Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਚਮਕੀ ਬੁਖਾਰ ਜਾਂ ਲੀਚੀ : ਸਰਕਾਰ ਦਾ ਨਿਕੰਮਾਪਣ ਜਾਂ ਅਹਿਸਾਸ ਤੋਂ ਸੱਖਣਾਪਣ

June 21, 2019 09:57 AM

-ਐੱਨ ਕੇ ਸਿੰਘ
ਚਮਕੀ ਬੁਖਾਰ ਨਾਲ ਬਿਹਾਰ ਵਿੱਚ ਹਰ ਤਿੰਨ ਘੰਟਿਆਂ ਵਿੱਚ ਇੱਕ ਬੱਚਾ ਪਿਛਲੇ 18 ਦਿਨਾਂ ਤੋਂ ਮਰ ਰਿਹਾ ਹੈ, ਸਰਕਾਰ ਦੇ ਸਿਹਤ ਵਿਭਾਗ ਨੇ ਸਦੀਆਂ ਤੋਂ ਪੈਦਾ ਹੋਣ ਵਾਲੀ ਲੀਚੀ 'ਤੇ ਦੋਸ਼ ਲਾ ਦਿੱਤਾ ਅਤੇ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਹੀ ਭਾਰਤ-ਪਾਕਿ ਕ੍ਰਿਕਟ ਮੈਚ ਦਾ ਸਕੋਰ ਪੁੱਛਦੇ ਰਹੇ। ਕੌਣ ਨਾ ਪੁੱਛੇ? ਪਾਕਿਸਤਾਨ ਸਾਡਾ ਦੁਸ਼ਮਣ ਰਿਹਾ ਹੈ ਅਤੇ ਸਾਡੇ ਫੌਜੀਆਂ ਨੂੰ ਮਾਰਦਾ ਰਿਹਾ ਹੈ। ਉਸ ਦਾ ਪ੍ਰਭਾਵ ਵੀ ਰਾਸ਼ਟਰਵਾਦ ਦੇ ਰੂਪ 'ਚ ਓਨੀ ਹੀ ਵੱਡੀ ਜ਼ਰੂਰਤ ਹੈ। ਇਸ 'ਚ ਅਪਰਾਧਕ ਗੈਰ ਸੰਵੇਦਨਸ਼ੀਲਤਾ ਦਿੱਸਣਾ ਤਾਂ ਸਾਡੀ ਘੱਟ ਬੌਧਿਕ ਸਮਰੱਥਾ ਹੋ ਸਕਦੀ ਹੈ। ਪਿਛਲੇ 29 ਸਾਲਾਂ ਤੋਂ ਹਰ 37 ਮਿੰਟ 'ਤੇ ਦੇਸ਼ 'ਚ ਇੱਕ ਕਿਸਾਨ ਖੁਦਕੁਸ਼ੀ ਕਰ ਲੈਂਦਾ ਹੈ, ਸਰਕਾਰਾਂ ਉਸ ਦਾ ਕਾਰਨ ਘਰੇਲੂ ਝਗੜਾ ਜਾਂ ਬਿਮਾਰੀ ਦੱਸ ਛੱਡਦੀਆਂ ਹਨ। ਸੱਤਾ ਵਿੱਚ ਬੈਠਣ 'ਤੇ ਇੱਕ ਵੱਖਰੀ ਕਿਸਮ ਦਾ ਬ੍ਰਹਮ ਗਿਆਨ ਪੈਦਾ ਹੁੰਦਾ ਹੈ, ਜੋ ਆਪਣੀ ਅਸਮਰੱਥਾ ਨੂੰ ਢੱਕ ਕੇ ਸਮਾਜ, ਉਸ ਦੀਆਂ ਆਦਤਾਂ ਅਤੇ ਕਈ ਵਾਰ ਬੇਜਾਨ ਵਸਤਾਂ 'ਤੇ ਦੋਸ਼ ਲਾ ਦਿੰਦਾ ਹੈ। ਇਸ ਵਾਰ ਗਰੀਬਾਂ ਦੀ ਗਲਤ ਆਦਤ ਅਤੇ ਸ਼ਾਹੀ ਫਲ ਲੀਚੀ ਉਤੇ ਇਹ ਦੋਸ਼ ਲੱਗਾ ਹੈ। ਖਬਰ ਹੈ ਕਿ ਪਿਛਲੇ 10 ਸਾਲਾਂ 'ਚ 1000 ਬੱਚੇ ਇਸ ਬਿਮਾਰੀ ਕਾਰਨ ਮਾਂ ਦੀ ਗੋਦ ਵਿੱਚੋਂ ਹਟ ਕੇ ਮੌਤ ਦੀ ਗੋਦ ਵਿੱਚ ਸਮਾ ਚੁੱਕੇ ਹਨ। ਸੱਤਾ ਵੀ ਉਹੀ, ਸ਼ਾਸਕ ਵੀ ਉਹੀ, ਪਰ ਇਹ ਨਵਾਂ ਬ੍ਰਹਮ ਗਿਆਨ ਅੱਜ ਤੱਕ ਨਹੀਂ ਆਇਆ ਸੀ। ਇਸ ਵਾਰ ਆਇਆ ਵੀ ਤਾਂ ਰਾਸ਼ਟਰਵਾਦ ਭਾਰੀ ਪੈ ਗਿਆ, ਮਾਸੂਮ ਲੀਚੀ ਉਸ ਦੇ ਭਾਰ ਹੇਠ ਦੱਬੀ ਗਈ। ਡਾਕਟਰਾਂ ਦੀ ਕਮੀ, ਨਰਸਾਂ ਦੀ ਘਾਟ, ਹਸਪਤਾਲ ਨਾ ਹੋਣਾ, ਦਵਾਈ ਦਾ ਇੱਲ ਦੇ ਆਲ੍ਹਣੇ ਤੋਂ ਮਾਸ ਵਾਂਗ ਗਾਇਬ ਹੋਣਾ ਇੱਕ ਪਾਸੇ, ਪਰ ਗਲਤੀ ਤਾਂ ਲੀਚੀ ਨੇ ਕੀਤੀ ਹੈ।
ਚਮਕੀ ਬੁਖਾਰ (ਅਕਿਊਟ ਇਨਸਿਫਲਾਈਟਿਸ ਸਿੰਡਰੋਮ; ਏ ਈ ਸੀ) ਨਾਲ ਕਰੀਬ 133 ਤੋਂ ਵੱਧ ਬੱਚੇ ਮਰ ਗਏ। ਝਗੜਾ ਇੱਸ ਗੱਲ ਉਤੇ ਹੈ ਕਿ ਬੱਚੇ ਲੀਚੀ ਖਾਣ ਨਾਲ ਮਰ ਰਹੇ ਹਨ, ਜਿਵੇਂ ਉਸ ਸੂਬੇ ਦੇ ਇੱਕ ਮੰਤਰੀ ਨੇ ਆਪਣੇ ਵਿਭਾਗਾਂ ਦੇ ਡਾਕਟਰਾਂ ਨਾਲ ਮਿਲ ਕੇ ਦਾਅਵਾ ਕੀਤਾ ਜਾਂ ਇਹ ਇੱਕ ਬਿਮਾਰੀ ਹੈ, ਜਿਸ ਦੀ ਰੋਕ ਦੇ ਯਤਨ ਅਗੇਤੇ ਨਹੀਂ ਕੀਤੇ ਗਏ। ਕਿਉਂਕਿ ਇਹ ਬਿਮਾਰੀ ਸ਼ੁਰੂ 'ਚ ਲੀਚੀ ਪੈਦਾ ਕਰਨ ਵਾਲੇ ਮੁਜ਼ੱਫਰਪੁਰ ਵਿੱਚ ਪਹਿਲਾਂ ਫੈਲੀ, ਮੰਤਰੀ ਜੀ ਦਾ ਬ੍ਰਹਮ ਗਿਆਨ ਸਿੱਧਾ ਸਮਾਜ ਦੀ ਗਰੀਬੀ ਦੇ ਕਾਰਨ ਗਲਤ ਆਦਤ, ਭਾਵ ਖਾਲੀ ਪੇਟ ਲੀਚੀ ਖਾਣ 'ਤੇ ਜਾ ਡਿੱਗਾ। ਵੋਟ ਲੈਣ ਤੋਂ ਬਾਅਦ, ਸੱਤਾ ਵਿੱਚ ਆਉਣ ਤੋਂ ਬਾਅਦ ਸਰਕਾਰ ਤਾਂ ਗਲਤ ਹੁੰਦੀ ਨਹੀਂ, ਸਮਾਜ ਹੀ ਗਲਤ ਹੈ, ਗਰੀਬ ਗਲਤ ਹੈ, ਸਵੇਰੇ ਨਾਸ਼ਤੇ ਵਿੱਚ ਲੀਚੀ ਖਾ ਲੈਂਦਾ ਅਤੇ ਮਰ ਜਾਂਦਾ ਹੈ, ਪਰ ਸੱਤਵੇਂ ਦਿਨ ਜਦੋਂ ਬਿਮਾਰੀ ਆਸ ਪਾਸ ਦੇ ਜ਼ਿਲ੍ਹਿਆਂ ਸੀਤਾਮੜ੍ਹੀ, ਸੀਵਾਨ, ਛਪਰਾ ਅਤੇ ਹਾਜ਼ੀਪੁਰ ਵਿੱਚ ਵੀ ਫੈਲੀ ਤਾਂ ਮੰਤਰੀ ਜੀ ਦੇ ਹੋਰ ਭਿ੍ਰਸ਼ਟਾਚਾਰ ਅਤੇ ਪ੍ਰਸ਼ਾਸਨਿਕ ਗੈਰ ਸਰਗਰਮੀ 'ਚ ਗਲੇ ਤੱਕ ਡੁੱਬੇ ਸਿਹਤ ਵਿਭਾਗ ਦੇ ਇਸ ਬ੍ਰਹਮ ਗਿਆਨ ਉੱਤੇ ਕਫਨ ਵਿੱਚ ਵੀ ਬੱਚੇ ਤਰਸ ਖਾਣ ਲੱਗੇ। ਲੀਚੀ ਬਿਹਾਰ ਵਿੱਚ ਅੱਜ ਵੀ 50-60 ਰੁਪਏ ਕਿਲੋ ਹੈ। ਮਾਸੂਮ, ਜੋ ਮਰ ਰਹੇ ਹਨ, ਉਨ੍ਹਾਂ ਵਿੱਚੋਂ ਲਗਭਗ ਸਾਰੇ ਮਹਾ ਦਲਿਤ ਵਰਗ ਦੇ ਹਨ, ਜਿਨ੍ਹਾਂ ਦੀ ਰੋਜ਼ਾਨਾ ਆਮਦਨ ਇੱਕ ਸੈਂਕੜੇ ਦੇ ਇੱਕ-ਚੌਥਾਈ ਵੀ ਨਹੀਂ ਹੈ।
ਮਨੋਵਿਗਿਆਨਕ ਸੰਸਾਰ ਵਿੱਚ ਵੀ ਸੱਚਾਈ ਤੋਂ ਇਨਕਾਰ ਨੂੰ ਵਿਅਕਤੀ ਦੇ ਰੱਖਿਆ ਕਵਚ ਦੇ 10 ਪੜਾਵਾਂ 'ਚੋਂ ਪਹਿਲਾ ਪੜਾਅ ਮੰਨਿਆ ਜਾਂਦਾ ਹੈ। ਉਹ ਡਾਕਟਰ, ਜੋ ਬਿਹਾਰ ਸਰਕਾਰ ਵਿੱਚ ਹਨ ਜਾਂ ਉਹ ਮੰਤਰੀ, ਜਿਨ੍ਹਾਂ ਨੇ ਸੱਚਾਈ-ਨਿਸ਼ਠਾ ਦੀ ਸਹੁੰ ਚੁੱਕੀ ਹੈ, ਸਭ ਨੇ ਲੀਚੀ ਨੂੰ ਸਭ ਤੋਂ ਕਮਜ਼ੋਰ ਪਾਇਆ ਤੇ ਗਰੀਬੀ ਕਾਰਨ ਗਲਤ ਆਦਤ ਨੂੰ ਅਪਰਾਧੀ ਮੰਨਿਆ। ਕਿਸਾਨਾਂ ਦੀ ਖੁਦਕੁਸ਼ੀ ਨੂੰ ਇਸ ਸੱਤਾ ਵਰਗ ਨੇ ਪਿਛਲੇ 29 ਸਾਲਾਂ ਤੋਂ ਘਰੇਲੂ ਕਲੇਸ਼ ਜਾਂ ਬਿਮਾਰੀ ਦੱਸਿਆ ਹੈ। ਕਿਸਾਨ ਹੋਵੇਗਾ ਤਾਂ ਗਰੀਬ ਹੋਵੇਗਾ, ਗਰੀਬ ਹੋਵੇਗਾ ਤਾਂ ਘਰ ਵਿੱਚ ਕਲੇਸ਼ ਜਾਂ ਬਿਮਾਰੀ ਹੋਵੇਗੀ, ਕਿਉਂਕਿ 43 ਡਿਗਰੀ ਤਾਪਮਾਨ ਉੱਤੇ ਉਹ ਯੂਰਪ ਦੀਆਂ ਠੰਢੀਆਂ ਵਾਦੀਆਂ ਵਿੱਚ ਜਾਂਦਾ ਨਹੀਂ। ਸਵੇਰੇ ਲੀਚੀ ਖਾਂਦਾ ਹੈ, ਬੱਚਿਆਂ ਨੂੰ ਖੁਆਉਂਦਾ ਹੈ ਅਤੇ ਜਦੋਂ ਸਰੀਰ ਵਿੱਚ ਸ਼ੂਗਰ ਬੇਹੱਦ ਘੱਟ ਹੋ ਜਾਵੇ ਤਾਂ ਮਾਸੂਮ ਬੱਚੇ ਮਰ ਜਾਂਦੇ ਹਨ। ਚਲਾਕ ਸਿਹਤ ਵਿਭਾਗ ਆਪਣੇ ਸੁਰੱਖਿਆ ਕਵਚ ਨੂੰ ਮਜ਼ਬੂਤ ਕਰਨ ਲਈ ਵਿਗਿਆਨਕ ਤਰਕ ਵੀ ਦੇ ਰਿਹਾ ਹੈ। ਉਸ ਦੇ ਅਨੁਸਾਰ ਲੀਚੀ ਵਿੱਚ ਦੋ ਤੱਤ-ਹਾਈਪ੍ਰੋਗਲਾਇਸੀਨ-ਏ ਅਤੇ ਮੈਥੀਲੀਨ ਸਾਇਕਲੋਪ੍ਰੋਪਾਈਲ ਗਲਾਇਸੀਨ-ਪਾਏ ਜਾਂਦੇ ਹਨ, ਜੋ ਖਾਲੀ ਪੇਟ ਲੀਚੀ ਖਾਣ ਉੱਤੇ ਸ਼ੂਗਰ ਲੈਵਲ ਨੂੰ ਅਚਾਨਕ ਘਟਾ ਦਿੰਦੇ ਹਨ।
ਜ਼ਰਾ ਗੌਰ ਕਰੋ ਸਰਕਾਰ ਦੇ ਕੁ-ਤਰਕ ਉਤੇ। ਜੇ ਲੀਚੀ ਇੰਨੀ ਖਤਰਨਾਕ ਹੈ ਤਾਂ ਕੀ ਬਿਹਾਰ ਸਰਕਾਰ ਦੇ ਸਿਹਤ ਵਿਭਾਗ ਨੂੰ ਇਹ ਬ੍ਰਹਮ ਗਿਆਨ ਨਹੀਂ ਆਇਆ ਕਿ ਇਸ ਬਾਰੇ ਦੱਸ ਕੇ ਪਹਿਲਾਂ ਤੋਂ ਲੋਕਾਂ ਨੂੰ ਚੌਕਸ ਕਰੇ। ਇਹ ਲੀਚੀ ਸੈਂਕੜੇ ਸਾਲਾਂ ਤੋਂ ਇਸ ਇਲਾਕੇ ਵਿੱਚ ਹੁੰਦੀ ਹੈ ਅਤੇ ਓਨੇ ਸਾਲਾਂ ਤੋਂ ਖਾਧੀ ਵੀ ਜਾਂਦੀ ਹੈ। ਇਹੀ ਬੱਚੇ ਪਹਿਲਾਂ ਵੀ ਹੋਣਗੇ। ਇਹ ਗਰੀਬੀ ਕੋਈ ਨਿਤੀਸ਼ ਕੁਮਾਰ ਦੇ ਸ਼ਾਸਨ ਦੀ ਦੇਣ ਨਹੀਂ ਹੈ। ਲੀਚੀ 'ਚ ਇਹ ਦੋਵੇਂ ਤੱਤ ਵੀ ਆਮ ਚੋਣਾਂ ਤੋਂ ਬਾਅਦ ਅੱਜ ਨਹੀਂ ਦਾਖਲ ਹੋ ਗਏ। ਇਹੀ ਕਾਰਨ ਹੈ ਕਿ ਸੂਬੇ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਇਸੇ ਲਈ ਰਾਜਧਾਨੀ ਪਟਨਾ ਤੋਂ ਸਿਰਫ ਅੱਸੀ ਕਿਲੋਮੀਟਰ ਦੂਰ ਇਸ ਸੰਕਟ ਗ੍ਰਸਤ ਇਲਾਕੇ ਵਿੱਚ ਦੌਰੇ 'ਤੇ ਨਹੀਂ ਗਏ ਅਤੇ 1000 ਕਿਲੋਮੀਟਰ ਦੂਰ ਦੇਸ਼ ਦੀ ਰਾਜਧਾਨੀ ਪਹੁੰਚ ਕੇ ਕੇਂਦਰ ਨੂੰ ਬੁਰਾ-ਭਲਾ ਕਿਹਾ।
ਇਹ ਸੂਬਾ ਪਰਵਾਰ ਨਿਯੋਜਨ 'ਚ ਲਗਾਤਾਰ ਅਸਫਲ ਰਿਹਾ ਅਤੇ ਅੱਜ ਇਥੇ ਆਬਾਦੀ ਦੇਸ਼ ਦੇ ਸਾਰੇ ਸੂਬਿਆਂ ਤੋਂ ਵੱਧ ਹੈ ਅਤੇ ਰਾਸ਼ਟਰੀ ਔਸਤ ਨਾਲੋਂ ਤਿੰਨ ਗੁਣਾ, ਭਾਵ 1105 ਵਿਅਕਤੀ ਪ੍ਰਤੀ ਕਿਲੋਮੀਟਰ। ਕੇਂਦਰ ਦੇ ਸਰਵੇ ਅਨੁਸਾਰ ਸਰਕਾਰ ਲੋਕਾਂ ਨੂੰ ਕੰਡੋਮ ਅਤੇ ਗਰਭ ਨਿਰੋਧਕ ਗੋਲੀਆਂ ਵੀ ਹਾਸਲ ਨਹੀਂ ਕਰਵਾ ਰਹੀ। ਕੀ ਇਸ 'ਚ ਵੀ ਕਿਸੇ ਲੀਚੀ ਦੇ ਤੱਤ ਦੀ ਭੂਮਿਕਾ ਹੈ?

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”