Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਟੋਰਾਂਟੋ/ਜੀਟੀਏ

ਲਾਲ ਰੰਗ ਵਿੱਚ ਰੰਗਿਆ ਟੋਰਾਂਟੋ

June 18, 2019 09:15 AM

ਪ੍ਰਸ਼ੰਸਕਾਂ ਦੇ ਠਾਠਾਂ ਮਾਰਦੇ ਦਰਿਆ ਨੂੰ ਵੇਖਕੇ ਖਿਡਾਰੀ ਹੋਏ ਹੈਰਾਨ


ਟੋਰਾਂਟੋ, 17 ਜੂਨ (ਪੋਸਟ ਬਿਊਰੋ) : ਐਨਬੀਏ ਫਾਈਨਲਜ਼ ਦਾ ਐਮਵੀਪੀ ਕਾਵਹੀ ਲਿਓਨਾਰਡ ਭਾਵੇਂ ਸ਼ਾਂਤਚਿੱਤ, ਕੂਲ ਤੇ ਸੁਲਝਿਆ ਹੋਇਆ ਇਨਸਾਨ ਹੈ ਪਰ ਟੋਰਾਂਟੋ ਵਿੱਚ ਰੈਪਟਰਜ਼ ਦੇ ਫਰਸਟ ਲੀਗ ਚੈਂਪੀਅਨਸਿ਼ੱਪ ਦੇ ਮਨਾਏ ਜਾ ਰਹੇ ਜਸ਼ਨਾਂ ਨੂੰ ਵੇਖ ਕੇ ਇੱਕ ਵਾਰੀ ਤਾਂ ਉਹ ਵੀ ਖੁਸ਼ੀ ਵਿੱਚ ਖੀਵਾ ਹੋ ਉੱਠਿਆ।
ਸੋਮਵਾਰ ਨੂੰ ਰੈਪਟਰਜ਼ ਦੀ ਜਿੱਤ ਦੇ ਸਬੰਧ ਵਿੱਚ ਪ੍ਰਸ਼ੰਸਕਾਂ ਦੇ ਠਾਠਾਂ ਮਾਰਦੇ ਦਰਿਆ ਨੂੰ ਵੇਖ ਕੇ ਲਿਓਨਾਰਡ ਨੇ ਆਖਿਆ ਕਿ ਅਜਿਹਾ ਤਾਂ ਉਸ ਨੇ ਪਹਿਲਾਂ ਕਦੇ ਨਹੀਂ ਸੀ ਚਿਤਵਿਆ। ਨਾ ਹੀ ਉਸ ਨੇ ਆਪਣੇ ਅੱਖੀਂ ਪਹਿਲਾਂ ਕਦੇ ਅਜਿਹਾ ਨਜ਼ਾਰਾ ਹੀ ਵੇਖਿਆ ਸੀ। ਉਸ ਨੇ ਖੁਸ਼ ਹੁੰਦਿਆਂ ਆਖਿਆ ਕਿ ਹਰ ਕੋਈ ਸਾਡੀ ਖੁਸ਼ੀ ਵਿੱਚ ਸ਼ਾਮਲ ਹੋਣ ਲਈ ਅੱਜ ਬਾਹਰ ਨਿਕਲਿਆ ਹੋਇਆ ਹੈ। ਇਸ ਗੱਲ ਉੱਤੇ ਯਕੀਨ ਨਹੀਂ ਹੁੰਦਾ ਕਿ ਅੱਜ ਕੋਈ ਕੰਮ ਉੱਤੇ ਹੀ ਨਹੀਂ ਗਿਆ। ਇਹ ਨਜ਼ਾਰਾ ਕਮਾਲ ਦਾ ਹੈ।
ਖੁਸ਼ੀ ਵਿੱਚ ਸਰਾਬੋਰ ਆਪਣੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਲਿਓਨਾਰਡ ਨੇ ਆਖਿਆ ਕਿ ਤੁਹਾਡੇ ਸਮਰਥਨ ਤੇ ਹੌਸਲਾ ਅਫਜ਼ਾਈ ਲਈ ਟੋਰਾਂਟੋ ਤੇ ਕੈਨੇਡਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸੇ ਹੌਸਲੇ ਸਦਕਾ ਅਸੀਂ ਆਪਣੇ ਤੇ ਤੁਹਾਡੇ ਸਾਰਿਆਂ ਦੇ ਸੁਪਨੇ ਨੂੰ ਸੱਚ ਕਰ ਸਕੇ ਹਾਂ। ਟੀਮ ਦੇ ਇਸ ਸਵਾਗਤ ਤੋਂ ਸਿਰਫ ਲਿਓਨਾਰਡ ਹੀ ਪ੍ਰਭਾਵਿਤ ਨਹੀਂ ਸੀ। ਰੈਪਟਰਜ਼ ਲਈ ਕਲੱਚ ਸੂ਼ਟਰ ਰਹੇ ਗਾਰਡ ਫਰੈੱਡ ਵੈਨਵਲੀਟ ਨੇ ਆਖਿਆ ਕਿ ਪ੍ਰਸੰ਼ਸਕਾਂ ਦੇ ਇੱਕਠ ਨਾਲ ਇੱਕ ਵਾਰੀ ਤਾਂ ਧਰਤੀ ਵੀ ਹਿੱਲ ਰਹੀ ਹੈ। ਐਨੇ ਪਿਆਰ ਸਤਿਕਾਰ ਉੱਤੇ ਯਕੀਨ ਕਰਨਾ ਔਖਾ ਹੈ ਪਰ ਇਹ ਸੱਭ ਸਾਡੇ ਸਾਹਮਣੇ ਹੋ ਰਿਹਾ ਹੈ। ਇਸ ਨਜ਼ਾਰੇ ਨੂੰ ਲਫਜ਼ਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਫੌਰਵਰਡ ਪਾਸਕਲ ਸਿਆਕਾਮ ਨੇ ਆਖਿਆ ਕਿ ਉਨ੍ਹਾਂ ਨੂੰ ਆਪਣੀਆਂ ਅੱਖਾਂ ਉੱਤੇ ਯਕੀਨ ਨਹੀਂ ਹੋ ਰਿਹਾ ਕਿ ਇਹ ਸਭ ਸੱਚੀਂ ਵਾਪਰ ਰਿਹਾ ਹੈ। ਇਸ ਸੱਭ ਨਾਲ ਉਨ੍ਹਾਂ ਦੀ ਖੁਸ਼ੀ ਦਾ ਅਹਿਸਾਸ ਦੁੱਗਣਾ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਉਹ ਕੀ ਆਖਣ। ਉਨ੍ਹਾਂ ਅੱਗੇ ਆਖਿਆ ਕਿ ਉਨ੍ਹਾਂ ਦਾ ਅਗਲਾ ਟੀਚਾ 2020 ਵਿੱਚ ਹੋਣ ਵਾਲੀ ਚੈਂਪੀਅਨਸਿ਼ੱਪ ਜਿੱਤਣਾ ਹੈ। ਇਹ ਦੁਨੀਆ ਦੇ ਬਿਹਤਰੀਨ ਪ੍ਰਸ਼ੰਸਕ ਹਨ ਤੇ ਇਨ੍ਹਾਂ ਲਈ ਸਾਨੂੰ ਅਗਲੀ ਚੈਂਪੀਅਨਸਿ਼ੱਪ ਵੀ ਜਿੱਤਣੀ ਹੋਵੇਗੀ। ਐਨਾ ਤਾਂ ਅਸੀਂ ਇਨ੍ਹਾਂ ਲਈ ਕਰ ਹੀ ਸਕਦੇ ਹਾਂ।
ਡੈਨੀ ਗ੍ਰੀਨ ਨੇ ਆਖਿਆ ਕਿ ਉਸ ਨੂੰ ਲੱਗ ਰਿਹਾ ਹੈ ਕਿ 36 ਮਿਲੀਅਨ ਕੈਨੇਡੀਅਨ ਅੱਜ ਉਨ੍ਹਾਂ ਦੀ ਜਿੱਤ ਦੇ ਜਸ਼ਨ ਮਨਾ ਰਹੇ ਹਨ। ਇਹ ਅਹਿਸਾਸ ਹੀ ਆਪਣੇ ਆਪ ਵਿੱਚ ਕਿੰਨਾਂ ਚੰਗਾ ਹੈ। ਹੈੱਡ ਕੋਚ ਨਿੱਕ ਨਰਸ ਨੇ ਆਖਿਆ ਕਿ ਪ੍ਰਸ਼ੰਸਕਾਂ ਨੇ ਵੀ ਸਾਡੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਜਦੋਂ ਗੇਮ 1 ਵਿੱਚ ਉਹ ਓ ਕੈਨੇਡਾ ਗਾ ਰਹੇ ਸਨ ਤਾਂ ਵਾਰੀਅਰਜ਼ ਦੇ ਚਿਹਰੇ ਵੇਖਣ ਵਾਲੇ ਸਨ। ਉਨ੍ਹਾਂ ਨੂੰ ਪਤਾ ਸੀ ਕਿ ਸਾਰਾ ਦੇਸ਼ ਟੀਮ ਦੇ ਪਿੱਛੇ ਹੈ।
ਇਸ ਤਰ੍ਹਾਂ ਦਾ ਨਜ਼ਾਰਾ ਕੈਨੇਡਾ ਦੇ ਇਤਿਹਾਸ ਵਿੱਚ ਵਾਕਈ ਪਹਿਲਾਂ ਕਦੇ ਵੇਖਣ ਨੂੰ ਨਹੀਂ ਮਿਲਿਆ। ਜਦੋਂ ਖਿਡਾਰੀਆਂ ਨਾਲ ਭਰੀਆਂ ਬੱਸਾਂ ਸਬੰਧਤ ਰੂਟ ਤੋਂ ਲੰਘੀਆਂ ਤਾਂ ਰੈਪਟਰਜ਼ ਦੇ ਸੱਭ ਤੋਂ ਪੁਰਾਣੇ ਖਿਡਾਰੀ ਕਾਇਲੇ ਲੌਰੀ ਦੇ ਹੱਥ ਵਿੱਚ ਫੜ੍ਹੀ ਚੈਂਪੀਅਨਸਿ਼ਪ ਟਰੌਫੀ ਨੂੰ ਵੇਖਣ ਤੇ ਖਿਡਾਰੀਆਂ ਦੀ ਇੱਕ ਝਲਕ ਵੇਖਣ ਲਈ ਲੋਕਾਂ ਦਾ ਦਰਿਆ ਉਮੜ ਪਿਆ। ਸੜਕਾਂ, ਓਵਰਪਾਸਿਜ਼, ਛੱਤਾਂ ਤੇ ਪਾਰਕਿੰਗ ਗੈਰਾਜ ਤੱਕ ਵਿੱਚ ਲੋਕ ਅੱਡੀਆਂ ਚੁੱਕ ਚੁੱਕ ਪਰੇਡ ਦਾ ਆਨੰਦ ਮਾਣਦੇ ਨਜ਼ਰ ਆਏ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ 20 ਮਿੰਟ ਦੀ ਟੈਕਸੀ ਰਾਈਡ ਲਈ ਓਨਟਾਰੀਓ ਦੀ ਮਹਿਲਾ ਤੋਂ ਚਾਰਜ ਕੀਤੇ ਗਏ 7,000 ਡਾਲਰ ਕੇਟਰਿੰਗ ਵਰਕਰਜ਼ ਦੀ ਹੜਤਾਲ ਕਾਰਨ ਕਈ ਜਹਾਜ਼ਾਂ ਵਿੱਚ ਨਹੀਂ ਮਿਲੇਗਾ ਖਾਣਾ