Welcome to Canadian Punjabi Post
Follow us on

18

October 2019
ਮਨੋਰੰਜਨ

‘ਜ਼ੋਂਬੀ’ ਫਿਲਮ ਵਿੱਚ ਹੁਮਾ ਕੁਰੈਸ਼ੀ

June 18, 2019 12:41 PM

ਗੁਰਿੰਦਰ ਚੱਢਾ ਦੀ ਫਿਲਮ ‘ਵਾਇਸਰਾਏ ਹਾਊਸ’ ਨਾਲ 2017 ਵਿੱਚ ਇੰਟਰਨੈਸ਼ਨਲ ਫਿਲਮਾਂ ਵਿੱਚ ਡੈਬਿਊ ਕਰ ਚੁੱਕੀ ਹੁਮਾ ਕੁਰੈਸ਼ੀ ਛੇਤੀ ਹੀ ਅਮਰੀਕੀ ਫਿਲਮ ਨਿਰਮਾਤਾ ਜੈਕ ਸਨਾਈਡਰ ਦੀ ਫਿਲਮ ‘ਆਰਮੀ ਆਫ ਦਿ ਡੈੱਡ’ ਵਿੱਚ ਕੰਮ ਕਰਦੀ ਨਜ਼ਰ ਆਏਗੀ। ਇਸ ਫਿਲਮ ਵਿੱਚ ਕੰਮ ਕਰਨ ਨੂੰ ਲੈ ਕੇ ਹੁਮਾ ਕਾਫੀ ਉਤਸ਼ਾਹਤ ਹੈ ਅਤੇ ਕਹਿ ਰਹੀ ਹੈ ਕਿ ਉਹ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਦੀ ਹੋਰ ਉਡੀਕ ਨਹੀਂ ਕਰ ਸਕਦੀ।ਫਿਲਮ ਵਿੱਚ ਹੁਮਾ ਇੱਕ ਅਹਿਮ ਕਿਰਦਾਰ ਵਿੱਚ ਹੋਵੇਗੀ ਅਤੇ ਇਸ ਤਰ੍ਹਾਂ ਦੀ ਭੂਮਿਕਾ ਨੂੰ ਉਸ ਨੇ ਇਸ ਤੋਂ ਪਹਿਲਾਂ ਪਰਦੇ 'ਤੇ ਨਹੀਂ ਨਿਭਾਇਆ। ਇਸ ਵਿੱਚ ਹੁਮਾ ਦੇ ਨਾਲ ਐਲਾ ਪੁਰਨੇਲ, ਐਨਾ ਡੇ ਲਾ ਰੇਗੁਏਰਾ ਅਤੇ ਥਿਓ ਰਾਸ਼ੀ ਵਰਗੇ ਹਾਲੀਵੁੱਡ ਕਲਾਕਾਰ ਹੋਣਗੇ। ਧਿਆਨ ਦੇਣ ਯੋਗ ਹੈ ਕਿ ‘ਆਰਮੀ ਆਫ ਦਿ ਡੈੱਡ’ ਦੇ ਜ਼ਰੀਏ ਸਨਾਈਡਰ ‘ਜ਼ੋਂਬੀ’ ਫਿਲਮਾਂ ਦੀ ਸ਼ੈਲੀ ਵਿੱਚ ਫਿਰ ਤੋਂ ਵਾਪਸੀ ਕਰਨ ਲੱਗੀ ਹੈ। ਇਸ ਤੋਂ ਪਹਿਲਾਂ ‘ਡਾਊਨ ਆਫ ਦਿ ਡੈੱਡ’ ਨਾਲ ਉਸ ਨੇ ਨਿਰਦੇਸ਼ਨ ਦੇ ਖੇਤਰ 'ਚ ਕਦਮ ਰੱਖਿਆ ਸੀ।
ਜ਼ਿਕਰ ਯੋਗ ਹੈ ਕਿ ‘ਜ਼ੋਂਬੀ’ ਇੱਕ ਤਰ੍ਹਾਂ ਦੀਆਂ ਹਾਰਰ ਫਿਲਮਾਂ ਹੰੁਦੀਆਂ ਹਨ, ਜਿਨ੍ਹਾਂ ਦੀਆਂ ਕਹਾਣੀਆਂ ਲਾਸ਼ਾਂ 'ਤੇ ਆਧਾਰਤ ਹੁੰਦੀਆਂ ਹਨ। ਹੁਮਾ ਨੇ ਇਸ ਬਾਰੇ ਕਿਹਾ, ‘‘ਇਸ ਮੌਕੇ ਨੂੰ ਪ੍ਰਾਪਤ ਕਰ ਕੇ ਮੈਂ ਬਹੁਤ ਨਿਮਰ ਅਤੇ ਉਤਸ਼ਾਹਤ ਹਾਂ। ਮੈਂ ਜੈਕ ਸਨਾਈਡਰ ਦੀ ਬਹੁਤ ਵੱਡੀ ਫੈਨ ਹਾਂ ਤੇ ਸ਼ੂਟਿੰਗ ਸ਼ੁਰੂ ਹੋਣ ਦੀ ਉਡੀਕ ਮੇਰੇ ਤੋਂ ਹੋਰ ਨਹੀਂ ਹੋ ਰਹੀ ਹੈ।”

Have something to say? Post your comment