Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਕੈਨੇਡਾ

ਲੋਕਾਂ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਲਈ ਕੈਨੇਡਾ ਨੇ ਭਾਰਤ ਵਿੱਚ ਲਾਂਚ ਕੀਤੀ ਵੀਜ਼ਾ ਇਨਫਰਮੇਸ਼ਨ ਕੈਂਪੇਨ

June 18, 2019 09:10 AM

ਓਟਵਾ, 17 ਜੂਨ (ਪੋਸਟ ਬਿਊਰੋ) : ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਲਈ ਅਰਜ਼ੀਆਂ ਦੇਣ ਵਾਲਿਆਂ ਦਾ ਸਮਾਂ ਤੇ ਪੈਸਾ ਬਚਾਉਣ ਲਈ ਕੈਨੇਡਾ ਨੇ ਭਾਰਤ ਵਿੱਚ ਇਨਫਰਮੇਸ਼ਨ ਕੈਂਪੇਨ ਸੁ਼ਰੂ ਕੀਤੀ ਹੈ। ਇਹ ਸਾਰਾ ਕੁੱਝ ਫਰਾਡ ਤੇ ਇਮੀਗ੍ਰੇਸ਼ਨ ਘਪਲਿਆਂ ਨੂੰ ਰੋਕਣ ਲਈ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੈਨੇਡੀਅਨ ਵੀਜ਼ਾ ਅਪਲਾਈ ਕਰਨ ਸਮੇਂ ਬਿਹਤਰ ਚੈਨਲ ਦੀ ਵਰਤੋਂ ਕਰਨ ਲਈ ਉਨ੍ਹਾਂ ਨੂੰ ਸਾਰੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਕੀਤਾ ਜਾ ਰਿਹਾ ਹੈ।
ਪਿਛਲੇ ਸਾਲ ਭਾਰਤ ਤੋਂ 297,000 ਵਿਜ਼ੀਟਰ ਕੈਨੇਡਾ ਪਹੁੰਚੇ। ਇਨ੍ਹਾਂ ਅੰਕੜਿਆਂ ਵਿੱਚ ਲਗਾਤਾਰ ਵਾਧਾ ਜਾਰੀ ਰਹਿਣ ਕਾਰਨ ਇਹ ਮੁਸ਼ਕਲ ਹੈ ਕਿ ਬਿਨੇਕਰਤਾਵਾਂ ਨੂੰ ਅਪਲਾਈ ਕਰਦੇ ਸਮੇਂ ਸਹੀ ਤੱਥ ਪਤਾ ਲੱਗਦੇ ਹੋਣ। ਇਹ ਕੈਂਪੇਨ ਅਸਲ ਵਿੱਚ ਵੀਜ਼ਾ ਲਈ ਅਪਲਾਈ ਕਰਨ ਵਾਲੇ ਬਿਨੇਕਾਰਾਂ ਨੂੰ ਅਹਿਮ ਤੱਥਾਂ ਤੋਂ ਜਾਣੂ ਕਰਵਾਉਣ ਲਈ ਤਿਆਰ ਕੀਤੀ ਗਈ ਹੈ। ਕੈਨੇਡਾ ਚਾਹੁੰਦਾ ਹੈ ਕਿ ਸਾਰੇ ਬਿਨੇਕਰਤਾ ਹੇਠ ਲਿਖੀਆਂ ਗੱਲਾਂ ਤੋਂ ਜਾਣੂ ਹੋਣ :
ਆਨਲਾਈਨ ਅਪਲਾਈ ਕਰਨ ਨਾਲ ਸਮੇਂ ਤੇ ਪੈਸੇ ਦੀ ਬਚਤ ਹੋਵੇਗੀ:
· ਉਨ੍ਹਾਂ ਨੂੰ ਅਪਲਾਈ ਕਰਦੇ ਸਮੇਂ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਵਾਧੂ ਪੈਸੇ ਨਹੀਂ ਦੇਣੇ ਹੋਣਗੇ।
· ਉਹ ਆਪਣੇ ਘਰ ਤੋਂ ਬੈਠ ਕੇ ਹੀ ਆਨਲਾਈਨ ਅਪਲਾਈ ਕਰ ਸਕਦੇ ਹਨ ਤੇ ਵੀਜ਼ਾ ਐਪਲੀਕੇਸ਼ਨ ਸੈਂਟਰ ਦੇ ਵਾਧੂ ਦੇ ਟਰਿੱਪ ਤੋਂ ਬਚ ਵੀ ਸਕਦੇ ਹਨ।
· ਉਹ ਆਪਣੇ ਆਪ ਅਪਲਾਈ ਕਰ ਸਕਦੇ ਹਨ, ਜਾਂ ਜੇ ਉਨ੍ਹਾਂ ਨੂੰ ਲੋੜ ਪੈਂਦੀ ਹੈ ਤਾਂ ਉਹ ਆਪਣੇ ਕਿਸੇ ਭਰੋਸੇਮੰਦ ਦੋਸਤ ਜਾਂ ਪਰਿਵਾਰਕ ਮੈਂਬਰ ਕੋਲੋਂ ਅਪਲਾਈ ਕਰਵਾ ਸਕਦੇ ਹਨ।
· ਵਿਜ਼ੀਟਰ ਵੀਜ਼ਾ ਐਪਲੀਕੇਸ਼ਨ ਕੌਸਟ 100 ਕੈਨੇਡੀਅਨ ਡਾਲਰ ਹੈ, ਜੋ ਕਿ ਕਿਸੇ ਕੰਸਲਟੈਂਟ ਰਾਹੀਂ ਅਪਲਾਈ ਕਰਨ ਨਾਲੋਂ ਕਿਤੇ ਸਸਤੀ ਹੈ।
· ਪੇਪਰ ਦੇ ਰੂਪ ਵਿੱਚ ਜਾਂ ਕਿਸੇ ਕੰਸਲਟੈਂਟ ਰਾਹੀਂ ਅਪਲਾਈ ਕਰਨ ਦਾ ਕੋਈ ਖਾਸ ਫਾਇਦਾ ਨਹੀਂ ਹੁੰਦਾ। ਆਨਲਾਈਨ ਤੇ ਪੇਪਰ ਵੀਜ਼ਾ ਅਰਜ਼ੀਆਂ ਉੱਤੇ ਇੱਕੋ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਫੈਸਲਾ ਲੈਣਾ ਹੁੰਦਾ ਹੈ।
ਕਿਸੇ ਅਣਅਧਿਕਾਰਤ ਇਮੀਗ੍ਰੇਸ਼ਨ ਸਲਾਹਕਾਰ ਦੀ ਵਰਤੋਂ ਨਾ ਕਰੋ :
· ਬਹੁਤ ਸਾਰੇ ਵਿਅਕਤੀ ਜੋ ਕਿ ਇਮੀਗ੍ਰੇਸ਼ਨ ਕੰਸਲਟੈਂਟ ਹੋਣ ਦਾ ਦਾਅਵਾ ਕਰਦੇ ਹਨ ਅਸਲ ਵਿੱਚ ਇਮੀਗ੍ਰੇਸ਼ਨ ਸਲਾਹ ਦੇਣ ਲਈ ਪੈਸੇ ਚਾਰਜ ਕਰਨ ਵਾਸਤੇ ਅਧਿਕਾਰਤ ਨਹੀਂ ਹੁੰਦੇ, ਅਤੇ ਉਹ ਲੋਕਾਂ ਤੋਂ ਵਾਧੂ ਦੀ ਫੀਸ ਲੈ ਕੇ ਉਨ੍ਹਾਂ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹਨ।
· ਜੇ ਕਿਸੇ ਬਿਨੇਕਰਤਾ ਨੂੰ ਵੀਜ਼ਾ ਲਈ ਅਪਲਾਈ ਕਰਨ ਲਈ ਕਿਸੇ ਕੰਸਲਟੈਂਟ ਦੀ ਲੋੜ ਪੈਂਦੀ ਵੀ ਹੈ ਤਾਂ ਉਸ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਸ ਕੰਸਲਟੈਂਟ ਨੂੰ ਕੈਨੇਡਾ ਵਿੱਚ ਮਾਨਤਾ ਪ੍ਰਾਪਤ ਹੋਵੇ, ਇਸ ਲਈ ਉਹ ਚੈੱਕ ਕਰ ਸਕਦੇ ਹਨ ਕਿ ਸਬੰਧਤ ਕੰਸਲਟੈਂਟ ਇਮੀਗ੍ਰੇਸ਼ਨ ਕੰਸਲਟੈਂਟਸ ਆਫ ਕੈਨੇਡਾ ਰੈਗੂਲੇਟਰੀ ਕਾਉਂਸਲ ਨਾਲ ਰਜਿਸਟਰਡ ਹੈ।
· ਕੋਈ ਵੀ ਕੰਸਲਟੈਂਟ ਕੈਨੇਡਾ ਦੇ ਵੀਜ਼ਾ ਲਈ ਗਾਰੰਟੀ ਨਹੀਂ ਦੇ ਸਕਦਾ। ਜਿਹੜੇ ਇਹ ਦਾਅਵਾ ਕਰਦੇ ਹਨ ਕਿ ਉਹ ਅਜਿਹਾ ਕਰ ਸਕਦੇ ਹਨ ਤਾਂ ਉਹ ਸੱਚ ਨਹੀਂ ਬੋਲ ਰਹੇ ਤੇ ਉਨ੍ਹਾਂ ਦੀ ਅੱਖ ਸਿਰਫ ਲੋਕਾਂ ਦੇ ਪੈਸੇ ਉੱਤੇ ਹੀ ਹੈ।
· ਚਾਲਬਾਜ਼ ਤੇ ਧੋਖੇਬਾਜ਼ ਕੰਸਲਟੈਂਟਸ ਤੋਂ ਬਚ ਕੇ ਰਹੋ ਤੇ ਕਿਸੇ ਤਰ੍ਹਾਂ ਦੇ ਇਮੀਗ੍ਰੇਸ਼ਨ ਘਪਲੇ ਵਿੱਚ ਨਾ ਫਸੋ।
ਮੁੜ ਅਪਲਾਈ ਕਰਨ ਤੋਂ ਪਹਿਲਾਂ ਦੂਹਰੀ ਵਾਰੀ ਸੋਚੋ:
· ਜੇ ਕਿਸੇ ਦੀ ਵੀਜ਼ਾ ਅਰਜ਼ੀ ਇੱਕ ਵਾਰੀ ਖਾਰਜ ਹੋ ਚੁੱਕੀ ਹੈ ਤਾਂ ਉਨ੍ਹਾਂ ਨੂੰ ਮੁੜ ਅਪਲਾਈ ਕਰਨ ਤੋਂ ਪਹਿਲਾਂ ਦੂਹਰੀ ਵਾਰੀ ਸੋਚਣਾ ਚਾਹੀਦਾ ਹੈ।
· ਉਨ੍ਹਾਂ ਨੂੰ ਉਸ ਸੂਰਤ ਵਿੱਚ ਹੀ ਮੁੜ ਅਪਲਾਈ ਕਰਨਾ ਚਾਹੀਦਾ ਹੈ ਜੇ ਉਹ ਇਨ੍ਹਾਂ ਕਾਰਨਾਂ ਦਾ ਜਵਾਬ ਦੇ ਸਕਣ ਕਿ ਉਨ੍ਹਾਂ ਦੀ ਅਸਲ ਅਰਜ਼ੀ ਖਾਰਜ ਕਿਉਂ ਹੋਈ ਤੇ ਇਹ ਦੱਸ ਸਕਣ ਕਿ ਉਨ੍ਹਾਂ ਦੇ ਪਹਿਲਾਂ ਵਾਲੇ ਹਾਲਾਤ ਕਿਵੇਂ ਬਦਲ ਚੁੱਕੇ ਹਨ।
· ਇੱਕੋ ਜਾਣਕਾਰੀ ਦੇ ਸਿਰ ਉੱਤੇ ਮੁੜ ਮੁੜ ਅਪਲਾਈ ਕਰਨ ਨਾਲ, ਕੰਸਲਟੈਂਟ ਦੀ ਸਲਾਹ ਨਾਲ ਜਾਂ ਕੰਸਲਟੈਂਟ ਦੀ ਸਲਾਹ ਤੋਂ ਬਿਨਾਂ, ਪਹਿਲਾਂ ਵਾਲੇ ਫੈਸਲੇ ਵਿੱਚ ਕੋਈ ਤਬਦੀਲੀ ਨਹੀਂ ਆ ਸਕਦੀ। ਸਗੋਂ ਇਸ ਵਿੱਚ ਕਾਫੀ ਪੈਸਾ ਵੀ ਲੱਗੇਗਾ ਤੇ ਤੁਹਾਡੀਆਂ ਅਰਜ਼ੀਆਂ ਵਾਰੀ ਵਾਰੀ ਖਾਰਜ ਹੁੰਦੀਆਂ ਰਹਿਣਗੀਆਂ।
ਇਸ ਕੈਂਪੇਨ ਵਿੱਚ ਅਖਬਾਰਾਂ, ਰੇਡੀਓ, ਫੇਸਬੁੱਕ ਤੇ ਗੂਗਲ ਦੀ ਮਦਦ ਵੀ ਲਈ ਜਾ ਰਹੀ ਹੈ। ਇਸ ਸਬੰਧੀ ਇਸ਼ਤਿਹਾਰ ਅੰਗਰੇਜ਼ੀ, ਫਰੈਂਚ, ਪੰਜਾਬੀ ਤੇ ਹਿੰਦੀ ਵਿੱਚ ਉਪਲਬਧ ਹਨ ਤੇ ਇਹ ਜੂਨ 2019 ਵਿੱਚ ਚਲਾਏ ਜਾਣਗੇ। ਵਧੇਰੇ ਜਾਣਕਾਰੀ ਲਈ canada.ca/india-visa ਸਾਈਟ ਉੱਤੇ ਜਾ ਕੇ ਭਾਰਤ ਵਿੱਚ ਮੌਜੂਦ ਆਪਣੇ ਪਰਿਵਾਰਕ ਮੈਂਬਰ ਜਾਂ ਦੋਸਤ ਦੀ ਮਦਦ ਅਧਿਕਾਰਤ ਇਮੀਗ੍ਰੇਸ਼ਨ ਕੰਸਲਟੈਂਟ ਲੱਭਣ ਵਿੱਚ ਤੇ ਖੁਦ ਨੂੰ ਕਿਸੇ ਤਰ੍ਹਾਂ ਦੇ ਫਰਾਡ ਵਿੱਚ ਪੈਣ ਤੋਂ ਬਚਾਅ ਸਕਦੇ ਹੋਂ।

 

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ ਅੱਜ ਵਿਆਜ਼ ਦਰਾਂ ਬਾਰੇ ਐਲਾਨ ਕਰੇਗਾ ਬੈਂਕ ਆਫ ਕੈਨੇਡਾ ਅਮੀਰ ਤੇ ਕਾਰਪੋਰੇਟ ਕੈਨੇਡਾ ਉੱਤੇ ਨਵੇਂ ਟੈਕਸ ਲਾਉਣ ਤੋਂ ਫਰੀਲੈਂਡ ਨੇ ਨਹੀਂ ਕੀਤਾ ਇਨਕਾਰ