Welcome to Canadian Punjabi Post
Follow us on

18

October 2019
ਅੰਤਰਰਾਸ਼ਟਰੀ

ਭਾਰਤੀ ਪਰਵਾਰ ਦਾ ਕਤਲ: ਪਤਨੀ ਤੇ ਬੱਚਿਆਂ ਨੂੰ ਮਾਰ ਕੇ ਚੰਦਰਸ਼ੇਖਰ ਨੇ ਕੀਤੀ ਖੁਦਕੁਸ਼ੀ

June 19, 2019 10:47 PM

ਵਾਸ਼ਿੰਗਟਨ, 19 ਜੂਨ (ਪੋਸਟ ਬਿਊਰੋ)- ਅਮਰੀਕਾ ਦੇ ਆਯੋਵਾ ਸੂਬੇ ਵਿੱਚ 44 ਸਾਲਾ ਭਾਰਤੀ ਅਮਰੀਕੀ ਆਈ ਟੀ ਪੇਸ਼ੇਵਰ ਨੇ ਆਪਣੇ ਘਰ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਆਪਣੀ ਪਤਨੀ ਅਤੇ ਦੋ ਨਾਬਾਲਗ ਬੇਟਿਆਂ ਦੀ ਹੱਤਿਆ ਕਰ ਦਿੱਤੀ ਸੀ। ਇੱਕੋ ਪਰਵਾਰ ਦੇ ਉਕਤ ਚਾਰ ਵਿਅਕਤੀ ਚੰਦਰ ਸ਼ੇਖਰ (44), ਪਨਤੀ ਲਾਵਣਿਆ (41), ਅਤੇ 15 ਤੇ 10 ਸਾਲ ਦੇ ਦੋ ਬੱਚੇ ਭੇਤਭਰੇ ਹਾਲਾਤ ਵਿੱਚ ਆਪਣੇ ਘਰ ਮ੍ਰਿਤਕ ਮਿਲੇ ਸਨ।
ਕੇਸ ਦੀ ਜਾਂਚ ਕਰ ਰਹੀ ਪੁਲਸ ਨੂੰ ਫੋਰੈਂਸਿਕ ਵਿਭਾਗ ਵੱਲੋਂ ਕਰਾਏ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪਤਾ ਲੱਗਾ ਕਿ ਚੰਦਰ ਸ਼ੇਖਰ ਨੇ ਪਤਨੀ ਤੇ ਦੋ ਬੱਚਿਆਂ ਦੀ ਹੱਤਿਆ ਪਿੱਛੋਂ ਖੁਦ ਨੂੰ ਗੋਲੀ ਮਾਰੀ ਸੀ। ਪੁਲਸ ਮੁਤਾਬਕ ਰਿਪੋਰਟ ਵਿੱਚ ਇਹ ਗੱਲ ਸਪੱਸ਼ਟ ਹੈ ਕਿ ਚੰਦਰ ਸ਼ੇਖਰ ਨੇ ਆਤਮ ਹੱਤਿਆ ਕੀਤੀ ਸੀ, ਜਦ ਕਿ ਬਾਕੀ ਤਿੰਨ ਦੇ ਕਤਲ ਹੋਏ ਹਨ। ਜਾਂਚ ਅਧਿਕਾਰੀਆਂ ਨੇ ਚਾਰਾਂ ਦੀ ਮੌਤ ਦਾ ਕਾਰਨ ਗੋਲੀ ਲੱਗਣਾ ਦੱਸਿਆ ਸੀ। ਚੰਦਰਾ ਵਜੋਂ ਪ੍ਰਸਿੱਧ ਚੰਦਰ ਸ਼ੇਖਰ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਆਯੋਵਾ ਜਨ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਉਹ ਟੈਕਨਾਲੋਜੀ ਸੇਵਾ ਬਿਊਰੋ ਵਿੱਚ ਆਈ ਟੀ ਪੇਸ਼ੇਵਰ ਸੀ ਅਤੇ ਸਾਰਾ ਕੁਝ ਠੀਕ ਚੱਲ ਰਿਹਾ ਸੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ