Welcome to Canadian Punjabi Post
Follow us on

17

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਭਾਰਤ

ਓਮ ਬਿਰਲਾ ਸਰਬ ਸੰਮਤੀ ਨਾਲ ਲੋਕ ਸਭਾ ਦੇ ਸਪੀਕਰ ਬਣੇ

June 20, 2019 08:54 AM

ਨਵੀਂ ਦਿੱਲੀ, 19 ਜੂਨ, (ਪੋਸਟ ਬਿਊਰੋ)- ਰਾਜਸਥਾਨ ਦੇ ਕੋਟਾ ਹਲਕੇਤੋਂਪਾਰਲੀਮੈਂਟ ਮੈਂਬਰ ਚੁਣ ਕੇ ਆਏ ਹੋਏ ਓਮ ਬਿਰਲਾ ਅੱਜ ਸਰਬ ਸੰਮਤੀ ਨਾਲ ਲੋਕ ਸਭਾ ਦੇ ਸਪੀਕਰ ਚੁਣੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਉਨ੍ਹਾਂ ਦੇ ਨਾਂ ਦੀ ਤਜਵੀਜ਼ ਕੀਤੀ ਅਤੇ ਚੁਣੇ ਜਾਣ ਦੇ ਬਾਅਦ ਉਨ੍ਹਾਂ ਨੂੰ ਲੋਕ ਸਭਾ ਸਪੀਕਰ ਦੀ ਕੁਰਸੀ ਤਕ ਲੈ ਗਏ।
ਇਸ ਮੌਕੇ ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਓਮ ਬਿਰਲਾ ਦੀ ਨਿਮਰਤਾ ਅਤੇ ਸਮਾਜ-ਸੇਵਾ ਦੀ ਤਾਰੀਫ਼ ਕੀਤੀ ਅਤੇ ਵਿਰੋਧੀ ਪਾਰਟੀਆਂ ਨੇ ਸਦਨ ਦੀ ਕਾਰਵਾਈ ਨਿਰਪੱਖਤਾ ਨਾਲ ਚਲਾਉਣ ਦੀ ਆਸ ਪ੍ਰਗਟਾਈ।ਓਮ ਬਿਰਲਾ ਦੀ ਨਿਮਰਤਾ ਦੀ ਤਾਰੀਫ਼ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ ਅਨੁਸ਼ਾਸਨ ਤੇ ਸਮਾਜ ਸੇਵਾ ਵਾਲਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਉਹ ਸਦਨ ਨੂੰ ਆਪਣੇ ਅਨੁਸ਼ਾਸਨ ਨਾਲ ਪ੍ਰੇਰਿਤ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਓਮ ਬਿਰਲਾ ਦਾ ਕਾਰਜ-ਖੇਤਰ ਸਿਰਫ਼ ਸਿਆਸਤ ਨਹੀਂ, ਸਗੋਂ ਸਮਾਜ ਦੀ ਸੇਵਾ ਹੈ। ਲੋਕਾਂ ਦਾ ਦਰਦ ਦੂਰ ਕਰਨ ਲਈ ਉਹ ਹਮੇਸ਼ਾ ਕੋਸ਼ਿਸ਼ ਕਰਦੇ ਰਹੇ ਹਨ। ਉਨ੍ਹਾਂ ਯਾਦ ਦਿਵਾਇਆ ਕਿ ਸਾਲ 2011 ਵਿੱਚ ਗੁਜਰਾਤਦੇ ਭੂਚਾਲ ਮਗਰੋਂ ਓਮ ਬਿਰਲਾ ਓਥੇ ਰਾਹਤ ਕਾਰਜ ਵਿਚ ਲੱਗੇ ਸਨ ਅਤੇ ਕੇਦਾਰਨਾਥ ਤ੍ਰਾਸਦੀ ਸਮੇਂ ਲੋਕਾਂ ਦੀ ਮਦਦ ਲਈ ਓਥੇ ਪਹੁੰਚੇ ਸਨ। ਕੋਟਾ ਹਲਕੇ ਦੇ ਲੋਕਾਂ ਦੀ ਸੇਵਾ ਲਈ ਉਹ ਅੱਧੀ ਰਾਤ ਨੂੰ ਕੰਬਲ ਲੈ ਕੇ ਨਿਕਲਦੇ ਸਨ ਅਤੇ ਉਸ ਹਲਕੇ ਵਿਚ ਕੋਈ ਭੁੱਖਾ ਨਾ ਸੌਂਵੇ, ਇਸ ਲਈ ‘ਪ੍ਰਸਾਦਮ’ ਨਾਂ ਦੀ ਯੋਜਨਾ ਵੀ ਚਲਾ ਰਹੇ ਹਨ।
ਅੱਜ ਸਵੇਰੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ਸਾਰ ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ਦੇ ਸਪੀਕਰ ਲਈ ਓਮ ਬਿਰਲਾ ਦਾ ਨਾਂ ਤਜਵੀਜ਼ ਕੀਤਾ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਦੀ ਤਾਈਦ ਕੀਤੀ। ਕਾਂਗਰਸ, ਤ੍ਰਿਣਮੂਲ ਕਾਂਗਰਸ, ਡੀ ਐੱਮਕੇ, ਸਮਾਜਵਾਦੀ ਪਾਰਟੀ, ਬਸਪਾ ਸਮੇਤ ਸਮੁੱਚੀ ਵਿਰੋਧੀ ਧਿਰ ਨੇ ਇਕ ਸੁਰ ਨਾਲ ਇਸ ਦੀ ਹਮਾਇਤ ਕੀਤੀ ਅਤੇ ਬਿਰਲਾ ਇਕਮੱਤ ਨਾਲ ਲੋਕ ਸਭਾ ਦੇ ਸਪੀਕਰ ਚੁਣੇ ਗਏ।

Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਵੱਲੋਂ ਸਵਿਸ ਕੰਪਨੀ ਪਿਲਾਟਸ ਏਅਰਕ੍ਰਾਫਟ ਨਾਲ ਡਿਫੈਂਸ ਕਾਰੋਬਾਰ ਉੱਤੇ ਰੋਕ
ਪਾਕਿ ਨੇ ਭਾਰਤ ਵੱਲ ਆਉਂਦੀਆਂ-ਜਾਂਦੀਆਂ ਉਡਾਣਾਂ ਲਈ ਹਵਾਈ ਖੇਤਰ ਖੋਲ੍ਹਿਆ
ਭਾਰਤ ਵਿੱਚ ਮੈਗਨੈਟਿਕ ਹਿੱਲ, ਜਿੱਥੇ ਆਪਣੇ-ਆਪ ਚਲਦੀਆਂ ਨੇ ਗੱਡੀਆਂ
ਬਿਹਾਰ ਤੇ ਆਸਾਮ ਵਿੱਚ ਹੜ੍ਹ ਦਾ ਕਹਿਰ, ਦੇਸ਼ ਵਿੱਚ 100 ਮੌਤਾਂ
ਕਰੂਅ ਮੈਂਬਰ ਬਿਨਾਂ ਡਿਊਟੀ ਜਹਾਜ਼ ਦੇ ਕਾਕਪਿਟ ਵਿੱਚ ਯਾਤਰਾ ਨਹੀਂ ਕਰ ਸਕਣਗੇ
ਜੱਜਾਂ ਦੀ ਚੋਣ ਵਾਲੀ ਕੋਲੇਜੀਅਮ ਪ੍ਰਣਾਲੀ ਉੱਤੇ ਪਾਰਲੀਮੈਂਟ ਵਿੱਚ ਸਵਾਲ ਉਠੇ
ਪਵਿੱਤਰ ਕੁਰਾਨ ਦੀਆਂ ਪੰਜ ਕਾਪੀਆਂ ਵੰਡਣ ਦੀ ਸ਼ਰਤ ਦੇ ਨਾਲ ਜ਼ਮਾਨਤ ਮਿਲੀ
ਕੰਮ ਦੇ ਢਿੱਲੜ ਤਰੀਕੇ ਅਤੇ ਬੇਅਦਬ ਵਕੀਲਾਂ ਤੋਂ ਸੁਪਰੀਮ ਕੋਰਟ ਨਾਰਾਜ਼
ਭਾਰਤ ਦੇ ਚੰਦਰਯਾਨ-2 ਦੀ ਲਾਂਚਿੰਗ ਤਕਨੀਕੀ ਖ਼ਰਾਬੀ ਦੇ ਕਾਰਨ ਆਖਰੀ ਵਕਤ ਰੋਕੀ ਗਈ
ਲੋਕ ਸਭਾ ਵੱਲੋਂ ਐੱਨ ਆਈ ਏ ਸੋਧ ਬਿੱਲ 278 ਵੋਟਾਂ ਨਾਲ ਪਾਸ