Welcome to Canadian Punjabi Post
Follow us on

28

March 2024
 
ਭਾਰਤ

ਦਿੱਲੀ ਦੇ ਸਿੱਖਾਂ ਨੇ ਮੀਂਹ ਦੇ ਬਾਵਜੂਦ ਮੁਖਰਜੀ ਨਗਰ ਥਾਣਾ ਰਾਤ ਦੇ ਵਕਤ ਜਾ ਘੇਰਿਆ

June 18, 2019 12:44 PM

* ਸਿੱਖ ਪਿਤਾ-ਪੁੱਤਰ ਦੀ ਕੁੱਟਮਾਰ ਵਿਰੁੱਧ ਹਜ਼ਾਰਾਂ ਸਿੱਖਾਂ ਦਾ ਪ੍ਰਦਰਸ਼ਨ ਜਾਰੀ 

ਨਵੀਂ ਦਿੱਲੀ, 17 ਜੂਨ, (ਪੋਸਟ ਬਿਊਰੋ)- ਦਿੱਲੀ ਦੇ ਮੁਖਰਜੀ ਨਗਰ ਥਾਣੇ ਅੱਗੇ ਐਤਵਾਰ ਰਾਤ ਨੂੰ ਇੱਕ ਬੁਜ਼ੁਰਗ ਸਿੱਖ ਆਟੋ ਚਾਲਕ ਅਤੇ ਉਸ ਦੇ ਨਾਬਾਲਗ ਪੁੱਤਰ ਦੀ ਕੁੱਟਮਾਰ ਦਾ ਮਾਮਲਾ ਭਖ ਗਿਆ ਤੇਅੱਜ ਸੋਮਵਾਰ ਨੂੰ ਦੇਰ ਰਾਤ ਦਿੱਲੀ ਦੇ ਮੁਖਰਜੀ ਨਗਰ ਥਾਣੇ ਅਤੇ ਜੀ ਟੀ ਬੀ ਨਗਰ ਮੈਟਰੋ ਸਟੇਸ਼ਨ ਦੇ ਬਾਹਰ ਧਰਨਾ ਪ੍ਰਦਰਸ਼ਨ ਅਤੇ ਨਾਅਰੇਬਾਜੀ ਕਰਦੇ ਹੋਏ ਸਿੱਖ ਭਾਈਚਾਰੇ ਦੇ ਲੋਕਾਂ ਨੇ ਸੜਕ ਜਾਮ ਕਰ ਦਿੱਤੀ। ਉਹ ਦਿੱਲੀ ਪੁਲਸ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰ ਰਹੇ ਹਨ ਤੇ ਇਸੇ ਦੌਰਾਨ ਕੁਝ ਮੀਡੀਆ ਰਿਪੋਰਟਾਂ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਓਥੇ ਧੱਕਾਮੁੱਕੀ ਵੀ ਕੀਤੀ ਹੈ, ਪਰ ਇਸ ਦੀ ਪੂਰੀ ਤਰ੍ਹਾਂ ਪੁਸ਼ਟੀ ਨਹੀਂਹੋ ਸਕੀ।
ਅੱਜ ਸ਼ਾਮ ਹੋਏ ਪ੍ਰਦਰਸ਼ਨ ਦੌਰਾਨ ਸਿੱਖ ਭਾਈਚਾਰੇ ਦੇ ਲੋਕਾਂ ਨੇ ਮੁਖਰਜੀ ਨਗਰ ਪੁਲਸ ਸਟੇਸ਼ਨ ਪੂਰੀ ਤਰ੍ਹਾਂਘੇਰ ਲਿਆ, ਜਿਸ ਕਾਰਨ ਇਸ ਪੂਰੇ ਇਲਾਕੇ ਵਿਚ ਤਨਾਅ ਦਾ ਮਾਹੌਲ ਬਣ ਗਿਆ ਹੈ। ਪੁਲਸ ਸਿਰਫ ਥਾਣੇ ਦੇ ਅੰਦਰ ਹੈ ਅਤੇ ਇਲਾਕੇ ਦੀ ਸੁਰਖਿਆ ਵਾਸਤੇ ਵੱਡੀ ਗਿਣਤੀ ਵਿਚ ਪੁਲਸ ਫੋਰਸ ਅਤੇ ਸੀ ਆਰ ਪੀ ਐੱਫ ਜਵਾਨਾਂ ਨੂੰ ਲਾ ਦਿੱਤਾ ਗਿਆ ਹੈ। ਬਾਕੀ ਦੇ ਦਿੱਲੀ ਸ਼ਹਿਰ ਵਿੱਚ ਵੀ ਵੱਡੀ ਗਿਣਤੀ ਵਿੱਚ ਪੁਲਸ ਫੋਰਸ ਲਾਈ ਗਈ ਹੈ। ਇਸ ਦੇ ਬਾਅਦ ਭਾਰੀ ਮੀਂਹ ਦੇ ਬਾਵਜੂਦ ਮੁਖਰਜੀ ਨਗਰ ਥਾਣੇ ਅੱਗੇ ਪ੍ਰਦਰਸ਼ਨ ਜਾਰੀ ਰਿਹਾ ਹੈ।
ਐਤਵਾਰ ਸ਼ਾਮ ਨੂੰ ਮੁਖਰਜੀ ਨਗਰ ਥਾਣੇ ਅੱਗੇ ਇੱਕ ਸਿੱਖ ਆਟੋ ਡਰਾਈਵਰ ਤੇ ਪੁਲਸ ਵਿਚਾਲੇ ਹੋਈ ਕੁੱਟ-ਮਾਰ ਦੀ ਵੀਡੀਓ ਵਾਇਰਲ ਹੋਣ ਕਾਰਨ ਲੋਕ ਭੜਕੇ ਹੋਏ ਹਨ। ਸੋਸ਼ਲ ਮੀਡੀਆ ਉੱਤੇਮੁੱਦਾ ਭੜਕਣ ਨਾਲ ਆਮ ਸਿੱਖਾਂ ਵਿਚ ਇਕੱਠ ਦੀ ਭਾਵਨਾ ਵੀ ਵਧੀ ਹੈ, ਜਿਸ ਦੇਅਸਰ ਹੇਠ ਓਸੇ ਰਾਤ ਨੂੰ ਪੁਲਸ ਨੇ ਪਹਿਲਾਂ 3 ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਅਤੇ ਫਿਰ ਕਮਿਸ਼ਨਰ ਅਮੁਲਿਆ ਪਟਨਾਇਕ ਨੇ ਇਸ ਕੇਸ ਦੀ ਜਾਂਚ ਕਰਾਈਮ ਬ੍ਰਾਂਚ ਨੂੰ ਸੌਂਪ ਕੇ ਦੋਸ਼ੀ ਪੁਲਸ ਵਾਲਿਆਂ ਵਿਰੁੱਧ ਕੇਸ ਦਰਜ ਕਰਨ ਦਾ ਐਲਾਨ ਕੀਤਾ ਹੈ।
ਅੱਜ ਸਾਰਾ ਦਿਨ ਇਸ ਘਟਨਾ ਦੀ ਵੀਡੀਓ ਚੱਲਦੀ ਦੇਖਣ ਪਿੱਛੋਂ ਸਿੱਖਾਂ ਦਾ ਗੁੱਸਾ ਏਨਾ ਵਧ ਗਿਆ ਕਿ ਰਾਤ ਪੈਣ ਤੱਕ ਮੁਖਰਜੀ ਨਗਰ ਥਾਣੇ ਦੇ ਬਾਹਰ ਸਿੱਖ ਆਗੂ ਅਤੇ ਬਹੁਤ ਸਾਰੀ ਸੰਗਤ ਇਕੱਠੀ ਹੋ ਗਈ। ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ, ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਤਿਲਕ ਨਗਰ ਤੋ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਆਦਿ ਸਾਰੇ ਜਣੇ ਪੁਲਸ ਵਿਰੁੱਧ ਆ ਕੇ ਡਟ ਗਏ। ਇਨ੍ਹਾਂ ਆਗੂਆਂ ਨੇ ਏਥੋਂ ਫੇਸਬੁੱਕ ਰਾਹੀਂ ਲਾਈਵ ਹੋ ਕੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਦੋਸ਼ੀ ਪੁਲਸ ਮੁਲਾਜ਼ਮਾਂ ਉੱਤੇ ਕਾਰਵਾਈ ਤੋਂ ਪਹਿਲਾਂ ਇਥੋਂਨਹੀਂ ਜਾਣਗੇ।ਰਾਤ ਲਗਭਗ 12 ਵਜੇ ਪੁਲਸ ਤਿੰਨ ਮੁਲਾਜ਼ਮਾਂ ਦੀ ਸਸਪੈਂਨਸ਼ਨ ਦੀ ਖਬਰਤੋਂ ਬਾਅਦ ਸਿਆਸੀ ਆਗੂਆਂ ਦੀ ਭੀੜ ਕੁਝ ਘਟ ਗਈ, ਪਰ ਸਿੱਖ ਸੰਗਤ ਨੇ ਦੋਸ਼ੀ ਪੁਲਸ ਵਾਲਿਆਂ ਵਿਰੁੱਧ ਇਰਾਦਾ ਕਤਲ ਦੀ ਧਾਰਾ 307 ਅਤੇ 205 ਏ ਦਾਕੇਸ ਦਰਜ ਕਰਨ ਦੀ ਮੰਗ ਕਰ ਦਿੱਤੀ ਅਤੇ ਤਨਾਅ ਵਧਣਾ ਜਾਰੀ ਰਿਹਾ।
ਅੱਜ ਸੋਮਵਾਰ ਨੂੰ ਭਾਜਪਾ ਦੇ ਕੌਮੀ ਸਕੱਤਰ ਆਰ ਪੀ ਸਿੰਘ ਨੇ ਅੱਧੀ ਰਾਤ ਵੇਲੇ ਭਾਜਪਾ ਸਿੱਖ ਸੈੱਲ ਦੇ ਮੈਂਬਰਾਂ ਸਮੇਤ ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕ੍ਰਿਸ਼ਨ ਰੈਡੀ ਨਾਲ ਮੁਲਾਕਾਤ ਕਰ ਕੇ ਕਾਰਵਾਈ ਦਾ ਦਬਾਅ ਬਣਾਇਆ ਤਾਂ ਫਿਰ ਪੁਲਸਵਾਲਿਆਂ ਦੇ ਖਿਲਾਫ ਕਾਰਵਾਈ ਅੱਗੇ ਵਧੀ। ਇਸ ਦੌਰਾਨ ਆਰ ਪੀ ਸਿੰਘ ਨੇ ਥਾਣੇ ਅੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗਣ ਦੇ ਵੀਡੀਓ ਟਵਿਟਰ ਉੱਤੇ ਪੋਸਟ ਕਰ ਕੇ ਅਕਾਲੀ ਆਗੂਆਂ ਨੂੰ ਇਸ ਦਾ ਦੋਸ਼ੀ ਆਖਿਆ ਤੇ ਇਸ ਦੀ ਨਿੰਦਾ ਕਰਦੇ ਹੋਏ ਅਜਿਹੇ ਲੋਕਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ।ਇਸ ਸਾਰੀ ਕੋਸਿ਼ਸ਼ ਦੇ ਬਾਵਜੂਦ ਆਮ ਤੌਰ ਉੱਤੇ ਸਾਰੇ ਸਧਾਰਨ ਸਿੱਖ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਇਕੱਠੇ ਨਜ਼ਰ ਆਏ, ਪਰ ਸਿੱਖ ਆਗੂਆਂ ਨੇ ਵੋਟ ਬੈਂਕ ਉੱਤੇ ਨਜ਼ਰ ਰੱਖਣ ਦਾ ਚੇਤਾ ਨਹੀਂ ਸੀ ਭੁਲਾਇਆ। ਦੇਰ ਸ਼ਾਮ ਮੁਖਰਜੀ ਨਗਰ ਥਾਣੇ ਅੱਗੇ ਸਰਬੱਤ ਖਾਲਸਾ ਦੇ ਥਾਪੇ ਹੋਏ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਅਤੇ ਸੰਤ ਬਲਜੀਤ ਸਿੰਘ ਦਾਦੂਵਾਲ ਵੀ ਸਿੱਖ ਸੰਗਤ ਦੇ ਧਰਨੇ ਵਿਚ ਸ਼ਾਮਲ ਹੋ ਗਏ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ