Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਅੰਤਰਰਾਸ਼ਟਰੀ

ਕੈਲੀਫੋਰਨੀਆ ਦੀ ਸੜਕ ਉੱਤੇ ਰੋਬੋਕਾਪ ਦੀ ਪੈਟਰੋਲਿੰਗ, 360 ਡਿਗਰੀ ਉੱਤੇ ਨਜ਼ਰ ਰੱਖੇਗਾ

June 21, 2019 09:34 AM

ਵਾਸ਼ਿੰਗਟਨ, 20 ਜੂਨ (ਪੋਸਟ ਬਿਊਰੋ)- ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਬੀਤੇ ਦਿਨੀਂ ਪਹਿਲੀ ਵਾਰ ਸੜਕ 'ਤੇ ਰੋਬੋਕਾਪ ਨੂੰ ਡਿਊਟੀ ਉੱਤੇ ਲਾਇਆ ਗਿਆ ਹੈ। ਇਸ ਨੂੰ ਐਚ ਪੀ ਰੋਬੋਕਾਪ ਨਾਂਅ ਦਿੱਤਾ ਗਿਆ ਹੈ।
ਪੁਲਾੜ ਕੈਪਸੂਲ ਦੇ ਆਕਾਰ ਦਾ ਇਹ ਰੋਬੋਕਾਪ ਪੂਰੀ ਤਰ੍ਹਾਂ ਆਪਣੇ ਆਪ ਚਲਦੇ ਹੋਏ ਸੜਕ ਉਤੇ ਪੈਟਰੋਲਿੰਗ ਕਰਦੇ ਵਕਤ 360 ਡਿਗਰੀ ਉੱਤੇ ਨਜ਼ਰ ਰੱਖੇਗਾ। ਇਸ ਦੇ ਨਾਲ ਸੜਕਾਂ, ਆਸਪਾਸ ਦੇ ਪਾਰਕਾਂ ਅਤੇ ਇਮਾਰਤਾਂ ਉਤੇ ਹੋਣ ਵਾਲੀਆਂ ਸ਼ੱਕੀ ਗਤੀਵਿਧੀਆਂ ਦੀ ਜਾਣਕਾਰੀ ਪੁਲਸ ਹੈੱਡਕੁਆਰਟਰ ਨੂੰ ਮਿਲੇਗੀ ਤੇ ਕਿਸੇ ਵੀ ਐਮਰਜੈਂਸੀ ਵਿੱਚ ਪੁਲਸ ਨੂੰ ਉਥੇ ਤੁਰੰਤ ਪਹੁੰਚਣ ਦੀ ਸਹੂਲਤ ਹੋਵੇਗੀ। ਇਥੋਂ ਦੇ ਸ਼ਾਪਿਗ ਮਾਲ ਅਤੇ ਇਮਾਰਤਾਂ ਵਿੱਚ ਪਹਿਲਾਂ ਹੀ ਰੋਬੋਟ ਤੈਨਾਤ ਹਨ, ਪਰ ਸੜਕ 'ਤੇ ਇਸ ਤਰ੍ਹਾਂ ਦੀ ਤੈਨਾਤੀ ਦਾ ਇਹ ਪਹਿਲਾ ਯਤਨ ਹੈ। ਇਸ ਰੋਬੋਟ ਨੂੰ ਲਾਸ ਏਂਜਲਸ ਤੋਂ 10 ਕਿਲੋਮੀਟਰ ਦੂਰ 50 ਹਜ਼ਾਰ ਦੀ ਆਬਾਦੀ ਵਾਲੇ ਹੰਟਿਗਟਨ ਦੀ ਸੜਕ 'ਤੇ ਤੋਰਿਆ ਗਿਆ ਹੈ। ਜੇ ਇਹ ਪ੍ਰਯੋਗ ਸਫਲ ਹੁੰਦਾ ਹੈ ਤਾਂ ਲਾਸ ਏਂਜਲਸ ਅਤੇ ਕੈਲੀਫੋਰਨੀਆ ਸਮੇਤ ਪੂਰੇ ਅਮਰੀਕਾ ਦੀਆਂ ਸੜਕਾਂ 'ਤੇ ਵੱਡੀ ਗਿਣਤੀ ਵਿੱਚ ਰੋਬੋਕਾਪ ਦੀ ਤੈਨਾਤੀ ਹੋਵੇਗੀ। ਅਸਲ ਵਿੱਚ ਪੁਲਸ ਇਸ ਰੋਬੋਕਾਪ ਦੇ ਰਾਹੀਂ ਹਰ ਇਲਾਕੇ ਦੀਆਂ ਸ਼ੱਕੀ ਗਤੀਵਿਧੀਆਂ 'ਤੇ ਨਜ਼ਰ ਰੱਖੇਗੀ। ਕਿਸੇ ਵੀ ਸੰਵੇਦਨਸ਼ੀਲ ਅਤੇ ਸ਼ੱਕੀ ਹਾਲਾਤ ਪਾਏ ਜਾਣ ਉੱਤੇ ਪੈਟਰੋਲਿੰਗ ਟੀਮ ਬਿਨਾਂ ਸਮਾਂ ਗਵਾਏ ਮੌਕੇ 'ਤੇ ਪਹੁੰਚ ਜਾਏਗੀ। ਇਸ ਦਾ ਆਪਣਾ ਟਵਿੱਟਰ ਅਕਾਊਂਟ 083 ਹੋਵੇਗਾ। ਇਸ ਰੋਬੋਟ ਦੇ ਸੀਨੇ 'ਤੇ ਇੱਕ ਟਚ-ਸਕਰੀਨ ਲਾਇਆ ਗਿਆ ਹੈ। ਇਸ 'ਤੇ ਲੋਕ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਹੋ। ਰੋਬੋਟ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਇਹ ਸਮੱਸਿਆ ਦਾ ਮੁਲਾਂਕਣ ਕਰ ਕੇ ਬਣਦੀ ਕਾਰਵਾਈ ਕਰੇਗਾ। ਇਸ ਵਿੱਚ ਲੋਕਾਂ ਨੂੰ ਪਿਛਲੀਆਂ ਸ਼ਿਕਾਇਤਾਂ ਦੀ ਮੌਜੂਦਾ ਸਥਿਤੀ ਦਾ ਵੀ ਵੇਰਵਾ ਮਿਲੇਗਾ।
ਭਾਰਤ ਵਿੱਚ ਵੀ ਰੋਬੋਕਾਪ ਕੰਮ ਕਰ ਰਿਹਾ ਹੈ। ਕੇਰਲ ਪੁਲਸ ਨੇ ਦੇਸ਼ ਦਾ ਪਹਿਲਾ ਰੋਬੋਟ ਕੇ ਪੀ ਬੋਟ ਪੁਲਸ ਹੈੱਡਕੁਆਰਟਰ ਵਿੱਚ ਲੋਕਾਂ ਦੀ ਮਦਦ ਲਈ ਲਾਇਆ ਹੈ। ਇਸ ਦੀ ਵਰਤੋਂ ਹੈੱਡਕੁਆਰਟਰ ਵਿੱਚ ਮਿਲਦੀਆਂ ਸੇਵਾਵਾਂ ਦੀ ਜਾਣਕਾਰੀ ਦੇਣ ਲਈ ਕੀਤੀ ਜਾਂਦੀ ਹੈ। ਇਹ ਇਥੋਂ ਆਉਣ ਵਾਲੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਰਿਕਾਰਡ ਰੱਖਦਾ ਹੈ, ਜਿਸ ਨੂੰ ਕਦੇ ਵੀ ਦੇਖਿਆ ਜਾ ਸਕਦਾ ਹੈ। ਇਸ ਨੂੰ ਸਬ ਇੰਸਪੈਕਟਰ ਦਾ ਗ੍ਰੇਡ ਦਿੱਤਾ ਗਿਆ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ