Welcome to Canadian Punjabi Post
Follow us on

18

October 2019
ਅੰਤਰਰਾਸ਼ਟਰੀ

ਨਾਸਾ ਕਹਿੰਦੀ: ਚੰਨ ਦੀ ਪਰਤ ਵਿੱਚ ਲੁਕਿਐ ਸੂਰਜ ਦਾ ਇਤਿਹਾਸ

June 19, 2019 10:46 PM

ਵਾਸ਼ਿੰਗਟਨ, 19 ਜੂਨ (ਪੋਸਟ ਬਿਊਰੋ)- ਨਾਸਾ ਦੇ ਵਿਗਿਆਨੀਆਂ ਮੁਤਾਬਕ ਚੰਨ ਉੱਤੇ ਸੂਰਜ ਦੇ ਪ੍ਰਾਚੀਨ ਰਹੱਸਾਂ ਦੇ ਸੁਰਾਗ ਮੌਜੂਦ ਹਨ, ਜੋ ਜੀਵਨ ਦੇ ਵਿਕਾਸ ਨੂੰ ਸਮਝਣ ਲਈ ਅਹਿਮ ਹਨ।
ਲਗਭਗ ਚਾਰ ਅਰਬ ਸਾਲ ਪਹਿਲਾਂ ਸੂਰਜ ਮੰਡਲ ਵਿੱਚ ਤੇਜ਼ ਕਿਰਨਾਂ, ਤੇਜ਼ ਵੇਗਾਂ, ਉੱਚ ਊਰਜਾ ਵਾਲੇ ਬੱਦਲਾਂ ਤੇ ਕਣਾਂ ਦੇ ਖਤਰਨਾਕ ਕਹਿਰ ਤੋਂ ਗੁਜ਼ਰਿਆ ਸੀ। ਅਮਰੀਕਾ 'ਚ ਨਾਸਾ ਦੇ ਗੋਡਾਰਡ ਸਪੇਸ ਫਲਾਈਟ ਸੈਂਟਰ ਦੇ ਖੋਜਕਾਰਾਂ ਨੇ ਦੱਸਿਆ ਕਿ ਇਸ ਕਹਿਰ ਨੇ ਧਰਤੀ ਦੀ ਸ਼ੁਰੂਆਤ ਵਿੱਚ ਜੀਵਨ ਪੁੰਗਰਨ 'ਚ ਮਦਦ ਕੀਤੀ ਅਤੇ ਅਜਿਹਾ ਧਰਤੀ ਨੂੰ ਗਰਮ ਅਤੇ ਨਰਮ ਰੱਖਣ ਵਾਲੀ ਰਸਾਇਣਕ ਪ੍ਰਤੀਕਿਰਿਆ ਨਾਲ ਹੋਇਆ। ਸੈਂਟਰ ਦੇ ਤਾਰਾ ਵਿਗਿਆਨੀ ਪ੍ਰਬਲ ਸਕਸੈਨਾ ਨੇ ਹੈਰਾਨੀ ਪ੍ਰਗਟਾਈ ਕਿ ਧਰਤੀ ਦੀ ਮਿੱਟੀ ਦੇ ਮੁਕਾਬਲੇ ਚੰਦਰਮਾ ਦੀ ਮਿੱਟੀ 'ਚ ਘੱਟ ਸੋਡੀਅਮ ਅਤੇ ਪੋਟਾਸ਼ੀਅਮ ਕਿਉਂ ਹੈ, ਜਦੋਂ ਕਿ ਚੰਨ ਅਤੇ ਧਰਤੀ ਦੀ ਰਚਨਾ ਇੱਕੋ ਜਿਹੇ ਤੱਤ ਨਾਲ ਹੋਈ ਹੈ। ਇਸ ਸਵਾਲ ਦਾ ਜਵਾਬ ਅਪੋਲੋ ਸਮੇਂ ਦੇ ਚੰਨ ਦੇ ਨਮੂਨਿਆਂ ਅਤੇ ਧਰਤੀ 'ਤੇ ਮਿਲੇ ਚੰਨ ਦੇ ਉਲਕਾ ਪਿੰਡਾਂ ਦਾ ਵਿਸ਼ਲੇਸ਼ਣ ਕਰਨ ਤੋਂ ਪਤਾ ਲੱਗਾ ਕਿ ਜੋ ਵਿਗਿਆਨੀਆਂ ਲਈ ਕਈ ਦਹਾਕਿਆਂ ਤੱਕ ਪਹੇਲੀ ਰਹੀ। ਨਾਸਾ ਦੇ ਗ੍ਰਹਿ ਵਿਗਿਆਨੀ ਰੋਜਮੈਰੀ ਕਿਲੇਨ ਨੇ ਕਿਹਾ ਕਿ ਧਰਤੀ ਅਤੇ ਚੰਨ ਇੱਕੋ ਜਿਹੇ ਤੱਤਾਂ ਤੋਂ ਬਣੇ ਹੋਣਗੇ ਤਾਂ ਸਵਾਲ ਇਹ ਹੈ ਕਿ ਕਿਉਂ ਚੰਨ ਦਾ ਇਨ੍ਹਾਂ ਤੱਤਾਂ ਵਿੱਚ ਰਿਸਾਅ ਹੋ ਗਿਆ? ਇਸ ਤੋਂ ਬਾਅਦ ਦੋਵਾਂ ਵਿਗਿਆਨੀਆਂ ਨੇ ਖਦਸ਼ਾ ਪ੍ਰਗਟਾਇਆ ਕਿ ਸੂਰਜ ਦਾ ਇਤਿਹਾਸ ਚੰਨ ਦੀ ਪਰਤ 'ਚ ਲੁਕਿਆ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ