Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਪੰਜਾਬ

ਢਾਈ ਲੱਖ ਦੀ ਲੁੱਟ ਦਾ ਸਾਜਿ਼ਸ਼ੀਆ ਸੱਤ ਸਾਥੀਆਂ ਸਮੇਤ ਕਾਬੂ

June 19, 2019 12:44 PM

ਜਲੰਧਰ, 18 ਜੂਨ (ਪੋਸਟ ਬਿਊਰੋ)- ਇਸ ਜਿ਼ਲੇ ਦੀ ਦਿਹਾਤੀ ਪੁਲਸ ਨੇ ਨਕੋਦਰ ਵਿੱਚ ਛੇ ਦਿਨ ਪਹਿਲਾਂ ਖੁਸ਼ੀ ਸਕੈਨ ਸੈਂਟਰ ਦੇ ਕਾਰਿੰਦੇ ਤੋਂ ਢਾਈ ਲੱਖ ਰੁਪਏ ਦੀ ਲੁੱਟ ਅਤੇ ਐਤਵਾਰ ਹੋਈ ਸੱਤਰ ਹਜ਼ਾਰ ਦੀ ਲੁੱਟ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਅੱਠ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਦੋਸ਼ੀ ਸਕੈਨ ਸੈਂਟਰ ਵਿੱਚ ਹੀ ਕੰਮ ਕਰਦਾ ਸੀ, ਜਿਸ ਨੇ ਲੁੱਟ ਦਾ ਪਲਾਨ ਬਣਾਇਆ ਸੀ। ਦੋਸ਼ੀਆਂ ਦੀ ਪਛਾਣ ਨਕੋਦਰ ਦੇ ਮੁਹੱਲਾ ਟੰਡਨਾ ਵਾਸੀ ਸ਼ਿਵਮ (21), ਬਲ ਹੁਕਮੀ ਦੇ ਰਵਿੰਦਰ ਕੁਮਾਰ ਉਰਫ ਰਵੀ (24), ਪਿੰਡ ਮੀਰਪੁਰ ਦੇ ਜਗਜੀਵਨ ਕੁਮਾਰ ਉਰਫ ਜੀਵਨ (28), ਮੁਹੱਲਾ ਕ੍ਰਿਸ਼ਨ ਨਗਰ ਨਕੋਦਰ ਦੇ ਹਰੀਸ਼ ਕੁਮਾਰ ਉਰਫ ਰਿੰਕੂ (23), ਮਹਿਤਪੁਰ ਦੇ ਪਿੰਡ ਮੰਡਿਆਲਾ ਦੇ ਜਤਿੰਦਰ ਉਰਫ ਸੰਜੂ (24), ਅਰਜੁਨ ਨਗਰ ਨਕੋਦਰ ਦੇ ਹਰਦੇਵ ਕੁਮਾਰ ਉਰਫ ਹੈਪੀ (23) ਤੇ ਪਿੰਡ ਤਲਵੰਡੀ ਦੇ ਅਮਰਜੀਤ ਸਿੰਘ ਉਰਫ ਅਮਿਤ (21) ਦੇ ਰੂਪ ਵਿੱਚ ਹੋਈ ਹੈ। ਪੁਲਸ ਨੇ ਦੋਸ਼ੀਆਂ ਤੋਂ ਤਿੰਨ ਮੋਟਰ ਸਾਈਕਲ, ਦੋ ਦਾਤਰ, ਦੋ ਕਿਰਪਾਨਾਂ, ਦੋ ਲੋਹੇ ਦੀਆਂ ਰਾਡਾਂ, ਇੱਕ ਲੋਹੇ ਦਾ ਪਾਈਪ, ਇੱਕ ਕਮਾਨੀਦਾਰ ਚਾਕੂ ਅਤੇ 1.70 ਲੱਖ ਰੁਪਏ ਬਰਾਮਦ ਕੀਤੇ ਹਨ।
ਕੱਲ੍ਹ ਦਿਹਾਤੀ ਜਿ਼ਲੇ ਦੇ ਐੱਸ ਐੱਸ ਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ 10 ਜੂਨ ਸ਼ਾਮ ਨੂੰ ਨਕੋਦਰ ਵਿੱਚ ਖੁਸ਼ੀ ਸਕੈਨ ਸੈਂਟਰ ਦੇ ਦੋ ਕਾਰਿੰਦੇ ਅਭਿ ਸ਼ਰਮਾ ਤੇ ਸ਼ਿਵਮ ਬਾਈਕ 'ਤੇ ਡੇਲੀ ਸੇਲ ਦੇ ਢਾਈ ਲੱਖ ਰੁਪਏ ਜਮ੍ਹਾ ਕਰਾਉਣ ਬੈਂਕ ਜਾ ਰਹੇ ਸਨ। ਇਸ ਦੌਰਾਨ ਗੁਰੂ ਤੇਗ ਬਹਾਦਰ ਨਗਰ ਦੇ ਨੇੜੇ ਬਾਈਕ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਨੇ ਅਭਿ 'ਤੇ ਦਾਤਰ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਅਤੇ ਉਸ ਕੋਲੋਂ ਢਾਈ ਲੱਖ ਰੁਪਏ ਖੋਹ ਲਏ। ਇਸ ਪਿੱਛੋਂ ਐਤਵਾਰ ਨੂੰ ਇਲਾਕੇ ਵਿੱਚ ਇੱਕ ਵਿਅਕਤੀ ਤੋਂ ਸੱਤਰ ਹਜ਼ਾਰ ਰੁਪਏ ਦੀ ਲੁੱਟ ਹੋ ਗਈ। ਸੀ ਸੀ ਟੀ ਵੀ ਫੁਟੇਜ ਦੇਖਣ 'ਤੇ ਸਾਹਮਣੇ ਆਇਆ ਕਿ ਦੋਵੇਂ ਵਾਰਦਾਤਾਂ ਇੱਕੋ ਗਿਰੋਹ ਨੇ ਕੀਤੀਆਂ ਹਨ। ਸੀ ਸੀ ਟੀ ਵੀ ਫੁਟੇਜ ਵਿੱਚ ਕੈਦ ਲੁਟੇਰਿਆਂ ਦੇ ਹੁਲੀਏ ਤੋਂ ਉਨ੍ਹਾਂ ਬਾਰੇ ਪੁਲਸ ਨੇ ਪੁੱਛਗਿੱਛ ਕੀਤੀ ਤਾਂ ਸ਼ਨੀਵਾਰ ਦੇਰ ਸ਼ਾਮ ਉਨ੍ਹਾਂ ਨੂੰ ਪਤਾ ਲੱਗਾ ਕਿ ਲੁਟੇਰੇ ਗੁਰੂ ਨਾਨਕ ਨੈਸ਼ਨਲ ਕਾਲਜ ਰੋਡ, ਨਕੋਦਰ ਦੇ ਨੇੜੇ ਗਰਾਊਂਡ ਵਿੱਚ ਮੌਜੂਦ ਹਨ। ਪੁਲਸ ਨੇ ਤੁਰੰਤ ਮੌਕੇ 'ਤੇ ਰੇਡ ਕਰ ਕੇ ਉਥੋਂ ਅੱਠ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਐੱਸ ਐੱਸ ਪੀ ਨੇ ਦੱਸਿਆ ਕਿ ਦੋਸ਼ੀਆਂ ਨੇ ਛੇ ਦਿਨਾਂ ਵਿੱਚ ਕੁੱਲ 3.20 ਲੱਖ ਦੀ ਨਕਦੀ ਲੁੱਟੀ ਸੀ, ਜਿਸ ਵਿੱਚੋਂ 1.70 ਲੱਖ ਪੁਲਸ ਨੇ ਬਰਾਮਦ ਕਰ ਲਏ ਹਨ। ਬਾਕੀ ਨਕਦੀ ਦੇ ਬਾਰੇ ਪੁੱਛਗਿੱਛ ਜਾਰੀ ਹੈ। ਐਸ ਐਸ ਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਉਹ ਨਕੋਦਰ ਦੇ ਬੈਂਕ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਸਨ।
ਐੱਸ ਐੱਸ ਪੀ ਨੇ ਦੱਸਿਆ ਕਿ ਲੁੱਟ ਦਾ ਮਾਸਟਰ ਪਲਾਨ ਸਕੈਨ ਸੈਂਟਰ ਦੇ ਕਾਰਿੰਦੇ ਦੋਸ਼ੀ ਸ਼ਿਵਮ ਨੇ ਬਣਾਇਆ ਸੀ। ਸ਼ਿਵਮ ਨੇ ਆਪਣੇ ਸਾਥੀਆਂ ਨੂੰ ਕਿਹਾ ਸੀ ਕਿ ਹਰ ਹਫਤੇ ਉਹ ਸਾਥੀ ਕਰਮਚਾਰੀ ਨਾਲ ਸੈਂਟਰ ਤੋਂ ਲੱਖਾਂ ਰੁਪਏ ਬੈਂਕ ਵਿੱਚ ਜਮ੍ਹਾ ਕਰਾਉਣ ਜਾਂਦਾ ਹੈ। ਪਲਾਨ ਬਣਾ ਕੇ ਇਹ ਨਕਦੀ ਲੁੱਟ ਸਕਦੇ ਹਨ। 10 ਜੂਨ ਨੂੰ ਸ਼ਿਵਮ ਸਾਥੀ ਕਰਮਚਾਰੀ ਅਭਿ ਦੇ ਨਾਲ ਬੈਂਕ ਵਿੱਚ ਪੈਸੇ ਜਮ੍ਹਾ ਕਰਾਉਣ ਜਾ ਰਿਹਾ ਸੀ। ਇਸ ਦੌਰਾਨ ਨਕਾਬਪੋਸ਼ ਨੌਜਵਾਨਾਂ ਵਿੱਚੋਂ ਇੱਕ ਨੇ ਅਭਿ ਨੂੰ ਦਾਤਰ ਮਾਰ ਕੇ ਜ਼ਖਮੀ ਕਰ ਦਿੱਤਾ। ਇਸ ਵਾਰਦਾਤ ਵਿੱਚ ਸ਼ਿਵਮ ਨੂੰ ਕੋਈ ਸੱਟ ਨਹੀਂ ਲੱਗੀ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ `ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ ਲੋਕ ਸਭਾ ਚੋਣਾਂ-2024: 100 ਸਾਲ ਤੋਂ ਉੱਤੇ ਉਮਰ ਦੇ 173 ਵੋਟਰ ਪਾਉਣਗੇ ਐਤਕੀ ਵੋਟਾਂ - ਜ਼ਿਲ੍ਹਾ ਚੋਣ ਅਫ਼ਸਰ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਪ੍ਰਸਿੱਧ ਕਵੀ ਅਮਰੀਕ ਪਲਾਹੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਨੇ 7 ਸਕੂਲੀ ਵਾਹਨਾਂ ਦੇ ਕੱਟੇ ਚਲਾਨ ਸ਼੍ਰੋਮਣੀ ਕਮੇਟੀ ਨੇ ਧਾਰਮਿਕ ਪ੍ਰੀਖਿਆ ਦਾ ਨਤੀਜਾ ਐਲਾਨਿਆ ਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿਖੇ ਅਪ੍ਰੈਲ ਮਹੀਨੇ ਨੂੰ ਕੰਧ ਪੱਤ੍ਰਿਕਾ “ਖਾਲਸਾ ਪੰਥ ਦੀ ਸਾਜਨਾ ਦਿਵਸ” ਮੌਕੇ ਕਰਵਾਏ ਮੁਕਾਬਲੇ ਬਾਰ ਐਸੋਸੀਏਸ਼ਨ, ਪਟਿਆਲਾ ਅਤੇ ਆਰੀਅਨਜ਼ ਕਾਲਜ, ਰਾਜਪੁਰਾ ਨੇ ਸਾਈਬਰ ਸੁਰੱਖਿਆ 'ਤੇ ਸੈਮੀਨਾਰ ਕਰਵਾਇਆ