Welcome to Canadian Punjabi Post
Follow us on

17

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਭਾਰਤ

ਭਾਰਤ ਦੇ ਚੀਫ ਜੱਜ ਨੇ ਨਿਆਂ ਪਾਲਿਕਾ ਨੂੰ ਲੋਕ-ਲੁਭਾਊ ਤਾਕਤਾਂ ਦੇ ਖ਼ਿਲਾਫ਼ ਖੜੇ ਹੋਣ ਨੂੰ ਕਿਹਾ

June 19, 2019 11:07 PM

ਨਵੀਂ ਦਿੱਲੀ, 19 ਜੂਨ (ਪੋਸਟ ਬਿਊਰੋ)- ਭਾਰਤ ਦੇ ਚੀਫ ਜਸਟਿਸ ਰੰਜਨ ਗੋਗੋਈ ਨੇ ਆਜ਼ਾਦੀ ਨੂੰ ਨਿਆਂ ਪਾਲਿਕਾ ਦੀ ਆਤਮਾ ਦੱਸਿਆ ਤੇ ਕਿਹਾ ਕਿ ਨਿਆਂ ਪਾਲਿਕਾ ਨੂੰ ਲੋਕ-ਲੁਭਾਊ ਤਾਕਤਾਂ ਖ਼ਿਲਾਫ਼ ਖੜ੍ਹਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨਕ ਰੀਤੀ-ਨੀਤੀ ਨੂੰ ਤਹਿਸ ਨਹਿਸ ਹੋਣ ਤੋਂ ਬਚਾਉਣਾ ਚਾਹੀਦਾ ਹੈ।
ਰੂਸ ਦੇ ਸੋਚੀ ਸ਼ਹਿਰ ਵਿੱਚ ਸ਼ੰਘਾਈ ਸਹਿਯੋਗ ਆਰਗੇਨਾਈਜ਼ੇਸ਼ਨ (ਐੱਸ ਸੀ ਓ) ਦੇ ਚੀਫ ਜੱਜਾਂ ਦੀ ਬੈਠਕ ਵਿੱਚ ਭਾਰਤ ਦੇ ਮੁੱਖ ਜਸਟਿਸ ਰੰਜਨ ਗੋਗੋਈ ਨੇ ਕੱਲ੍ਹ ਆਪਣੇ ਭਾਸ਼ਣ ਵਿਚ ਕਿਹਾ ਕਿ ਨਿਆਂ ਪਾਲਿਕਾ ਦੀ ਆਜ਼ਾਦੀ ਉੱਤੇ ਹਮਲੇ ਕਰਨ ਵਾਲੇ ਲੋਕ-ਲੁਭਾਵਨੇ ਹਮਲਿਆਂ ਬਾਰੇ ਇਸ ਸੰਸਥਾ ਨੂੰ ਖ਼ੁਦ ਨੂੰ ਤਿਆਰ ਤੇ ਮਜ਼ਬੂਤ ਰੱਖਣਾ ਪਵੇਗਾ। ਚੀਫ ਜਸਟਿਸ ਗੋਗੋਈ ਨੇ ਆਪਣੇ ਬਿਆਨ ਨੂੰ ਮੁੱਖ ਤੌਰ ਉੱਤੇ ਵਿਸ਼ਵ ਪ੍ਰਸੰਗ ਵਿੱਚ ਰੱਖਿਆ, ਪਰ ਸੰਕੇਤਕ ਤੌਰ ਉੱਤੇ ਭਾਰਤ ਦੀ ਐੱਨ ਡੀ ਏ ਸਰਕਾਰ ਉੱਤੇ ਨਿਸ਼ਾਨਾ ਸੇਧਿਆ। ਜਸਟਿਸ ਗੋਗੋਈ ਨੇ ਲੋਕਪ੍ਰਿਆ ਤਾਕਤਾਂ ਦੇ ਉਭਾਰ ਨੂੰ ਭਾਰਤੀ ਨਿਆਂ ਪਾਲਿਕਾ ਲਈ ਚੁਣੌਤੀ ਦੱਸਿਆ ਤੇ ਕਿਹਾ ਕਿ ਇਨ੍ਹਾਂ ਤਾਕਤਾਂ ਦੇ ਉਭਾਰ ਦੇ ਨਾਲ ਨਿਆਂ ਪਾਲਿਕਾ ਦੇ ਸਾਹਮਣੇ ਨਿਰਪੱਖਤਾ ਬਚਾਉਣ ਦੀ ਚੁਣੌਤੀ ਪੈਦਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੱਜਾਂ ਦੀ ਨਿਯੁਕਤੀ ਸਿਆਸੀ ਦਬਾਅ ਅਤੇ ਪ੍ਰਭਾਵ ਤੋਂ ਮੁਕਤ ਹੋਣੀ ਚਾਹੀਦੀ ਹੈ। ਨਿਆਂ ਪਾਲਿਕਾ ਅਤੇ ਵਿਧਾਨ ਪਾਲਿਕਾ ਦੇ ਟਕਰਾਅ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਨਿਆਂ ਪਾਲਿਕਾ ਲਈ ਬੜਾ ਖ਼ਤਰਨਾਕ ਦੌਰ ਬਣਦਾ ਜਾਂਦਾ ਹੈ। ਕੁਝ ਆਲੋਚਕ ਟਕਰਾਅ ਵਾਲੇ ਇਸ ਦੌਰ ਨੂੰ ਕਲਾਸਿਕ ਮਿਸਾਲ ਵਜੋਂ ਪੇਸ਼ ਕਰਦੇ ਹਨ। ਉਨ੍ਹਾਂ ਕਿਹਾ, ‘ਜੱਜਾਂ ਨੂੰ ਗ਼ੈਰ ਚੁਣੇ ਨੁਮਾਇੰਦੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਜੋ ਬਹੁ-ਮਤ ਨਾਲ ਚੁਣੀ ਸਰਕਾਰ ਦੇ ਫ਼ੈਸਲਿਆਂ ਨੂੰ ਪਲਟ ਦਿੰਦੇ ਹਨ।` ਉਨ੍ਹਾਂ ਕਿਹਾ ਕਿ ਲੋਕਪ੍ਰਿਆ ਤਾਕਤਾਂ ਇਨ੍ਹੀਂ ਦਿਨੀਂ ਅਸਰਦਾਰ ਹੁੰਦੀਆਂ ਜਾਂਦੀਆਂ ਹਨ। ਨਿਆਂ ਪਾਲਿਕਾ ਲਈ ਬੜਾ ਚੁਣੌਤੀ ਪੂਰਨ ਸਮਾਂ ਕਹਿ ਕੇ ਚੀਫ ਜਸਟਿਸ ਨੇ ਕਿਹਾ ਕਿ ਇਸ ਸਮੇਂ ਪੂਰੀ ਦੁਨੀਆ ਵਿੱਚ ਕੁਝ ਅਜਿਹੇ ਹਾਲਾਤ ਬਣਦੇ ਜਾਂਦੇ ਹਨ ਤੇ ਇਸ ਕਾਰਨ ਨਿਆਂ ਪਾਲਿਕਾ ਬਹੁਤ ਵੱਡੇ ਦਬਾਅ ਵਿੱਚ ਹੈ। ਉਨ੍ਹਾਂ ਕਿਹਾ ਕਿ ਇਹ ਹੈਰਾਨੀ ਦੀ ਗੱਲ ਨਹੀਂ ਕਿ ਨਿਆਂ ਪਾਲਿਕਾ ਵੀ ਕਈ ਵਾਰੀ ਲੋਕਪ੍ਰਿਆ ਤਾਕਤਾਂ ਦੇ ਦਬਾਅ ਵਿੱਚ ਆਉਂਦੀਆਂ ਹਨ। ਜਸਟਿਸ ਗੋਗੋਈ ਨੇ ਕਿਹਾ ਕਿ ਜੁਡੀਸ਼ਲ ਅਦਾਰਿਆਂ ਦੀ ਖ਼ੁਦਮੁਖਤਾਰੀ ਬਚਾਉਣ ਲਈ ਲੋਕ ਲੁਭਾਊ ਤਾਕਤਾਂ ਦੇ ਦਬਾਅ ਤੋਂ ਖ਼ੁਦ ਨੂੰ ਮੁਕਤ ਰੱਖਣਾ ਪਵੇਗਾ।

Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਵੱਲੋਂ ਸਵਿਸ ਕੰਪਨੀ ਪਿਲਾਟਸ ਏਅਰਕ੍ਰਾਫਟ ਨਾਲ ਡਿਫੈਂਸ ਕਾਰੋਬਾਰ ਉੱਤੇ ਰੋਕ
ਪਾਕਿ ਨੇ ਭਾਰਤ ਵੱਲ ਆਉਂਦੀਆਂ-ਜਾਂਦੀਆਂ ਉਡਾਣਾਂ ਲਈ ਹਵਾਈ ਖੇਤਰ ਖੋਲ੍ਹਿਆ
ਭਾਰਤ ਵਿੱਚ ਮੈਗਨੈਟਿਕ ਹਿੱਲ, ਜਿੱਥੇ ਆਪਣੇ-ਆਪ ਚਲਦੀਆਂ ਨੇ ਗੱਡੀਆਂ
ਬਿਹਾਰ ਤੇ ਆਸਾਮ ਵਿੱਚ ਹੜ੍ਹ ਦਾ ਕਹਿਰ, ਦੇਸ਼ ਵਿੱਚ 100 ਮੌਤਾਂ
ਕਰੂਅ ਮੈਂਬਰ ਬਿਨਾਂ ਡਿਊਟੀ ਜਹਾਜ਼ ਦੇ ਕਾਕਪਿਟ ਵਿੱਚ ਯਾਤਰਾ ਨਹੀਂ ਕਰ ਸਕਣਗੇ
ਜੱਜਾਂ ਦੀ ਚੋਣ ਵਾਲੀ ਕੋਲੇਜੀਅਮ ਪ੍ਰਣਾਲੀ ਉੱਤੇ ਪਾਰਲੀਮੈਂਟ ਵਿੱਚ ਸਵਾਲ ਉਠੇ
ਪਵਿੱਤਰ ਕੁਰਾਨ ਦੀਆਂ ਪੰਜ ਕਾਪੀਆਂ ਵੰਡਣ ਦੀ ਸ਼ਰਤ ਦੇ ਨਾਲ ਜ਼ਮਾਨਤ ਮਿਲੀ
ਕੰਮ ਦੇ ਢਿੱਲੜ ਤਰੀਕੇ ਅਤੇ ਬੇਅਦਬ ਵਕੀਲਾਂ ਤੋਂ ਸੁਪਰੀਮ ਕੋਰਟ ਨਾਰਾਜ਼
ਭਾਰਤ ਦੇ ਚੰਦਰਯਾਨ-2 ਦੀ ਲਾਂਚਿੰਗ ਤਕਨੀਕੀ ਖ਼ਰਾਬੀ ਦੇ ਕਾਰਨ ਆਖਰੀ ਵਕਤ ਰੋਕੀ ਗਈ
ਲੋਕ ਸਭਾ ਵੱਲੋਂ ਐੱਨ ਆਈ ਏ ਸੋਧ ਬਿੱਲ 278 ਵੋਟਾਂ ਨਾਲ ਪਾਸ