Welcome to Canadian Punjabi Post
Follow us on

29

March 2024
 
ਭਾਰਤ

ਸਿੱਖ ਪਿਓ-ਪੁੱਤਰ ਦੀ ਕੁੱਟਮਾਰ ਦੇ ਕੇਸ ਵਿੱਚ ਦਿੱਲੀ ਹਾਈ ਕੋਰਟ ਨੇ ਪੁਲਿਸ ਨੂੰ ਝਾੜਿਆ

June 20, 2019 08:50 AM

* ਇਕ ਹਫ਼ਤੇ ਵਿੱਚ ਰਿਪੋਰਟ ਪੇਸ਼ ਕਰਨ ਦਾ ਹੁਕਮ 


ਨਵੀਂ ਦਿੱਲੀ, 19 ਜੂਨ, (ਪੋਸਟ ਬਿਊਰੋ)- ਪਿਛਲੇ ਐਤਵਾਰ ਸ਼ਾਮ ਉੱਤਰ-ਪੱਛਮੀ ਦਿੱਲੀ ਦੇ ਮੁਖਰਜੀ ਨਗਰ ਵਿੱਚਟੈਂਪੂਦੇ ਸਿੱਖ ਡਰਾਈਵਾਰ ਤੇ ਉਸ ਦੇ ਨਾਬਾਲਗ ਪੁੱਤਰ ਨਾਲ ਕੁੱਟਮਾਰ ਦੇ ਕੇਸ ਵਿਚ ਦਿੱਲੀ ਹਾਈ ਕੋਰਟ ਨੇ ਅੱਜ ਦਿੱਲੀ ਦੀ ਪੁਲਿਸ ਨੂੰ ਝਾੜ ਪਾਈ ਅਤੇ ਇਸ ਬਾਰੇ ਇੱਕ ਹਫਤੇ ਵਿੱਚ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ।
ਇਸ ਕੇਸ ਦੀ ਪੜਤਾਲ ਕੇਂਦਰੀ ਜਾਂਚ ਏਜੰਸੀ (ਸੀ ਬੀ ਆਈ) ਤੋਂ ਕਰਵਾਉਣ ਦੀ ਮੰਗ ਲਈ ਦਾਇਰ ਅਰਜ਼ੀ ਉੱਤੇ ਸੁਣਵਾਈ ਦੌਰਾਨ ਜਸਟਿਸ ਜੈਅੰਤ ਨਾਥ ਅਤੇ ਜਸਟਿਸ ਨਜ਼ਮੀ ਵਜੀਰੀ ਦੇ ਬੈਂਚ ਨੇ ਕਿਹਾ ਕਿ ਸਿੱਖ ਟੈਂਪੂ ਚਾਲਕ ਤੇ ਉਨ੍ਹਾਂ ਦੇ ਬੇਟੇ ਉੱਤੇ ਪੁਲਿਸ ਦਾ ਤਸ਼ੱਦਦ ਹੋਣਦੇ ਸਬੂਤ ਹਨ। ਅਦਾਲਤ ਨੇ ਕਿਹਾ ਕਿ ਜੇ ਵਰਦੀਧਾਰੀ ਫੋਰਸ ਏਦਾਂ ਦਾ ਵਿਹਾਰ ਕਰੇਗੀ ਤਾਂ ਇਸ ਫੋਰਸਤੋਂ ਉਨ੍ਹਾਂ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋਵੇਗਾ, ਜਿਨ੍ਹਾਂ ਨੂੰ ਇਹ ਮਹਿਸੂਸ ਕਰਨ ਦੀ ਲੋੜ ਹੈ ਕਿ ਪੁਲਿਸ ਉਨ੍ਹਾਂ ਦੀ ਸੁਰੱਖਿਆ ਲਈ ਹੈ। ਜੱਜਾਂ ਨੇ ਕਿਹਾ ਕਿ ਤੁਹਾਨੂੰ ਦਿਖਾਉਣਾ ਪਵੇਗਾ ਕਿ ਤੁਸੀਂ ਲੋਕਾਂ ਦੇ ਨਾਲ ਹੋ, ਜੇਏਦਾਂ ਨਾ ਹੋਵੇ ਤਾਂ ਸਮਾਜ ਵਿਚ ਬੇਚੈਨੀ ਪੈਦਾ ਹੋਵੇਗੀ। ਇਸ ਟਿੱਪਣੀ ਨਾਲਅਦਾਲਤ ਨੇ ਕੇਂਦਰ ਤੇ ਦਿੱਲੀ ਸਰਕਾਰ ਦੇ ਨਾਲ ਦਿੱਲੀ ਪੁਲਿਸ ਨੂੰ ਵੀ ਨੋਟਿਸ ਜਾਰੀ ਕਰ ਕੇ ਇੱਕ ਹਫਤੇ ਵਿੱਚ ਜਵਾਬ ਮੰਗਿਆ ਹੈ।ਬੈਂਚ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਇਕ ਜਾਇੰਟ ਪੁਲਿਸ ਕਮਿਸ਼ਨਰ ਪੱਧਰ ਦਾ ਅਫਸਰਇਸ ਘਟਨਾ ਦੀ ਰਿਪੋਰਟ ਪੇਸ਼ ਕਰੇਅਤੇਨਾਲ ਮੀਡੀਆ ਨੂੰ ਨਿਰਦੇਸ਼ ਦਿੱਤਾ ਕਿ ਇਸ ਘਟਨਾ ਦੇ ਪੀੜਤ ਸਿੱਖ ਡਰਾਈਵਰ ਅਤੇ ਉਸ ਦੇ ਨਾਬਾਲਗ ਬੇਟੇ ਦੀ ਪਛਾਣ ਜ਼ਾਹਰ ਨਾ ਕੀਤੀ ਜਾਵੇ। ਇਸ ਪਟੀਸ਼ਨ ਉੱਤੇ ਅਗਲੀ ਸੁਣਵਾਈ 2 ਜੁਲਾਈ ਨੂੰ ਹੋਵੇਗੀ।
ਅੱਜ ਸੁਣਵਾਈ ਮੌਕੇਅਦਾਲਤ ਨੇ ਪੁੱਛਿਆ ਕਿ ਅਸੀਂ ਦਿੱਲੀ ਵਿਚ ਰਹਿੰਦੇ ਹਾਂ ਜਾਂ ਕਿਤੇ ਹੋਰ। ਜੇ ਡਰਾਈਵਰ ਨੂੰ ਕਾਬੂ ਕਰ ਲਿਆ ਤਾਂ ਦਿਨ-ਦੀਵੀਂ ਸੜਕ ਉੱਤੇ ਡੰਡਿਆਂ ਨਾਲ ਕੁੱਟਣ ਦੀ ਕੀ ਲੋੜ ਸੀ। ਕੀ ਪੁਲਿਸ ਤੋਂਇਹ ਆਸ ਕੀਤੀ ਜਾਂਦੀ ਹੈ। ਬੈਂਚ ਨੇ ਪੁਲਿਸ ਨੂੰਪੁੱਛਿਆ, ਕੀ ਤੁਸੀਂ ਇੰਜ ਕਰਨਾ ਜਾਇਜ਼ ਮੰਨਦੇ ਹੋ। ਦਿੱਲੀ ਪੁਲਿਸ ਵੱਲੋਂ ਦਿੱਲੀ ਸਰਕਾਰ ਦੇ ਸਟੈਂਡਿੰਗ ਕੌਂਸਲ ਸੱਤਿਆਕਾਮ ਨੇ ਕਿਹਾ ਕਿ ਪੁਲਿਸ ਵਾਲਿਆਂ ਦੀ ਕਾਰਵਾਈ ਦਾਅਸੀਂ ਬਚਾਅ ਨਹੀਂ ਕਰਦੇ, ਦੁਵੱਲਾ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਸਾਰੇ ਮਾਮਲੇ ਦੀ ਅਗਲੀ ਜਾਂਚ ਕਰਾਈਮ ਬ੍ਰਾਂਚ ਨੂੰ ਸੌਂਪ ਦਿੱਤੀ ਗਈ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ