Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ
 
ਅੰਤਰਰਾਸ਼ਟਰੀ

ਜਹਾਜ਼ ਡੇਗਣ ਦੇ ਲਈ ਤਿੰਨ ਰੂਸੀਆਂ ਸਣੇ ਚਾਰ ਜ਼ਿੰਮੇਵਾਰ ਨਿਕਲੇ

June 21, 2019 09:36 AM

ਹੇਗ, 20 ਜੂਨ (ਪੋਸਟ ਬਿਊਰੋ)- ਪੰਜ ਸਾਲ ਪਹਿਲਾਂ ਯੂਕ੍ਰੇਨ ਦੇ ਅਸਮਾਨ 'ਚ ਮਲੇਸ਼ੀਆ ਦਾ ਯਾਤਰੀ ਜਹਾਜ਼ ਡੇਗਣ ਦੇ ਮਾਮਲੇ 'ਚ ਤਿੰਨ ਰੂਸੀ ਤੇ ਇਕ ਯੂਕ੍ਰੇਨ ਦੀ ਨਾਗਰਿਕ ਦੀ ਹੱਤਿਆ ਦੇ ਦੋਸ਼ੀ ਬਣਾਏ ਗਏ ਹਨ। ਨੀਦਰਲੈਂਡ ਦੀ ਅਗਵਾਈ 'ਚ ਹੋਈ ਕੌਮਾਂਤਰੀ ਜਾਂਚ 'ਚ ਇਨ੍ਹਾਂ ਚਾਰ ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਇਨ੍ਹਾਂ ਸਾਰਿਆਂ 'ਤੇ ਨੀਦਰਲੈਂਡਸ ਦੀ ਅਦਾਲਤ 'ਚ ਮਾਰਚ 2020 ਤੋਂ ਕੇਸ ਚਲਾਇਆ ਜਾਵੇਗਾ।
ਮਿਜ਼ਾਈਲ ਹਮਲੇ ਦਾ ਸ਼ਿਕਾਰ ਹੋਇਆ ਜਹਾਜ਼ ਐਮਸਟਡਰਮ ਤੋਂ ਕੁਆਲਾਲੰਪੁਰ ਜਾ ਰਿਹਾ ਸੀ, ਉਸ ਦੇ ਬਹੁਤੇ ਯਾਤਰੀ ਨੀਦਰਲੈਂਡ ਦੇ ਸਨ। ਹਮਲੇ 'ਚ ਚਾਲਕ ਦਲ ਦੇ ਮੈਂਬਰਾਂ ਸਮੇਤ ਜਹਾਜ਼ ਵਿੱਚ ਸਵਾਰ ਸਾਰੇ 298 ਲੋਕ ਮਾਰੇ ਗਏ ਸਨ। ਜਾਂਚ ਕਰਤਾਵਾਂ ਨੇ ਦੇਖਿਆ ਕਿ ਮਲੇਸ਼ੀਆ ਏਅਰਲਾਈਨਸ ਦੀ ਫਲਾਈਟ ਉੱਤੇ ਰੂਸੀ ਬੀ ਯੂ ਕੇ ਮਿਜ਼ਾਈਲ ਦਾਗੀ ਗਈ ਸੀ। ਬੋਇੰਗ 777 ਜਹਾਜ਼ 'ਤੇ ਇਹ ਮਿਜ਼ਾਈਲ ਰੂਸੀ ਫੌਜ ਦੇ ਕੁਰਕ ਟਿਕਾਣੇ ਤੋਂ ਛੱਡੀ ਗਈ ਸੀ। ਜਾਂਚ ਦੇ ਨਤੀਜੇ ਨੂੰ ਜਨਤਕ ਕਰਦਿਆਂ ਨੀਦਰਲੈਂਡ ਦੇ ਚੀਫ ਪ੍ਰੋਸੀਕਿਊਟਰ ਫਰੈਂਡ ਵੇਸਟਰੇਵਕ ਨੇ ਕਿਹਾ ਕਿ ਜ਼ਰੂਰੀ ਨਹੀਂ ਕਿ ਮੁਲਜ਼ਮਾਂ 'ਚੋਂ ਕਿਸੇ ਨੇ ਮਿਜ਼ਾਈਲ ਛੱਡਣ ਦਾ ਬਟਨ ਦਬਾਇਆ ਹੋਵੇ, ਪਰ ਇਹ ਤੈਅ ਹੈ ਕਿ ਇਨ੍ਹਾਂ ਚਾਰਾਂ ਦੀ ਅਪਰਾਧ 'ਚ ਪ੍ਰਮੁੱਖ ਭੂਮਿਕਾ ਸੀ। ਜਾਂਚ ਵਿੱਚ ਰੂਸ ਵੱਲੋਂ ਸਹਿਯੋਗ ਨਾ ਦੇਣ ਨਾਲ ਮਿਜ਼ਾਈਲ ਛੱਡਣ ਵਾਲੇ ਦਾ ਨਾਂ ਸਪੱਸ਼ਟ ਨਹੀਂ ਹੋ ਸਕਿਆ। ਹਮਲੇ ਲਈ ਜ਼ਿੰਮੇਵਾਰ ਠਹਿਰਾਏ ਗਏ ਸਰਗੇਈ ਡੁਬਿੰਸਕੀ, ਓਲੇਗਪੁਲਾਤੋਵ ਅਤੇ ਇਗੋਰ ਗਿਰਕਿਨ (ਸਾਰੇ ਰੂਸੀ) ਅਤੇ ਯੂਕਰੇਨ ਦੇ ਲਿਓਨਿਦ ਖਾਰਚੇਂਕੋ ਦੇ ਖਿਲਾਫ ਕੌਮਾਂਤਰੀ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕੱਲ੍ਹ ਪ੍ਰਤੀਕਿਰਿਆ ਵਿੱਚ ਇਗੋਰ ਗਿਰਕਿਨ ਨੇ ਕਿਹਾ ਸੀ ਕਿ ਯੂਕਰੇਨ ਦੇ ਰੂਸ ਸਮਰਥਿਤ ਬਾਗੀ ਹਮਲੇ ਲਈ ਜ਼ਿੰਮੇਵਾਰ ਨਹੀਂ ਹਨ। ਗਿਰਕਿਨ ਰੂਸੀ ਖੁਫੀਆ ਏਜੰਸੀ ਦਾ ਸਾਬਕਾ ਕਰਨਲ ਹੈ ਅਤੇ ਉਸ ਨੂੰ ਕੱਟੜ ਰੂਸੀ ਰਾਸ਼ਟਰਵਾਦੀ ਮੰਨਿਆ ਜਾਂਦਾ ਹੈ। ਜਦ ਕਿ ਡੁਬਿੰਸਕੀ ਹਮਲੇ ਵੇਲੇ ਫੌਜੀ ਖੁਫੀਆ ਵਿਭਾਗ ਦਾ ਮੁਖੀ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ ਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦ ਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ ਅਮਰੀਕਾ ਵਿਚ ਪੁਲਿਸ ਦੀ ਗੋਲੀਬਾਰੀ 'ਚ ਕਾਰ ਚਾਲਕ ਦੀ ਮੌਤ, 41 ਸਕਿੰਟਾਂ 'ਚ ਚੱਲੀਆਂ 96 ਗੋਲੀਆਂ ਫਲੋਰਿਡਾ ਦੇ ਬਾਰ 'ਚ ਹੋਈ ਫਾਇਰਿੰਗ, 2 ਦੀ ਮੌਤ, 7 ਹੋਏ ਜ਼ਖਮੀ ਮੋਜ਼ਾਮਬਿਕ ਕਿਸ਼ਤੀ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਪਹੁੰਚੀ 98, ਕਈ ਹਾਲੇ ਵੀ ਲਾਪਤਾ ਪਾਕਿਸਤਾਨ ਵਿਚ ਅੱਤਵਾਦੀ ਹਮਲੇ ਵਿਚ 6 ਸੁਰੱਖਿਆ ਕਰਮੀ ਅਤੇ 12 ਅੱਤਵਾਦੀ ਮਾਰੇ ਗਏ