Welcome to Canadian Punjabi Post
Follow us on

18

October 2019
ਭਾਰਤ

ਕਮਾਂਡੋ ਜਵਾਨਾਂ ਨੇ ਸ਼ਹੀਦ ਸਾਥੀ ਦੀ ਭੈਣ ਦੇ ਪੈਰ ਭੁੰਜੇ ਨਹੀਂ ਪੈਣ ਦਿੱਤੇ

June 16, 2019 01:38 AM

* ਹੱਥਾਂ ਦੀਆਂ ਤਲੀਆਂ ਉੱਤੋਂ ਲੰਘਾ ਕੇ ਡੋਲੀ ਤੋਰੀ


ਪਟਨਾ, 15 ਜੂਨ (ਪੋਸਟ ਬਿਊਰੋ)- ਬਿਹਾਰ ਵਿਚ ਹੋਏ ਇਕ ਵਿਆਹ ਦੀ ਸੋਸ਼ਲ ਮੀਡੀਆ ਉੱਤੇ ਖ਼ੂਬ ਚਰਚਾ ਹੋ ਰਹੀ ਹੈ, ਕਿਉਂਕਿ ਇਸ ਵਿਆਹ ਵਿਚ ਜੋ ਕੁਝ ਹੋਇਆ, ਉਹ ਆਪਣੇ ਆਪ ਵਿੱਚ ਮਿਸਾਲ ਹੈ।
ਇਹ ਵਿਆਹ ਜੰਮੂ-ਕਸ਼ਮੀਰ ਵਿੱਚ ਅਪਰੇਸ਼ਨ ਵਿੱਚ ਸ਼ਹੀਦ ਹੋਏ ਗਰੁੜ ਕਮਾਂਡੋ ਜੋਤੀ ਪ੍ਰਕਾਸ਼ ਨਿਰਾਲਾ ਦੀ ਭੈਣ ਦਾ ਸੀ। ਜੋਤੀ ਪ੍ਰਕਾਸ਼ ਨਿਰਾਲਾ ਦੋ ਸਾਲ ਪਹਿਲਾਂ ਇੱਕ ਮੁਕਾਬਲੇ ਵਿੱਚ ਮਾਰੇ ਗਏ ਸਨ। ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਨਿਰਾਲਾ ਦੇ ਕਮਾਂਡੋ ਦੋਸਤਾਂ ਨੇ ਇਸ ਵਿਆਹ ਦਾ ਜ਼ਿੰਮਾ ਉਠਾਇਆ ਤੇ ਪੈਸੇ ਇਕੱਠੇ ਕਰਕੇ ਨਿਰਾਲਾ ਦੀ ਭੈਣ ਦਾ ਵਿਆਹ ਧੂਮਧਾਮ ਨਾਲ ਕੀਤਾ। ਇਸ ਮੌਕੇ ਖ਼ਾਸ ਗੱਲ ਇਹ ਸੀ ਕਿ ਜਦੋਂ ਲੜਕੀ ਦੀ ਵਿਦਾਈ ਹੋਣੀ ਸੀ ਤਾਂ ਉਨ੍ਹਾਂ ਦੋਸਤਾਂ ਨੇ ਆਪਣੇ ਸ਼ਹੀਦ ਦੋਸਤ ਦੀ ਭੈਣ ਸ਼ਸ਼ੀ ਕਲਾ ਦੇ ਪੈਰ ਜ਼ਮੀਨ ਉੱਤੇ ਨਹੀਂ ਲੱਗਣ ਦਿੱਤੇ, ਉਸ ਦੇ ਪੈਰਾਂ ਹੇਠਾਂ ਸਾਰੇ ਕਮਾਂਡੋ ਜਵਾਨਾਂ ਨੇ ਅਪਣੇ ਹੱਥਾਂ ਦੀਆਂ ਤਲੀਆਂ ਵਿਛਾ ਦਿੱਤੀਆਂ। ਇਹ ਬਹੁਤ ਹੀ ਯਾਦਗਾਰੀ ਪਲ ਸਨ।
ਜੋਤੀ ਪ੍ਰਕਾਸ਼ ਨਿਰਾਲਾ ਨੇ 18 ਨਵੰਬਰ 2017 ਨੂੰ ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜਿ਼ਲੇ ਦੇ ਪਿੰਡ ਚੰਦਰਨਗਰ ਵਿਚ ਇਕੱਲੇ ਨੇ ਤਿੰਨ ਅਤਿਵਾਦੀਆਂ ਨੂੰ ਮਾਰਿਆ ਸੀ। ਇਸ ਮੁਕਾਬਲੇ ਵਿੱਚ ਨਿਰਾਲਾ ਵੀ ਅਤਿਵਾਦੀਆਂ ਦੀ ਗੋਲੀ ਲੱਗਣ ਨਾਲ ਜਾਨ ਵਾਰ ਗਏ ਸਨ। ਇਸ ਬਹਾਦੁਰੀ ਨਾਲ ਨਿਰਾਲਾ ਏਅਰ ਫੋਰਸ ਦੇ ਪਹਿਲੇ ਅਜਿਹੇ ਜਵਾਨ ਬਣੇ, ਜਿਨ੍ਹਾਂ ਨੂੰ ਗਰਾਊਂਡ ਅਪਰੇਸ਼ਨ ਲਈ ਮਰਨ ਉਪਰੰਤ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ
ਫਲੈਗ ਮੀਟਿੰਗ ਮੌਕੇ ਬੰਗਲਾਦੇਸ਼ੀ ਬਾਰਡਰ ਗਾਰਡ ਨੇ ਗੋਲੀ ਚਲਾ ਦਿੱਤੀ
ਅਯੋਧਿਆ ਕੇਸ: ਸੁੰਨੀ ਵਕਫ਼ ਬੋਰਡ ਨੇ ਵਿਚੋਲਗੀ ਪੈਨਲ ਨੂੰ ਸਮਝੌਤੇ ਲਈ ਤਜਵੀਜ਼ ਦਿੱਤੀ ਮੰਨੀ
ਜਦੋਂ ਪਾਕਿਸਤਾਨ ਦੇ ਜੰਗੀ ਜਹਾਜ਼ਾਂ ਨੇ ਭਾਰਤ ਦਾ ਮੁਸਾਫਰ ਯਾਤਰੀ ਜਹਾਜ਼ ਘੇਰ ਲਿਆ
ਕਸ਼ਮੀਰੀ ਅੱਤਵਾਦੀਆਂ ਵੱਲੋਂ ਅਬੋਹਰ ਦੇ ਵਪਾਰੀ ਦੀ ਹੱਤਿਆ
ਜਸਟਿਸ ਮਿਸ਼ਰਾ ਨੂੰ ਭੂਮੀ ਅਕੁਆਇਰ ਕੇਸ ਤੋਂ ਵੱਖ ਕਰਨ ਬਾਰੇ ਸੁਣਵਾਈ 23 ਨੂੰ
ਬੱਚਿਆਂ ਨੂੰ ਰੱਜਵੀਂ ਰੋਟੀ ਦੇਣ ਪੱਖੋਂ ਪਾਕਿਸਤਾਨ ਤੋਂ ਵੀ ਪਛੜਿਆ ਭਾਰਤ
ਮਨਮੋਹਨ ਸਿੰਘ ਦਾ ਹਮਲਾ: ਮੋਦੀ ਸਰਕਾਰ ਦਾ ਵਿਕਾਸ ਦਾ ਡਬਲ ਇੰਜਣ ਮਾਡਲ ਫੇਲ੍ਹ ਹੋਇਐ
ਕੇਜਰੀਵਾਲ ਦਾ ਨਵਾਂ ਕਦਮ: ਕਰਤਾਰਪੁਰ ਜਾਣ ਵਾਲੇ ਸਿੱਖ ਸ਼ਰਧਾਲੂਆਂ ਦਾ ਪੂਰਾ ਖਰਚਾ ਦਿੱਲੀ ਸਰਕਾਰ ਚੁੱਕੇਗੀ
ਅਯੋਧਿਆ ਕੇਸ ਦੀ ਸੁਣਵਾਈ ਦੌਰਾਨ ਮੁਸਲਿਮ ਧਿਰ ਦੇ ਵਕੀਲ ਨੇ ਨਕਸ਼ਾ ਪਾੜ ਸੁੱਟਿਆ
ਸੁਣਵਾਈ ਤੋਂ ਜੱਜ ਦੇ ਹਟਣ ਬਾਰੇ ਸੋਸ਼ਲ ਮੀਡੀਆ ਉੱਤੇ ਮੁਹਿੰਮ ਤੋਂ ਸੁਪਰੀਮ ਕੋਰਟ ਨਾਰਾਜ਼