ਗਾਰੀ ਨਾਲ ਜੂਝ ਰਹੀ ਹੈ। ਵੋਟਾਂ ਸਮੇਂ ਸਰਕਾਰਾਂ ਨੌਕਰੀ ਦੇਣ ਦੇ ਲੁਭਾਉਣੇ ਵਾਅਦੇ ਕਰਦੀਆਂ ਹਨ, ਪਰ ਹਾਲਾਤ ਜਿਉਂ ਦੇ ਤਿਉਂ ਰਹਿੰਦੇ ਹਨ। ਬੇਰੁਜ਼ਗਾਰੀ ਕਾਰਨ ਨੌਜਵਾਨ ਰਸਤਾ ਭਟਕ ਕੇ ਖੁਦਕੁਸ਼ੀ ਕਰਦੇ ਹਨ। ਉਹ ਗਲਤ ਤਰੀਕੇ ਅਪਣਾ ਕੇ ਪੈਸਾ ਕਮਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਨੌਜਵਾਨ ਪੀੜ੍ਹੀ ਵਿੱਚ ਨਿਰਾਸ਼ਾ ਵਧਦੀ ਜਾ ਰਹੀ ਹੈ।
ਪੰਜਾਬ ਵਿੱਚ ਵਧੀ ਬੇਰੁਜ਼ਗਾਰੀ ਦਾ ਅੰਦਾਜ਼ਾ ਏਥੋਂ ਲਾਇਆ ਜਾ ਸਕਦਾ ਹੈ ਕਿ ਕੁਝ ਸਮਾਂ ਪਹਿਲਾਂ ਫਾਜ਼ਿਲਕਾ ਦੀ ਅਦਾਲਤ ਲਈ 33 ਦੇ ਲਗਭਗ ਚੌਥਾ ਦਰਜਾ ਮੁਲਾਜ਼ਮਾਂ ਦੀ ਭਰਤੀ ਲਈ ਇਸ਼ਤਿਹਾਰ ਨਿਕਲੇ ਸਨ। ਇਨ੍ਹਾਂ ਆਸਾਮੀਆਂ ਲਈ ਕਰੀਬ 10,609 ਅਰਜ਼ੀਆਂ ਆਈਆਂ, ਜਿਨ੍ਹਾਂ ਵਿੱਚੋਂ 9352 ਉਮੀਦਵਾਰ ਨੂੰ ਇੰਟਰਵਿਊ ਲਈ ਸੱਦਿਆ ਗਿਆ। ਉਮੀਦਵਾਰਾਂ ਲਈ ਘੱਟੋ-ਘੱਟ ਯੋਗਤਾ ਅੱਠਵੀਂ ਪਾਸ ਤੇ ਪੰਜਾਬੀ ਲਿਖਣ ਪੜ੍ਹਨ ਦੀ ਸਮਰੱਥਾ ਤੈਅ ਕੀਤੀ ਗਈ ਸੀ, ਪਰ ਜਿਨ੍ਹਾਂ ਨੌਜਵਾਨਾਂ ਨੇ ਅਰਜ਼ੀਆਂ ਦਿੱਤੀਆਂ, ਉਨ੍ਹਾਂ ਵਿੱਚ ਗਰੈਜੂਏਟ, ਪੋਸਟ ਗਰੈਜੂਏਟ ਅਤੇ ਆਈ ਟੀ ਆਈ ਪਾਸ ਤੱਕ ਸ਼ਾਮਲ ਸਨ। ਨੌਕਰੀ ਨਾ ਮਿਲਣ ਕਾਰਨ ਪੰਜਾਬੀ ਨੌਜਵਾਨ ਪੀੜ੍ਹੀ ਵਿੱਚ ਵਿਦੇਸ਼ ਜਾ ਰਹੀ ਹੈ। ਇਸ ਲਈ ਉਹ ਲੱਖਾਂ ਰੁਪਏ ਖਰਚ ਕਰਦੇ ਹਨ। ਜ਼ਮੀਨਾਂ ਵੇਚ ਕੇ ਪੰਜਾਬੀ ਵਿਦੇਸ਼ਾਂ ਵੱਲ ਜਾ ਰਹੇ ਹਨ। ਅੱਜ ਹਰ ਮੁੰਡਾ ਆਈਲੈਟਸ ਕੀਤੀ ਕੁੜੀ ਦੀ ਭਾਲ ਵਿੱਚ ਹੈ ਤੇ ਇਸ ਲਈ ਮੁੰਡੇ ਵਾਲੇ ਵਿਆਹ ਦਾ ਸਾਰਾ ਖਰਚ ਕਰਨ ਲਈ ਵੀ ਤਿਆਰ ਹੁੰਦੇ ਹਨ। ਅਜਿਹੇ ਨੌਜਵਾਨ ਮੁੰਡੇ ਵਿਦੇਸ਼ਾਂ ਵਿੱਚ ਜਾ ਕੇ ਹਰ ਤਰ੍ਹਾਂ ਦਾ ਹਰ ਤਰ੍ਹਾਂ ਦਾ ਨਿੱਕਾ ਮੋਟਾ ਕੰਮ ਕਰਨ ਨੂੰ ਤਿਆਰ ਹੰੁਦੇ ਹਨ, ਪਰ ਆਪਣੇ ਦੇਸ਼ ਵਿੱਚ ਅਜਿਹੇ ਕੰਮ ਉਨ੍ਹਾਂ ਨੂੰ ਆਪਣੀ ਸ਼ਾਨ ਦੇ ਖਿਲਾਫ ਲੱਗਦੇ ਹਨ। ਇਸ ਦਾ ਕਾਰਨ ਭਾਰਤ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿੱਚ ਵੀ ਸਰਕਾਰ ਅਸਮਰੱਥਾ ਹੈ। ਪੜ੍ਹਾਈ ਉਤੇ ਲੱਖਾਂ ਰੁਪਏ ਖਰਚ ਕਰਨ ਦੇ ਬਾਵਜੂਦ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲਦੀ ਤਾਂ ਉਹ ਵਿਦੇਸ਼ਾਂ ਦੀ ਰੁਖ਼ ਕਰਨਾ ਹੀ ਬਿਹਤਰ ਸਮਝਦੇ ਹਨ।
ਨੌਜਵਾਨਾਂ ਦੀ ਵਿਦੇਸ਼ ਜਾਣ ਦੀ ਇੱਛਾ ਨੇ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ। ਅੱਜ ਹਰ ਨੌਜਵਾਨ ਮੁੰਡਾ ਤੇ ਕੁੜੀ ਵਿਦੇਸ਼ੀ ਕੱਪੜੇ ਪਹਿਨਣ ਦਾ ਚਾਹਵਾਨ ਹੈ ਅਤੇ ਅਲੱਗ-ਅਲੱਗ ਦੇਸ਼ਾਂ ਦੀਆਂ ਭਾਸ਼ਾਵਾਂ ਸਿੱਖਦੇ ਹਨ। ਮਾਂ ਬਾਪ ਆਪਣੇ ਬੱਚੇ ਦੇ ਚੰਗੇ ਭਵਿੱਖ ਲਈ ਸ਼ੁਰੂ ਤੋਂ ਹੀ ਉਸ ਨੂੰ ਅੰਗਰੇਜ਼ੀ ਸਕੂਲ ਦਾ ਦਾਖਲਾ ਦਿਵਾਉਂਦੇ ਹਨ। ਇਥੇ ਬੱਚਿਆਂ ਨੂੰ ਸਿਰਫ ਅੰਗਰੇਜ਼ੀ ਸਿਖਾਈ ਜਾਂਦੀ ਹੈ। ਕਈ ਸਕੂਲਾਂ ਵਿੱਚ ਪੰਜਾਬੀ ਬੋਲਣ 'ਤੇ ਬੱਚੇ ਨੂੰ ਜੁਰਮਾਨਾ ਭਰਨਾ ਪੈਂਦਾ ਹੈ। ਅਜਿਹੀਆਂ ਸਥਿਤੀਆਂ ਸਾਡੀ ਪੰਜਾਬੀ ਮਾਂ ਬੋਲੀ ਲਈ ਬਹੁਤ ਘਾਤਕ ਹਨ। ਇਸ ਦੌੜ ਨੇ ਸਾਡੇ ਪੰਜਾਬ ਨੂੰ ਅੱਜ ਅਜਿਹੇ ਮੋੜ 'ਤੇ ਲਿਆ ਕੇ ਖੜਾ ਕਰ ਦਿੱਤਾ ਹੈ, ਜਿਥੋਂ ਵਾਪਸ ਮੁੜਨਾ ਬਹੁਤ ਮੁਸ਼ਕਿਲ ਹੈ।
ਚਾਹੇ ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਨੂੰ ਬਚਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਹਨ, ਪਰ ਇਹ ਓਨੇ ਸਾਰਥਕ ਸਿੱਧ ਨਹੀਂ ਹੋਏ। ਇਨ੍ਹਾਂ ਵਿੱਚੋਂ ਇਕ ਭਾਸ਼ਾ ਵਿਭਾਗ ਪੰਜਾਬ ਹੈ, ਜਿਸ ਨੇ ਪੰਜਾਬੀ ਸਾਹਿਤ, ਸੱਭਿਆਚਾਰ ਤੇ ਖਾਸਕਰ ਪੰਜਾਬੀ ਭਾਸ਼ਾ ਦੀ ਸੇਵਾ ਲਈ ਸ਼ਾਨਦਾਰ ਇਤਿਹਾਸਕ ਕੰਮ ਕੀਤੇ, ਪਰ ਇਸ ਸਮੇਂ ਭਾਸ਼ਾ ਵਿਭਾਗ ਸਰਕਾਰਾਂ ਦੀ ਬੇਰੁਖ਼ੀ ਦਾ ਸ਼ਿਕਾਰ ਹੈ। ਇਹ ਸਰਕਾਰੀ ਫੰਡਾਂ ਵਿੱਚੋਂ ਫੁੱਟੀ ਕੌਡੀ ਤੱਕ ਲਈ ਤਰਸਦਾ ਹੋਇਆ ਆਪਣੇ ਆਖਰੀ ਸਾਹਾਂ ਤੱਕ ਪੁੱਜ ਚੁੱਕਾ ਹੈ।
ਬੇਰੁਜ਼ਗਾਰੀ, ਨਸ਼ੇ ਆਦਿ ਵਰਗੀਆਂ ਬਿਮਾਰੀਆਂ ਨੇ ਘਰਾਂ ਵਿੱਚ ਤਣਾਅ ਅਤੇ ਕਲੇਸ਼ ਪੈਦਾ ਕੀਤਾ ਹੈ। ਘਰਾਂ ਵਿੱਚ ਬੱਚਿਆਂ ਵਿੱਚ ਮਾਂ ਬਾਪ ਦਾ ਸਤਿਕਾਰ ਘੱਟ ਗਿਆ ਹੈ। ਪੰਜਾਬ ਦੇ ਪਿੰਡਾਂ ਵਿੱਚ ਪਹਿਲਾਂ ਵਰਗਾ ਮੇਲ ਜੋਲ ਨਹੀਂ ਰਿਹਾ। ਵਿਆਹ ਸ਼ਾਦੀਆਂ ਵਿੱਚ ਪਹਿਲਾਂ ਵਰਗੀ ਰੌਣਕ ਨਹੀਂ ਹੁੰਦੀ, ਸਗੋਂ ਵਿਆਹ ਦਿਨਾਂ ਤੋਂ ਘੱਟ ਕੇ ਕੁਝ ਕੁ ਘੰਟਿਆਂ ਦੇ ਰਹਿ ਗਏ ਹਨ। ਪੰਜਾਬੀ ਪੀੜ੍ਹੀ ਵਿਖਾਵੇ ਦੀ ਹੋੜ ਵਿੱਚ ਲੱਗੀ ਹੋਈ ਹੈ। ਵਿਆਹ ਸ਼ਾਦੀਆਂ ਸਮੇਂ ਲੱਖਾਂ ਰੁਪਏ ਖਰਚੇ ਜਾਂਦੇ ਹਨ। ਅੱਜ ਦੀ ਯੁਵਾ ਪੀੜੀ ਨੂੰ ਅਸਲੇ ਜਾਂ ਹਥਿਆਰਾਂ ਦਾ ਬਹੁਤ ਸ਼ੌਕ ਹੈ ਤੇ ਪੰਜਾਬੀ ਗੀਤਾਂ ਵਿੱਚ ਵੀ ਸੱਭਿਆਚਾਰਕ ਮਾਹੌਲ ਦੀ ਥਾਂ 'ਤੇ ਹਥਿਆਰਾਂ ਦਾ ਵਿਖਾਵਾ ਕੀਤਾ ਜਾਂਦਾ ਹੈ। ਇਹ ਸਭ ਹਾਲਾਤ ਨੌਜਵਾਨ ਵਰਗ ਨੂੰ ਗਲਤ ਦਿਸ਼ਾ ਵੱਲ ਲੈ ਜਾਂਦੇ ਹਨ। ਪੰਜਾਬੀ ਗੀਤ ਸੰਗੀਤ ਵਿੱਚ ਅਸ਼ਲੀਲਤਾ ਆਮ ਹੀ ਵੇਖਣ ਨੂੰ ਮਿਲਦੀ ਹੈ।
ਦਿਨੋ-ਦਿਨ ਵਧਦੀ ਬੇਰੁਜ਼ਗਾਰੀ, ਨਸ਼ੇ ਤੇ ਆਬਾਦੀ ਨਾਲ ਪੰਜਾਬ ਵਿੱਚ ਪਿਛਲੇ ਤਿੰਨ ਚਾਰ ਦਹਾਕਿਆਂ ਤੋਂ ਜੁਰਮ ਦੀ ਸਮੱਸਿਆ ਵੀ ਵਧੀ ਹੈ। ਕੌਮੀ ਅਪਰਾਧ ਦਰ ਵਿੱਚ ਪੰਜਾਬ 18ਵੇਂ ਥਾਂ ਹੈ। ਕਤਲਾਂ ਕੇਸਾਂ ਵਿੱਚ ਪੰਜਾਬ 16ਵੇਂ, ਜਬਰ ਜਨਾਹ ਵਿੱਚ 17ਵੇਂ ਤੇ ਲੁੱਟਾਂ ਖੋਹਾਂ 'ਚੋਂ 18ਵੇਂ ਥਾਂ ਹੈ। ਹਿੰਸਕ ਘਟਨਾਵਾਂ ਵਿੱਚ ਪੰਜਾਬ ਦਾ ਸਥਾਨ 33ਵਾਂ ਹੈ। ਸੰਨ 2013 'ਚ ਪੰਜਾਬ 'ਚ ਹਿੰਸਾ ਦੀਆਂ 3014 ਘਟਨਾਵਾਂ ਵਾਪਰੀਆਂ। ਪੰਜਾਬ ਅੰਦਰ ਪਿਛਲੇ ਸਾਲਾਂ ਦੀ ਤੁਲਨਾ ਵਿੱਚ ਅਪਰਾਧ ਦਰ ਕਾਫੀ ਵਧੀ ਹੈ। ਇਨ੍ਹਾਂ ਜੁਰਮਾਂ ਦੀ ਕੁੱਲ ਗਿਣਤੀ 36,667 ਹੈ। ਹਜ਼ਾਰਾਂ ਨੌਜਵਾਨ ਨਸ਼ੇ ਦੇ ਕਾਰੋਬਾਰ ਤੋਂ ਬਿਨਾ ਅਪਰਾਧ ਦੀ ਦਲਦਲ ਵਿੱਚ ਫਸਦੇ ਜਾਂਦੇ ਹਨ। ਨੌਜਵਾਨਾਂ ਦੀਆਂ ਮੌਤਾਂ ਕਾਰਨ ਸੂਬੇ ਦੇ ਲੱਖਾਂ ਪਰਵਾਰ ਬਰਬਾਦ ਹੋ ਰਹੇ ਹਨ।
ਪੰਜਾਬੀ ਨੌਜਵਾਨ ਪੀੜ੍ਹੀ ਦੀ ਅਜਿਹੀ ਸਥਿਤੀ ਪੰਜਾਬੀ ਸੂਬੇ ਲਈ ਗੰਭੀਰ ਚਿੰਤਾ ਦੀ ਸੂਚਕ ਹੈ। ਅੱਜ ਦੀ ਪੰਜਾਬੀ ਨੌਜਵਾਨ ਪੀੜ੍ਵੀ ਨੂੰ ਸਹੀ ਰਸਤੇ 'ਤੇ ਲਿਜਾਣਾ ਬਹੁਤ ਜ਼ਰੂਰੀ ਹੈ। ਜੇ ਇਹੋ ਹਾਲਾਤ ਬਣੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦ ਪੰਜਾਬ ਮਨੁੱਖੀ ਦਲਦਲ ਬਣ ਜਾਵੇਗਾ। ਇਸ ਲਈ ਨੌਜਵਾਨਾਂ ਨੂੰ ਆਪਣੀ ਯੋਗਤਾ ਅਨੁਸਾਰ ਖੁਦ ਦਾ ਰੁਜ਼ਗਾਰ ਦੇਸ਼ ਵਿੱਚ ਰਹਿ ਕੇ ਸਥਾਪਤ ਕਰਨ ਲਈ ਮਿਹਨਤ ਕਰਨ ਦੀ ਲੋੜ ਹੈ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਰੁਜ਼ਗਾਰ ਲਈ ਦੇਸ਼ ਤੋਂ ਬਾਹਰ ਜਾਣ ਦੀ ਥਾਂ ਆਪਣੇ ਦੇਸ਼ ਵਿੱਚ ਰਹਿ ਕੇ ਆਪਣੀ ਸੋਚ ਨੂੰ ਸਹੀ ਦਿਸ਼ਾ ਦੇ ਕੇ ਆਪਣੇ ਲਈ ਸਵੈ ਰੋਜ਼ਗਾਰ ਪੈਦਾ ਕਰਨ ਤਾਂ ਕਿ ਉਹ ਸਮਾਜ 'ਤੇ ਬੋਝ ਨਾ ਬਣਨ, ਸਗੋਂ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਪੇਸ਼ ਕਰਾਉਣ ਲਈ ਆਰਥਿਕ ਸਹਾਇਤਾ ਕਰਨ ਤਾਂ ਕਿ ਨੌਜਵਾਨ ਪੀੜ੍ਹੀ ਕੁਰਾਹੇ ਨਾ ਪਵੇ। ਨਸ਼ਿਆਂ ਵਰਗਾ ਕਾਲਾ ਕਾਰੋਬਾਰ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’