Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਭਾਰਤ

ਵਿਆਹ ਤੋਂ ਮਸਾਂ 10 ਘੰਟੇ ਬਾਅਦ ਤਲਾਕ ਵੀ ਹੋ ਗਿਆ

June 21, 2019 09:41 AM

ਦੇਵਘਰ, 20 ਜੂਨ (ਪੋਸਟ ਬਿਊਰੋ)- ਝਾਰਖੰਡ ਰਾਜ ਦੇ ਦੇਵਘਰ ਵਿੱਚ ਵਿਆਹ ਤੋਂ ਮਸਾਂ 10 ਘੰਟੇ ਬਾਅਦ ਤਲਾਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਹਰ ਕੋਈ ਹੈਰਾਨ ਹੋ ਗਿਆ ਹੈ।
ਪਤਾ ਲੱਗਾ ਹੈ ਕਿ ਏਥੇ ਸਾਰਫ ਕੇ ਪਿੰਡਾਰੀ ਪਿੰਡ ਵਿੱਚ ਸ਼ਗਨ ਵਿੱਚ ਪੁਰਾਣੇ ਕੱਪੜੇ ਦੇਣ ਉੱਤੇ ਵਿਆਹ ਮਸਾਂ 10 ਘੰਟੇ ਟੁੱਟ ਗਿਆ। ਮੁਸਲਿਮ ਸਮਾਜ ਵਿੱਚ ਵਹੁਟੀ ਨੂੰ ਸ਼ਗਨ ਵਿੱਚ ਨਕਾਬ, ਲੰਹਿਗਾ ਤੇ ਸਲਵਾਰ ਸੂਟ ਦੇਣ ਦਾ ਰਿਵਾਜ ਹੈ ਤੇ ਇਸ ਵਿਆਹ ਦੇ ਸ਼ੁਰੂ ਹੋਣ ਤੋਂ ਪਹਿਲਾਂ ਸ਼ਗਨ ਦੇ ਕੱਪੜੇ ਪੁਰਾਣੇ ਦਿਖਾਈ ਦੇਣ ਨਾਲ ਵਿਵਾਦ ਹੋ ਗਿਆ। ਲਾੜਾ ਪੱਖ ਦੇ ਲੋਕਾਂ ਨੇ ਸਮਝਾਇਆ ਕਿ ਨਵੇਂ ਕੱਪੜੇ ਘਰ ਰਹਿ ਗਏ ਹਨ, ਵਿਆਹ ਹੋਣ ਤਕ ਮੰਗਵਾ ਲਵਾਂਗੇ। ਜਦੋਂ ਵਿਆਹ ਹੋ ਗਿਆ ਤਾਂ ਓਦੋਂ ਤਕ ਸ਼ਗਨ ਦੇ ਨਵੇਂ ਕੱਪੜੇ ਨਹੀਂ ਸਨ ਆਏ। ਇਸ ਗੱਲ ਉੱਤੇ ਲੜਕੀ ਵਾਲੇ ਨਾਰਾਜ਼ ਹੋ ਗਏ ਅਤੇ ਸਵਾਲ ਉਠਾ ਦਿੱਤਾ ਕਿ ਜੇ ਵਿਆਹ ਵਿੱਚ ਸ਼ਗਨ ਦੇ ਪੁਰਾਣੇ ਕੱਪੜੇ ਦੇ ਰਹੇ ਹਨ ਤਾਂ ਬਾਅਦ ਵਿੱਚ ਕੀ ਹੋਵੇਗਾ। ਇਸ ਤੋਂ ਗੱਲ ਜ਼ਿਆਦਾ ਵਧ ਗਈ ਤੇ ਦੋਨਾਂ ਪੱਖਾਂ ਦੀ ਤੂੰ-ਤੂੰ, ਮੈਂ-ਮੈਂ ਦੌਰਾਨ ਬਰਾਤੀਆਂ ਨੂੰ ਬੰਦੀ ਬਣਾ ਲਿਆ ਗਿਆ। ਵਿਵਾਦ ਹੋਰ ਵਧ ਗਿਆ ਤਾਂ ਜਰਮੁੰਡੀ ਹਲਕੇ ਦੇ ਵਿਧਾਇਕ ਬਾਦਲ ਪੱਤਰਲੇਖ ਆਏ ਅਤੇ ਪੰਚਾਇਤ ਕੀਤੀ ਗਈ। ਲੜਕੇ ਦੇ ਪੱਖ ਨੇ 3.40 ਲੱਖ ਰੁਪਏ ਵਾਪਸ ਕੀਤੇ ਤਾਂ ਰਾਜ਼ੀਨਾਮੇ ਪਿੱਛੋਂ ਮੁਸਲਿਮ ਰੀਤੀਆਂ ਹੇਠ ਲਾੜੇ-ਲਾੜੀ ਨੇ ਇਕ-ਦੂਜੇ ਨੂੰ ਤਲਾਕ ਦੇ ਦਿੱਤਾ।
ਅਸਲ ਵਿੱਚ ਸਾਰਫਕੇ ਪਿੰਡਾਰੀ ਪਿੰਡ ਦੇ ਵਸਨੀਕ ਮੁਹੰਮਦ ਨਿਸ਼ਾਦ ਨੇ ਆਪਣੀ ਧੀ ਦਾ ਵਿਆਹ ਸੋਨਾਰਾਇ ਠਾਢੀ ਦੇ ਮਹਾਪੁਰ ਪਿੰਡ ਵਿੱਚ ਰਹਿੰਦੇ ਖੁਰਸ਼ੀਦ ਮਿਆਂ ਦੇ ਪੁੱਤਰ ਆਰਿਫ ਅਖਤਰ ਨਾਲ ਤੈਅ ਕੀਤਾ ਸੀ। ਆਰਿਫ ਆਪਣੇ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਕਰਦਾ ਸੀ। ਮੰਗਲਵਾਰ ਰਾਤ 150 ਬਰਾਤੀ ਪਿੰਡਾਰੀ ਆਏ। ਬਰਾਤ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਫਿਰ ਵਿਆਹ ਦੀ ਰਸਮ ਸ਼ੁਰੂ ਹੋਈ ਤਾਂ ਰਾਤ 12 ਵਜੇ ਲਾੜੀ ਲਈ ਸਹੁਰਿਆਂ ਵੱਲੋਂ ਲਿਆਂਦੇ ਸ਼ਗਨ ਵਾਲੇ ਕੱਪੜੇ ਤੇ ਗਹਿਣਿਆਂ ਦੀ ਮੰਗ ਹੋਈ। ਲੜਕੇ ਵਾਲਿਆਂ ਨੇ ਜਲਦੀ ਵਿੱਚ ਸ਼ਗਨ ਦੇ ਕੱਪੜਿਆਂ ਦਾ ਬੈਗ ਘਰ ਛੱਡ ਆਉਣ ਦੀ ਗੱਲ ਕਹੀ। ਉਨ੍ਹਾਂ ਦਾ ਕਹਿਣਾ ਸੀ ਕਿ ਘਰੋਂ ਸ਼ਗਨ ਦੇ ਕੱਪੜੇ ਮੰਗਵਾ ਲੈਣਗੇ, ਵਿਆਹ ਦੀ ਰਸਮ ਕਰ ਲਓ। ਵਿਆਹ ਹੋਣ ਤੱਕ ਵੀ ਸ਼ਗਨ ਦੇ ਕੱਪੜੇ ਨਾ ਆਏ ਤਾਂ ਲੜਕੀ ਵਾਲੇ ਭੜਕ ਪਏ। ਉਨ੍ਹਾਂ ਕਿਹਾ ਬੁਰਕਾ ਅਤੇ ਲਹਿੰਗਾ ਵੀ ਪੁਰਾਣਾ ਹੈ, ਗਹਿਣੇ ਹਲਕੇ ਹਨ। ਝਗੜਾ ਹੋਣ ਲੱਗਾ ਤਾਂ ਲੜਕੀ ਨੂੰ ਭਵਿੱਖ ਵਿੱਚ ਬਦਸਲੂਕੀ ਦਾ ਡਰ ਪੈ ਜਾਣ ਕਾਰਨ ਉਸ ਨੇ ਸਹੁਰੇ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਪਿੱਛੋਂ ਪਿੰਡਾਰੀ ਪਿੰਡ ਦੇ ਲੋਕਾਂ ਨੇ ਬਰਾਤ ਨੂੰ ਬੰਦੀ ਬਣਾ ਲਿਆ।

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ