Welcome to Canadian Punjabi Post
Follow us on

18

October 2019
ਮਨੋਰੰਜਨ

‘ਪਦਮਾਵਤ’ ਮੇਰੇ ਸਾਰੇ ਕਰੀਅਰ ਦੀ ਡਿਫਾਈਨਿੰਗ ਫਿਲਮ ਨਹੀਂ: ਸ਼ਾਹਿਦ

June 14, 2019 02:35 PM

ਸ਼ਾਹਿਦ ਕਪੂਰ ਅੱਜ ਕੱਲ੍ਹ ਫਿਲਮ ‘ਕਬੀਰ ਸਿੰਘ’ ਦੇ ਪ੍ਰਮੋਸ਼ਨ ਵਿੱਚ ਬਿਜ਼ੀ ਹਨ। ਉਨ੍ਹਾਂ ਦੀ ਪਿਛਲੀ ਹਿੱਟ ਫਿਲਮ ‘ਪਦਮਾਵਤ' ਸੀ। ਇਸ ਫਿਲਮ ਵਿੱਚ ਉਸ ਦੇ ਇਲਾਵਾ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਵੀ ਸਨ। ਇਸ ਫਿਲਮ ਦੀ ਸਫਲਤਾ ਦਾ ਕ੍ਰੈਡਿਟ ਵੀ ਉਨ੍ਹਾਂ ਦੋਵਾਂ ਨੂੰ ਦਿੱਤਾ ਗਿਆ ਤੇ ਸ਼ਾਹਿਦ ਦਾ ਕਰੈਕਟਰ ਸਮੀਖਿਅਕਾਂ ਅਤੇ ਦਰਸ਼ਕਾਂ ਦਾ ਭਰਪੂਰ ਪਿਆਰ ਨਹੀਂ ਖਿਚ ਸਕਿਆ। ਬੇਬਾਕੀ ਨਾਲ ਆਪਣੀ ਗੱਲ ਰੱਖਣ ਵਾਲੇ ਸ਼ਹਿਦ ਨੇ ਹਾਲ ਹੀ ਵਿੱਚ ਕਿਹਾ, ‘‘ਇਸ ਫਿਲਮ ਵਿੱਚ ਮੇਰੇ ਹੋਣ ਦਾ ਫਿਲਮ ਨੂੰ ਕੋਈ ਲਾਭ ਨਹੀਂ ਮਿਲਿਆ। ਉਹ ਆਪਣੇ ਆਪ ਵਿੱਚ ਹੀ ਇੱਕ ਚੰਗੀ ਫਿਲਮ ਸੀ। ਖੁਸ਼ੀ ਹੈ ਕਿ ਮੈਂ ਉਹ ਫਿਲਮ ਕੀਤੀ, ਪਰ ਉਹ ਮੇਰੇ ਕਰੀਅਰ ਦੀ ਡਿਫਾਈਨਿੰਗ ਫਿਲਮਾਂ ਵਿੱਚੋਂ ਨਹੀਂ ਹੈ। ਰਿਹਾ ਸਵਾਲ ‘ਕਬੀਰ ਸਿੰਘ' ਦੇ ਬਾਅਦ ਦੀ ਫਿਲਮਾਂ ਦਾ ਤਾਂ ਸਕ੍ਰਿਪਟਸ ਮੈਨੂੰ ਇੰਪ੍ਰੈਸ ਨਹੀਂ ਕਰ ਪਾ ਰਹੀਆਂ ਹਨ। ਮੈਂ ਆਪਣੇ ਕਰੈਕਟਰ 'ਤੇ ਬਹੁਤ ਸਮਾਂ ਖਰਚ ਕਰਦਾ ਹਾਂ। ਹਰ ਫਿਲਮ ਵਿੱਚ ਨਵਾਂ ਲੁਕ ਲੈਂਦਾ ਹਾਂ। ਹਰ ਫਿਲਮ ਨੂੰ ਸੱਤ-ਅੱਠ ਮਹੀਨੇ ਜਿਉਂਦਾ ਹਾਂ। ਅਜਿਹੇ ਵਿੱਚ ਮੈਂ ਉਹੀ ਫਿਲਮ ਨਹੀਂ ਕਰਨਾ ਚਾਹੁੰਦਾ, ਜੋ ਅਗਲੇ ਸੱਤ ਅੱਠ ਮਹੀਨੇ ਤੱਕ ਮੈਨੂੰ ਇੰਸਪਾਇਰ ਨਾ ਕਰੇ।”

Have something to say? Post your comment