Welcome to Canadian Punjabi Post
Follow us on

18

October 2019
ਅੰਤਰਰਾਸ਼ਟਰੀ

ਪਾਕਿਸਤਾਨ ਨੂੰ 6400 ਕਰੋੜ ਕਰਜ਼ਾ ਮਿਲਣ ਲੱਗਾ

June 19, 2019 10:43 PM

ਇਸਲਾਮਾਬਾਦ, 19 ਜੂਨ (ਪੋਸਟ ਬਿਊਰੋ)- ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੇ ਵਿਸ਼ਵ ਬੈਂਕ ਨਾਲ ਕਰੀਬ 6400 ਕਰੋੜ ਰੁਪਏ ਦੇ ਕਰਜ਼ੇ ਵਾਲੇ ਤਿਨ ਸਮਝੌਤਿਆਂ 'ਤੇ ਦਸਖਤ ਕੀਤੇ ਹਨ।
ਡਾਨ ਨਿਊਜ਼ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਆਰਥਿਕ ਸਲਾਹਕਾਰ ਦੇ ਹਵਾਲੇ ਨਾਲ ਦੱਸਿਆ ਕਿ ਇਸ ਪੈਸੇ ਦੀ ਵਰਤੋਂ ਤਿੰਨ ਯੋਜਨਾਵਾਂ ਲਈ ਕੀਤੀ ਜਾਏਗੀ। ਪਾਕਿਸਤਾਨ ਰੈਵੇਨਿਊ ਪ੍ਰੋਗਰਾਮ ਤੇ ਉਚ ਸਿਖਿਆ ਵਿਕਾਸ ਵਿੱਚੋਂ ਹਰ ਇੱਕ ਉੱਤੇ ਜਿੱਥੇ ਲਗਭਗ 2800 ਕਰੋੜ ਰੁਪਏ ਖਰਚ ਹੋਣਗੇ, ਉਥੇ ਖੈਬਰ ਪਖਤੂਨਖਵਾ ਵਿੱਚ ਰੈਵੇਨਿਊ ਕੁਲੈਕਸ਼ਨ ਤੇ ਸਰੋਤ ਪ੍ਰਬੰਧ ਪ੍ਰੋਗਰਾਮ 'ਤੇ 800 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਨ੍ਹਾਂ ਸਮਝੌਤਿਆਂ ਉੱਤੇ ਵਿਸ਼ਵ ਬੈਂਕ ਦੇ ਕੰਟਰੀ ਹੈੱਡ ਪੈਚਮੁਥੂ ਇਲੰਗੋਵਨ ਨੇ ਦਸਤਖਤ ਕੀਤੇ ਅਤੇ ਪਾਕਿਸਤਾਨ ਵੱਲੋਂ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਨੂਰ ਅਹਿਮਦ, ਉੱਚ ਸਿਖਿਆ ਕਮਿਸ਼ਨ ਦੇ ਵਫਦਾਂ ਅਤੇ ਖੈਬਰ ਪਖਤੂਨਖਵਾ ਸਰਕਾਰ ਨੇ ਹਸਤਾਖਰ ਕੀਤੇ। ਦੱਸਿਆ ਗਿਆ ਹੈ ਕਿ ਰੈਵੇਨਿਊ ਪ੍ਰੋਗਰਾਮ ਹੇਠ ਟੈਕਸ ਆਧਾਰ ਵਧਾਉਣ ਤੇ ਪਾਲਣਾ ਨੂੰ ਸੌਖਾ ਬਣਾਉਣ 'ਤੇ 2800 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਦਾ ਮਕਸਦ ਪਾਕਿਸਤਾਨ ਦੇ ਟੈਕਸ ਟੀਚੇ ਨੂੰ ਜੀ ਡੀ ਪੀ 17 ਫੀਸਦੀ ਤੱਕ ਵਧਾਉਣਾ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ