Welcome to Canadian Punjabi Post
Follow us on

17

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਅੰਤਰਰਾਸ਼ਟਰੀ

ਫੇਸਬੁਕ ਵੱਲੋਂ ਆਪਣੀ ਡਿਜੀਟਲ ਕਰੰਸੀ ਲਿਬਰਾ ਦੀ ਡਿਟੇਲ ਪੇਸ਼

June 19, 2019 10:42 PM

ਕੈਲੀਫੋਰਨੀਆ, 19 ਜੂਨ (ਪੋਸਟ ਬਿਊਰੋ)- ਸੋਸ਼ਲ ਮੀਡੀਆ ਕੰਪਨੀ ਫੇਸਬੁਕ ਨੇ ਆਪਣੀ ਕ੍ਰਿਪਟੋਕਰੰਸੀ ਦਾ ਭੇਦ ਖੋਲ੍ਹ ਦਿੱਤਾ ਹੈ। ਇਸ ਦਾ ਨਾਂਅ ਲਿਬਰਾ ਰੱਖਿਆ ਗਿਆ ਅਤੇ ਇਸ ਦੇ ਸੰਚਾਲਨ ਲਈ ਕੈਲਿਬਰਾ ਨਾਮ ਦਾ ਪਲੇਟਫਾਰਮ ਪੇਸ਼ ਕੀਤਾ ਗਿਆ ਹੈ। ਲਿਬਰਾ ਦੀ ਗਲੋਬਲ ਲਾਂਚਿੰਗ ਅਗਲੇ ਸਾਲ ਹੋਵੇਗੀ। ਲਾਂਚ ਹੋਣ ਦੇ ਬਾਅਦ ਵਟਸਐਪ ਅਤੇ ਮੈਸੇਂਜਰ ਦੇ ਜ਼ਰੀਏ ਲਿਬਰਾ ਤੋਂ ਪੇਮੈਂਟ ਕਰਵਾਈ ਜਾ ਸਕੇਗੀ। ਇਸ ਕੰਪਨੀ ਨੇ ਇੱਕ ਡਿਜੀਟਲ ਵਾਲੇਟ ਸਿਸਟਮ ਵੀ ਪੇਸ਼ ਕੀਤਾ ਹੈ, ਜਿੱਥੇ ਟ੍ਰਾਂਜੈਕਸ਼ਨ ਦਾ ਰਿਕਾਰਡ ਰੱਖਿਆ ਜਾ ਸਕੇਗਾ।
ਇਸ ਸੰਬੰਧ ਵਿੱਚ ਫੇਸਬੁਕ ਦਾ ਕਹਿਣਾ ਹੈ ਕਿ ਲਿਬਰਾ ਦੇ ਜ਼ਰੀਏ ਪੇਮੈਂਟ ਕਰਨਾ ਮੈਸੇਜ ਭੇਜਣ ਜਿੰਨਾ ਆਸਾਨ ਹੋਵੇਗਾ। ਉਂਜ ਫੇਸਬੁਕ ਨੂੰ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਇਹ ਯੋਜਨਾ ਲਾਗੂ ਕਰਾਉਣ ਵਿੱਚ ਮੁਸ਼ਕਲ ਆ ਸਕਦੀ ਹੈ। ਭਾਰਤ ਨੇ ਹਾਲੇ ਕ੍ਰਿਪਟੋਕਰੰਸੀ ਦੇ ਖਿਲਾਫ ਕਈ ਸਖਤ ਕਦਮ ਚੁੱਕੇ ਹਨ। ਫੇਸਬੁਕ ਦੇ ਮੁਤਾਬਕ ਕੈਲਿਬਰਾ ਇਸ ਕੰਪਨੀ ਦੀ ਨਵੀਂ ਸਬਸੀਡਿਅਰੀ ਹੈ। ਇਸ ਦਾ ਮਕਸਦ ਲੋਕਾਂ ਨੂੰ ਵਿੱਤੀ ਸੇਵਾਵਾਂ ਪੇਸ਼ ਕਰਨਾ ਹੈ। ਇਸ ਤੋਂ ਯੂਜ਼ਰਜ਼ ਨੂੰ ਲਿਬਰਾ ਨੈੱਟਵਰਕ ਦਾ ਐਕਸੈੱਸ ਮਿਲ ਸਕੇਗਾ। ਇਸ ਦੇ ਤਹਿਤ ਫੇਸਬੁਕ ਲਿਬਰਾ ਕ੍ਰਿਪਟੋਕਰੰਸੀ ਦੇ ਲਈ ਇੱਕ ਮੈਡੀਕਲ ਵਾਲੇਟ ਲਿਆਏਗਾ। ਇਹ ਗਲੋਬਲ ਕਰੰਸੀ ਹੋਵੇਗੀ, ਜੋ ਬਲਾਕ ਚੇਨ ਟੈਕਨਾਲੋਜੀ 'ਤੇ ਆਧਾਰਤ ਹੋਵੇਗੀ। ਵਟਸਐਪ ਤੇ ਮੈਸੇਂਜਰ ਦੇ ਇਲਾਵਾ ਇਸ ਦਾ ਇੱਕ ਵੱਖਰਾ ਐਪ ਲਾਂਚ ਕੀਤਾ ਜਾਵੇਗਾ।
ਫੇਸਬੁਕ ਨੇ ਕਿਹਾ ਹੈ ਕਿ ਦੁਨੀਆ ਭਰ ਵਿੱਚ ਕਰੀਬ 170 ਕਰੋੜ ਬਾਲਗਾਂ ਦੇ ਕੋਲ ਬੈਂਕ ਅਕਾਊਂਟ ਨਹੀਂ ਹੈ। ਉਹ ਵੀ ਸਮਾਰਟਫੋਨ 'ਤੇ ਲਿਬਰਾ ਦਾ ਇਸਤੇਮਾਲ ਕਰ ਕੇ ਵਿੱਤੀ ਲੈਣ-ਦੇਣ ਕਰ ਸਕਣਗੇ। ਇਹੀ ਨਹੀਂ, ਪੇ ਟੀ ਐੱਮ ਅਤੇ ਗੂਗਲ ਪੇਅ ਦੀ ਤਰ੍ਹਾਂ ਅਗਲੇ ਸਮੇਂ ਵਿੱਚ ਫੇਸਬੁਕ ਵਾਧੂ ਸੇਵਾਵਾਂ ਵੀ ਪੇਸ਼ ਕਰੇਗੀ। ਇਨ੍ਹਾਂ ਵਿੱਚ ਟਿਕਟ ਬੁਕਿੰਗ ਅਤੇ ਕੈਬ ਬੁਕਿੰਗ ਤੋਂ ਲੈ ਕੇ ਰੈਸਟੋਰੈਂਟਾਂ ਵਿੱਚ ਬਿੱਲ ਦੇਣ ਤੱਕ ਦੀ ਸਰਵਿਸ ਹੋਵੇਗੀ। ਇਸ ਵਿੱਚ ਪੇ ਟੀ ਐਮ ਦੀ ਤਰ੍ਹਾਂ ਸਕੈਨ ਕੋਡ ਦਿੱਤਾ ਜਾਏਗਾ। ਫੇਸਬੁਕ ਕੈਲਿਬਰਾ ਦੀ ਸੇਫਟੀ ਅਤੇ ਸਕਿਓਰਿਟੀ ਦੇ ਲਈ ਐਂਡੀ ਫਰਾਡ ਵੈਰੀਫਿਕੇਸ਼ਨ ਦਾ ਇਸਤੇਮਾਲ ਹੋਵੇਗਾ। ਪ੍ਰਾਈਵੇਸੀ ਬਾਰੇ ਕੰਪਨੀ ਨੇ ਕਿਹਾ ਹੈ ਕਿ ਕੁਝ ਕੇਸਾਂ ਨੂੰ ਛੱਡ ਕੇ ਯੂਜ਼ਰ ਦੇ ਅਕਾਊਂਟ ਇਨਫਰਮੇਸ਼ਨ ਅਤੇ ਡਾਟਾ ਕਿਸੇ ਵੀ ਥਰਡ ਪਾਰਟੀ ਨੂੰ ਬਿਨਾਂ ਯੂਜ਼ਰ ਦੀ ਇਜਾਜ਼ਤ ਦੇ ਸ਼ੇਅਰ ਨਹੀਂ ਕਰੇਗੀ ਅਤੇ ਯੂਜ਼ਰਜ਼ ਡਾਟਾ ਦਾ ਇਸਤੇਮਾਲ ਇਸ਼ਤਿਹਾਰ ਵਾਸਤੇ ਨਹੀਂ ਕੀਤਾ ਜਾਏਗਾ। ਕੰਪਨੀ ਨੇ ਕਿਹਾ ਹੈ ਕਿ ਸੀਮਿਤ ਕੇਸਾਂ ਵਿੱਚ ਕੰਪਨੀ ਯੂਜ਼ਰ ਨੂੰ ਸੁਰੱਖਿਅਤ ਰੱਖਣ ਦੇ ਮਕਸਦ ਨਾਲ ਡਾਟਾ ਦੀ ਵਰਤੋਂ ਕਰ ਸਕਦੀ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਵਿੱਚ ਨਸਲਵਾਦ ਦੇ ਮੁੱਦੇ ਤੋਂ ਰਾਸ਼ਟਰਪਤੀ ਟਰੰਪ ਅਤੇ ਡੈਮੋਕ੍ਰੇਟਸ ਭਿੜਨ ਲੱਗੇ
ਮੈਲਬਰਨ ਨੇੜੇ ਭਾਰਤੀ ਵਿਦਿਆਰਥੀ ਦੀ ਲਾਸ਼ ਬਰਾਮਦ
ਐਟਮੀ ਪ੍ਰੋਗਰਾਮ ਦੋਬਾਰਾ ਸ਼ੁਰੂ ਕਰਾਂਗੇ : ਈਰਾਨ
ਗਿਲਗਿਤ-ਬਾਲਿਟਸਤਾਨ ਦੇ ਲੋਕਾਂ ਕਿਹਾ: ਅਸੀਂ ਜੰਮੂ ਕਸ਼ਮੀਰ ਦਾ ਹਿੱਸਾ ਹਾਂ
ਫਿਰ ਵਿਵਾਦਾਂ ਵਿੱਚ ਟਰੰਪ : ਕਾਂਗਰਸ ਦੀਆਂ ਚਾਰ ਡੈਮੋਕ੍ਰੇਟਿਕ ਮਹਿਲਾ ਮੈਂਬਰਾਂ ਨੂੰ ਕਿਹਾ, ਜਿੱਥੋਂ ਆਈਆਂ, ਉਥੇ ਚਲੇ ਜਾਣ
ਟਰੰਪ ਦੀਆਂ ਨਸਲੀ ਟਿੱਪਣੀਆਂ ਉੱਤੇ ਪਾਰਟੀ ਆਗੂਆਂ ਨੇ ਮੁੜ ਵੱਟੀ ਚੁੱਪ
ਟਰੰਪ ਨੇ ਈਰਾਨ ਸਮਝੌਤਾ ਓਬਾਮਾ ਨੂੰ ਚਿੜ੍ਹਾਉਣ ਲਈ ਤੋੜਿਆ!
ਭਾਰਤੀ ਮੁੱਕੇਬਾਜ਼ ਵਿਜੇਂਦਰ ਦੀ ਲਗਾਤਾਰ 11ਵੀਂ ਪੇਸ਼ੇਵਰ ਜਿੱਤ
ਹਾਂਗਕਾਂਗ ਦੇ ਪ੍ਰਦਰਸ਼ਨਕਾਰੀਆਂ ਨੇ ਟਰੰਪ ਤੋਂ ਮਦਦ ਮੰਗੀ
ਨਿਊ ਯਾਰਕ ਵਿੱਚ 50 ਹਜ਼ਾਰ ਤੋਂ ਵੱਧ ਲੋਕਾਂ ਨੂੰ ਹਨੇਰੇ ਵਿੱਚ ਰਾਤ ਕੱਟਣੀ ਪਈ