Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਟੋਰਾਂਟੋ/ਜੀਟੀਏ

ਬਰੈਂਪਟਨ ਵਾਸੀ ਪ੍ਰਾਈਡ ਦੇ ਤਿੰਨ ਤਰ੍ਹਾਂ ਦੇ ਜਸ਼ਨਾਂ ਵਿੱਚ ਲੈ ਸਕਣਗੇ ਹਿੱਸਾ

June 19, 2019 08:55 AM

ਬਰੈਂਪਟਨ, 18 ਜੂਨ (ਪੋਸਟ ਬਿਊਰੋ) : ਇਨ੍ਹਾਂ ਗਰਮੀਆਂ ਵਿੱਚ ਬਰੈਂਪਟਨ ਵਾਸੀਆਂ ਤੇ ਵਿਜ਼ੀਟਰਜ਼ ਨੂੰ ਐਲਜੀਬੀਟੀਕਿਊ ਕਮਿਊਨਿਟੀ ਨਾਲ ਤਿੰਨ ਤਰ੍ਹਾਂ ਦੇ ਈਵੈਂਟਸ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਇਨ੍ਹਾਂ ਵਿੱਚੋਂ ਦੋ ਈਵੈਂਟ ਤਾਂ ਪਹਿਲੀ ਵਾਰੀ ਕਰਵਾਏ ਜਾ ਰਹੇ ਹਨ।
22 ਜੂਨ ਨੂੰ ਮੇਅਰ ਬ੍ਰਾਊਨ ਤੇ ਕਾਉਂਸਲ ਵੱਲੋਂ ਪ੍ਰਾਈਡ ਪਰੇਡ ਦੀਆਂ ਤਿਆਰੀਆਂ ਲਈ ਦੁਪਹਿਰ ਦੇ 2:00 ਵਜੇ ਤੋਂ 4:00 ਵਜੇ ਤੱਕ ਪਾਰਟੀ ਰੱਖੀ ਗਈ ਹੈ। ਇਸ ਈਵੈਂਟ ਵਿੱਚ ਡੀਜੇ, ਰਿਫਰੈਸ਼ਮੈਂਟਸ ਤੇ ਬਲੂਨ ਆਰਟਿਸਟ ਹੋਵੇਗਾ। ਅਗਲੇ ਦਿਨ ਭਾਵ 23 ਜੂਨ ਦਿਨ ਐਤਵਾਰ ਨੂੰ ਟੋਰਾਂਟੋ ਵਿਖੇ ਹੋਣ ਵਾਲੀ ਪ੍ਰਾਈਡ ਪਰੇਡ ਲਈ ਹਰ ਕਿਸੇ ਨੂੰ ਇਸ ਪਾਰਟੀ ਵਿੱਚ ਗੁਬਾਰਿਆਂ ਰਾਹੀਂ ਕੁੱਝ ਸਿਰਜਣਾਤਮਕ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ। ਇਸ ਪਾਰਟੀ ਨੂੰ ਮੈਰੀਡੀਅਨ ਕ੍ਰੈਡਿਟ ਯੂਨੀਅਨ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਹੈ।
23 ਜੂਨ ਨੂੰ ਟੋਰਾਂਟੋ ਦੀ ਪ੍ਰਾਈਡ ਪਰੇਡ ਵਿੱਚ ਮੇਅਰ ਪੈਟ੍ਰਿਕ ਬ੍ਰਾਊਨ ਤੇ ਕਾਉਂਸਲ ਮੈਂਬਰਾਂ ਸਮੇਤ ਸਾਰਿਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਆਜ਼ਾਦੀ, ਐਕਸਪ੍ਰੈਸ਼ਨ, ਪਿਆਰ ਤੇ ਆਪਸੀ ਸਮਝ ਦੇ ਪ੍ਰਗਟਾਵੇ ਲਈ ਇਹ ਉੱਤਰੀ ਅਮਰੀਕਾ ਦਾ ਸੱਭ ਤੋਂ ਵੱਡਾ ਈਵੈਂਟ ਮੰਨਿਆ ਜਾਂਦਾ ਹੈ। ਜੇ ਤੁਸੀਂ ਵੀ ਮੇਅਰ ਤੇ ਕਾਉਂਸਲਰਜ਼ ਨਾਲ ਪ੍ਰਾਇਮਰੀ ਮਾਰਚ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋਂ ਤਾਂ ਪਿੰਕ ਰੰਗ ਦੀ ਸ਼ਰਟ ਪਾਓ ਤੇ 1:15 ਉੱਤੇ ਟੈੱਡ ਰੌਜਰਜ਼ ਤੇ ਬਲੂਰ ਸਟਰੀਟ ਉੱਤੇ ਮੇਅਰ ਤੇ ਕਾਉਂਸਲ ਨੂੰ ਮਿਲੋ।
ਲਗਾਤਾਰ ਦੂਜੇ ਸਾਲ ਸਿਟੀ ਵੱਲੋਂ ਸਕੁਏਅਰ ਵਿੱਚ ਪ੍ਰਾਈਡ ਪਰੇਡ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ। ਇਸ ਲਈ ਕਲਾ, ਕਾਰਗੁਜ਼ਾਰੀ ਤੇ ਪਰਿਵਾਰਕ ਮਾਹੌਲ ਵਿੱਚ ਪ੍ਰਾਈਡ ਦਾ ਆਨੰਦ ਮਾਨਣ ਲਈ 7 ਜੁਲਾਈ ਨੂੰ 2 ਤੋਂ 9 ਵਜੇ ਤੱਕ ਗਾਰਡਨ ਸਕੁਏਅਰ ਪਹੁੰਚੋ। ਇਸ ਮੌਕੇ ਫੇਅ ਐਂਡ ਫਲੱਫੀ, ਫਲਾਇ ਲੇਡੀ ਡੀ ਤੇ ਕੁਆਰਟਰਬੈਕ ਵਰਗੇ ਕਲਾਕਾਰ ਤੁਹਾਡਾ ਮਨੋਰੰਜਨ ਕਰਨਗੇ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ 20 ਮਿੰਟ ਦੀ ਟੈਕਸੀ ਰਾਈਡ ਲਈ ਓਨਟਾਰੀਓ ਦੀ ਮਹਿਲਾ ਤੋਂ ਚਾਰਜ ਕੀਤੇ ਗਏ 7,000 ਡਾਲਰ ਕੇਟਰਿੰਗ ਵਰਕਰਜ਼ ਦੀ ਹੜਤਾਲ ਕਾਰਨ ਕਈ ਜਹਾਜ਼ਾਂ ਵਿੱਚ ਨਹੀਂ ਮਿਲੇਗਾ ਖਾਣਾ ਫੋਰਡ ਸਰਕਾਰ ਬਣਾ ਰਹੀ ਹੈ ਗੋ ਟਰੇਨ ਲਾਈਨਜ਼ ਉੱਤੇ 300 ਨਵੇਂ ਟਰਿੱਪ ਸ਼ੁਰੂ ਕਰਨ ਦੀ ਯੋਜਨਾ ਲੇਕ ਓਨਟਾਰੀਓ ਤੋਂ ਮਿਲੀ 14 ਸਾਲਾ ਲੜਕੇ ਦੀ ਲਾਸ਼ ਐਸ਼ਬ੍ਰਿੱਜਿਜ਼ ਬੇਅ ਨੇੜੇ ਡੁੱਬੇ ਵਿਅਕਤੀ ਦੀ ਕੀਤੀ ਜਾ ਰਹੀ ਹੈ ਭਾਲ