Welcome to Canadian Punjabi Post
Follow us on

18

October 2019
ਟੋਰਾਂਟੋ/ਜੀਟੀਏ

ਸਫਲ ਰਿਹਾ ਏਬਿਲਿਟੀ ਚੈਲੇਂਜ

June 21, 2019 09:21 AM

ਬਰੈਂਪਟਨ, 20 ਜੂਨ (ਪੋਸਟ ਬਿਊਰੋ)- ਬੀਤੇ ਸ਼ਨਿਚਰਵਾਰ ਬਰੈਂਪਟਨ ਦੇ ਸੌਕਰ ਸੈਂਟਰ ਵਿਖੇ ਕੈਨੇਡੀਅਨ ਸਾਊਥ ਏਸ਼ੀਅਨ ਸੁਪੋਰਟਿੰਗ ਇਡੀਪੈਂਡੈਂਟ ਲਿਵਿੰਗ ਵਲੋਂ 9ਵਾਂ ਸਲਾਨਾ ਏਬਿਲਿਟੀ ਚੈਲੇਂਜ ਆਯੋਜਿਤ ਕੀਤਾ ਗਿਆ। ਜਿਸ ਦਾ ਮਕਸਦ ਤੰਦਰੁਸਤ ਲੋਕਾਂ ਵਿਚ ਵੀਲਚੇਅਰ ਉਤੇ ਬੈੇਠੇ ਲੋਕਾਂ ਪ੍ਰਤੀ ਜਾਗ੍ਰਿਤੀ ਪੈਦਾ ਕਰਨਾ ਹੁੰਦਾ ਹੈ ਅਤੇ ਸੰਸਥਾ ਨੂੰ ਚਲਾਉਣ ਲਈ ਲੋੜੀਂਦੇ ਫੰਡ ਇਕੱਤਰ ਕਰਨਾ ਹੁੰਦਾ ਹੈ। ਇਸ ਵਾਰ ਇਸ ਚੈਲੇਂਜ ਵਿਚ 17 ਟੀਮਾਂ ਨੇ ਭਾਗ ਲਿਆ। ਇਹ ਮੁਕਾਬਲਾ ਲਗਭਗ ਇਕ ਵਜੇ ਦੇ ਕਰੀਬ ਸਮਾਪਤ ਹੋਇਆ। ਹਰ ਟੀਮ ਦੇ ਮੈਂਬਰ ਵਲੋਂ ਜਿਮਨੇਜ਼ੀਅਮ ਦੇ ਵੀਲਚੇਅਰ ਉਪਰ ਬੈਠ ਕੇ ਦੋ ਗੇੜੇ ਪੂਰੇ ਕਰਨੇ ਹੁੰਦੇ ਹਨ। ਪਹਿਲੀਆ ਚਾਰ ਟੀਮਾਂ ਸਿਰਫ ਦੋ ਜਾਂ ਤਿੰਨ ਸੈਕੰਡ ਦੇ ਫਰਕ ਨਾਲ ਅੱਗੜ-ਪਿੱਛੜ ਰਹੀਆਂ। ਅੰਤ ਵਿਚ ਉਨ੍ਹਾਂ ਦਾ ਇਕ ਵਾਰ ਫੇਰ ਮੁਕਾਬਲਾ ਕਰਵਾਉਣਾ ਪਿਆ।
ਇਸ ਸੰਸਥਾ ਦੀ ਮੁੱਖ ਪ੍ਰਬੰਧਕ ਹਰਵਿੰਦਰ ਬਾਜਵਾ ਤੇ ਖਾਲਿਦ ਹੁਸੈਨ ਨੇ ਉਚੇਚੇ ਤੌਰ ਉਤੇ ਸਕਾਈ ਲਾਰਕ ਮੈਜਿਸਟਿਕ ਤੋਂ ਸੁੱਖਾ ਮਾਨ, ਜਿਸ ਨੇ 5 ਹਜ਼ਾਰ ਡਾਲਰ ਦਾ ਚੈਕ ਭੇਂਟ ਕੀਤਾ, ਸੀਆਈਬੀਸੀ ਦੀ ਟੀਮ, ਯੂਥ ਅਕਾਲੀ ਦਲ ਅਤੇ ਹੋਰ ਸਾਰੀਆਂ ਟੀਮਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਜਿਥੇ ਸੰਸਥਾ ਲਈ ਫੰਡ ਇਕੱਤਰ ਕੀਤੇ ਉਥੇ ਹੀ ਲੋਕਾਂ ਵਿਚ ਅਪਾਹਿਜਾਂ ਪ੍ਰਤੀ ਜਾਗ੍ਰਿਤੀ ਪੈਦਾ ਕਰਨ ਵਿਚ ਵੀ ਯੋਗਦਾਨ ਪਾਇਆ। ਇਸ ਮੌਕੇ ਵਾਰਡ 9 ਤੇ 10 ਦੇ ਕੌਂਸਲਸਰ ਹਰਕੀਰਤ ਸਿੰਘ, ਸਕੂਲ ਟ੍ਰਸਟੀ ਬਲਬੀਰ ਸੋਹੀ ਅਤੇ ਕੰਜ਼ਰਵੇਟਿਵ ਲਈ ਉਮੀਦਵਾਰ ਰੋਮਾਨਾ ਸਿੰਘ ਅਤੇ ਅਰਪਨ ਖੰਨਾ ਨੇ ਭਾਗ ਲਿਆ। ਇਸੇ ਤਰ੍ਹਾਂ ਬਰੈਂਪਟਨ ਵੈਸਟ ਤੋਂ ਅਮਰਜੋਤ ਸੰਧੂ ਨੇ ਵੀ ਆਪਣੀ ਹਾਜਰੀ ਲਗਵਾਈ।
ਇਸ ਸਮਾਗਮ ਦੇ ਮੁੱਖ ਸੰਚਾਲਕਾਂ ਵਿਚੋਂ ਜਗਦੀਸ਼ ਗਰੇਵਾਲ ਤੇ ਕਰਮਜੀਤ ਗਿਲ ਨੇ ਕੈਨਸਿਖ ਕਲਚਰਲ ਸੈਂਟਰ, ਗੁਰਮੇਲ ਸਿੰਘ ਸੱਗੂ, ਡਰੱਗ ਅਵੇਅਰਨੈਸ ਸੁਸਾਇਟੀ, ਗੁਰੂ ਨਾਨਕ ਲੰਗਰ ਸੇਵਾ ਅਤੇ ਬਾਬਾ ਕਾਹਨ ਦਾਸ ਸਪੋਰਟਸ ਕਲੱਬ ਅਤੇ ਯੂਥ ਅਕਾਲੀ ਦਲ ਕੈਨੇਡਾ ਦਾ ਉਚੇਚੇ ਤੌਰ ਉਤੇ ਧੰਨਵਾਦ ਕੀਤਾ, ਜੋ ਹਮੇਸ਼ਾ ਹੀ ਇਸ ਸਮਾਗਮ ਨੂੰ ਸਫਲ ਬਣਾਉਣ ਵਿਚ ਆਪਣਾ ਯੋਗਦਾਨ ਪਾਉਦੇ ਹਨ। ਇਸੇ ਤਰ੍ਹਾਂ ਏਸ਼ੀਅਨ ਫੂਡ ਸੈਂਟਰ ਤੋਂ ਮੇਜਰ ਨੱਤ, ਜਿਨ੍ਹਾਂ ਵਲੋਂ 5 ਹਜ਼ਾਰ ਡਾਲਰ ਦਿੱਤਾ ਗਿਆ ਅਤੇ ਰਾਈਡ ਫਾਰ ਰਾਜਾ ਦੀ ਸੰਚਾਲਕ ਮਨਦੀਪ ਕੌਰ ਗਿੱਲ ਦਾ ਵੀ ਤਹਿਦਿਲੋਂ ਧੰਨਵਾਦ ਕੀਤਾ ਗਿਆ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਇਕਬਾਲ ਕੈਸਰ ਵਲੋਂ ਕੀਤੇ ਕੰਮ ਦੀ ਸੀ.ਪੀ.ਬੀ.ਏ. ਵਲੋਂ ਸ਼ਲਾਘਾ
ਬਰੈਂਪਟਨ ਸਾਊਥ ਵਿਚ ਸੋਨੀਆ ਸਿੱਧੂ ਦਾ ਪੱਲੜਾ ਭਾਰੀ, ਜਿੱਤ ਯਕੀਨੀ
ਮਹਿਲਾਵਾਂ ਦੀ ਬਿਹਤਰ ਸਿਹਤ ਲਈ ਸ਼ਾਪਰਜ਼ ਡਰੱਗ ਮਾਰਟ ਉੱਤੇ ਫੰਡਰੇਜਿ਼ੰਗ ਕੈਂਪੇਨ ਸ਼ੁਰੂ
ਦੁਨੀਆਂ ਦੇ ਸੱਭ ਤੋਂ ਤਕੜੇ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਲਈ ਲਿਬਰਲਾਂ ਨੂੰ ਇਕ ਮੌਕਾ ਹੋਰ ਦਿੱਤਾ ਜਾਵੇ : ਜਸਟਿਨ ਟਰੂਡੋ
ਪੀ.ਸੀ.ਐੱਚ.ਐੱਸ. ਸੀਨੀਅਰਜ਼ ਕਲੱਬ ਦੇ ਮੈਂਬਰਾਂ ਦਾ ਰੂਬੀ ਸਹੋਤਾ ਨਾਲ ਸੰਵਾਦ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਇਕੱਤਰਤਾ `ਚ ਲਘੂ ਫਿ਼ਲਮ 'ਨੈਵਰ ਅਗੇਨ' ਵਿਖਾਈ ਜਾਏਗੀ
'ਗੀਤ ਗ਼ਜ਼ਲ ਤੇ ਸ਼ਾਇਰੀ' ਦੀ ਮਹੀਨਾਵਾਰ ਇਕੱਤਰਤਾ `ਚ ਤਲਵਿੰਦਰ ਮੰਡ ਨਾਲ ਰੂ-ਬ-ਰੂ
'ਸਕੋਸ਼ੀਆਬੈਂਕ ਵਾਟਰਫਰੰਟ ਮੈਰਾਥਨ' ਲਈ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ `ਚ ਭਾਰੀ ਉਤਸ਼ਾਹ
ਵਿਸ਼ਵ ਸਿੱਖ ਸੰਸਥਾ ਦੀ ਦੋ-ਸਾਲਾ ਕਨਵੈਂਸ਼ਨ: ਤਜਿੰਦਰ ਸਿੱਘ ਸਿੱਧੂ ਚੁਣੇ ਗਏ ਮੁੱਖ-ਸੇਵਾਦਾਰ
ਸਰਬ ਸਾਂਝੇ ਅੰਤਰਰਾਸ਼ਟਰੀ ਕਵੀ ਦਰਬਾਰ ਦੀਆਂ ਤਿਆਰੀਆਂ ਜ਼ੋਰਾਂ 'ਤੇ