Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਪੰਜਾਬ

120 ਕਰੋੜ ਦੇ ਸਟੇਡੀਅਮ ਦੀ ਨੀਲਾਮੀ ਲਈ ਇੱਕ ਵੀ ਅਰਜ਼ੀ ਨਾ ਮਿਲ ਸਕੀ

June 19, 2019 12:42 PM

ਜਲੰਧਰ, 18 ਜੂਨ (ਪੋਸਟ ਬਿਊਰੋ)- 250 ਕਰੋੜ ਦੇ ਸ਼ੁਰੂਆਤੀ ਰੇਟ 'ਤੇ ਨੀਲਾਮੀ ਵਿੱਚ ਰੱਖੇ ਗਏ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਨੀਲਾਮੀ ਵਿੱਚ ਹਿੱਸਾ ਲੈਣ ਲਈ ਇੱਕ ਵੀ ਅਰਜ਼ੀ ਨਹੀਂ ਮਿਲੀ, ਜਿਸ ਕਾਰਨ ਪੀ ਐੱਨ ਬੀ ਅਧਿਕਾਰੀਆਂ ਦੇ ਹੱਥ ਨਿਰਾਸ਼ਾ ਲੱਗੀ ਹੈ। ਕਰਜ਼ਾ ਮੋੜਨ ਲਈ ਪੀ ਐੱਨ ਬੀ ਵੱਲੋਂ ਜ਼ਬਤ ਕੀਤੀਆਂ ਇੰਪਰੂਵਮੈਂਟ ਟਰੱਸਟ ਦੀਆਂ 480 ਕਰੋੜ ਦੀਆਂ ਜਾਇਦਾਦਾਂ ਦੀ ਨੀਲਾਮੀ ਕਰਵਾਉਣ ਲਈ 17 ਜੂਨ ਸ਼ਾਮ ਚਾਰ ਵਜੇ ਤੱਕ ਅਰਜ਼ੀ ਦਿੱਤੀ ਜਾ ਸਕਦੀ ਸੀ, ਪਰ ਸਟੇਡੀਅਮ ਸਣੇ ਕਿਸੇ ਪ੍ਰਾਪਰਟੀ ਲਈ ਕੋਈ ਅਰਜ਼ੀ ਨਹੀਂ ਮਿਲੀ। ਇਸ ਤੋਂ ਪਹਿਲਾਂ ਵੀ ਜਦੋਂ ਬੈਂਕ ਨੇ ਟਰੱਸਟ ਦੀ ਪ੍ਰਾਪਰਟੀ ਨੂੰ ਨੀਲਾਮ ਕਰਵਾਉਣੀ ਸੀ ਤਾਂ ਕੋਈ ਅਰਜ਼ੀ ਨਹੀਂ ਸੀ ਆਈ। ਇਸ ਵਾਰ ਨੀਲਾਮੀ ਦੇ ਵਧੀਆ ਰਿਸਪਾਂਸ ਦੀ ਆਸ ਵਿੱਚ ਬੈਂਕ ਨੇ ਟਰੱਸਟ ਦੀਆਂ ਜਾਇਦਾਦਾਂ ਦੇ ਰੇਟ ਘੱਟ ਕਰ ਦਿੱਤੇ। ਫਿਰ ਵੀ ਕੋਈ ਰਿਸਪਾਂਸ ਨਹੀਂ ਮਿਲਿਆ। ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਰ ਤੋਂ ਰੇਟ ਘੱਟ ਕਰ ਕੇ ਨੀਲਾਮੀ ਕਰਵਾਈ ਜਾਵੇਗੀ।
ਨੀਲਾਮੀ ਵਿੱਚ ਹਿੱਸਾ ਲੈਣ ਲਈ 10 ਫੀਸਦੀ ਰਕਮ ਐਡਵਾਂਸ ਵਿੱਚ (ਅਰਨੈਸਟ ਮਨੀ ਡਿਪਾਜ਼ਟ) ਵਾਸਤੇ ਜਮ੍ਹਾ ਕਰਵਾਉਣੀ ਹੁੰਦੀ ਹੈ। ਇਸ ਸਟੇਡੀਅਮ ਦੀ ਸ਼ੁਰੂ ਦੀ ਕੀਮਤ 250 ਕਰੋੜ ਰੁਪਏ ਰੱਖੀ ਗਈ ਹੈ, ਇਸ ਲਈ 25 ਕਰੋੜ ਰੁਪਏ ਜਮ੍ਹਾ ਕਰਵਾ ਕੇ ਨੀਲਾਮੀ ਵਿੱਚ ਹਿੱਸਾ ਲਿਆ ਜਾ ਸਕਦਾ ਸੀ। ਐਡੀ ਰਕਮ ਐਡਵਾਂਸ ਵਿੱਚ ਜਮ੍ਹਾ ਕਰਵਾ ਕੇ ਕੋਈ ਰਿਸਕ ਨਹੀਂ ਲੈਣਾ ਚਾਹੰੁਦਾ। ਇਸ ਤੋਂ ਇਲਾਵਾ 230 ਕਰੋੜ ਦੀ ਦੂਜੀ ਪ੍ਰਾਪਰਟੀ ਨੀਲਾਮੀ ਵਿੱਚ ਰੱਖੀ ਗਈ ਸੀ ਜਿਸ ਵਿੱਚ ਸੂਰਿਆ ਇਨਕਲੇਵ ਐਕਸਟੈਂਸ਼ਨ ਸਕੀਮ, ਮਹਾਰਾਜਾ ਰਣਜੀਤ ਸਿੰਘ ਐਵੇਨਿਊ, ਗੁਰੂ ਗੋਬਿੰਦ ਸਿੰਘ ਐਵੇਨਿਊ, ਸੂਰਿਆ ਇਨਕਲੇਵ ਅਤੇ ਹੋਰ ਪ੍ਰਾਪਰੀਟ ਹੈ, ਪਰ ਇਸ ਲਈ ਵੀ ਕਿਸੇ ਨੇ ਕੋਈ ਰਿਸਪਾਂਸ ਨਹੀਂ ਦਿਖਾਇਆ।
ਜਲੰਧਰ ਇੰਪਰੂਵਮੈਂਟ ਟਰੱਸਟ ਦੇ ਧੁੰਦਲੇ ਅਕਸ ਕਾਰਨ ਬੈਂਕ ਨੂੰ ਨੀਲਾਮੀ ਦਾ ਰਿਸਪਾਂਸ ਨਹੀਂ ਮਿਲਿਆ। ਇਹੀ ਨਹੀਂ, ਇੰਪਰੂਵਮੈਂਟ ਟਰੱਸਟ ਵੱਲੋਂ ਪਿਛਲੇ ਸਮੇਂ ਦੌਰਾਨ ਕਰਵਾਈ ਨੀਲਾਮੀ ਵਿੱਚ ਵੀ ਕੋਈ ਪ੍ਰਾਪਰਟੀ ਨਹੀਂ ਵਿਕ ਸਕੀ। ਟਰੱਸਟ ਦੇ ਧੁੰਦਲੇ ਅਕਸ ਦਾ ਕਾਰਨ 94.97 ਏਕੜ ਜ਼ਮੀਨ ਜਿਸ ਨੇ ਟਰੱਸਟ ਦਾ ਬੇੜਾ ਡੋਬ ਦਿੱਤਾ। ਇਸ ਸਕੀਮ ਲਈ ਟਰੱਸਟ ਨੇ 175 ਕਰੋੜ ਦਾ ਕਰਜ਼ਾ ਲਿਆ, ਪਰ ਸੱਤ-ਅੱਠ ਸਾਲ ਬਾਅਦ ਵੀ ਇਸ ਦੇ 112 ਕਰੋੜ ਬਾਕੀ ਹਨ। ਟਰੱਸਟ ਇੱਕ ਪਾਸੇ ਕਰਜ਼ਾ ਮੋੜਨ ਦੇ ਅਸਮਰਥ ਹੈ, ਉਥੇ ਪਲਾਟ ਹੋਲਡਰਾਂ ਨੂੰ ਵੀ ਪੋਜੈਸ਼ਨ ਨਹੀਂ ਮਿਲ ਸਕੀ ਜਿਸ ਕਾਰਨ ਕਈ ਹੋਲਡਰ ਕੰਜ਼ਿਊਮਰ ਫੋਰਮ ਦੀ ਸ਼ਰਨ ਵਿੱਚ ਜਾ ਰਹੇ ਹਨ। ਲੋਕਾਂ ਦਾ ਗੁੱਸਾ ਟਰੱਸਟ ਪ੍ਰਤੀ ਵਧਦਾ ਜਾ ਰਿਹਾ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ `ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ ਲੋਕ ਸਭਾ ਚੋਣਾਂ-2024: 100 ਸਾਲ ਤੋਂ ਉੱਤੇ ਉਮਰ ਦੇ 173 ਵੋਟਰ ਪਾਉਣਗੇ ਐਤਕੀ ਵੋਟਾਂ - ਜ਼ਿਲ੍ਹਾ ਚੋਣ ਅਫ਼ਸਰ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਪ੍ਰਸਿੱਧ ਕਵੀ ਅਮਰੀਕ ਪਲਾਹੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਨੇ 7 ਸਕੂਲੀ ਵਾਹਨਾਂ ਦੇ ਕੱਟੇ ਚਲਾਨ ਸ਼੍ਰੋਮਣੀ ਕਮੇਟੀ ਨੇ ਧਾਰਮਿਕ ਪ੍ਰੀਖਿਆ ਦਾ ਨਤੀਜਾ ਐਲਾਨਿਆ ਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿਖੇ ਅਪ੍ਰੈਲ ਮਹੀਨੇ ਨੂੰ ਕੰਧ ਪੱਤ੍ਰਿਕਾ “ਖਾਲਸਾ ਪੰਥ ਦੀ ਸਾਜਨਾ ਦਿਵਸ” ਮੌਕੇ ਕਰਵਾਏ ਮੁਕਾਬਲੇ ਬਾਰ ਐਸੋਸੀਏਸ਼ਨ, ਪਟਿਆਲਾ ਅਤੇ ਆਰੀਅਨਜ਼ ਕਾਲਜ, ਰਾਜਪੁਰਾ ਨੇ ਸਾਈਬਰ ਸੁਰੱਖਿਆ 'ਤੇ ਸੈਮੀਨਾਰ ਕਰਵਾਇਆ