Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਬਰੈਂਪਟਨ ਵਿੱਚ 20 ਸਾਲਾ ਪੰਜਾਬੀ ਲੜਕੇ ਦਾ ਹੋਇਆ ਕਤਲ

June 21, 2019 09:03 AM

ਬਰੈਂਪਟਨ, 20 ਜੂਨ (ਪੋਸਟ ਬਿਊਰੋ) : ਮੰਗਲਵਾਰ ਦੇਰ ਸ਼ਾਮ ਨੂੰ ਚੱਲੀ ਗੋਲੀ ਕਾਰਨ ਬਰੈਂਪਟਨ ਵਿੱਚ 20 ਸਾਲਾ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ 20 ਸਾਲਾ ਕੌਮਾਂਤਰੀ ਵਿਦਿਆਰਥੀ ਗੁਰਜੋਤ ਸਿੰਘ ਧਾਲੀਵਾਲ ਸੀ।
ਉਹ ਅਜੇ ਪਿਛਲੇ ਸਾਲ ਹੀ ਕੈਨੇਡਾ ਆਇਆ ਸੀ। ਗੁਰਜੋਤ ਪੰਜਾਬ ਵਿੱਚ ਬਠਿੰਡਾ ਦੇ ਪਿੰਡ ਥੰਮ੍ਹਨਗੜ੍ਹ ਦਾ ਵਾਸੀ ਸੀ ਤੇ ਉਸ ਦੀ ਅਤੇ ਉਸ ਦੀ ਭੈਣ ਦੀ ਪਰਵਰਿਸ਼ ਦਾਦਕਿਆਂ ਵੱਲੋਂ ਕੀਤੀ ਗਈ ਸੀ। ਜਦੋਂ ਗੁਰਜੋਤ ਢਾਈ ਸਾਲ ਦਾ ਸੀ ਤਾਂ ਉਸ ਦੇ ਮਾਪਿਆਂ ਦੀ ਮੌਤ ਹੋ ਗਈ ਸੀ। ਕੈਨੇਡਾ ਆ ਕੇ ਵੀ ਉਹ ਪੜ੍ਹਾਈ ਕਰ ਰਿਹਾ ਸੀ ਤੇ ਨਾਲ ਹੀ ਉਹ “ਸਕਿੱਪ ਦਾ ਡਿਸਿ਼ਜ਼” ਨਾਲ ਵੀ ਕੰਮ ਕਰ ਰਿਹਾ ਸੀ। ਇਹ ਵੀ ਪਤਾ ਲੱਗਿਆ ਹੈ ਕਿ ਇਸ ਘਟਨਾ ਤੋਂ ਅਗਲੇ ਦਿਨ ਹੀ ਉਸਨੇ ਪੰਜਾਬ ਵਾਪਿਸ ਚਲੇ ਜਾਣਾ ਸੀ ਕਿਉਂਕਿ ਉਸ ਨੇ ਵਾਪਸੀ ਦੀ ਟਿਕਟ ਲਈ ਹੋਈ ਸੀ। ਕੈਨੇਡਾ ਉਸ ਦਾ ਜੀਅ ਨਹੀਂ ਸੀ ਲੱਗ ਰਿਹਾ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਕਿਸੇ ਨੇ ਉਸ ਦੀ ਜਾਨ ਕਿਉਂ ਲਈ?
ਇਸ ਤੋਂ ਪਹਿਲਾਂ ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡੀ ਰੋਡ ਸਾਊਥ ਤੇ ਕੁਈਨ ਸਟਰੀਟ ਈਸਟ ਨੇੜੇ ਓਰੈਂਡਾ ਮੈਕੈਲਮ ਇਲਾਕੇ ਵਿੱਚ ਇੱਕ ਟਾਊਨਹਾਊਸ ਕਾਂਪਲੈਕਸ ਵਿੱਚ ਪੀਲ ਰੀਜਨਲ ਪੁਲਿਸ ਨੂੰ ਰਾਤੀਂ 10:45 ਉੱਤੇ ਸੱਦਿਆ ਗਿਆ। ਕਾਂਸਟੇਬਲ ਇਰਿਆਨਾ ਯੈਸ਼ਨਿਕ ਨੇ ਦੱਸਿਆ ਕਿ ਮੌਕੇ ਉੱਤੇ ਪਹੁੰਚ ਕੇ ਉਨ੍ਹਾਂ ਵੇਖਿਆ ਕਿ ਇੱਕ ਵਿਅਕਤੀ ਗੋਲੀ ਲੱਗਣ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੈ ਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਹੋਇਆਂ ਉਹ ਦਮ ਤੋੜ ਗਿਆ।
ਇਸ ਘਟਨਾ ਦੇ ਸਬੰਧ ਵਿੱਚ ਪੁਲਿਸ ਵੱਲੋਂ ਕਿਸੇ ਮਸ਼ਕੂਕ ਸਬੰਧੀ ਜਾਣਕਾਰੀ ਵੀ ਨਹੀਂ ਦਿੱਤੀ ਗਈ ਹੈ। ਕ੍ਰਿਸਟੀਨ ਓਲਬੁੰਮੀ, ਜਿਸ ਦਾ ਅਪਾਰਟਮੈਂਟ ਉਸ ਕਾਂਪਲੈਕਸ ਦੇ ਨਾਲ ਲੱਗਵਾਂ ਹੀ ਹੈ ਜਿੱਥੇ ਗੋਲੀ ਚੱਲੀ, ਨੇ ਦੱਸਿਆ ਕਿ ਗੋਲੀ ਚੱਲਣ ਕਾਰਨ ਉਹ ਤੇ ਉਸ ਦੇ ਬੱਚੇ ਡਰ ਗਏ। ਉਹ ਪਿਛਲੇ ਛੇ ਸਾਲਾਂ ਤੋਂ ਇੱਥੇ ਰਹਿ ਰਹੀ ਹੈ ਤੇ ਇਸ ਤਰ੍ਹਾਂ ਦੀ ਕੋਈ ਘਟਨਾ ਪਹਿਲਾਂ ਕਦੇ ਨਹੀਂ ਵਾਪਰੀ। ਡੈਨਿਸ ਮੈਜਰੌਸ ਦਾ ਬੈੱਡਰੂਮ ਸੂ਼ਟਿੰਗ ਵਾਲੀ ਥਾਂ ਦੇ ਉੱਪਰ ਹੈ ਤੇ ਉਸ ਨੇ ਆਖਿਆ ਕਿ ਗੋਲੀ ਚੱਲਣ ਕਾਰਨ ਉਸ ਦੀਆਂ ਤਿੰਨ ਧੀਆਂ ਡਰ ਦੇ ਮਾਰੇ ਰੋਣ ਲੱਗੀਆਂ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ