Welcome to Canadian Punjabi Post
Follow us on

18

October 2019
ਅੰਤਰਰਾਸ਼ਟਰੀ

ਭੂਚਾਲ ਨਾਲ ਚੀਨ ਵਿੱਚ 13 ਦੀ ਮੌਤ, 200 ਜ਼ਖਮੀ

June 19, 2019 10:40 PM

ਪੇਈਚਿੰਗ , 19 ਜੂਨ (ਪੋਸਟ ਬਿਊਰੋ)- ਚੀਨ ਦੇ ਸਿਚੁਆਨ ਪ੍ਰਾਂਤ ਵਿੱਚ ਭੂਚਾਲ ਦੇ ਦੋ ਜ਼ਬਰਦਸਤ ਤੇਜ਼ ਝਟਕੇ ਦਰਜ ਕੀਤੇ ਗਏ, ਜਿਸ ਨਾਲ ਘੱਟ ਤੋਂ ਘੱਟ 13 ਲੋਕਾਂ ਦੀ ਮੌਤ ਹੋ ਗਈ, ਜਦ ਕਿ 200 ਹੋਰ ਜ਼ਖਮੀ ਹੋ ਗਏ ਹਨ।
ਇਸ ਬਾਰੇ ਚੀਨੀ ਭੂਚਾਲ ਕੇਂਦਰ ਦੇ ਮੁਤਾਬਕ ਪਹਿਲਾਂ ਭੂਚਾਲ ਕੱਲ੍ਹ ਰਾਤ 10.55 ਵਜੇ ਇਰਬਿਨ ਸ਼ਹਿਰ ਦੇ ਚਾਂਗਿੰਗ ਇਲਾਕੇ ਵਿੱਚ ਆਇਆ, ਜਦ ਕਿ ਕੱਲ੍ਹ ਸਵੇਰੇ ਦੂਸਰਾ ਝਟਕਾ ਮਹਿਸੂਸ ਕੀਤਾ ਗਿਆ, ਜਿਸ ਦੀ ਗਤੀ ਰਿਕਟਰ ਪੈਮਾਨੇ ਉਤੇ 5.3 ਦਰਜ ਕੀਤੀ ਗਈ। ਚਾਂਗਿੰਗ ਇਲਾਕੇ ਵਿੱਚ ਆਏ ਭੂਚਾਲ ਦੀ ਗਤੀ ਰਿਕਟਰ ਪੈਮਾਨੇ 'ਤੇ 6.0 ਦਰਜ ਕੀਤੀ ਗਈ। ਚੀਨ ਦੀ ਅਧਿਕਾਰਕ ਖਬਰ ਏਜੰਸੀ ਨੇ ਇਕ ਰਾਹਤ ਕਰਮੀ ਦੇ ਹਵਾਲੇ ਨਾਲ ਕਿਹਾ ਕਿ ਭੂਚਾਲ ਨਾਲ ਪੂਰਾ ਪ੍ਰਾਂਤ ਪ੍ਰਭਾਵਿਤ ਹੋਇਆ ਹੈ। ਦੋ ਲੋਕ ਅਜੇ ਵੀ ਫਸੇ ਹੋਏ ਹਨ। ਉਨ੍ਹਾਂ 'ਚੋਂ ਇਕ ਗੰਭੀਰ ਸਥਿਤੀ ਵਿੱਚ ਹੈ। ਸ਼ੁਆਂਘੇ ਕਸਬੇ ਵਿੱਚ ਚਾਰ ਲੋਕਾਂ ਨੂੰ ਮਲਬੇ ਤੋਂ ਕੱਢ ਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਲੋਕਾਂ ਨੇ ਦੱਸਿਆ ਕਿ ਭੂਚਾਲ ਦੇ ਅੱਧੇ ਘੰਟੇ ਬਾਅਦ ਵੀ ਕਈ ਹੋਰ ਝਟਕੇ ਵੀ ਮਹਿਸੂਸ ਕੀਤੇ ਗਏ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ