Welcome to Canadian Punjabi Post
Follow us on

20

October 2018
ਬ੍ਰੈਕਿੰਗ ਖ਼ਬਰਾਂ :
ਮਨੋਰੰਜਨ

‘ਤਾਨਾਜੀ : ਦ ਅਨਸੰਗ ਵਾਰੀਅਰ’ ਵਿੱਚ ਅਜੈ ਦੇ ਆਪੋਜ਼ਿਟ ਹੋਵੇਗੀ ਕਾਜੋਲ

October 09, 2018 07:56 AM

ਅਜੈ ਦੇਵਗਨ ਦੀ ਆਉਣ ਵਾਲੀ ਫਿਲਮ ‘ਤਾਨਾਜੀ-ਦ ਅਨਸੰਗ ਵਾਰੀਅਰ’ ਦੇ ਲਈ ਫੀਮੇਲ ਲੀਡ ਫਾਈਨਲ ਹੋ ਗਈ ਹੈ। ਉਨ੍ਹਾਂ ਦੀ ਪਤਨੀ ਕਾਜੋਲ ਨੂੰ ਇਸ ਰੋਲ ਦੇ ਲਈ ਕਾਸਟ ਕੀਤਾ ਗਿਆ ਹੈ। ਅਕਤੂਬਰ ਦੇ ਦੂਸਰੇ ਹਫਤੇ ਤੋਂ ਹੀ ਅਜੈ ਦੇਵਗਨ ਵੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ। ਉਹ ਇਸ ਫਿਲਮ ਨੂੰ ਬਿਹਤਰੀਨ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਹਨ।
ਇਹ ਇੱਕ ਪੀਰੀਅਡ ਡਰਾਮਾ ਹੈ। ਜਿਸ ਵਿੱਚ ਕਾਫੀ ਵੱਡਾ ਸੈੱਟ, ਕਾਸਟਿਊਮ ਅਤੇ ਕਈ ਲੜਾਈ ਦੇ ਸੀਨ ਹੋਣਗੇ। ਮੁੰਬਈ ਵਿੱਚ ਇਸ ਦੇ ਲਈ ਪੰਜ ਸੈੱਟ ਤਿਆਰ ਕੀਤੇ ਗਏ ਹਨ। ਜਿਨ੍ਹਾਂ ਦੀ ਕੀਮਤ ਸੱਤ ਕਰੋੜ ਰੁਪਏ ਤੱਕ ਹੈ। ਫਿਲਮ ਦੇ ਲਈ ਹੋਰ ਵੀ ਸੈੱਟ ਤਿਆਰ ਕੀਤੇ ਜਾ ਰਹੇ ਹਨ। ਸੈਫ ਅਲੀ ਖਾਨ ਇਸ ਵਿੱਚ ਵਿਲੇਨ ਦੇ ਰੂਪ ਵਿੱਚ ਨਜ਼ਰ ਆਉਣਗੇ।

Have something to say? Post your comment