Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਟੋਰਾਂਟੋ/ਜੀਟੀਏ

ਬਰੈਂਪਟਨ `ਚ ਨਵੇਂ ਸਾਈਬਰ ਸਕਿਓਰਿਟੀ ਹੱਬ ਲਈ 10 ਮਿਲੀਅਨ ਡਾਲਰ ਦੇ ਸਹਿਯੋਗ ਦਾ ਐਲਾਨ

June 19, 2019 09:16 AM

ਬਰੈਂਪਟਨ: ਕੈਨੇਡਾ ਦੇ ਪੋਸਟ ਸੈਕੰਡਰੀ ਵਿੱਦਿਅਕ-ਅਦਾਰੇ ਉੱਚ-ਪੱਧਰੀ ਸਿੱਖਿਅਤ ਕਾਮੇ ਤਿਆਰ ਕਰਦੇ ਹਨ ਜਿਹੜੇ ਕਿ ਵੱਖ-ਵੱਖ ਖ਼ੇਤਰਾਂ ਵਿਚ ਸੰਸਾਰ-ਪੱਧਰ ਦੀ ਖੋਜ ਕਰਦੇ ਹਨ ਅਤੇ ਆਪਣੇ ਨਵੇੇ ਅਹਿਮ ਵਿਚਾਰ ਪੇਸ਼ ਕਰਦੇ ਹਨ। ਅੱਜ ਅਸੀਂ ਡਿਜੀਟਲ-ਸੰਸਾਰ ਵਿਚ ਸ਼ਾਮਲ ਹੋ ਕੇ ਇਕ ਦੂਸਰੇ ਦੇ ਹੋਰ ਨੇੜੇ ਹੁੰਦੇ ਜਾਂਦੇ ਹਾਂ। ਅਜੋਕੇ ਸਮੇਂ ਦੌਰਾਨ ਅਤੇ ਭਵਿੱਖ ਦੀਆਂ ਨੌਕਰੀਆਂ ਲਈ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਅਤੇ ਉਨ੍ਹਾਂ ਨੂੂੰ ਲੋੜੀਦੇ ਸਕਿੱਲ ਮੁਹੱਈਆ ਕਰਨ ਲਈ ਇਹ ਅਦਾਰੇ ਹੋਰ ਵੀ ਮਹੱਤਵਪੂਰਨ ਰੋਲ ਅਦਾ ਕਰ ਰਹੇ ਹਨ।
ਬੀਤੇ ਸ਼ੁੱਕਰਵਾਰ 14 ਜੂਨ ਨੂੰ ਮਾਣਯੋਗ ਮਨਿਸਟਰ ਆਫ਼ ਆਈਨੋਵੇਸ਼ਨ, ਸਾਇੰਸ ਐਂਡ ਅਤੇ ਇਕਨਾਮਿਕ ਡਿਵੈੱਲਪਮੈਂਟ ਨਵਦੀਪ ਬੈਂਸ ਜਿਹੜੇ ਕਿ 'ਫ਼ੈੱਡਡੇਵ ਓਨਟਾਰੀਓ' ਨਾਲ ਵੀ ਜੁੜੇ ਹੋਏ ਹਨ, ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨਾਲ ਮਿਲ ਕੇ ਐਲਾਨ ਕੀਤਾ ਕਿ ਫ਼ੈੱਡਰਲ ਸਰਕਾਰ ਰਾਇਰਸਨ ਯੂਨੀਵਰਸਿਟੀ ਦੇ ਰੌਜਰਜ਼ ਸਾਈਬਰਸਕਿਉਰਿਟੀ ਕੈਟਾਲਿਸਟ ਲਈ 10 ਮਿਲੀਅਨ ਡਾਲਰ ਦੀ ਪੂੰਜੀ ਨਿਵੇਸ਼਼ ਕਰ ਰਹੀ ਹੈ। ਇਸ ਐਲਾਨ ਨਾਲ ਰਾਇਰਸਨ ਯੂਨੀਵਰਸਿਟੀ ਦੀ ਸਹਾਇਤਾ ਨਾਲ ਬਰੈਂਪਟਨ ਡਾਊਨਟਾਊਨ ਵਿਚ ਬਣਾਏ ਜਾ ਰਹੇ ਨਵੇਂ ਨੈਸ਼ਨਲ ਸੈਂਟਰ ਫ਼ਾਰ ਆਈਨੋਵੇਸ਼ਨ ਐਂਡ ਕੋਲੈਬੋਰੇਸ਼ਨ ਇਨ ਸਾਈਬਰਸਕਿਓਰਿਟੀ ਨੂੰ ਕਾਫ਼ੀ ਵਿੱਤੀ-ਸਹਾਇਤਾ ਮਿਲੇਗੀ।
ਸਰਕਾਰ ਅਤੇ ਇੰਡਸਟਰੀ ਦੇ ਭਾਈਵਾਲਾਂ ਦੇ ਨੇੜਲੇ ਸਹਿਯੋਗ ਨਾਲ ਇਸ ਕੈਟਾਲਿਸਟ ਸਾਈਬਰਸਕਿਉਰਿਟੀ ਖ਼ੇਤਰ ਵਿਚ ਲੋੜੀਂਦੇ ਸਕਿੱਲਡ ਵਰਕਰਾਂ ਦੀ ਮੰਗ ਨੂੰ ਪੂਰਿਆਂ ਕਰਨ ਲਈ ਇਕ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਆਰੰਭ ਕੀਤਾ ਜਾਏਗਾ। ਇਸ ਦੇ ਨਾਲ ਹੀ ਇਹ ਪ੍ਰੋਗਰਾਮ 40 ਸਾਂਝੇਦਾਰੀਆਂ ਕਾਇਮ ਕਰੇਗਾ ਅਤੇ ਭਵਿੱਖ ਵਿਚ ਆਉਣ ਵਾਲੀਆਂ ਸਾਈਬਰ ਕਰਾਈਮਜ਼ ਦੀਆਂ ਧਮਕੀਆਂ ਦੇ ਹੱਲ ਲਈ ਖੋਜ-ਕਰਤਾਵਾਂ ਤੇ ਇੰਡਸਟਰੀ ਨਾਲ ਜੁੜੇ ਵਿਅੱਕਤੀਆਂ ਵਿਚਕਾਰ ਨੇੜਤਾ ਪੈਦਾ ਕਰੇਗਾ। ਇਹ ਪੂੰਜੀ-ਨਿਵੇਸ਼ ਕੈਨੇਡੀਅਨ ਸਾਈਬਰਸਕਿਉਰਿਟੀ ਫ਼ਰਮਾਂ ਦੇ ਵਿਕਾਸ ਲਈ ਨਵੇਂ ਕਾਰੋਬਾਰੀ ਅਦਾਰਿਆਂ ਨੂੰ ਉਤਸ਼ਾਹਿਤ ਕਰੇਗਾ ਅਤੇ 60 ਕੰਪਨੀਆਂ ਨੂੰ ਉਨ੍ਹਾਂ ਦੇ ਨਵੇਂ ਪ੍ਰੋਡਕਟ ਵੇਚਣ ਲਈ ਨਵੀਆਂ ਮੰਡੀਆਂ ਵਿਚ ਪ੍ਰਵੇਸ਼ ਹੋਣ ਲਈ ਮਦਦ ਕਰੇਗਾ।
ਇਸ ਪ੍ਰੋਗਰਾਮ ਨਾਲ 790 ਸਕਿੱਲਡ ਨੌਕਰੀਆਂ ਪੈਦਾ ਹੋਣਗੀਆਂ ਜਿਨ੍ਹਾਂ ਵਿਚੋਂ 600 ਇੰਡਸਰੀ ਖ਼ੇਤਰ ਵਿਚ ਹੋਣਗੀਆਂ ਅਤੇ ਉਨ੍ਹਾਂ ਦੇ ਲਈ ਲੋੜੀਂਦੀ ਟ੍ਰੇਨਿੰਗ ਅਤੇ ਸਰਟੀਫ਼ੀਕੇਸ਼ਨ ਦੀ ਜ਼ਰੂਰਤ ਹੋਵੇਗੀ। 180 ਹੋਰ ਨੌਕਰੀਆਂ ਕਮੱਰਸ਼ੀਅਲ ਬਿਜ਼ਨੈੱਸ ਵਿਚ ਹੋਣ ਵਾਲੇ ਵਾਧੇ ਨਾਲ ਬਣਨਗੀਆਂ ਅਤੇ ਹੋਰ 13 ਪ੍ਰੋਜੈੱਕਟ ਮੈਨੇਜਮੈਂਟ ਤੇ ਕੈਟਲਿਸਟ ਦੀ ਡਿਲਿਵਰੀ ਨਾਲ ਪੈਦਾ ਹੋਣਗੀਆਂ। 'ਫ਼ੈੱਡਡੇਵ ਓਨਟਾਰੀਓ' ਤੋਂ ਇਲਾਵਾ ਰੌਜਰਜ਼ ਕਮਿਊਨੀਕੇਸ਼ਨ ਇੰਕ., ਰਾਇਲ ਬੈਂਕ ਆਫ਼ ਕੈਨੇਡਾ ਅਤੇ ਬਰੈਂਪਟਨ ਸਿਟੀ ਵੀ ਇਸ ਨਵੀਂ ਹੱਬ ਦੇ ਲਈ ਪੂੰਜੀ ਨਿਵੇਸ਼ ਕਰ ਰਹੇ ਹਨ ਜਿਸ ਨਾਲ ਇਹ ਰਾਸ਼ੀ 20 ਮਿਲੀਅਨ ਡਾਲਰ ਹੋ ਜਾਏਗੀ।
ਇਹ ਇਨਵੈੱਸਟਮੈਂਟ ਕੈਨੇਡਾ ਸਰਕਾਰ ਦੇ 'ਡਿਜੀਟਲ ਚਾਰਟਰ' ਨੂੰ ਮੁੱਖ ਰੱਖ ਕੇ ਕੀਤੀ ਜਾ ਰਹੀ ਹੈ। ਇਸ ਚਾਰਟਰ ਦੇ 10 ਸਿਧਾਂਤ ਸਾਨੂੰ ਦੱਸਦੇ ਹਨ ਕਿ ਆਪਣੇ ਟੇਲੈਂਟ ਅਤੇ ਉਪਲੱਭਧ ਸਾਧਨਾਂ ਦੇ ਨਾਲ ਅਸੀਂ ਭਵਿੱਖ ਤਬਦੀਲੀ ਦੇ ਇਸ ਯੁੱਗ ਵਿਚ ਡਿਜੀਟਲ ਦੁਨੀਆਂ ਵਿਚ ਦਰਪੇਸ਼ ਚੁਣੌਤੀਆਂ ਦਾ ਕਿਵੇਂ ਸਾਹਮਣਾ ਕਰਨਾ ਹੈ। ਇਸ ਦਾ ਦੂਸਰਾ ਸਿਧਾਂਤ ਖ਼ਾਸ ਤੌਰ 'ਤੇ ਕੈਨੇਡਾ ਦੀ ਸੁਰੱਖਿਆ ਅਤੇ ਆਨ-ਲਾਈਨ ਸਕਿਉਰਿਟੀ ਨਾਲ ਸਬੰਧਿਤ ਹੈ ਜਿਹੜੀ ਕਿ ਅਜੋਕੀ ਸਾਈਬਰ ਸਕਿਉਰਿਟੀ ਟੈਕਨਾਲੌਜੀਆਂ ਦੇ ਆਧਾਰਿਤ ਹੈ।
ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆਂ ਮੰਤਰੀ ਨਵਦੀਪ ਬੈਂਸ ਨੇ ਕਿਹਾ,"ਡਿਜੀਟਲ ਦੁਨੀਆਂ ਵਿਚ ਲਗਾਤਾਰ ਦਿਲਚਸਪੀ ਕਾਇਮ ਰੱਖਦਿਆਂ ਹੋਇਆਂ ਕੈਨੇਡਾ-ਵਾਸੀਆਂ ਦੀ ਡਿਜੀਟਲ ਪ੍ਰਾਈਵੇਸੀ ਨੂੰ ਸੁਰੱਖਿਅਤ ਰੱਖਣਾ ਅਤੀ ਜ਼ਰੂਰੀ ਹੈ। ਇਸ ਦੇ ਨਾਲ ਹੀ ਡਾਟਾ-ਡਰਿਵਨ ਇਕਾਨੌਮੀ ਨਾਲ ਕੈਨੇਡਾ-ਵਾਸੀਆਂ ਦੇ ਜੀਵਨ ਨੂੰ ਬੇਹਤਰ ਬਨਾਉਣ ਲਈ ਖੋਜੀਆਂ ਕੋਲ ਬੇਸ਼ੁਮਾਰ ਮੌਕੇ ਮੌਜੂਦ ਹਨ। ਰਾਇਰਸਨ ਵਰਗੇ ਪੋਸਟ ਸੈਕੰਡਰੀ ਵਿਦਿਅਕ-ਅਦਾਰਿਆਂ ਦੇ ਐਕਸਪਰਟ ਤਜਰਬੇ ਦਾ ਲਾਭ ਉਠਾਉਂਦਆਂ ਹੋਇਆਂ ਅਸੀਂ ਕੈਨੇਡਾ ਵਿੱਚੋਂ ਟੇਲੈਂਟ ਦੀ ਭਾਲ ਕਰ ਸਕਦੇ ਹਾਂ। ਸਾਡੀ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਸਾਡੇ ਕਾਮੇਂ ਸਹੀ ਸਕਿੱਲ ਪ੍ਰਾਪਤ ਕਰਕੇ ਦੇਸ਼ ਦੇ ਨਵੇਂ ਅਰਥਚਾਰੇ ਵਿੱਚੋਂ ਲਾਭ ਪ੍ਰਾਪਤ ਕਰ ਸਕਣ ਅਤੇ ਨਾਲ ਹੀ ਕੈਨੇਡਾ ਦੀ ਪ੍ਰਾਈਵੇਸੀ ਨੂੰ ਵੀ ਸੁਰੱਖਿਅਤ ਰੱਖ ਸਕਣ।"
ਇਸ ਦੌਰਾਨ ਸੋਨੀਆ ਸਿੱਧੂ ਦਾ ਕਹਿਣਾ ਸੀ,"ਸਾਈਬਰ ਸਕਿਉਰ ਕੈਟਾਲਿਸਟ ਨੂੰ ਸਾਡੀ ਸਰਕਾਰ ਦੀ ਇਹ ਸਪੋਰਟ ਦਰਸਾ ਰਹੀ ਹੈ ਕਿ ਬਰੈਂਪਟਨ ਦੇ ਵਿਕਾਸ ਲਈ ਉਸ ਨੂੰ ਟੇਲੈਂਟ ਪ੍ਰਦਾਨ ਕਰਨ ਲਈ ਉਹ ਕਿੰਨੀ ਸੁਹਿਰਦ ਹੈ। ਰਾਇਰਸਨ ਯੂਨੀਵਰਸਿਟੀ ਇਸ ਅਹਿਮ ਖ਼ੇਤਰ ਵਿਚ ਅਗਵਾਈ ਵਾਲਾ ਰੋਲ ਨਿਭਾ ਰਹੀ ਹੈ। ਉਹ ਲੋੜੀਂਦੀ ਟ੍ਰੇਨਿੰਗ ਅਤੇ ਸਾਧਨ ਮੁਹੱਈਆ ਕਰ ਰਹੀ ਹੈ ਜਿਸ ਦੀ ਕੈਨੇਡਾ-ਵਾਸੀਆਂ ਨੂੰ ਸਾਈਬਰ ਸਕਿਉਰਿਟੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਭਵਿੱਖ ਦੀਆਂ ਨੌਕਰੀਆਂ ਪ੍ਰਾਪਤ ਕਰਨ ਲਈ ਅਤਿਅੰਤ ਜ਼ਰੂਰਤ ਹੈ। ਮੈਂ ਇਸ ਪ੍ਰੋਜੈੱਕਟ ਲਈ ਬੜੀ ਉਤਸ਼ਾਹਿਤ ਹਾਂ ਅਤੇ ਇਹ ਪ੍ਰਾਜੈੱਕਟ ਰਾਇਰਸਨ ਯੂਨੀਵਰਸਿਟੀ, ਬਰੈਂਪਟਨ-ਵਾਸੀਆਂ ਅਤੇ ਸਾਰੇ ਦੇਸ਼ ਲਈ ਲਾਭਦਾਇਕ ਸਾਬਤ ਹੋਵੇਗਾ।"

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਸਕੂਲ ਬੱਸ ਤੇ ਟਰੱਕ ਦੀ ਟੱਕਰ ਵਿੱਚ 3 ਬੱਚੇ ਜ਼ਖ਼ਮੀ ਸਬਵੇਅ ਉੱਤੇ ਚਾਕੂ ਮਾਰ ਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰਨ ਵਾਲਾ ਮਸ਼ਕੂਕ ਕਾਬੂ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ 11 ਸਾਲਾ ਲੜਕੀ ਜ਼ਖ਼ਮੀ