Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਟਾਈਗਰਜੀਤ ਸਿੰਘ ਫਾਊਂਡੇਸ਼ਨ ਨੇ ਤਿੰਨ ਦਿਨਾਂ ਵਿੱਚ ਚੈਰਿਟੀ ਲਈ ਇੱਕਠੇ ਕੀਤੇ 100,000 ਡਾਲਰ

June 21, 2019 09:09 AM

ਮਿਲਟਨ, 20 ਜੂਨ (ਪੋਸਟ ਬਿਊਰੋ) : ਟਾਈਗਰਜੀਤ ਸਿੰਘ ਫਾਊਂਡੇਸ਼ਨ (ਟੀਜੇਐਸਐਫ) ਵੱਲੋਂ ਚੈਰਿਟੀ ਗੌਲਫ ਟੂਰਨਾਮੈਂਟ ਰਾਹੀਂ 100,000 ਡਾਲਰ ਜੁਟਾਏ ਗਏ ਹਨ ਤੇ ਉਹ ਵੀ ਤਿੰਨ ਦਿਨਾਂ ਦੇ ਅੰਦਰ ਅੰਦਰ। ਇਹ ਸੱਭ 6ਵੇਂ ਸਾਲਾਨਾ ਟੀਇੰਗ ਆਫ ਫੌਰ ਅ ਮਿਰੈਕਲ ਵਿੱਚ ਚੈਰਿਟੀ ਲਈ ਇੱਕਠੀ ਕੀਤੀ ਗਈ ਰਕਮ ਹੈ।
ਟੀਜੇਐਸਐਫ ਦੇ ਪ੍ਰੈਜ਼ੀਡੈਂਟ ਟਾਈਗਰਜੀਤ ਸਿੰਘ ਜੂਨੀਅਰ ਨੇ ਇਸ ਮੌਕੇ ਆਖਿਆ ਕਿ ਇਸ ਈਵੈਂਟ ਨੂੰ ਸਫਲ ਬਣਾਉਣ ਲਈ ਸਾਰਿਆਂ ਵੱਲੋਂ ਪਾਏ ਯੋਗਦਾਨ ਤੋਂ ਉਹ ਬਹੁਤ ਪ੍ਰਭਾਵਿਤ ਹਨ ਤੇ ਆਪਣੀ ਖੁਸ਼ੀ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਇਹ ਸਾਲਾਨਾ ਈਵੈਂਟ ਹੋਰ ਕੁੱਝ ਨਹੀਂ ਸਗੋਂ ਸਮਾਜ ਨੂੰ ਕੁੱਝ ਵਾਪਿਸ ਦੇਣ ਦਾ ਨਜ਼ਰੀਆ ਤੇ ਇੱਕੋ ਜਿਹੀ ਸੋਚ ਰੱਖਣ ਵਾਲੇ ਸਾਡੇ ਦੋਸਤਾਂ ਦੀ ਰੀਯੂਨੀਅਨ ਬਣ ਚੁੱਕੀ ਹੈ। ਇਸ ਦੀ ਸਫਲਤਾ ਸਾਡੇ ਸਟਾਫ, ਪਰਿਵਾਰ, ਦੋਸਤਾਂ, ਵਾਲੰਟੀਅਰਜ਼, ਖਿਡਾਰੀਆਂ ਤੇ ਸਪਾਂਸਰਜ਼ ਦੀ ਸਿ਼ੱਦਤ ਦਾ ਹੀ ਨਤੀਜਾ ਹੈ।
ਇਹ ਈਵੈਂਟ ਅਸਲ ਵਿੱਚ 9 ਦਸੰਬਰ, 2019 ਨੂੰ ਮਿਲਟਨ, ਓਨਟਾਰੀਓ ਤੇ 11 ਦਸੰਬਰ, 2019 ਨੂੰ ਬਰੈਂਪਟਨ, ਓਨਟਾਰੀਓ ਵਿੱਚ ਕਰਵਾਏ ਜਾਣ ਵਾਲੇ 11ਵੇਂ ਸਾਲਾਨਾ ਮਿਰੈਕਲ ਆਨ ਮੇਨ ਸਟਰੀਟ ਟੌਏ ਡਰਾਈਵ ਚੈਰਿਟੀ ਈਵੈਂਟ ਦੇ ਸਮਰਥਨ ਲਈ ਹੀ ਕੀਤਾ ਗਿਆ ਹੈ। ਇਸ ਗੋਲਫ ਟੂਰਨਾਮੈਂਟ ਰਾਹੀਂ ਇੱਕਠੀ ਹੋਈ ਰਕਮ ਨਾਲ ਖਿਡੌਣੇ, ਫੂਡ ਤੇ ਔਖਾ ਵਕਤ ਹੰਢਾਅ ਰਹੇ ਪਰਿਵਾਰਾਂ ਲਈ ਲੋੜੀਂਦਾ ਸਮਾਨ ਖਰੀਦਣ ਲਈ ਦਿੱਤੀ ਜਾਵੇਗੀ। ਇਸ ਵਿੱਚ ਸਾਲਵੇਸ਼ਨ ਆਰਮੀ ਤੇ ਹਾਲਟਨ ਵੁਮਨਜ਼ ਪਲੇਸ ਯੋਗਦਾਨ ਪਾਉਣਗੀਆਂ। ਇਸ ਤੋਂ ਇਲਾਵਾ ਸਿੱਕਕਿਡਜ਼ ਤੇ ਮੈਕਮਾਸਟਰ ਚਿਲਡਰਨਜ਼ ਹਸਪਤਾਲ ਵਿੱਚ ਬਿਮਾਰੀ ਦਾ ਸਾਹਮਣਾ ਕਰ ਰਹੇ ਬੱਚਿਆਂ ਦੇ ਇਲਾਜ ਲਈ ਵੀ ਰਕਮ ਦਾ ਕੁੱਝ ਹਿੱਸਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਲੋਕਲ ਸਕੂਲਾਂ ਵਿੱਚ ਸ਼ੁਰੂ ਕੀਤੀਆਂ ਗਈਆਂ ਪਹਿਲਕਦਮੀਆਂ ਜਿਵੇਂ ਕਿ ਮੈਂਟਲ ਹੈਲਥ, ਬ੍ਰੇਕਫਾਸਟ ਪ੍ਰੋਗਰਾਮ, ਲਿਟਰੇਸੀ ਤੇ ਇਨਕਲੂਸਿਵ ਕਲਾਸਰੂਮਜ਼ ਲਈ ਹਾਲਟਨ ਲਰਨਿੰਗ ਫਾਊਂਡੇਸ਼ਨ ਜ਼ਰੀਏ ਕੁੱਝ ਰਕਮ ਦਿੱਤੀ ਜਾਵੇਗੀ।
ਇਸ ਮੌਕੇ ਹਾਜ਼ਰ ਅਹਿਮ ਸ਼ਖਸੀਅਤਾ ਵਿੱਚ ਮਿਲਟਨ ਦੇ ਮੇਅਰ ਗੌਰਡ ਕ੍ਰਾਂਟਜ਼, ਮਿਲਟਨ ਤੋਂ ਐਮਪੀ ਲੀਜ਼ਾ ਰਾਇਤ, ਮਿਲਟਨ ਤੋਂ ਐਮਪੀਪੀ ਪਰਮ ਗਿੱਲ, ਹਾਲਟਨ ਤੋਂ ਡਿਪਟੀ ਚੀਫ ਆਫ ਪੁਲਿਸ ਨਿਸ਼ਾਨ ਦੁਰਾਈਆਪਾਹ, ਮੇਪਲ ਲੀਫ ਐਲਿਊਮਨੀ ਪੀਟਰ ਇੰਗ ਤੇ ਰਿਕ ਨੈਟਰੈੱਸ ਹਾਜ਼ਰ ਸਨ। ਇਸ ਮੌਕੇ ਟਾਈਗਰਜੀਤ ਸਿੰਘ ਜੂਨੀਅਰ ਨੇ ਆਪਣੇ ਸਪਾਂਸਰਜ਼ ਮਰਸਡੀਜ਼ ਬੈਂਜ਼, ਏਐਸਜੀ, ਅੰਡਰ ਆਰਮਰ, ਟੀਮ ਟਾਈਗਰ ਰਿਐਲਿਟੀ ਤੇ ਗੰਡਿੰਗ ਐਂਡ ਹੈਂਸ ਐਲਐਲਪੀ ਦਾ ਧੰਨਵਾਦ ਵੀ ਕੀਤਾ। ਉਚੇਚੇ ਤੌਰ ਉੱਤੇ ਗ੍ਰੇਨਾਈਟ ਰਿੱਜ ਗੌਲਫ ਕਲੱਬ ਵੱਲੋਂ ਕੀਤੀ ਗਈ ਮੇਜ਼ਬਾਨੀ ਲਈ ਟਾਈਗਰਜੀਤ ਸਿੰਘ ਜੂਨੀਅਰ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।

 

 
Have something to say? Post your comment