Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਅੰਤਰਰਾਸ਼ਟਰੀ

ਟਰੰਪ ਦੀ ਡਰੋਣ ਮੁੱਦੇ ਉੱਤੇ ਸਿੱਧੀ ਚਿਤਾਵਨੀ: ਵੱਡੀ ਗਲਤੀ ਕੀਤੀ ਹੈਈ ਰਾਨ ਨੇ

June 21, 2019 09:15 AM

* ਅਮਰੀਕਾ-ਈਰਾਨ ਖਿਚਾਅ ਨੇ ਤੇਲ ਦੇ ਭਾਅ ਇੱਕਦਮ ਵਧਾਏ

ਵਾਸ਼ਿੰਗਟਨ, 20 ਜੂਨ, (ਪੋਸਟ ਬਿਊਰੋ)- ਅਮਰੀਕਾ ਨੇ ਆਪਣਾ ਸ਼ਕਤੀਸ਼ਾਲੀ ਡਰੋਨ ਸੁੱਟੇ ਜਾਣ ਪਿੱਛੋਂ ਈਰਾਨ ਨੂੰ ਖੁੱਲ੍ਹੀ ਚਿਤਾਵਨੀ ਦੇ ਦਿੱਤੀ ਹੈ। ਇਸ ਬਾਰੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਆਖਿਆ ਹੈ ਕਿ ਈਰਾਨ ਨੇ ਬਹੁਤ ਵੱਡੀ ਗਲਤੀ ਕਰ ਲਈ ਹੈ। ਇਸ ਚੇਤਾਵਨੀ ਨਾਲ ਸੰਸਾਰ ਵਿੱਚ ਤੇਲ ਦੇ ਭਾਅ ਇੱਕ ਦਮ ਚੜ੍ਹ ਗਏ ਹਨ।
ਅਸਲ ਵਿੱਚ ਅੱਜ ਈਰਾਨ ਨੇ ਅਮਰੀਕਾ ਦਾ ਇਕ ਸ਼ਕਤੀਸ਼ਾਲੀ ਡਰੋਣ ਜਾਸੂਸੀ ਸੁੱਟ ਲਿਆ ਸੀ, ਜਿਸ ਨਾਲ ਦੋਵਾਂਦੇਸ਼ਾਂ ਵਿਚਾਲੇ ਪਹਿਲਾਂ ਤੋਂ ਚੱਲਦੇ ਤਣਾਅ ਦਾ ਮਾਹੌਲ ਹੋਰ ਵੀ ਭਖਣ ਲੱਗ ਪਿਆ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਸ ਚਿਤਾਵਨੀ ਤੋਂ ਪਹਿਲਾਂ ਈਰਾਨੀ ਫੌਜ ਦੇ ਮੁਖੀ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਫੌਜ ਜੰਗ ਨੂੰ ਤਿਆਰ ਹੈ।ਟਰੰਪ ਦੇ ਤਾਜ਼ਾ ਟਵੀਟ ਤੋਂ ਮੀਡੀਆ ਜਗਤ ਵਿਚ ਕਈ ਤਰ੍ਹਾਂ ਦੀਆਂ ਖਬਰਾਂ ਚੱਲੀਆਂ ਹਨ। ਕੁਝ ਮੀਡੀਆ ਚੈਨਲਾਂ ਨੇ ਇਸ ਨੂੰ ਅਮਰੀਕੀ ਰਾਸ਼ਟਰਪਤੀ ਦੀ ਸਿਰਫ ਇੱਕ ਚਿਤਾਵਨੀ ਕਿਹਾ ਅਤੇ ਕੁਝ ਦਾ ਕਹਿਣਾ ਹੈ ਕਿ ਡੋਨਾਲਡ ਟਰੰਪ ਦੀ ਚਿਤਾਵਨੀ ਤੇ ਸਖ਼ਤ ਲਹਿਜੇ ਤੋਂਸੋਚਿਆ ਜਾ ਸਕਦਾ ਹੈ ਕਿ ਈਰਾਨ ਦੇ ਖਿਲਾਫ ਅਮਰੀਕਾ ਛੇਤੀ ਕੋਈ ਵੱਡਾ ਐਕਸ਼ਨ ਕਰ ਸਕਦਾ ਹੈ। ਵਰਨਣ ਯੋਗ ਹੈ ਕਿ ਆਰਥਿਕ ਪਾਬੰਦੀਆਂਤੇ ਬੀਤੇ ਦਿਨੀਂ ਤੇਲ ਟੈਂਕਰਾਂ ਉੱਤੇਹੋਏ ਹਮਲੇ ਤੋਂ ਬਾਅਦ ਗਲਫ ਖੇਤਰ ਵਿਚ ਪਹਿਲਾਂ ਹੀ ਤਣਾਅ ਹੈ ਅਤੇ ਇਰਾਨ ਦੀ ਤਾਜ਼ਾ ਕਾਰਵਾਈ ਤੋਂ ਅਮਰੀਕਾ ਕਾਫੀ ਨਾਰਾਜ਼ ਹੈ।
ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅੱਜ ਦੇ ਟਵੀਟ ਤੋਂ ਬਾਅਦ ਤੇਲ ਦੇ ਰੇਟ ਵਿੱਚ 6 ਫੀਸਦੀ ਵਾਧਾ ਹੋ ਗਿਆ ਹੈ। ਅਮਰੀਕੀ ਵੈਸਟ ਟੈਕਸਸ ਇੰਟਰਮੀਡੀਏਟ ਕਰੂਡ ਨੇ ਤੇਲ ਦਾ ਰੇਟ2.92 ਡਾਲਰ ਵਧਾ ਦਿੱਤਾ ਹੈ, ਜਿਸ ਦੇ ਨਾਲ ਕਰੂਡ ਆਇਲ ਬੈਰਲ ਦਾ ਰੇਟ 56.68 ਡਾਲਰ ਹੋ ਗਿਆ ਹੈ।
ਇਸ ਤੋਂ ਪਹਿਲਾਂ ਅਮਰੀਕਾ ਨੇ ਅੱਜ ਸਵੇਰੇ ਮੰਨ ਲਿਆ ਕਿ ਉਸ ਦਾਤਾਕਤਵਰ ਜਾਸੂਸੀ ਡਰੋਣ ਈਰਾਨ ਨੇ ਡੇਗ ਲਿਆਹੈ। ਦੋਵਾਂ ਦੇਸ਼ਾਂ ਨੇ ਇਸ ਬਾਰੇ ਆਪੋ-ਆਪਣੇ ਦਾਅਵੇ ਕੀਤੇ, ਪਰ ਅਮਰੀਕਾ ਨੇ ਮੰਨ ਲਿਆ ਕਿ ਈਰਾਨ ਨੇ ਉਸ ਦੇ 18 ਕਰੋੜ ਡਾਲਰ ਦੇ ਜਾਸੂਸੀ ਡਰੋਣ ਨੂੰ ਡੇਗਿਆ ਹੈ। ਇਸ ਦੇ ਤੁਰੰਤ ਪਿੱਛੋਂ ਈਰਾਨ ਨੇ ਐਲਾਨ ਕੀਤਾ ਕਿ ਉਹ ਯੁੱਧ ਦਾ ਸਾਹਮਣਾ ਕਰਨ ਨੂੰ ਪੂਰੀ ਤਰ੍ਹਾਂ ਤਿਆਰ ਹੈ। ਵੀਰਵਾਰ ਸਵੇਰੇ ਪਹਿਲਾਂ ਅਮਰੀਕਾ ਨੇ ਈਰਾਨੀ ਫੌਜ ਦਾ ਇਹ ਦਾਅਵਾ ਰੱਦ ਕੀਤਾ ਸੀ ਕਿ ਡਰੋਣ ਉਨ੍ਹਾਂ ਦੇ ਹਵਾਈ ਖੇਤਰ ਵਿਚ ਗਿਆ ਸੀ। ਈਰਾਨੀ ਕਮਾਂਡਰ ਹੁਸੈਨ ਸਲਾਮੀ ਨੇ ਕਿਹਾ ਸੀ ਕਿ ਅਸੀਂ ਅਮਰੀਕਾ ਦਾ ਡਰੋਨ ਡੇਗ ਲਿਆ, ਕਿਉਂਕਿ ਸਾਡੀਆਂ ਸਰਹੱਦਾਂ ਸਾਡੀ ਰੈੱਡ ਲਾਈਨ ਹਨ। ਉਨ੍ਹਾਂ ਕਿਹਾ ਕਿ ਆਰ ਕਿਊ-4 ਗਲੋਬਲ ਹਾਕ ਡਰੋਣ ਨੂੰ ਆਪਣੇ ਦੱਖਣੀ ਸਮੁੰਦਰ ਨੇੜਲੇ ਸੂਬੇ ਹਾਰਮੂਜ਼ਗਨ ਦੇ ਆਕਾਸ਼ ਵਿੱਚ ਨਿਸ਼ਾਨਾ ਬਣਾਇਆਗਿਆ ਹੈ। ਇਕ ਅਮਰੀਕੀ ਬੁਲਾਰੇ ਦੇ ਮੁਤਾਬਕ ਇਹ ਸਮੁੰਦਰੀ ਫੌਜ ਦਾ ਐੱਮ ਕਿਊ-4 ਸੀ ਟ੍ਰਾਈਟਨ ਡਰੋਣ ਅੰਤਰਰਾਸ਼ਟਰੀ ਹਵਾਈ ਖੇਤਰ ਵਿਚ ਸੀ। ਟ੍ਰਾਈਟਨ ਡਰੋਣ ਗਲੋਬਲ ਹਾਕ ਦੀ ਹੀ ਕਿਸਮ ਹੈ ਤੇ ਦੋਵਾਂ ਪੱਖਾਂ ਦੇ ਦਾਅਵੇ ਲੱਗਭਗ ਮਿਲਦੇ ਸਨ। ਬਾਅਦ ਵਿੱਚ ਅਮਰੀਕਾ ਨੇ ਮੰਨ ਲਿਆ ਕਿ ਉਸ ਦੇ ਤਾਕਤਵਰ ਜਾਸੂਸੀ ਡਰੋਣ ਨੂੰ ਈਰਾਨ ਨੇ ਡੇਗ ਲਿਆ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ