Welcome to Canadian Punjabi Post
Follow us on

17

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਭਾਰਤ

ਸ਼ਿਲਾਂਗ ਦੇ ਸਿੱਖਾਂ ਨੂੰ ਰਾਹਤ: ਮੇਘਾਲਿਆ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਐਫੀਡੇਵਿਟ ਦਾਇਰ ਕਰਨ ਨੂੰ ਕਿਹਾ

June 19, 2019 11:11 PM

ਨਵੀਂ ਦਿੱਲੀ, 19 ਜੂਨ (ਪੋਸਟ ਬਿਊਰੋ)- ਸ਼ਿਲਾਂਗ ਸਰਕਾਰ ਨੇ ਕੱਲ੍ਹ ਮੇਘਾਲਿਆ ਹਾਈ ਕੋਰਟ ਵਿੱਚ ਕਿਹਾ ਹੈ ਕਿ ਉਹ ਪੰਜਾਬੀ ਲੇਨ ਦੇ ਸਿੱਖਾਂ ਨੂੰ ਤੰਗ ਨਹੀਂ ਕਰ ਰਹੀ ਤੇ ਨਾ ਉਨ੍ਹਾਂ ਨੂੰ ਉਜਾੜਿਆ ਜਾ ਰਿਹਾ ਹੈ। ਇਸ ਨਾਲ ਸਿੱਖਾਂ ਨੇ ਸੁੱਖ ਦਾ ਸਾਹ ਲਿਆ ਹੈ। ਸ਼ਿਲਾਂਗ ਮਿਊਂਸਪਲ ਬੋਰਡ ਵੱਲੋਂ ਪੰਜਾਬੀ ਲੇਨ, ਹਰੀਜਨ ਬਸਤੀ ਦੇ ਸਿੱਖਾਂ ਨੂੰ ਥਾਂ ਖਾਲੀ ਕਰਨ ਦੇ ਹੁਕਮ ਵਿਰੁੱਧ ਹਰੀਜਨ ਪੰਚਾਇਤ ਕਮੇਟੀ ਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ, ਪੰਜਾਬੀ ਕਲੋਨੀ ਦੀ ਕਮੇਟੀ ਨੇ ਅਰਜ਼ੀ ਦਾਖਲ ਕਰ ਕੇ ਅਦਾਲਤ ਦਾ ਧਿਆਨ ਦਿਵਾਇਆ ਗਿਆ ਸੀ ਕਿ ਸੂਬਾ ਸਰਕਾਰ ਅਦਾਲਤ ਦੇ ਫਰਵਰੀ ਵਿੱਚ ਹਾਲਾਤ ਜਿਉਂ ਦੇ ਤਿਉਂ ਬਣਾਏ ਰੱਖਣ ਦੇ ਹੁਕਮ ਵਿਰੁੱਧ ਸਿੱਖਾਂ ਨੂੰ ਥਾਂ ਖਾਲੀ ਕਰਨ ਦੇ ਹੁਕਮ ਚਾੜ੍ਹ ਰਹੀ ਹੈ।
ਸਿੱਖਾਂ ਵੱਲੋਂ ਅਦਾਲਤੀ ਹੁਕਮਾਂ ਦੀ ਉਲੰਘਣਾ ਬਾਰੇ ਦਾਖਲ ਕੀਤੀ ਪਟੀਸ਼ਨ 'ਤੇ ਮੇਘਾਲਿਆ ਰਾਜ ਦੇ ਐਡਵੋਕੇਟ ਜਨਰਲ ਨੇ ਕੱਲ੍ਹ ਪੇਸ਼ ਹੋ ਕੇ ਅਦਾਲਤ ਨੂੰ ਸਪੱਸ਼ਟ ਕੀਤਾ ਕਿ ਸਿੱਖਾਂ ਦਾ ਉਜਾੜਾ ਨਹੀਂ ਕੀਤਾ ਜਾ ਰਿਹਾ। ਇਸ ਬਾਰੇ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਐਫੀਡੇਵਿਟ ਪੇਸ਼ ਕਰਨ ਦੀ ਹਦਾਇਤ ਦਿੱਤੀ ਹੈ।
ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਬਿਆਨ ਜਾਰੀ ਕਰ ਕੇ ਦੱਸਿਆ ਹੈ ਕਿ ਅਦਾਲਤ ਵਿੱਚ ਕਮੇਟੀ ਦੇ ਵਕੀਲ ਵਜੋਂ ਪੇਸ਼ ਹੋਏ ਰਾਕੇਸ਼ ਖਤਰੀ ਨੇ ਬਹਿਸ ਦੌਰਾਨ ਕਿਹਾ ਕਿ ਸਰਕਾਰ ਨੇ ਅਦਾਲਤ ਦੇ ਪਹਿਲੇ ਹੁਕਮਾਂ ਬਾਰੇ ਐਫੀਡੇਵਿਟ ਦਿਤਾ ਸੀ ਅਤੇ ਸਰਕਾਰ ਨੂੰ ਇਹ ਜ਼ਮੀਨ ਖਾਲੀ ਕਰਾਉਣ ਦਾ ਕੋਈ ਹੱਕ ਨਹੀਂ। ਅਗਲੀ ਸੁਣਵਾਈ 28 ਜੂਨ ਨੂੰ ਹੋਵੇਗੀ। ਇਸ ਬਾਰੇ ਹਰੀਜਨ ਪੰਚਾਇਤ ਕਮੇਟੀ ਦੇ ਨੁਮਾਇੰਦੇ ਗੁਰਜੀਤ ਸਿੰਘ ਨੇ ਅਦਾਲਤੀ ਕਾਰਵਾਈ 'ਤੇ ਤਸੱਲੀ ਪ੍ਰਗਟਾਈ ਹੈ। ਇਸ ਵਿਚਕਾਰ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰ. ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਉਹ ਸ਼ਿਲਾਂਗ ਦੇ ਸਿੱਖਾਂ ਦੇ ਹੱਕ ਵਿੱਚ ਹਰ ਲੜਾਈ ਲੜਾਂਗੇ ਤੇ ਉਨ੍ਹਾਂ ਦਾ ਉਜਾੜਾ ਨਹੀਂ ਹੋਣ ਦੇਵਾਂਗੇ।

Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਵੱਲੋਂ ਸਵਿਸ ਕੰਪਨੀ ਪਿਲਾਟਸ ਏਅਰਕ੍ਰਾਫਟ ਨਾਲ ਡਿਫੈਂਸ ਕਾਰੋਬਾਰ ਉੱਤੇ ਰੋਕ
ਪਾਕਿ ਨੇ ਭਾਰਤ ਵੱਲ ਆਉਂਦੀਆਂ-ਜਾਂਦੀਆਂ ਉਡਾਣਾਂ ਲਈ ਹਵਾਈ ਖੇਤਰ ਖੋਲ੍ਹਿਆ
ਭਾਰਤ ਵਿੱਚ ਮੈਗਨੈਟਿਕ ਹਿੱਲ, ਜਿੱਥੇ ਆਪਣੇ-ਆਪ ਚਲਦੀਆਂ ਨੇ ਗੱਡੀਆਂ
ਬਿਹਾਰ ਤੇ ਆਸਾਮ ਵਿੱਚ ਹੜ੍ਹ ਦਾ ਕਹਿਰ, ਦੇਸ਼ ਵਿੱਚ 100 ਮੌਤਾਂ
ਕਰੂਅ ਮੈਂਬਰ ਬਿਨਾਂ ਡਿਊਟੀ ਜਹਾਜ਼ ਦੇ ਕਾਕਪਿਟ ਵਿੱਚ ਯਾਤਰਾ ਨਹੀਂ ਕਰ ਸਕਣਗੇ
ਜੱਜਾਂ ਦੀ ਚੋਣ ਵਾਲੀ ਕੋਲੇਜੀਅਮ ਪ੍ਰਣਾਲੀ ਉੱਤੇ ਪਾਰਲੀਮੈਂਟ ਵਿੱਚ ਸਵਾਲ ਉਠੇ
ਪਵਿੱਤਰ ਕੁਰਾਨ ਦੀਆਂ ਪੰਜ ਕਾਪੀਆਂ ਵੰਡਣ ਦੀ ਸ਼ਰਤ ਦੇ ਨਾਲ ਜ਼ਮਾਨਤ ਮਿਲੀ
ਕੰਮ ਦੇ ਢਿੱਲੜ ਤਰੀਕੇ ਅਤੇ ਬੇਅਦਬ ਵਕੀਲਾਂ ਤੋਂ ਸੁਪਰੀਮ ਕੋਰਟ ਨਾਰਾਜ਼
ਭਾਰਤ ਦੇ ਚੰਦਰਯਾਨ-2 ਦੀ ਲਾਂਚਿੰਗ ਤਕਨੀਕੀ ਖ਼ਰਾਬੀ ਦੇ ਕਾਰਨ ਆਖਰੀ ਵਕਤ ਰੋਕੀ ਗਈ
ਲੋਕ ਸਭਾ ਵੱਲੋਂ ਐੱਨ ਆਈ ਏ ਸੋਧ ਬਿੱਲ 278 ਵੋਟਾਂ ਨਾਲ ਪਾਸ