Welcome to Canadian Punjabi Post
Follow us on

18

October 2019
ਅੰਤਰਰਾਸ਼ਟਰੀ

ਪਾਕਿ ਜਮਾਤ-ਉਦ-ਦਾਵਾ ਦੇ ਸਕੂਲਾਂ ਵਿਚਲੇ ਬੱਚਿਆਂ ਨੂੰ ਸਰਕਾਰੀ ਸੰਸਥਾਵਾਂ 'ਚ ਭੇਜੇਗਾ

June 19, 2019 10:41 PM

ਲਾਹੌਰ, 19 ਜੂਨ (ਪੋਸਟ ਬਿਊਰੋ)- ਮੁੰਬਈ ਹਮਲਿਆਂ ਦੇ ਪਾਕਿਸਤਾਨ ਵਿਚਲੇ ਮੁੱਖ ਸਾਜ਼ਿਸ਼ਕਾਰੀ ਹਾਫਿਜ ਸਈਦ ਦੇ ਜਮਾਤ ਉਦ ਦਾਵਾ (ਜੇ ਯੂ ਡੀ) ਅਤੇ ਫਲਾਹ ਏ ਇਨਸਾਨੀਅਤ ਫਾਊਂਡੇਸ਼ਨ (ਐਫ ਆਈ ਐਫ) ਦੇ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ 'ਚ ਤਬਦੀਲ ਕਰਨ ਦੀ ਯੋਜਨਾ ਬਣ ਰਹੀ ਹੈ।
ਹਾਫਿਜ਼ ਸਈਦ ਦੇ ਸੰਗਠਨਾਂ ਨਾਲ ਸਬੰਧਤ ਇਨ੍ਹਾਂ ਸਕੂਲਾਂ ਨੂੰ 180 ਕਰੋੜ ਰੁਪਏ ਵੰਡੇ ਜਾਣ 'ਤੇ ‘ਇੰਟਰਨੈਸ਼ਨਲ ਟੈਰਰ ਫਿਨੈਂਸਿੰਗ ਵਾਚਡੋਗ' ਨੇ ਇਤਰਾਜ਼ ਕੀਤਾ ਸੀ। ਇਸ ਬਾਰੇ ਇਕ ਸੀਨੀਅਰ ਅਫਸਰ ਨੇ ਦੱਸਿਆ ਕਿ ‘ਫਾਈਨੈਸ਼ਲ ਐਕਸ਼ਨ ਟਾਸਕ ਫੋਰਸ' (ਐਫ ਏ ਟੀ ਐਫ) ਨੇ ਦੇਸ਼ ਵਿੱਚ ਜੇ ਯੂ ਡੀ ਅਤੇ ਐਫ ਆਈ ਐਫ ਵੱਲੋਂ ਚਲਾਏ ਜਾਂਦੇ ਸਕੂਲਾਂ ਨੂੰ ਪਾਕਿਸਤਾਨ ਸਰਕਾਰ ਵੱਲੋਂ 180 ਕਰੋੜ ਰੁਪਏ ਦੇਣ 'ਤੇ ਇਤਰਾਜ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਮਾਰਚ 'ਚ ਇਨ੍ਹਾਂ ਸੰਸਥਾਵਾਂ ਨੂੰ ਆਪਣੇ ਕਬਜ਼ੇ ਹੇਠ ਲੈਣ ਪਿੱਛੋਂ ਜੇ ਯੂ ਡੀ ਅਤੇ ਐਫ ਆਈ ਐਫ ਦੇ ਵੱਡੀ ਗਿਣਤੀ ਵਿੱਚ ਚੱਲਦੇ ਸਕੂਲਾਂ ਤੇ ਮਦਰੱਸਿਆਂ ਬਾਰੇ ਐਫ ਏ ਟੀ ਐਫ ਨੂੰ ਸੰਤੁਸ਼ਟ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਜੇ ਯੂ ਡੀ ਅਤੇ ਐਫ ਆਈ ਐਫ ਦੀਆਂ ਸੰਸਥਾਵਾਂ ਨੂੰ ਏਨੀ ਵੱਡੀ ਰਾਸ਼ੀ ਵੰਡਣ ਦਾ ਪਾਕਿਸਤਾਨ ਦਾ ਕਦਮ ਐਫ ਏ ਟੀ ਐਫ ਦੇ ਸ਼ੱਕ ਦੇ ਘੇਰੇ 'ਚ ਸੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ