Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਭਾਰਤ

ਐੱਨ ਆਈ ਏ ਦਾ ਖੁਲਾਸਾ: ਕਸ਼ਮੀਰੀ ਵੱਖਵਾਦੀ ਨੇਤਾਵਾਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਨਿੱਜੀ ਹਿੱਤਾਂ ਲਈ ਵਰਤੀ ਗਈ

June 18, 2019 12:27 PM

ਨਵੀਂ ਦਿੱਲੀ, 17 ਜੂਨ (ਪੋਸਟ ਬਿਊਰੋ)- ਰਾਸ਼ਟਰੀ ਜਾਂਚ ਏਜੰਸੀ (ਐੱਨ ਆਈ ਏ) ਨੇ ਦੋਸ਼ ਲਾਇਆ ਹੈ ਕਿ ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਦੀ ਫੰਡਿੰਗ ਦੇ ਮਾਮਲੇ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੱਟੜਪੰਥੀ ਵੱਖਵਾਦੀ ਨੇਤਾਵਾਂ ਨੂੰ ਵਿਦੇਸ਼ਾਂ ਤੋਂ ਪੈਸੇ ਆਏ ਅਤੇ ਉਨ੍ਹਾਂ ਨੇ ਇਸ ਦੀ ਵਰਤੋਂ ਆਪਣੇ ਲਈ ਜਾਇਦਾਦ ਖਰੀਦਣ ਤੋਂ ਲੈ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਾਉਣ ਦੇ ਕੰਮ ਲਈ ਵੀ ਕੀਤੀ ਸੀ।
ਜਾਂਚ ਏਜੰਸੀ ਨੇ ਹੁਰੀਅਤ ਕਾਨਫਰੰਸ ਅਤੇ ਸੰਗਠਨਾਂ ਦੇ ਕਈ ਸੀਨੀਅਰ ਨੇਤਾਵਾਂ ਤੋਂ ਪੁੱਛਗਿੱਛ ਕੀਤੀ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਆਗੂਆਂ ਨੇ ਕਸ਼ਮੀਰ ਘਾਟੀ ਵਿੱਚ ਲੋਕਾਂ ਵਿੱਚ ਵੱਖਵਾਦੀ ਭਾਵਨਾਵਾਂ ਨੂੰ ਭੜਕਾਉਣ ਲਈ ਪਾਕਿਸਤਾਨ ਤੋਂ ਫੰਡਿੰਗ ਮਿਲਣ ਦੀ ਗੱਲ ਮੰਨੀ ਹੈ। ਐੱਨ ਆਈ ਏ ਨੇ ਕੱਲ੍ਹ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਦੁਖਤਰਾਨ-ਏ-ਮਿੱਲਤ ਦੀ ਨੇਤਾ ਆਸੀਆ ਅੰਦਰਾਬੀ ਤੋਂ ਮਲੇਸ਼ੀਆ ਵਿੱਚ ਉਸ ਦੇ ਬੇਟੇ ਦੀ ਪੜ੍ਹਾਈ 'ਤੇ ਖਰਚ ਬਾਰੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਇਹ ਖਰਚਾ ਜਹੂਰ ਵਟਾਲੀ ਚੁੱਕਦਾ ਸੀ, ਜਿਸ ਨੂੰ ਅੱਤਵਾਦੀ ਫੰਡਿੰਗ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਆਸੀਆ ਅੰਦਰਾਬੀ ਨੇ ਮੰਨਿਆ ਹੈ ਕਿ ਉਸ ਨੂੰ ਵਿਦੇਸ਼ੀ ਸਰੋਤਾਂ ਤੋਂ ਪੈਸਾ ਮਿਲਦਾ ਰਿਹਾ ਹੈ ਤੇ ਦੁਖਤਰਾਨ-ਏ-ਮਿਲਤ ਘਾਟੀ ਵਿੱਚ ਮੁਸਲਿਮ ਔਰਤਾਂ ਵੱਲੋਂ ਪ੍ਰਦਰਸ਼ਨ ਕਰਾਉਂਦਾ ਹੈ। ਇੱਕ ਕੱਟੜਪੰਥੀ ਨੇਤਾ ਸ਼ੱਬੀਰ ਸ਼ਾਹ ਤੋਂ ਵੀ ਉਸ ਦੇ ਕਾਰੋਬਾਰ ਬਾਰੇ ਪੁੱਛਗਿੱਛ ਕੀਤੀ, ਜੋ ਪਾਕਿਸਤਾਨ ਤੋਂ ਮਿਲੇ ਪੈਸੇ ਨਾਲ ਚੱਲ ਰਿਹਾ ਸੀ ਅਤੇ ਇਸ 'ਚ ਪਹਿਲਗਾਮ ਵਿੱਚ ਉਸ ਦੇ ਹੋਟਲ ਦਾ ਕਾਰੋਬਾਰ ਸ਼ਾਮਲ ਹੈ। ਐੱਨ ਆਈ ਏ ਨੇ ਕਿਹਾ ਕਿ ਹਿਰਾਸਤ ਵਿੱਚ ਪੁੱਛਗਿੱਛ ਦੌਰਾਨ ਸ਼ਾਹ ਤੋਂ ਪਾਕਿਸਤਾਨੀ ਏਜੰਟਾਂ ਅਤੇ ਏ ਪੀ ਐੱਚ ਸੀ (ਆਲ ਪਾਰਟੀਜ਼ ਹੁਰੀਅਤ ਕਾਨਫਰੰਸ) ਦੇ ਅਹੁਦੇਦਾਰਾਂ ਵੱਲੋਂ ਪੈਸਾ ਭੇਜਣ ਬਾਰੇ ਪੁੱਛਿਆ ਅਤੇ ਪਹਿਲਗਾਮ ਵਿੱਚ ਵੱਖ-ਵੱਖ ਹੋਟਲਾਂ ਅਤੇ ਕਾਰੋਬਾਰ, ਜੰਮੂ, ਸ੍ਰੀਨਗਰ ਤੇ ਅਨੰਤਨਾਗ 'ਚ ਜਾਇਦਾਦਾਂ ਬਾਰੇ ਪੁੱਛਗਿੱਛ ਕੀਤੀ ਗਈ।
ਇਸ ਦੌਰਾਨ ਐੱਨ ਆਈ ਏ ਮੁਤਾਬਕ ਮੁਸਲਿਮ ਲੀਗ ਦੇ ਨੇਤਾ ਮਸੱਰਤ ਆਲਮ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਪਾਕਿਸਤਾਨ ਵਿਚਲੇ ਏਜੰਟ ਨੇ ਵਿਦੇਸ਼ ਤੋਂ ਪੈਸੇ ਹਵਾਲਾ ਕਾਰੋਬਾਰੀਆਂ ਰਾਹੀਂ ਉਸ ਨੂੰ ਜੰਮੂ-ਕਸ਼ਮੀਰ ਵਿੱਚ ਭੇਜੇ ਤੇ ਵੱਖਵਾਦੀ ਹੁਰੀਅਤ ਕਾਨਫਰੰਸ ਦੇ ਅੰਦਰ ਵਿਦੇਸ਼ ਤੋਂ ਫੰਡਿੰਗ ਅਤੇ ਉਸ ਦੀ ਵਰਤੋਂ ਬਾਰੇ ਮਤਭੇਦ ਹਨ। ਦੱਸਣ ਯੋਗ ਹੈ ਕਿ ਮਸੱਰਤ ਆਲਮ ਘਾਟੀ ਵਿੱਚ ਪੱਥਰਬਾਜ਼ਾਂ ਦਾ ਪੋਸਟਰ ਬੁਆਏ ਕਹਾਉਂਦਾ ਹੈ। ਇਸ ਨੇ ਕੱਟੜਵਾਦੀ ਹੁਰੀਅਤ ਨੇਤਾ ਸਈਅਦ ਸ਼ਾਹ ਗਿਲਾਨੀ ਸਮੇਤ ਕਈ ਵੱਖਵਾਦੀ ਨੇਤਾਵਾਂ ਦਾ ਪੈਸਾ ਟਰਾਂਸਫਰ ਕੀਤਾ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ