Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਅਗਲਾ ਸਾਲ

June 20, 2019 09:11 AM

-ਪ੍ਰੀਤਮਾ ਦੋਮੇਲ
ਜ਼ਿੰਦਗੀ ਵਿੱਚ ਕੁਝ ਘਟਨਾਵਾਂ ਇੱਦਾਂ ਅਣਜਾਣੇ ਵਿੱਚ ਤੁਹਾਡੇ ਨਾਲ ਵਾਪਰ ਜਾਂਦੀਆਂ ਹਨ, ਜਿਨ੍ਹਾਂ ਦਾ ਨਾ ਕੋਈ ਅੱਗਾ ਹੁੰਦਾ ਹੈ, ਨਾ ਪਿੱਛਾ, ਮਤਲਬ ਕੋਈ ਪਿਛੋਕੜ ਨਹੀਂ ਹੁੰਦਾ। ਬੱਸ ਹਵਾ ਦੇ ਕਿਸੇ ਮੂੰਹਜ਼ੋਰ ਬੁੱਲ੍ਹੇ ਵਾਂਗ ਆਉਂਦੀਆਂ ਨੇ ਤੇ ਲੰਘ ਜਾਂਦੀਆਂ ਹਨ, ਪਰ ਸਾਡੇ ਮਨਾਂ ਉਤੇ ਗਹਿਰਾ ਅਸਰ ਛੱਡ ਜਾਂਦੀਆਂ ਅਤੇ ਚੇਤੇ ਵਿੱਚ ਵਸੀਆਂ ਰਹਿੰਦੀਆਂ ਹਨ।
ਦੋ ਸਾਲ ਪਹਿਲਾਂ ਦੀ ਗੱਲ ਹੈ। ਜੁਲਾਈ ਦੀ ਤਪਦੀ ਦੁਪਹਿਰ, ਐਤਵਾਰ ਦਾ ਦਿਨ ਸੀ। ਮੈਂ ਸਾਹਿਤਕ ਸਮਾਗਮ ਤੋਂ ਪਰਤ ਰਹੀ ਸਾਂ। ਲੋਕਲ ਬੱਸ ਅੱਡੇ ਤੋਂ ਉਤਰ ਕੇ ਘਰ ਪਹੁੰਚਣ ਦਾ ਕੋਈ 8-9 ਸੌ ਗਜ਼ ਦਾ ਹੀ ਫਾਸਲਾ ਸੀ, ਪਰ ਧੁੱਪ ਇੰਨੀ ਜ਼ਿਆਦਾ ਤੇਜ਼ ਸੀ ਕਿ ਆਪਣੇ ਘਰ ਦੇ ਬਾਹਰਲੇ ਗੇਟ ਤੱਕ ਪਹੁੰਚਦੇ-ਪਹੁੰਚਦੇ ਹੀ ਮੇਰਾ ਬੁਰਾ ਹਾਲ ਹੋ ਗਿਆ ਸੀ।
ਗੇਟ ਖੋਲ੍ਹ ਕੇ ਮੈਂ ਅਜੇ ਅੰਦਰ ਵੜਨ ਲੱਗੀ ਸਾਂ ਕਿ ਕਿਸੇ ਪਾਸਿਓਂ ਕਾਹਲੀ ਜਿਹੀ ਆਵਾਜ਼ ਆਈ, ‘ਮੈਡਮ ਇਕ ਮਿੰਟ ਰੁਕੋ।' ਇਧਰ ਉਧਰ ਦੇਖਿਆ, ਤੀਜੇ ਘਰ ਅੱਗੇ ਖੜਾ ਕੋਈ ਬੰਦਾ ਮੈਨੂੰ ਬੁਲਾ ਰਿਹਾ ਸੀ। ਮੈਂ ਕੋਲ ਜਾ ਕੇ ਦੇਖਿਆ, ਉਸ ਘਰ ਦਾ ਮਾਲਕ ਸਿਰ 'ਤੇ ਚਿੱਟਾ ਰੁਮਾਲ ਬੰਨ੍ਹੀ ਖੜਾ ਸੀ ਅਤੇ ਉਸ ਦੇ ਪੈਰਾਂ ਕੋਲ ਪੱਕੇ ਹੋਏ ਅੰਬਾਂ ਦਾ ਵੱਡਾ ਟੋਕਰਾ ਪਿਆ ਸੀ। ਉਹ ਹੱਸ ਕੇ ਬੋਲੇ, ‘ਲਓ ਜੀ ਤੁਸੀਂ ਵੀ ਅੰਬਾਂ ਦਾ ਆਪਣਾ ਹਿੱਸਾ ਲੈ ਜਾਓ। ਬੱਸ ਤੁਸੀਂ ਹੀ ਰਹਿ ਗਏ ਸੀ।'
‘ਪਰ ਸ਼ਰਮਾ ਜੀ, ਮੇਰੇ ਪਾਸ ਤਾਂ ਅੰਬ ਪਾਉਣ ਲਈ ਕੋਈ ਲਿਫਾਫਾ ਵਗੈਰਾ ਹੀ ਨਹੀਂ ਹੈ। ਮੈਂ ਅੰਬ ਕਿੱਥੇ ਰੱਖਾਂ?'
‘ਲਿਫਾਫਾ ਤਾਂ ਮੇਰੇ ਪਾਸ ਵੀ ਕੋਈ ਨਹੀਂ ਹੈ ਇਸ ਵੇਲੇ। ਮੈਂ ਸਾਰਿਆਂ ਨੂੰ ਅੰਬ ਪਾ ਕੇ ਦੇ ਦਿੱਤੇ ਨੇ। ਤੁਸੀਂ ਆਪਣੇ ਦੁਪੱਟੇ ਵਿੱਚ ਪਵਾ ਲਓ।'
ਮੈਂ ਸਫੈਦ ਰੰਗ ਦੀ ਸਾਫ ਸੁਥਰੀ ਆਪਣੀ ਚੁੰਨੀ ਵੱਲ ਦੇਖਿਆ। ਅੰਬਾਂ ਦਾ ਤਾਂ ਦਾਗ ਵੀ ਨਹੀਂ ਉਤਰਨਾ। ਮੈਂ ਨਿਮਰਤਾ ਨਾਲ ਕਿਹਾ, ‘ਕੋਈ ਗੱਲ ਨਹੀਂ ਭਾਈ ਸਾਹਿਬ, ਮੈਂ ਅਗਲੇ ਸਾਲ ਤੁਹਾਡੇ ਕੋਲੋਂ ਲੈ ਲਵਾਂਗੀ, ਅੱਜ ਤੁਸੀਂ ਮੇਰੇ ਹਿੱਸੇ ਦੇ ਕਿਸੇ ਹੋਰ ਨੂੰ ਦੇ ਦਿਓ।' ਗਰਮੀ ਕਾਰਨ ਮੈਂ ਫਟਾਫਟ ਆਪਣੇ ਘਰ ਅੰਦਰ ਜਾਣ ਲਈ ਕਾਹਲੀ ਸੀ।
‘ਅਗਲਾ ਸਾਲ ਕਿਸ ਨੇ ਦੇਖਿਆ ਹੈ ਮੈਡਮ ਜੀ, ਪਰ ਚਲੋ ਤੁਹਾਡੀ ਮਰਜ਼ੀ।' ਫਿਰ ਪਤਾ ਨਹੀਂ, ਕੀ ਸੋਚ ਕੇ ਉਹ ਤੁਰੰਤ ਬੋਲੇ, ‘ਚਲੋ ਠੀਕ ਹੈ, ਅਗਲੇ ਸਾਲ ਤੁਹਾਨੂੰ ਅੰਬ ਜ਼ਰੂਰ ਮਿਲ ਜਾਣਗੇ।'
ਮੈਂ ਉਵੇਂ ਹੀ ਆਪਣੇ ਘਰ ਆ ਗਈ। ਅਸਲ ਵਿੱਚ ਸ਼ਰਮਾ ਜੀ ਦੇ ਬਾਹਰਲੇ ਵਿਹੜੇ ਵਿੱਚ ਅੰਬ ਦਾ ਬਹੁਤ ਵੱਡਾ ਦਰੱਖਤ ਲੱਗਾ ਹੋਇਆ ਸੀ। ਉਸ ਨੂੰ ਹਰ ਸਾਲ ਖੂਬ ਅੰਬ ਲੱਗਦੇ। ਆਉਂਦੇ ਜਾਂਦੇ ਲੋਕ ਪੱਥਰ ਮਾਰ-ਮਾਰ ਕੇ ਚੋਰੀ ਛਿਪੇ ਅੰਬ ਤੋੜਦੇ। ਮੁਹੱਲੇ ਦੇ ਬੱਚੇ ਵੀ ਦਰੱਖਤ ਉਪਰ ਚੜ੍ਹ ਕੇ ਕੱਚੇ ਪੱਕੇ ਫਲ ਤੋੜਦੇ ਰਹਿੰਦੇ। ਸ਼ਰਮਾ ਜੀ ਵਿਚਾਰੇ 'ਕੱਲੇ ਕਾਰੇ ਅਤੇ ਇਕ ਨੌਕਰ ਉਨ੍ਹਾਂ ਦਾ, ਉਹ ਅੰਬਾਂ ਦੀ ਕਿਵੇਂ ਰਾਖੀ ਕਰਦੇ! ਫਿਰ ਪਤਾ ਨਹੀਂ, ਉਨ੍ਹਾਂ ਦੇ ਮਨ ਵਿੱਚ ਕੀ ਆਈ, ਉਨ੍ਹਾਂ ਨੇ ਸਾਰੇ ਫਲ ਤੁੜਵਾ ਕੇ ਲੋਕਾਂ ਵਿੱਚ ਵੰਡਣੇ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ਲੋਕ ਵੀ ਖੁਸ਼ ਤੇ ਉਹ ਵੀ ਖੁਸ਼।
ਅਗਲੇ ਸਾਲ ਵੀ ਉਨ੍ਹਾਂ ਦੇ ਬੂਟੇ ਨੂੰ ਵਾਹਵਾ ਬੂਰ ਪਿਆ ਅਤੇ ਬਹੁਤ ਸਾਰੇ ਅੰਬ ਲੱਗੇ ਸਨ। ਮੈਂ ਆਪਣੇ ਆਪ ਨੂੰ ਕਿਹਾ ਕਿ ਇਸ ਵਾਰੀ ਮੈਂ ਸ਼ਰਮਾ ਜੀ ਤੋਂ ਡਬਲ ਹਿੱਸਾ ਲਵਾਂਗੀ, ਪਿਛਲੇ ਸਾਲ ਵਾਲਾ ਆਪਣਾ ਹਿੱਸਾ ਵੀ।
ਇਸੇ ਦੌਰਾਨ ਪੁੱਤਰ ਦੀ ਬਦਲੀ ਸ੍ਰੀਨਗਰ ਦੀ ਹੋ ਗਈ। ਜਦ ਮੈਂ ਵਾਪਸ ਆਈ ਤਾਂ ਘਰ ਦੀ ਸਾਫ ਸਫਾਈ ਵਿੱਚ ਜੁਟ ਗਈ। ਆਸੇ ਪਾਸੇ ਕੀ ਹੋ ਰਿਹਾ ਹੈ, ਕੀ ਹੋ ਚੁੱਕਾ ਹੈ, ਇਹ ਜਾਣਨ ਦਾ ਵਿਹਲ ਨਹੀਂ ਮਿਲਿਆ। ਥੋੜ੍ਹੀ ਵਿਹਲੀ ਹੋਈ ਤਾਂ ਨੋਟ ਕੀਤਾ ਕਿ ਮੁਹੱਲੇ ਵਿੱਚ ਅਜਿਹੀ ਜਿਹੀ ਖਾਮੋਸ਼ੀ ਹੈ ਤੇ ਉਦਾਸੀ ਵੀ। ਬਾਹਰ ਨਿਕਲੀ ਤਾਂ ਦੇਖਿਆ ਕਿ ਉਸੇ ਤੀਜੇ ਘਰ ਨੂੰ ਤਾਲਾ ਲੱਗਾ ਹੋਇਆ ਸੀ ਤੇ ਅੰਬ ਦਾ ਦਰੱਖਤ ਸੁੰਨਾ, ਖਾਲੀ ਅਤੇ ਵੀਰਾਨ ਖੜਾ ਸੀ। ਉਸ ਉਤੇ ਤਾਂ ਇਕ ਵੀ ਅੰਬ ਨਹੀਂ ਸੀ ਲੱਗਿਆ ਹੋਇਆ। ਹੈਂ! ਇਹ ਕੀ ਹੋਇਆ। ਮੈਂ ਹੈਰਾਨ ਪ੍ਰੇਸ਼ਾਨ। ਫਿਰ ਪਤਾ ਲੱਗਾ ਕਿ ਕੁਝ ਦਿਨ ਹੋਏ ਅਚਾਨਕ ਸ਼ਰਮਾ ਜੀ ਚਲ ਵਸੇ। ਨਾ ਕੋਈ ਬਿਮਾਰੀ, ਨਾ ਕੋਈ ਹੋਰ ਗੱਲ, ਬੱਸ ਬੈਠੇ-ਬੈਠੇ ਹੀ ਮੁੱਕ ਗਏ।
ਪੈਰ ਜਿਵੇਂ ਥਾਏਂ ਜੰਮ ਗਏ। ਬਹੁਤ ਸਾਰੇ ਹੰਝੂ ਅੱਖਾਂ ਵਿੱਚੋਂ ਵਗ ਤੁਰੇ। ਭਰੇ ਮਨ ਨਾਲ ਘਰ ਆਈ ਅਤੇ ਆ ਕੇ ਚੁੱਪਚਾਪ ਬੈਠ ਗਈ। ਸ਼ਾਮ ਨੂੰ ਕੋਈ ਅੱਧਖੜ ਜਿਹਾ ਬੰਦਾ ਆਇਆ। ਉਸ ਨੇ ਵੱਡਾ ਸਾਰਾ ਲਿਫਾਫਾ ਮੈਨੂੰ ਦਿੱਤਾ। ਉਸ ਵਿੱਚ ਕੁਝ ਪੱਕੇ ਤੇ ਕੁਝ ਅੱਧ ਕੱਚੇ ਅੰਬ ਸਨ। ਉਸ ਨੇ ਮੈਨੂੰ ਦੱਸਿਆ, ‘ਹਰ ਸਾਲ ਬਾਊ ਜੀ ਆਮ ਤੋੜਨੇ ਦਾ ਠੇਕਾ ਮੁਝੇ ਹੀ ਦੇਤੇ ਥੇ। ਮਰਨੇ ਸੇ ਏਕ ਦਿਨ ਪਹਿਲੇ ਮੁਝੇ ਬੁਲਾ ਕਰ ਕਹਾ- ‘ਇਸ ਸਾਲ ਭੀ ਆਮ ਤੁਮੀ ਤੋੜਨਾ, ਪਰ ਮੇਰੇ ਜਾਨੇ ਕੇ ਬਾਅਦ। ਹਾਂ, ਏਕ ਕਾਮ ਕਰਨਾ, ਵੋਹ ਕੋਨੇ ਵਾਲੀ ਮੈਡਮ ਕੋ ਆਮ ਜ਼ਰੂਰ ਦੇ ਕੇ ਆਨਾ। ਕਹਿਨਾ, ਮੈਨੇ ਉਸ ਕੇ ਲੀਏ ਰੱਖੇ ਥੇ।' ਇੰਨਾ ਕਹਿ ਕੇ ਉਹ ਸ਼ਖਸ ਚਲਾ ਗਿਆ। ਉਸ ਦੀਆਂ ਅੱਖਾਂ ਵਿੱਚ ਵੀ ਹੰਝੂ ਸਨ ਤੇ ਮੈਂ ਰੋਂਦੇ-ਰੋਂਦੇ ਸੋਚ ਰਹੀ ਸਾਂ-‘ਸ਼ਰਮਾ ਜੀ, ਤੁਸੀਂ ਠੀਕ ਕਿਹਾ ਸੀ, ਅਗਲਾ ਸਾਲ ਕਿਸ ਨੇ ਦੇਖਿਆ ਹੈ।'

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”