Welcome to Canadian Punjabi Post
Follow us on

29

March 2024
 
ਭਾਰਤ

ਗੁਰੂਗ੍ਰਾਮ ਵਿੱਚ 2 ਮਹੀਨਿਆਂ ਦੌਰਾਨ 117 ਨਵਜੰਮੇ ਬੱਚਿਆਂ ਤੇ 7 ਔਰਤਾਂ ਦੀ ਮੌਤ

June 21, 2019 09:43 AM

ਗੁਰੂਗ੍ਰਾਮ, 20 ਜੂਨ (ਪੋਸਟ ਬਿਊਰੋ)- ਹਰਿਆਣਾ ਰਾਜ ਦੇ ਦਿੱਲੀ ਨਾਲ ਜੁੜਦੇ ਗੁਰੂਗ੍ਰਾਮ ਜ਼ਿਲੇ ਵਿੱਚ ਦੋ ਮਹੀਨਿਆਂ ਵਿੱਚ 117 ਨਵਜੰਮੇ ਬੱਚਿਆਂ ਤੇ 7 ਗਰਭਵਤੀ ਔਰਤਾਂ ਦੀ ਮੌਤ ਹੋਣ ਨਾਲ ਪ੍ਰਸ਼ਾਸ਼ਨ ਵਿੱਚ ਹੜਕੰਪ ਮੱਚ ਗਿਆ ਹੈ। ਇਸ ਜ਼ਿਲੇ ਵਿੱਚ ਇਨ੍ਹਾਂ ਮੌਤਾਂ ਦੇ ਅੰਕੜਿਆਂ ਪਿੱਛੋਂ ਡਿਪਟੀ ਕਮਿਸ਼ਨਰ ਨੇ ਇਸ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।
ਪੁਰਾਣੇ ਗੁੜਗਾਉਂ ਦੀ ਥਾਂ ਨਵੇਂ ਨਾਂਅ ਵਾਲਾ ਗੁਰੂਗ੍ਰਾਮ ਸ਼ਹਿਰ ਹਰਿਆਣੇ ਦੇ ‘ਸਾਈਬਰ ਸਿਟੀ` ਵਜੋਂ ਮਸ਼ਹੂਰ ਹੈ, ਪਰ ਅਜਿਹੇ ਅੰਕੜੇ ਪਤਾ ਲੱਗਣ ਨਾਲ ਪ੍ਰਸ਼ਾਸਨ ਤੋਂ ਲੈ ਕੇ ਸਿਹਤ ਵਿਭਾਗ ਤੱਕ ਘਾਬਰ ਗਏ ਹਨ। ਇਹ ਅੰਕੜੇ ਸਿਹਤ ਵਿਭਾਗ ਨੇ ਖੁਦ ਜਾਰੀ ਕੀਤੇ ਹਨ। ਸਾਰਾ ਮੁੱਦਾ ਸਾਹਮਣੇ ਆਉਣ ਪਿੱਛੋਂ ਡਿਪਟੀ ਕਮਿਸ਼ਨਰ ਅਮਿਤ ਖੱਤਰੀ ਨੇ ਇਸ ਦੀ ਜਾਂਚ ਕਰਾਉਣ ਦੀ ਗੱਲ ਕਹੀ ਗਈ ਹੈ, ਪਰ ਇਸ ਦੇ ਨਾਲ ਉਹ ਇਸ ਨੂੰ ਬਹੁਤਾ ਨਾ ਉਛਾਲਣ ਉੱਤੇ ਜ਼ੋਰ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਅਧਿਕਾਰੀਆਂ ਨੂੰ ਇਹ ਜਾਂਚ ਕਰ ਕੇ ਰਿਪੋਰਟ ਦੇਣ ਨੂੰ ਕਿਹਾ ਗਿਆ ਹੈ। ਡਿਪਟੀ ਕਮਿਸ਼ਨਰ ਖੱਤਰੀ ਮੁਤਾਬਕ ਇਸ ਦੀ ਜਾਂਚ ਲਈ ਟੀਮ ਬਣਾਈ ਹੈ, ਜਿਹੜੀ ਪਤਾ ਲਾਵੇਗੀ ਕਿ ਅਚਾਨਕ ਹੋਈਆਂ ਇੰਨੀਆਂ ਮੌਤਾਂ ਦਾ ਕਾਰਨ ਕੀ ਹੈ। ਸਿਹਤ ਵਿਭਾਗ ਅਨੁਸਾਰ ਇੱਕ ਲੱਖ ਬੱਚਿਆਂ ਪਿੱਛੋਂ ਇੱਕ ਮੌਤ ਸਾਧਾਰਨ ਗੱਲ ਹੈ, ਪਰ ਤਾਜ਼ਾ ਅੰਕੜੇ ਹੈਰਾਨ ਕਰਨ ਵਾਲੇ ਹਨ। ਡਿਪਟੀ ਕਮਿਸ਼ਨਰ ਖੱਤਰੀ ਦੇ ਅਨੁਸਾਰ ਜ਼ਿਲੇ ਦੇ ਸ਼ਹਿਰਾਂ ਤੇ ਪਿੰਡਾਂ ਦੇ ਇੰਚਾਰਜਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਸੰਬੰਧਿਤ ਖੇਤਰ ਵਿੱਚ ਪੋਸਟ ਤੇ ਨਿਓ ਨੈਟਲ ਡੈਥ ਦੇ ਅੰਕੜੇ ਅਤੇ ਗਰਭਵਤੀ ਔਰਤਾਂ ਦੀ ਜਾਣਕਾਰੀ ਸਿਹਤ ਵਿਭਾਗ ਦੀ ਟੀਮ ਨੂੰ ਦਿੱਤੀ ਜਾਵੇ। ਇਸ ਨਾਲ ਮਾਮਲੇ ਦੀ ਜਾਂਚ ਸਹੀ ਤਰੀਕੇ ਨਾਲ ਕੀਤੀ ਜਾ ਸਕੇਗੀ, ਪਰ ਜ਼ਿਲਾ ਸਿਹਤ ਵਿਭਾਗ ਇਸ ਤੋਂ ਆਪਣਾ ਪੱਲਾ ਝਾੜ ਰਿਹਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ