Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਟੋਰਾਂਟੋ/ਜੀਟੀਏ

ਟੋਰਾਂਟੋ ਵਿੱਚ ਮਿਊਜਿ਼ਕ ਤੇ ਡਾਂਸ ਪਾਰਟੀ ਲਾਵਾ ਲਾਊਂਜ-ਬੌਲੀਪੌਪ 21 ਜੂਨ ਨੂੰ

June 20, 2019 08:55 AM

ਟੋਰਾਂਟੋ, 19 ਜੂਨ (ਪੋਸਟ ਬਿਊਰੋ) : 2019 ਦੀਆਂ ਗਰਮੀਆਂ ਵਿੱਚ ਬਾਲੀਵੁੱਡ ਦੀ ਤਰਜ਼ ਦੇ ਮਿਊਜਿ਼ਕ ਤੇ ਡਾਂਸ ਪਾਰਟੀ ਵਿੱਚ ਹਿੱਸਾ ਲੈਣ ਤੋਂ ਵੱਧ ਕੇ ਰਾਹਤ ਦੇਣ ਵਾਲਾ ਹੋਰ ਕੀ ਹੋ ਸਕਦਾ ਹੈ? ਇਸ ਲਈ 21 ਜੂਨ ਨੂੰ ਸ਼ਾਮੀਂ 7:30 ਵਜੇ ਤੋਂ ਬੁਟੀਕ ਸਟਾਈਲ ਹੋਟਲ ਥੌਂਪਸਨ ਟੋਰਾਂਟੋ ਵਿਖੇ ਜੀਟੀਏ ਸਾਊਥ ਏਸ਼ੀਅਨ ਮੀਡੀਆ ਨੈੱਟਵਰਕ ਵੱਲੋਂ ਲਾਵਾ ਲਾਊਂਜ-ਬੌਲੀਪੌਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਐਵਾਰਡ ਜੇਤੂ ਮੀਡੀਆ ਪੋ੍ਰਫੈਸ਼ਨਲ ਐਨੀ ਕੋਸ਼ੀ, ਜੋ ਕਿ ਜੀਟੀਏ ਸਾਊਥ ਏਸ਼ੀਅਨ ਮੀਡੀਆ ਨੈੱਟਵਰਕ ਇਨਕਾਰਪੋਰੇਸ਼ਨ ਦੀ ਬਾਨੀ ਤੇ ਸੀਈਓ ਹਨ, ਵੱਲੋਂ ਆਯੋਜਿਤ ਲਾਵਾ ਲਾਊਂਜ ਕੰਸੈਪਟ ਅਜਿਹੀ ਸ਼ਾਮ ਹੈ ਜਿੱਥੇ ਮਨੋਰੰਜਨ, ਮਿਊਜਿ਼ਕ ਤੇ ਫੰਨ ਹੈ। ਕਲਾ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੇ ਲੋਕਾਂ ਲਈ ਨਵੇਂ ਦਰਵਾਜ਼ੇ ਖੋਲ੍ਹਣ ਦੀ ਸਾਖ਼ ਕਾਇਮ ਕਰਨ ਵਾਲੀ ਐਨੀ ਕਈ ਕਾਰੋਬਾਰੀ ਸਬੰਧਾਂ ਦਾ ਕੇਂਦਰ ਵੀ ਰਹੀ ਹੈ।
ਸ਼ੁੱਕਰਵਾਰ ਦੀ ਇਸ ਸ਼ਾਮ ਨੂੰ ਯਾਦਗਾਰੀ ਬਣਾਉਣ ਲਈ ਆਪਣੀ ਟੀਮ ਨਾਲ ਜੀਅਤੋੜ ਕੋਸਿ਼ਸ਼ ਕਰ ਰਹੀ ਐਨੀ ਦਾ ਕਹਿਣਾ ਹੈ ਕਿ ਟੋਰਾਂਟੋ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ। ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਲਾਵਾ ਲਾਊਂਜ ਰਾਹੀਂ ਅਜਿਹਾ ਪਲੇਟਫੌਰਮ ਮੁਹੱਈਆ ਕਰਵਾਉਣ ਦਾ ਮੌਕਾ ਸਾਨੂੰ ਮਿਲਿਆ ਹੈ ਜਿਸ ਤਹਿਤ ਲਾਈਵ ਮਿਊਜ਼ੀਸ਼ੀਅਨਜ਼, ਅਹਿਮ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ ਸੰਗੀਤ ਤੇ ਡਾਂਸ ਪਾਰਟੀ ਦਾ ਆਨੰਦ ਲੈਣ ਦਾ ਮਜ਼ਾ ਹੀ ਕੁੱਝ ਹੋਰ ਹੋਵੇਗਾ।
ਇਸ ਮੌਕੇ ਲਾਵਾ ਲਾਊਂਜ ਬੌਲੀਪੌਪ ਦੀ ਮੁੱਖ ਕਲਾਕਾਰ ਸਿ਼ਖਾ ਚੈਟਰਜੀ ਹੋਵੇਗੀ। ਜੀਟੀਏ ਵਿੱਚ ਸਾਊਥ ਏਸ਼ੀਅਨ ਈਵੈਂਟਸ ਵਿੱਚ ਸਿ਼ਖਾ ਦੀ ਆਪਣੀ ਵੱਖਰੀ ਪਛਾਣ ਹੈ। ਉਸਦਾ ਸੰਗੀਤਕ ਪਿਛੋਕੜ ਹੈ ਤੇ 2017 ਵਿੱਚ ਅਭੀਜੀਤ ਭੱਟਾਚਾਰਿਆ ਦੇ ਸ਼ੋਅ ਦੀ ਸੁ਼ਰੂਆਤ ਤੇ ਮੁੰਬਈ ਵਿੱਚ ਬੱਪੀ ਲਹਿਰੀ ਦੇ ਸ਼ੋਅ ਦੀ ਸ਼ੁਰੂਆਤ ਸਿ਼ਖਾ ਵੱਲੋਂ ਹੀ ਕੀਤੀ ਗਈ ਸੀ। 21 ਜੂਨ ਨੂੰ ਵੀ ਉਹ ਆਪਣੀ ਕਮਾਲ ਦੀ ਪਰਫੌਰਮੈਂਸ ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖੇਗੀ।
ਇਸ ਮੌਕੇ ਗਾਇਕਾ ਨੀਤੂ ਭਦੌਰੀਆ ਤੇ ਹਿੱਪ ਹਾਪ ਆਰਟਿਸਟ ਸਲਿੱਕ ਤਵੋਸਾਦੇਜ਼ ਵੀ ਆਪਣੀ ਕਲਾ ਦੇ ਜੌਹਰ ਵਿਖਾਉਣਗੇ। ਇਸ ਦੌਰਾਨ ਰਾਗਿਨੀ ਵੱਲੋਂ ਵੀ ਸਪੈਸ਼ਲ ਪਰਫੌਰਮੈਂਸ ਦਿੱਤੀ ਜਾਵੇਗੀ। ਡਾਂਸ ਪਾਰਟੀ ਲਈ ਮਸ਼ਹੂਰ ਡੀਜੇਜ਼ ਡੀਜੇ ਸੂਜ਼ਾ ਤੇ ਡੀਜੇ ਵਿਸ਼ੀਅਸ ਨੂੰ ਸੱਦਿਆ ਗਿਆ ਹੈ, ਜਿਹੜੇ ਬਾਲੀਵੁੱਡ ਤੇ ਪੱਛਮੀਂ ਤਰਜ਼ਾਂ ਰਾਹੀਂ ਸਾਰਿਆਂ ਨੂੰ ਥਿਰਕਣ ਵਾਸਤੇ ਮਜਬੂਰ ਕਰਨਗੇ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ 20 ਮਿੰਟ ਦੀ ਟੈਕਸੀ ਰਾਈਡ ਲਈ ਓਨਟਾਰੀਓ ਦੀ ਮਹਿਲਾ ਤੋਂ ਚਾਰਜ ਕੀਤੇ ਗਏ 7,000 ਡਾਲਰ ਕੇਟਰਿੰਗ ਵਰਕਰਜ਼ ਦੀ ਹੜਤਾਲ ਕਾਰਨ ਕਈ ਜਹਾਜ਼ਾਂ ਵਿੱਚ ਨਹੀਂ ਮਿਲੇਗਾ ਖਾਣਾ ਫੋਰਡ ਸਰਕਾਰ ਬਣਾ ਰਹੀ ਹੈ ਗੋ ਟਰੇਨ ਲਾਈਨਜ਼ ਉੱਤੇ 300 ਨਵੇਂ ਟਰਿੱਪ ਸ਼ੁਰੂ ਕਰਨ ਦੀ ਯੋਜਨਾ ਲੇਕ ਓਨਟਾਰੀਓ ਤੋਂ ਮਿਲੀ 14 ਸਾਲਾ ਲੜਕੇ ਦੀ ਲਾਸ਼ ਐਸ਼ਬ੍ਰਿੱਜਿਜ਼ ਬੇਅ ਨੇੜੇ ਡੁੱਬੇ ਵਿਅਕਤੀ ਦੀ ਕੀਤੀ ਜਾ ਰਹੀ ਹੈ ਭਾਲ ਦਿਨ ਦਿਹਾੜੇ ਚੱਲੀ ਗੋਲੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ ਤੇਜ਼ ਹਵਾਵਾਂ ਕਾਰਨ ਓਨਟਾਰੀਓ ਵਿੱਚ ਸੈਂਕੜੇ ਲੋਕ ਅਜੇ ਵੀ ਹਨ੍ਹੇਰੇ ਵਿੱਚ