Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਟੋਰਾਂਟੋ/ਜੀਟੀਏ

ਸੀਨੀਅਰਜ਼ ਐਸੋਸੀਏਸ਼ਨ ਦੀ ਟੀਮ ਦੀ ਸਰਬਸੰਮਤੀ ਨਾਲ ਚੋਣ

June 20, 2019 09:12 AM

( ਹਰਜੀਤ ਬੇਦੀ): ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਜਨਰਲ ਬਾਡੀ ਮੀਟਿੰਗ ਪਰਮਜੀਤ ਬੜਿੰਗ ਦੀ ਪਰਧਾਨਗੀ ਹੇਠ ਹੋਈ। ਮੀਟਿੰਗ ਸ਼ੁਰੂ ਹੋਣ ਤੇ ਬਲਵਿੰਦਰ ਬਰਾੜ ਨੇ ਸਾਰੇ ਮੈਂਬਰਾਂ ਨੂੰ ਜੀ ਆਇਆਂ ਕਿਹਾ। ਉਸਨੇ ਐਸੋਸੀਏਸ਼ਨ ਵਿੱਚ ਦੋ ਨਵੇਂ ਸ਼ਾਮਲ ਹੋਏ ਵੇਲਜ਼ ਆਫ ਹੰਬਰ ਸੀਨੀਅਰਜ਼ ਕਲੱਬ ਅਤੇ ਬਰੈਂਪਟਨ ਵੋਮੈਨ ਸਂੀਨੀਅਰਜ਼ ਕਲੱਬ ਦੀ ਰਸਮੀ ਜਾਣ ਪਛਾਣ ਕਰਵਾਈ। ਇਸ ਉਪਰੰਤ ਬਲਵਿੰਦਰ ਬਰਾੜ ਨੇ ਦੱਸਿਆ ਕਿ ਨਿਰਧਾਰਤ ਏਜੰਡੇ ਮੁਤਾਬਕ ਅੱਜ ਦੀ ਮੀਟਿੰਗ ਵਿੱਚ ਨਵੀਂ ਕਮੇਟੀ ਦੀ ਚੋਣ ਕੀਤੀ ਜਾਵੇਗੀ। ਕੈਸ਼ੀਅਰ ਪ੍ਰੋ: ਨਿਰਮਲ ਸਿੰਘ ਧਾਰਨੀ ਨੇ ਵੇਰਵੇ ਸਹਿਤ ਫੰਡਾਂ ਦਾ ਹਿਸਾਬ ਕਿਤਾਬ ਹਾਊਸ ਸਾਹਮਣੇ ਪੇਸ਼ ਕੀਤਾ ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ।
ਇਸ ਉਪਰੰਤ ਪਰਧਾਨ ਪਰਮਜੀਤ ਬੜਿੰਗ ਨੇ ਐਸੋਸੀਏਸ਼ਨ ਦੁਆਰਾ ਪਿਛਲੇ ਸਮੇਂ ਦੌਰਾਨ ਕੀਤੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਜਿਸ ਵਿੱਚ ਸਸਤੇ ਬੱਸ ਪਾਸਾਂ ਬਾਰੇ, ਪਰੋਵਿੰਸਲ ਸਰਕਾਰ ਦੁਆਰਾ ਡੈਂਟਲ ਕੇਅਰ ਲਈ ਯੋਜਨਾ, ਕੰਮ ਕਰ ਰਹੇ ਪੈਨਸ਼ਨਰਾ ਨੂੰ 3500 ਡਾਲਰ ਤੋਂ ਵਧਾ ਕੇ 5000 ਡਾਲਰ ਦੀ ਕੰਮ ਦੀ ਆਮਦਨ ਤੇ ਟੈਕਸ ਤੋਂ ਛੋਟ ਹਨ। ਉਸ ਨੇ ਗੱਲ ਨੂੰ ਅੱਗੇ ਤੋਰਦਿਆਂ ਦੱਸਿਆ ਕਿ ਓ ਏ ਐਸ ਅਤੇ ਜੀ ਆਈ ਐਸ ਦੇ ਵਾਧੇ ਲਈ ਵੀ ਕੋਸਿ਼ਸ਼ਾਂ ਜਾਰੀ ਹਨ। ਜਿਹੜੇ ਵਿਅਕਤੀ 65 ਸਾਲ ਦੀ ਉਮਰ ਦੇ ਹਨ ਪਰ ਉਹਨਾਂ ਦੀ ਠਹਿਰ 10 ਸਾਲ ਤੋਂ ਘੱਟ ਹੈ ਲਈ ਅਲਾਊਂਸ ਸੁਰੂ ਕਰਨ ਲਈ ਵੀ ਅਵਾਜ਼ ਉਠਾਈ ਜਾ ਰਹੀ ਹੈ। ਉਸ ਨੇ ਮੈਂਬਰਾਂ ਨੂੰ ਇਸ ਗੱਲ ਦੀ ਵੇਰਵੇ ਸਹਿਤ ਜਾਣਕਾਰੀ ਦਿੱਤੀ ਕਿ ਫਿਊਨਰਲ ਰਜਿਸਟਰੇਸ਼ਨ ਲਈ ਇਕੱਠੀ ਹੋਈ ਰਕਮ ਕਿਸਤਰ੍ਹਾਂ ਸਬੰਧਤ ਵਿਅਕਤੀਆਂ ਨੂੰ ਵਾਪਸ ਕਰਨ ਲਈ ਰੱਖੜੇ ਨੂੰ ਮਾਤ ਦੇ ਕੇ ਜਿੱਤ ਪ੍ਰਾਪਤ ਕੀਤੀ ਹੈ। ਉਸ ਨ ਆਪਣੇ ਤਜਰਬੇ ਦੇ ਆਧਾਰ ਤੇ ਮੈਂਬਰਾਂ ਨੂੰ ਰਾਇ ਦਿੱਤੀ ਕਿ ਜਿਹੜੇ ਵੀ ਐਗਜੈਕਟਿਵ ਕਮੇਟੀ ਮੈਂਬਰ ਚੁਣਨੇ ਹਨ ਉਹਨਾਂ ਵਿੱਚ ਜਥੇਬੰਦਕ ਸੂਝ, ਰਾਜਨੀਤਕ ਸੂਝ, ਸੀਨੀਅਰਜ਼ ਪ੍ਰਤੀ ਰਾਜਨੀਤਕ ਪਾਰਟੀਆਂ ਦੇ ਵਖਰੇਵੇਂ ਸਮਝਣ, ਦੂਜੇ ਮੈਂਬਰਾਂ ਨੂੰ ਨਾਲ ਲੈ ਕੇ ਟੀਮ ਵਰਕ ਕਰਨ ਦੀ ਯੋਗਤਾ, ਈ ਮੇਲ, ਟੈਕਸਟ ਮੈਸੇਜ਼, ਅ਼ਗਰੇਜੀ ਬੋਲਣ ਅਤੇ ਸਮਝਣ,ਫੰਡਾਂ ਦੇ ਹਿਸਾਬ ਕਿਤਾਬ ਦੀ ਪਾਰਦਰਸ਼ਤਾ ਰੱਖਣ ਦੀ ਰੁਚੀ ਅਤੇ ਗਿਆਨ , ਤੁਰੰਤ ਫੈਸਲਾ ਕਰਨ ਦੀ ਯੋਗਤਾ, ਲੋੜ ਪੈਣ ਤੇ ਆਪਣੇ ਪੱਲਿਓ ਖਰਚ ਕਰਨਾ ਆਦਿ ਯੋਗਤਾਵਾਂ ਅਤੇ ਗੁਣ ਦੇਖ ਕੇ ਹੀ ਚੋਣ ਕਰਨੀ ਚਾਹੀਦੀ ਹੈ ਤਾਂ ਜੋ ਜਥੇਬੰਦੀ ਠੀਕ ਢੰਗ ਨਾਲ ਕੰਮ ਕਰਦੀ ਰਹੇ। ਉਸ ਨੇ ਇਹ ਸੁਝਾਅ ਵੀ ਦਿੱਤਾ ਕਿ ਜਥੇਬੰਦੀ ਨੂੰ ਰਾਜਨੀਤਕ ਪਾਰਟੀਆਂ ਤੋਂ ਨਿਰਲੇਪ ਰਹਿ ਕੇ ਕੰਮ ਕਰਨਾ ਚਾਹੀਦਾ ਹੈ। ਜਥੇਬੰਦਕ ਤੌਰ ਤੇ ਕਿਸੇ ਵਿਸ਼ੇਸ਼ ਵਿਅਕਤੀ ਦੀ ਮੱਦਦ ਨਾ ਕੀਤੀ ਜਾਵੇ। ਦੇਖਣ ਵਿੱਚ ਆਉਂਦਾ ਹੈ ਕਿ ਕਈ ਵਾਰ ਕਲੱਬਾਂ ਉਮੀਦਵਾਰਾਂ ਨੂਂ ਵਿਚਾਲੇ ਖੜਾ ਕੇ ਫੋਟੋ ਖਿਚਾ ਕੇ ਉਸਦੀ ਮੱਦਦ ਦਾ ਐਲਾਨ ਕਰ ਦਿੰਦੀਆਂ ਹਨ। ਇਹ ਕਲੱਬਾਂ ਦੇ ਸਵਿਧਾਨ ਦੇ ਵੀ ਉਲਟ ਹੈ ਕਿਉਂਕਿ ਉਹਨਾਂ ਨੇ ਕਲੱਬਾਂ ਨੂੰ ਗੈਰ-ਰਾਜਨੀਤਕ ਸੰਸਥਾ ਐਲਾਨ ਕੀਤਾ ਹੁੰਦਾ ਹੈ।
ਜਨਰਲ ਹਾਉਸ ਤੋਂ ਪਿਛਲੀ ਕਮੇਟੀ ਦੇ ਕੰਮ ਕਾਰ ਬਾਰੇ ਉਹਨਾਂ ਦੇ ਵਿਚਾਰ ਸੁਣੇ ਗਏ ਜਿਸ ਵਿੱਚ ਵਤਨ ਸਿੰਘ ਗਿੱਲ, ਕਸ਼ਮੀਰਾ ਸਿੰਘ ਦਿਓਲ, ਪ੍ਰੋ: ਕੁਲਦੀਪ ਸਿੰਘ ਢੀਂਡਸਾ , ਸੁਖਮੰਦਰ ਸਿੰਘ ਰਾਮਪੁਰੀ, ਵਸਾਖਾ ਸਿੰਘ, ਇਕਬਾਲ ਸਿੰਘ ਵਿਰਕ, ਅਮਰੀਕ ਸਿੰਘ ਸੰਧੂ, ਤਾਰਾ ਸਿੰਘ ਗਰਚਾ, ਜਗਜੀਤ ਗਰੇਵਾਲ, ਕਾਮਰੇਡ ਸੁਖਦੇਵ ਸਿੰਘ, ਲਾਲ ਸਿੰਘ ਬਰਾੜ, ਕੈਪਟਨ ਇਕਬਾਲ ਸਿੰਘ,ਬਲਵਿੰਦਰ ਸਿੰਘ ਸਿੱਧੂ, ਸੁਲੱਖਣ ਸਿੰਘ ਅੋਜਲਾ ਸਮੇਤ ਕਈ ਹੋਰ ਮੈਂਬਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਸਾਰਿਆਂ ਨੇ ਇੱਕ ਆਵਾਜ਼ ਹੋ ਕੇ ਕਮੇਟੀ ਦੇ ਕੰਮਾਂ ਦੀ ਪ੍ਰਸੰਸਾਂ ਕਰਦੇ ਹੋਏ ਇਸੇ ਕਮੇਟੀ ਨੂੰ ਅਗਲੀ ਟਰਮ ਲਈ ਕੰਮ ਕਰਦੇ ਰਹਿਣ ਦੀ ਬੇਨਤੀ ਕੀਤੀ।
ਪਰਧਾਨ ਪਰਮਜੀਤ ਬੜਿੰਗ ਵਲੋਂ ਹਰਦਿਆਲ ਸਿੰਘ ਸੰਧੂ,, ਪ੍ਰੋ: ਨਿਰਮਲ ਸਿੰਘ ਧਾਰਨੀ ਅਤੇ ਪਰੀਤਮ ਸਿੰਘ ਸਰਾਂ ਤੇ ਅਧਾਰਿਤ ਤਿੰਨ ਮੈਂਬਰੀ ਚੋਣ ਕਮੇਟੀ ਦਾ ਐਲਾਨ ਕੀਤਾ। ਇਸ ਕਮੇਟੀ ਦੁਆਰਾ ਮੈਂਬਰਾਂ ਤੋਂ ਉਹਨਾਂ ਦੀ ਰਾਇ ਲਈ ਗਈ ਅਤੇ ਚੁਣੇ ਜਾਣ ਵਾਲੇ ਮੈਂਬਰਾਂ ਦੇ ਨਾਮ ਪੇਸ਼ ਕਰਨ ਲਈ ਕਿਹਾ। ਇਸ ਤੇ ਹਾਉਸ ਨੇ ਬੁਲੰਦ ਆਵਾਜ ਵਿੱਚ ਇੱਕਮੁਠ ਹੋਕੇ ਸਰਬਸੰਮਤੀ ਨਾਲ ਪੁਰਾਣੀ ਕਮੇਟੀ ਨੂੰ ਹੀ ਕੰਮ ਕਰਨ ਦੀ ਬੇਨਤੀ ਕੀਤੀ। ਮੈਂਬਰ ਕਮੇਟੀ ਦੇ ਕੰਮ ਢੰਗ ਅਤੇ ਉਹਨਾਂ ਦੁਆਰਾ ਹਰ ਮਸਲੇ ਸਬੰਧੀ ਦਿਖਾਈ ਜਾਂਦੀ ਪਾਰਦਰਸ਼ਤਾ ਤੇ ਸਭ ਮੈਂਬਰਾਂ ਤੋਂ ਮਸਲਿਆਂ ਬਾਰੇ ਰਾਇ ਇਕੱਠੀ ਕਰਨ ਦੇ ਖਾਸੇ ਨਾਲ ਦਿਲੋਂ ਸਹਿਮਤ ਦਿਖਾਈ ਦਿੱਤੇ। ਆਮ ਸੰਸਥਾਵਾਂ ਵਿੱਚ ਜਿੱਥੇ ਅਜਿਹੇ ਮੌਕੇ ਖਿੱਚੋਤਾਣ ਵਾਲੀ ਸਥਿਤੀ ਹੁੰਦੀ ਹੈ ਇੱਥੇ ਪੂਰਨ ਇੱਕਮੁੱਠਤਾ ਦੇਖਣ ਨੂੰ ਮਿਲੀ। ਮੈਂਬਰ ਕਮੇਟੀ ਦੀ ਕਾਰਜ ਸ਼ੈਲੀ ਤੋਂ ਇੰਨਾ ਪਰਭਾਵਤ ਸਨ ਕਿ ਉਹਨਾਂ ਸਰਬਸੰਮਤੀ ਨਾਲ ਅਗਲੀ ਟਰਮ ਦੋ ਦੀ ਥਾਂ ਤਿੰਨ ਸਾਲ ਦੀ ਕਰਨ ਦਾ ਮਤਾ ਪਾਸ ਕਰ ਦਿੱਤਾ। ਕਮੇਟੀ ਮੈਂਬਰਾਂ ਨੇ ਉਹਨਾਂ ਤੇ ਭਰੋਸਾ ਕਰਨ ਅਤੇ ਉਹਨਾਂ ਦੀ ਸੁਪੋਰਟ ਲਈ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦੁਆਇਆ ਕਿ ਉਹ ਉਹਨਾਂ ਦੀਆਂ ਉਮੀਦਾਂ ਤੇ ਖਰੇ ਉੱਤਰਨ ਦੀ ਕੋਸਿ਼ਸ਼ ਕਰਨਗੇ ਤੇ ਹਾਉਸ ਵਲੋਂ ਸੌਂਪੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ। ਕਮੇਟੀ ਵਲੋਂ ਪਰਮਜੀਤ ਬੜਿੰਗ ਪਰਧਾਨ, ਬਲਵਿੰਦਰ ਬਰਾੜ ਸੈਕਟਰੀ, ਪ੍ਰੋ: ਨਿਰਮਲ ਸਿੰਘ ਧਾਰਨੀ ਕੈਸ਼ੀਅਰ ਦੇ ਤੌਰ ਤੇ ਕੰਮ ਕਰਨਗੇ। ਜੰਗੀਰ ਸਿੰਘ ਸੈਂਭੀ, ਪਰੀਤਮ ਸਿੰਘ ਸਰਾਂ, ਹਰਦਿਆਲ ਸਿੰਘ ਸੰਧੂ, ਦੇਵ ਸੂਦ ਅਤੇ ਕਰਤਾਰ ਸਿੰਘ ਚਾਹਲ ਕਾਰਕਾਰਣੀ ਮੈਂਬਰ ਹੋਣਗੇ। ਜਿਵੇਂ ਕਿ ਪਹਿਲਾਂ ਵੀ ਦੱਸਿਆ ਜਾ ਚੁੱਕਾ ਹੈ ਕਿ ਫਿਊਨਰਲ ਰਜਿਸਟਰੇਸ਼ਨ ਦੀ ਰਕਮ ਵਾਪਸੀ ਲਈ ਲੋੜੀਂਦੇ ਦਸਤਾਵੇਜ ਲੈ ਕੇ ਹਰ ਹਾਲਤ ਵਿੱਚ 30 ਜੂਨ ਤੱਕ ਜਥੇਬੰਦੀ ਦੇ ਅਹੁਦੇਦਾਰਾਂ ਨਾਲ ਸੰਪਰਕ ਕੀਤਾ ਜਾਵੇ। ਐਸੋਸੀਏਸ਼ਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331, ਬਲਵਿੰਦਰ ਬਰਾੜ 647-262-4026, ਪ੍ਰੋ: ਨਿਰਮਲ ਧਾਰਨੀ 416-670-5874,ਜੰਗੀਰ ਸਿੰਘ ਸੈਂਭੀਂ 416-409-0126, ਦੇਵ ਸੂਦ 416-553-0722, ਕਰਤਾਰ ਚਾਹਲ 647-854-8746,ਪਰੀਤਮ ਸਿੰਘ ਸਰਾਂ 416-833-0567 ਜਾਂ ਹਰਦਿਆਲ ਸਿੰਘ ਸੰਧੂ 647-686-4201 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ